ਭੋਜਨ ਲੜੀ :- ਪੋਸ਼ਣ ਦੇ ਇਕ ਪੱਧਰ ਤੋਂ ਦੂਜੇ ਪੱਧਰ ਤੱਕ ਭੋਜਨ ਦੇ ਲੜੀਵਾਰ ਸਥਾਂਨੰਤਰਨ ਨੂੰ ਭੋਜਨ ਲੜੀ ਆਖਦੇ ਹਨ।
 
ਜਿਵੇਂ ਘਾਹ →ਟਿੱਡਾ →ਡੱਡੂ→ ਸੱਪ
 
 
 

ਪੋਸ਼ਣ ਦਾ ਪੱਧਰ ਜਾਂ ਆਹਾਰੀ ਪੱਧਰ :- (TROPIC LEVEL)

 
-ਭੋਜਨ ਲੜੀ ਵਿੱਚਲੇ ਹਰੇਕ ਪੜਾਅ ਨੂੰ ਪੋਸ਼ਣ ਪੱਧਰ ਆਖਦੇ ਹਨ।ਹਰੇਕ ਭੋਜਨ ਲੜੀ ਵਿੱਚ ਚਾਰ ਪੋਸ਼ਣ ਪੱਧਰ ਹੁੰਦੇ ਹਨ।
 
 1) ਪਹਿਲਾ ਪੋਸ਼ਣ ਪੱਧਰ:- ਇਹ ਉਤਪਾਦਕਾਂ ਦਾ ਪੱਧਰ ਹੈ।ਇਸ ਵਿੱਚ ਸਵੈ-ਪੋਸ਼ੀ ਜੀਵ ਸ਼ਾਮਲ ਹੁੰਦੇ ਹਨ।
 
 2) ਸਕੈਡੰਰੀ ਜਾਂ ਦੂਜਾ ਪੋਸ਼ਣ ਪੱਧਰ :- ਇਹ ਪ੍ਰਾਈਮਰੀ ਖਪਤਕਾਰਾ ਦਾ ਪੱਧਰ ਹੈ।ਇਸ ਵਿੱਚ ਸ਼ਾਕਾਹਾਰੀ ਜੀਵ ਹੁੰਦੇ ਹਨ। 
 
 3) ਤੀਜਾ ਪੋਸ਼ਣ ਪੱਧਰ :-ਇਹ ਪੱਧਰ ਸਕੈਡੰਰੀ ਖਪਤਕਾਰਾ ਦਾ ਹੈ।ਇਸ ਵਿੱਚ ਮਾਸਾਹਾਰੀ ਜੀਵ ਸ਼ਾਮਲ ਹੁੰਦੇ ਹਨ।
 
 4) ਚੌਥਾਂ ਪੋਸ਼ਣ ਪੱਧਰ :- ਇਹ ਪੱਧਰ ਟਰਸ਼ਰੀ ਖਪਤਕਾਰਾ ਦਾ ਹੈ।ਇਸ ਵਿੱਚ ਉੱਚ ਕੋਟੀ ਦੇ ਮਾਸਾਹਾਰੀ ਜੀਵ ਸ਼ਾਮਲ ਹੁੰਦੇ ਹਨ।
 
 ਉਦਾਹਰਣ :- ਘਾਹ →    ਟਿੱਡਾ →    ਡੱਡੂ →   ਸੱਪ
               (ਪਹਿਲਾ)       (ਦੂਜਾ)      (ਤੀਜਾ)    (ਚੋਥਾ) 

ਸਵੈ-ਪੋਸ਼ਣ:-ਜਿਸ ਪੋਸ਼ਣ ਵਿੱਚ ਜੀਵ ਆਪਣਾ ਭੋਜਨ ਆਪ ਤਿਆਰ ਕਰਦੇ ਹਨ,ਉਸ ਪੋਸ਼ਣ ਨੂੰ ਸਵੈ-ਪੋਸ਼ਣ ਆਖਦੇ ਹਨ। 

ਪਰ-ਪੋਸ਼ਣ:-ਜਿਸ ਪੋਸ਼ਣ ਵਿਚ ਜੀਵ ਆਪਣਾ ਭੋਜਨ ਦੂਸਰਿਆਂ ਤੋਂ ਪ੍ਰਾਪਤ ਕਰਦੇ ਹਨ।ਉਸ ਪੋਸ਼ਣ ਨੂੰ ਪਰ-ਪੋਸ਼ਣ ਆਖਦੇ ਹਨ।

ਪਰਜੀਵੀ :-ਜਿਹੜੇ ਜੀਵ ਭੋਜਨ ਅਤੇ ਰਹਿਣ ਲਈ ਦੂਜੇ ਜੀਵਾਂ ਤੇ ਨਿਰਭਰ ਹੁੰਦੇ ਹਨ।ਉਹਨਾਂ ਨੂੰ ਪਰਜੀਵੀ ਆਖਦੇ ਹਨ।ਜਿਵੇਂ ਅਮਰਵੇਲ,ਜੂੰ ,ਫੀਤਾ ਕਿਰਮ ਆਦਿ।

ਮਿ੍ਰਤ ਆਹਾਰੀ :-ਜਿਹੜੇ ਜੀਵ ਆਪਣਾ ਭੋਜਨ ਮਰੇ ਹੋਏ ਜੀਵਾਂ ਤੋਂ ਅਤੇ ਗਲੇ-ਸੜੇ ਕਾਰਬਨਕ ਪਦਾਰਥਾਂ ਤੋਂ ਪ੍ਰਾਪਤ ਕਰਦੇ ਹਨ।ਜਿਵੇਂ ਉਲੀ,ਸੂਖਮ ਜੀਵ ਆਦਿ।

ਸ਼ਾਕਾਆਹਾਰੀ :- ਜਿਹੜੇ ਜੀਵ ਆਪਣਾ ਭੋਜਨ ਪੌਦਿਆਂ ਤੋਂ ਜਾਂ ਉਹਨਾਂ ਦੇ ਉਤਪਾਦਾਂ ਤੋਂ ਪ੍ਰਾਪਤ ਕਰਦੇ ਹਨ।ਜਿਵੇ ਗਾਂ,ਬੱਕਰੀ ਆਦਿ। 

ਮਾਸਾ ਆਹਾਰੀ :-ਜਿਹੜੇ ਜੀਵ ਆਪਣਾ ਭੋਜਨ ਲਈ ਦੂਜੇ ਜੰਤੂਆ ਦਾ ਮਾਸ ਖਾਂਦੇ ਹਨ।ਜਿਵੇਂ ਸ਼ੇਰ,ਚੀਤਾ,ਇੱਲ ਆਦਿ