ਪ੍ਰਸ਼ਨ:- ਗੁਰਦੇ ਦੀ ਇਕਾਈ ਕਿਸ ਨੂੰ ਆਖਦੇ ਹਨ?
ਉਤੱਰ:- ਨੇਫਰਾੱਨ


ਪ੍ਰਸ਼ਨ :- ਹੋਮੀਓਸਟੇਸਿਸ ਕਿਸ ਨੂੰ ਆਖਦੇ ਹਨ?
 ਉੱਤਰ :-  ਕਿਸੇ ਜੀਵ ਦੁਆਰਾ ਵੱਖ-ਵੱਖ ਪਰਿਸਥੀਆ ਵਿੱਚ ਆਪਣੇ ਸਰੀਰ ਦੀ  ਅੰਦਰੂਨੀ  ਅਵਸਥਾ  ਨੂੰ ਕਾਇਮ ਰੱਖਣ ਦੀ ਪ੍ਰਕਿਰਿਆ ਨੂੰ   ਹੋਮੀਓਸਟੇਸਿਸ ਆਖਦੇ ਹਨ।ਉਦਾਹਰਣ ਮਨੁੱਖੀ ਸਰੀਰ ਦਾ ਤਾਪਮਾਨ 37℃ ਹੁੰਦਾ ਹੈ।ਜੋ ਕਿ ਗਰਮੀ ਅਤੇ ਸਰਦੀ ਵਿੱਚ ਸਥਿਰ ਰਹਿੰਦਾ ਹੈ।

ਪ੍ਰਸ਼ਨ :- ਲੁੱਬਾ ਦੇ ਕੰਮ ਲਿਖੋ।
    ਉੱਤਰ :-  1) ਇਹ ਲੁੱਬਾ ਰੱਸ ਪੈਦਾ ਕਰਦਾ ਹੈ ਜਿਸ ਵਿੱਚ  ਟਿ੍ਰਪਸਿਨ ,ਐਮਾਈਲੇਜ ਅਤੇ ਲਾਈਪੇਜ ਐਨਜਾਈਮ ਹੁੰਦੇ ਹਨ।
          2) ਇਹ  ਇੰਸੁਲਿਨ ਹਾਰਮੋਨ ਦਾ ਰਿਸਾਉ ਕਰਦਾ ਹੈ ਜਿਹੜਾ ਖੂਨ ਵਿੱਚ  ਗੁਲੂਕੋਜ ਦੀ ਮਾਤਰਾ ਨੂੰ ਸਥਿਰ ਰੱਖਦਾ ਹੈ।

ਪ੍ਰਸ਼ਨ  ਸਵੈ-ਪੋਸ਼ੀ ਪੋਸ਼ਣ ਦੀ ਪਰਿਭਾਸ਼ਾ ਲਿਖੋ। ਜਾਂ ਸਵੈ-ਪੋਸ਼ੀ ਪੋਸ਼ਣ ਕੀ ਹੁੰਦਾ ਹੈ? ਇੱਕ ਉਦਾਹਰਨ ਦਿਉ।
ਉੱਤਰ- ਜਿਹੜੇ ਜੀਵ  ਆਪਣਾ ਭੋਜਨ ਆਪ ਤਿਆਰ ਕਰਦੇ ਹਨ। ਉਦਾਹਰਨ- ਹਰੇ ਪੌਦੇ।

ਪ੍ਰਸ਼ਨ . ਪਰ-ਪੋਸ਼ੀ ਪੋਸ਼ਣ ਦੀ ਪਰਿਭਾਸ਼ਾ ਲਿਖੋ।
ਉੱਤਰ- ਜਿਹੜੇ ਜੀਵ  ਆਪਣਾ ਭੋਜਨ ਦੂਜੇ ਜੀਵਾਂ  ਤੋਂ ਪ੍ਰਾਪਤ ਕਰਦੇ ਹਨ। ਉਦਾਹਰਨ- ਸਾਰੇ ਜੰਤੂ ਅਤੇ ਹਰੇ ਰੰਗ ਤੋਂ ਬਿਨਾਂ ਪੌਦੇ।

 ਪ੍ਰਸ਼ਨ . ਸ਼ਾਕਾਹਾਰੀ ਦੀ ਪਰਿਭਾਸ਼ਾ ਲਿਖੋ।
 ਉੱਤਰ- ਜਿਹੜੇ ਜੀਵ ਆਪਣਾ ਭੋਜਨ ਪੌਦਿਆਂ ਜਾਂ ਉਨਾ  ਦੇ ਉਤਪਾਦਾਂ ਤੋਂ ਪ੍ਰਾਪਤ  ਕਰਦੇ ਹਨ।ਜਿਵੇਂ-ਗਾਂ, ਮੱਝ, ਬੱਕਰੀ,  ਹਾਥੀ ਆਦਿ।
ਪ੍ਰਸ਼ਨ  ਮਾਸਾਹਾਰੀ ਦੀ ਪਰਿਭਾਸ਼ਾ ਲਿਖੋ।
 ਉੱਤਰ- ਜਿਹੜੇ ਜੀਵ ਆਪਣੇ ਭੋਜਨ ਲਈ ਦੂਸਰੇ ਜੀਵਾਂ ਦਾ ਮਾਸ ਖਾਂਦੇ ਹਨ ਉਹਨਾਂ ਨੂੰ  ਮਾਸਾਹਾਰੀ ਜੀਵ ਕਹਿੰਦੇ ਹਨ। ਜਿਵੇਂ-ਸੱਪ, ਛਿਪਕਲੀ, ਚੀਤਾ, ਡੱਡੂ ਆਦਿ।

 ਪ੍ਰਸ਼ਨ . ਮਿ੍ਰਤ-ਆਹਾਰੀ ਦੀ ਪਰਿਭਾਸ਼ਾ ਲਿਖੋ।
 ਉੱਤਰ- ਜਿਹੜੇ ਜੀਵ ਮਰੇ ਹੋਏ ਗਲੇ-ਸੜੇ ਕਾਰਬਨੀ ਪਦਾਰਥਾਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਮਿ੍ਰਤ ਆਹਾਰੀ  ਜੀਵ ਕਹਿੰਦੇ ਹਨ। ਜਿਵੇ  (ਉੱਲੀ), ਬੈਕਟੀਰੀਆ, ਯੀਸਟ ਆਦਿ। 

ਪ੍ਰਸ਼ਨ . ਪਰਜੀਵੀ ਦੀ ਪਰਿਭਾਸ਼ਾ ਲਿਖੋ।
ਉੱਤਰ-ਜਿਹੜੇ ਜੀਵ ਆਪਣੇ ਭੋਜਨ ਅਤੇ ਨਿਵਾਸ  ਲਈ ਦੂਸਰੇ ਜੀਵਾਂ ‘ਤੇ ਨਿਰਭਰ ਕਰਦੇ ਹਨ, ਉਹਨਾਂ ਨੂੰ ਪਰਜੀਵੀ ਆਖਦੇ ਹਨ। ਜਿਵੇਂ: ਅਮਰਵੇਲ, ਜੰੂਆਂ,ਪੇਟ ਦੇ ਕਿਰਮ ਆਦਿ।

 ਪ੍ਰਸ਼ਨ  ਆਕਸੀ ਸਾਹ ਕਿਰਿਆ ਕਿਸ ਨੂੰ ਕਹਿੰਦੇ ਹਨ?
 ਉੱਤਰ- ਆਕਸੀ ਸਾਹ ਕਿਰਿਆ ਉਹ ਸਾਹ ਕਿਰਿਆ ਹੈ  ਜਿਹੜੀ ਆਕਸੀਜਨ ਦੀ ਮੌਜਦੂਗੀ ਵਿੱਚ ਹੁੰਦੀ ਹੈ।

ਪ੍ਰਸ਼ਨ  ਅਣ-ਆਕਸੀ ਸਾਹ ਕਿਰਿਆ ਤੋਂ ਕੀ ਭਾਵ ਹੈ?
ਉੱਤਰ- ਅਣ-ਆਕਸੀ ਸਾਹ ਕਿਰਿਆ  ਉਹ ਸਾਹ ਕਿਰਿਆ ਹੈ, ਜਿਹੜੀ ਆਕਸੀਜਨ ਦੀ ਗੈਰ-ਮੌਜੂਦਗੀ ਵਿੱਚ ਹੁੰਦੀ ਹੈ।

 ਪ੍ਰਸ਼ਨ  ਐਨਜ਼ਾਈਮ ਤੋਂ ਕੀ ਭਾਵ ਹੈ?
ਉੱਤਰ- ਇਹ ਪਦਾਰਥ ਸ਼ੁੱਧ ਪ੍ਰੋਟੀਨ ਦੇ ਬਣੇ ਹੁੰਦੇ ਹਨ।ਇਹ ਜੀਵਾਂ ਵਿੱਚ ਹੋਣ ਵਾਲੀਆਂ ਜੈਵ ਰਸਾਇਣਿਕ ਕਿਰਿਆਵਾਂ ਦੀ ਦਰ ਵਿੱਚ ਵਾਧਾ ਕਰਦੇ ਹਨ।

 ਪ੍ਰਸ਼ਨ . ਪੌਦਾ ਪ੍ਰਕਾਸ਼ ਸੰਸ਼ਲੇਸ਼ਣ ਲਈ ਜ਼ਰੂਰੀ ਕੱਚੀ ਸਮੱਗਰੀ ਕਿੱਥੋਂ ਲੈਂਦਾ ਹੈ?
 ਉੱਤਰ- ਪੌਦੇ ਵਾਯੂਮੰਡਲ ਤੋਂ ਕਾਰਬਨ ਡਾਇਆਕਸਾਈਡ, ਮਿੱਟੀ ਤੋਂ ਪਾਣੀ ਅਤੇ ਸੂਰਜ ਤੋਂ ਪ੍ਰਕਾਸ਼ ਪ੍ਰਾਪਤ ਕਰਦੇ ਹਨ।

ਪ੍ਰਸ਼ਨ  ਸਾਡੇ ਮਿਹਦੇ ਵਿੱਚ ਤੇਜ਼ਾਬ ਦੀ ਕੀ ਮਹੱਤਤਾ ਹੈ?
 ਉੱਤਰ-1) ਸਾਡੇ ਮਿਹਦੇ ਵਿੱਚ ਹਾਈਡ੍ਰੋਕਲੋਰਿਕ ਤੇਜ਼ਾਬ ਹੁੰਦਾ ਹੈ।
       2) ਇਹ ਪੈਪਸਿਨ ਐਨਜ਼ਾਇਮ ਨੂੰ ਸਰਲ ਤਰੀਕੇ ਨਾਲ ਭੋਜਨ ਨੂੰ ਪਚਾਉਣ ਲਈ ਢੁਕਵਾਂ ਮਾਧਿਅਮ ਤਿਆਰ ਕਰਦਾ ਹੈ।
        3)ਇਹ  ਭੋਜਨ ਵਿੱਚ ਮੌਯੂਦ ਹਾਨੀਕਾਰਕ ਜੀਵਾਂ ਨੂੰ ਵੀ ਖਤਮ ਕਰ ਦਿੰਦਾ ਹੈ।

ਪ੍ਰਸ਼ਨ:- ਸਟੋਮੈਟਾ ਦੀ ਪਰਿਭਾਸ਼ਾ ਅਤੇ ਕੰਮ ਲਿਖੋ।
ੳਤੁੱਰ:- ਪੌਦਿਆਂ ਦੇ ਪੱਤਿਆਂ ਵਿੱਚ ਮੌਯੂਦ ਛੋਟੇ ਛੋਟੇ ਛੇਦਾਂ ਨੂੰ ਸਟੋਮੈਟਾ ਆਖਦੇ ਹਨ।
      ਕੰਮ:- 1) ਗੈਸਾਂ ਦਾ ਵਟਾਂਦਰਾ
             2) ਵਾਸ਼ਪ ਉਤਸਰਜਨ

ਪ੍ਰਸ਼ਨ:- ਕਲੋਰੋਫਿਲ ਕੀ ਹੁੰਦੀ ਹੈ?
ਉੱਤਰ:-ਇਹ ਇਕ ਹਰੇ ਰੰਗ ਦਾ ਵਰਣਕ ਹੈ ਜੋ ਪੌਦਿਆਂ ਦੇ ਪੱਤਿਆਂ ਵਿੱਚ ਹੁੰਦਾ ਹੈ।ਇਹ ਪ੍ਰਕਾਸ਼ ਸੰਸਲੇਸ਼ਣ ਵਿਚ ਸਹਾਇਕ ਹੁੰਦਾ ਹੈ।

ਪ੍ਰਸ਼ਨ:- ਗੁਰਦੇ ਦੇ ਕਾਰਜ ਲਿਖੋ।
ਉਤੱਰ:- 1) ਇਹ ਲਹੂ ਵਿੱਚ ਪਾਣੀ ਦਾ ਮਾਤਰਾ ਨੂੰ ਕੰਟਰੋਲ ਕਰਨਾ।
        2) ਸਰੀਰ ਵਿੱਚ ਅਮਲ, ਖਾਰ ਅਤੇ ਲੂਣਾਂ ਦਾ ਸੰਤੁਲਨ ਬਣਾਈ ਰੱਖਣਾ।
        3) ਲਹੂ ਨੂੰ ਸ਼ੁੱਧ ਕਰਨਾ।
        4) ਜਹਿਰੀਲੇ ਅਤੇ ਫਾਲਤੂ ਪਦਾਰਥਾ ਨੂੰ ਸਰੀਰ ਵਿੱਚੋਂ ਪਿਸ਼ਾਬ ਦੇ ਰੂਪ ਵਿੱਚ  ਬਾਹਰ ਕੱਢਣਾ।
        5) ਪਾਣੀ ਅਤੇ ਆਇਨਾਂ ਦੇ ਲੋੜੀਂਦੇ ਸੰਤੁਲਨ ਨੂੰ  ਬਣਾਈ ਰੱਖਣਾ।

ਪ੍ਰਸ਼ਨ:- ਵਾਸ਼ਪ ਉਤਸਰਜਨ ਤੋਂ ਕੀ ਭਾਵ ਹੈ ?
ਉਤੱਰ::- ਪੌਦਿਆਂ ਦੇ ਪੱਤਿਆਂ ਵਿੱਚੋਂ ਪਾਣੀ ਜਲ ਵਾਸ਼ਪਾਂ ਦੇ ਰੂਪ ਵਿੱਚ ਬਾਹਰ ਨਿਕਲਦਾ ਹੈ। ਇਸ ਨੂੰ ਵਾਸ਼ਪ ਉਤਸਰਜਨ ਆਖਦੇ ਹਨ।
ਪ੍ਰਸ਼ਨ:- ਪੱਤਿਆਂ ਦਾ ਰੰਗ ਹਰਾ ਕਿਉਂ ਹੁੰਦਾ ਹੈ?
ਉੱਤਰ:-ਕਲੋਰੋਫਿਲ ਕਰਕੇ।

pRSn:-AwksI swh ikirAw Aqy Ax AwksI swh ikirAw iv`c do AMqr ilKo[

AwksI swh ikirAw

   Ax AwksI swh ikirAw

1)ieh ikirAw AwksIjn dI mOXUdgI iv`c huMdI hY[

1)ieh ikirAw AwksIjn dI gYr mOXUdgI iv`c huMdI hY[

2)ies ikirAw iv`c gulUkoj dw pUrn AwksIkrn huMdw hY[

2) ies ikirAw iv`c gulUkoj dw ADUrw  AwksIkrn huMdw hY[

3)ies ikirAw iv`c CO2 Aqy H2O  bxdy hn[

3) ies ikirAw iv`c Alkohl Aqy CO2   bxdy hn[

4)gulUkoj dy iek AxU dy pUrn AwksIkrn qoN 673 iklo kYlorI aUrjw mukq huMdI hY[

4)gulUkoj dy iek AxU dy ADUry  AwksIkrn qoN 21 iklo kYlorI aUrjw mukq huMdI hY[



ਪ੍ਰਸ਼ਨ:- ਪ੍ਰਕਾਸ਼ ਸੰਸਲੇਸ਼ਣ ਦੀ ਪਰਿਭਾਸ਼ਾ ਅਤੇ ਕੱਚੀ ਸਮੱਗਰੀ ਲਿਖੋ।
ਉਤੱਰ:- ਹਰੇ  ਪੌਦਿਆ ਦੁਆਰਾ ਸੂਰਜ ਦੀ ਮੌਯੂਦਗੀ ਵਿੱਚ ਭੋਜਨ ਬਣਾਉਣ ਦੀ ਵਿਧੀ ਨੂੰ ਪ੍ਰਕਾਸ਼ ਸੰਸਲੇਸ਼ਣ ਆਖਦੇ ਹਨ।
            ਕੱਚੀ ਸਮੱਗਰੀ :-1) ਕਾਰਬਨ ਡਾਈਆਕਸਾਈਡ ,2)  ਪਾਣੀ ਅਤੇ  3) ਸੂਰਜ ਦੀ ਰੌਸ਼ਨੀ।

ਪ੍ਰਸ਼ਨ :- ਫਲੋਇਮ  ਦੇ ਕੰਮ ਲਿਖੋ।

ਉੱਤਰ :- ਇਹ ਇਕ ਸੰਵਹਿਣ ਟਿਸ਼ੂ ਹੈ।ਇਹ ਪੱਤਿਆਂ ਵਿੱਚ ਬਣੇ ਭੋਜਨ ਨੂੰ ਪੌਦੇ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ।

ਪ੍ਰਸ਼ਨ :-  ਜਾਇਲਮ ਦੇ ਕੰਮ ਲਿਖੋ।

ਉੱਤਰ :-  ਇਹ ਇਕ ਸੰਵਹਿਣ ਟਿਸ਼ੂ ਹੈ।ਇਹ ਪਾਣੀ ਅਤੇ ਖਣਿਜਾਂ ਨੂੰ ਜੜਾਂ ਤੋਂ ਪੌਦੇ ਦੇ ਉਪਰਲੇ ਸਿਰੇ ਤੱਕ ਪੁੰਹਚਾਉਣ ਦਾ ਕੰਮ ਕਰਦਾ ਹੈ।

ਪ੍ਰਸ਼ਨ:- ਸਾਡੇ ਸਰੀਰ ਵਿੱਚ ਹਿਮੋਗਲੋਬਿਨ ਦੀ ਘਾਟ ਦੇ ਕੀ ਸਿੱਟੇ ਹੋ ਸਕਦੇ ਹਨ?

ਪ੍ਰਸ਼ਨ :- ਪੌਦਾ ਸੈੱਲ ਦੇ ਕਿਸ ਨਿਕੜੇ ਅੰਗ ਵਿੱਚ ਕਲੋਰੋਫਿਲ ਹੁੰਦੀ ਹੈ?

ਉੱਤਰ:- ਕਲੋਰੋਪਲਾਸਟ ਵਿੱਚ

ਪ੍ਰਸ਼ਨ :- ਮਨੁੱਖੀ ਸਰੀਰ ਵਿੱਚ ਯੂਰੀਆ ਅਤੇ ਯੂਰਿਕ ਐਸਿਡ ਕਿੱਥੇ ਬਣਦਾ ਹੈ?

ਉੱਤਰ :-  ਜਿਗਰ ਵਿੱਚ

ਪ੍ਰਸ਼ਨ :- ਓਸਮੋਰੇਗੋਲੇਸ਼ਨ ਦੀ ਪਰਿਭਾਸ਼ਾ ਲਿਖੋ।

ਉੱਤਰ :-  ਜੰਤੂਆਂ ਦੇ ਸਰੀਰ ਅੰਦਰ ਪਾਣੀ ਅਤੇ ਆਇਨਾਂ ਦੇ ਲੋੜੀਂਦੇ ਸੰਤੁਲਨ ਨੂੰ  ਬਣਾਈ ਰੱਖਣ ਨੂੰ  ਓਸਮੋਰੇਗੋਲੇਸ਼ਨ ਆਖਦੇ ਹਨ।

         ਇਹ ਪ੍ਰਕਿਰਿਆ ਮਨੁੱਖੀ  ਸਰੀਰ ਅੰਦਰ ਗੁਰਦਿਆ ਦੁਆਰਾ ਕੀਤੀ ਜਾਂਦੀ ਹੈ।
ਪ੍ਰਸ਼ਨ :- ECG ਦਾ ਪੂਰਾ ਨਾਮ ਲਿਖੋ।

ਉੱਤਰ :-  ਇਲੈਕਟਰੋ ਕਾਰਡੀਓ ਗਰਾਮ

ਪ੍ਰਸ਼ਨ :- ECG ਕਿਸ ਲਈ ਵਰਤੀ ਜਾਂਦੀ ਹੈ?

ਉੱਤਰ :-  ਦਿਲ ਦੀ ਧੜਕਣ ਨੂੰ ਮਾਪਣ ਲਈ।

ਪ੍ਰਸ਼ਨ :- ਬਲਡ ਪ੍ਰੈਸ਼ਰ ਮਾਪਣ ਵਾਲੇ ਯੰਤਰ ਦਾ ਨਾਮ ਲਿਖੋ।

ਉੱਤਰ :-  ਸਫਿਗਮੋਮੈਨੋਮੀਟਰ

ਪ੍ਰਸ਼ਨ :- ਆਮ ਰਕਤ ਦਾਬ ਕਿੰਨਾ ਹੁੰਦਾ ਹੈ?

ਉੱਤਰ:- 120/80 (120 ਸਿਸਟਾਲਿਕ ਅਤੇ 80 ਡਾਇਸਟਾਲਿਕ)

ਪ੍ਰਸ਼ਨ :- ਉਸ ਅੰਗ ਦਾ ਨਾਮ ਦੱਸੋ ਜਿਸ ਵਿੱਚ ਪਿੱਤ ਰੱਸ ਜਮਾਂ ਹੁੰਦਾ ਹੈ?

ਉੱਤਰ :-  ਪਿੱਤਾ

ਪ੍ਰਸ਼ਨ:- ਪੌਦਿਆਂ ਵਿੱਚ ਮਿਲਣ ਵਾਲੇ ਹਰੇ ਪ੍ਰਕਾਸ਼ ਸੰਗ੍ਰਾਹੀ ਵਰਣਕ ਦਾ ਨਾਮ ਲਿਖੋ।

ਉਤੱਰ:- ਕਲੋਰੋਫਿਲ।

ਪ੍ਰਸ਼ਨ : ਸਾਹ ਕਿਰਿਆ ਨੂੰ ਤਾਪ ਨਿਕਾਸੀ ਕਿਰਿਆ ਕਿਉਂ ਸਮਝਿਆ ਜਾਂਦਾ ਹੈ?

 ਉੱਤਰ. ਸਾਹ ਕਿਰਿਆ ਦੌਰਾਨ ਆਕਸੀਜਨ ਸਰੀਰ ਦੇ ਸੈੱਲਾਂ ਤੱਕ ਪਹੁੰਦੀ ਹੈ।ਇੱਥੇ ਆਕਸੀਜਨ ਗੁਲ਼ੁਕੋਜ਼ ਨਾਲ ਕਿਰਿਆ ਕਰਕੇ  ਊਰਜਾ ਪੈਦਾ ਕਰਦੀ ਹੈ।ਇਸ ਲਈ ਸਾਹ ਕਿਰਿਆ ਨੂੰ ਤਾਪ ਨਿਕਾਸੀ ਕਿਰਿਆ ਕਿਹਾ ਜਾਂਦਾ ਹੈ।

ਪ੍ਰਸ਼ਨ:- ਲਹੂ ਕੀ ਹੈ।ਇਸਦੇ ਸੰਘਟਕਾਂ ਦੇ ਨਾਮ ਲਿਖੋ।
ਉਤੱਰ:- ਲਹੂ ਇੱਕ ਜੋੜਕ ਟਿਸ਼ੂ ਹੈ। ਇਸ ਦੇ ਹੇਠ ਦਿੱਤੇ ਸੰਘਟਕ ਹੁੰਦੇ ਹਨ:
1) ਪਲਾਜਮਾਂ
2) ਲਾਲ ਰਕਤਾਣੂ
3) ਸਫੈਦ ਰਕਤਾਣੂ
4) ਪਲੇਟਲੈਟਸ
ਪ੍ਰਸ਼ਨ :- ਮਨੁੱਖੀ ਪਾਚਣ ਪ੍ਰਣਾਲੀ ਦਾ ਚਿੱਤਰ ਸਹਿਤ ਵਰਣਨ ਕਰੋ।
ਉੱਤਰ :-  ਮਨੁੱਖੀ ਪਾਚਣ ਪ੍ਰਣਾਲੀ ਦੇ ਦੋ ਭਾਗ ਹੁੰਦੇ ਹਨ:-
          I) ਪਾਚਣ ਨਲੀ
          II) ਪਾਚਕ ਗ੍ਰੰਥੀਆਂ :-

I) ਪਾਚਣ ਨਲੀ :-ਮਨੁੱਖੀ ਪਾਚਣ ਨਲੀ ਦੀ ਲੰਬਾਈ ਲਗਭਗ 9 ਮੀਟਰ ਹੁੰਦੀ ਹੈ।ਇਸ ਵਿੱਚ ਹੇਠ ਲਿਖੇ ਅੰਗ ਹੁੰਦੇ ਹਨ:-
 1) ਮੰੂਹ :- ਇਹ ਪਾਚਣ ਨਲੀ ਦਾ ਸਭ ਤੋਂ ਪਹਿਲਾ ਭਾਗ ਹੈ ਜਿਹੜਾ ਦੋ ਬੁੱਲਾਂ ਨਾਲ ਘਿਰਿਆ ਹੁੰਦਾ ਹੈ।ਇਹ ਭੋਜਨ ਗ੍ਰਹਿਣ ਕਰਨ ਦਾ ਕੰਮ   ਕਰਦਾ ਹੈ।

2) ਮੰੂਹ ਖੋੜ :- ਮੰੂਹ ਦੁਆਰਾ ਗ੍ਰਹਿਣ ਕੀਤਾ ਭੋਜਨ ਸਿੱਧਾ ਮੰੂਹ ਖੋੜ ਵਿੱਚ ਜਾਂਦਾ ਹੈ।ਮੰੂਹ ਖੌੜ ਉਹ ਜਗਾ ਹੈ ਜੋ ਉਪਰੋ ਤਾਲੂ ,ਪਿੱਛੋਂ ਗਲੇ,ਪਾਸਿਆਂ ਤੋਂ ਜਬੜਆਂਿ ਨਾਲ ਤੱਲ ਤੋਂ ਜੀਭ ਨਾਲ ਘਿਰੀ ਹੁੰਦੀ ਹੈ।

3) ਗ੍ਰਸਨੀ :-ਇਹ ਇੱਕ ਤਿਕੋਣਾ ਭਾਗ ਹੁੰਦਾ ਹੈ।ਜਦੋਂ ਭੋਜਨ ਗ੍ਰਸਨੀ ਵਿੱਚੋਂ ਲੰਘਦਾ ਹੈ ਤਾਂ ਸਾਹ ਨਲੀ ਦਾ ਮੰੂਹ ਐਪੀਗਲੋਟਿਸ ਨਾਲ ਬੰਦ ਹੋ ਜਾਂਦਾ ਹੈ।ਮੰੂਹ ਖੋੜ ਤੋਂ ਭੋਜਨ ਗ੍ਰਸਨੀ ਵਿੱਚੋਂ ਲੰਘਦਾ ਹੈ ਅਤੇ ਭੋਜਨ ਨਲੀ ਵਿੱਚ ਜਾਂਦਾ ਹੈ।

4)ਭੋਜਨ ਨਲੀ :- ਇਹ ਇੱਕ ਲੰਬੀ ਨਲੀ ਹੈ ਜੋ ਭਜਨ ਨੂੰ ਗ੍ਰਸਨੀ ਤੋਂ ਮਹਿਦੇ ਵਿੱਚ ਲੈਕੇ ਜਾਂਦੀ ਹੈ।ਇਹ ਪੇਸ਼ੀ ਟਿਸ਼ੂਆਂ ਦੀ ਬਣੀ ਹੁੰਦੀ ਹੈ।

5) ਮਿਹਦਾ :-ਇਹ ਝ-ਆਕਾਰ ਦਾ ਥੈਲੇ ਵਰਗਾ ਪੇਸ਼ੀਦਾਰ ਅੰਗ ਹੈ।ਇਹ ਅਗਲੇ ਭਾਗ ਦੁਆਰਾ ਭੋਜਨ ਨਲੀ ਤੋਂ ਭੋਜਨ ਪ੍ਰਾਪਤ ਕਰਦਾ ਹੈ।ਇਸ ਦਾ ਵਿਚਕਾਰਲਾ ਭਾਗ ਗੁੰਬਦ ਦੇ ਆਕਾਰ ਦਾ ਹੁੰਦਾ ਹੈ।ਇਸ ਦਾ ਪਿਛਲਾ ਭਾਗ ਡਿਊਡੇਨਮ ਵਿੱਚ ਖੁਲਦਾ ਹੈ।

6) ਛੋਟੀ ਆਂਦਰ :-ਇਸ 6-7  ਮੀਟਰ ਦੀ ਹੁੰਦੀ ਹੈ।ਇਸ ਦੇ ਤਿੰਨ ਭਾਗ ਹੁੰਦੇ ਹਨ: 1) ਡਿਊਡੇਨਮ 2) ਜੈਜੋਨਮ 3) ਇਲੀਅਮ
   ਡਿਊਡੇਨਮ ਦਾ ਆਕਾਰ ਸੀ ਵਰਗਾ ਹੁੰਦਾ ਹੈ।ਇਸ ਵਿੱਚ ਇਕ ਸਾਂਝੀ ਹੈਪੇਟੋਪੈਨਕਰੀਐਟਿਕ ਨਲੀ ਵੀ ਖੁੱਲਦੀ ਹੈ।ਇਹ ਨਲੀ ਲੁੱਬਾ ਰਸ ਅਤੇ ਪਿੱਤ ਰਸ ਨੂੰ ਡਿਊਡੇਨਮ ਵਿੱਚ ਛੱਡਦੀ ਹੈ। ਮਿਹਦੇ ਵਿੱਚੋਂ ਭੋਜਨ ਡਿਊਡੇਨਮ ਵਿੱਚ ਦਾਖਲ ਹੁੰਦਾ ਹੈ ਅਤੇ ਜੈਜੋਨਮ ਅਤੇ ਇਲੀਅਮ ਵਿੱਚੋਂ ਲੰਘਦਾ ਹੈ।ਇੱਥੇ ਭੋਜਨ ਦਾ ਪੂਰਨ ਪਾਚਣ ਅਤੇ ਸੋਖਣ ਹੋ ਜਾਂਦਾ ਹੈ।

7)    ਵੱਡੀ ਆਦਰ :- ਇਸ ਦੀ ਲੰਬਾਈ ਲਗਭਗ ਡੇਢ ਮੀਟਰ ਹੁੰਦੀ ਹੈ।ਇਸ ਦੇ ਤਿੰਨ ਭਾਗ ਹੁੰਦੇ ਹਨ:
1)    ਸੀਕਮ   2) ਕੋਲਾੱਨ   3) ਰੈਕਟਮ
ਸੀਕਮ  ਥੈਲੇ ਵਰਗੀ ਰਚਨਾ ਹੁੰਦੀ  ਹੈ ਜਿਹੜੀ ਅਪੈਂਡੈਕਸ ਵਿੱਚ ਖੁਲਦੀ ਹੈ।ਫੋਕਟ ਪਦਾਰਥ  ਛੋਟੀ ਆਂਦਰ ਦੇ ਇਲੀਅਮ ਵਿੱਚੋਂ  ਸੀਕਮ ਵਿੱਚ ਦਾਖਲ ਹੁੰਦਾ ਹੈ ਅਤੇ ਕੋਲਾੱਨ ਵਿੱਚੋਂ ਦੀ ਹੁੰਦਾ ਹੋਇਆ ਰੈਕਟਮ ਵਿੱਚ ਪੁੱਜਦਾ ਹੈ।ਕੋਲਾੱਨ ਵਿੱਚ ਪਾਣੀ ਅਤੇ ਖਣਿਜਾਂ ਨੂੰ ਸੋਖ ਲਿਆ ਜਾਂਦਾ ਹੈ।ਬਾਕੀ ਬਚੇ ਫੋਕਟ ਪਦਾਰਥ ਨੂੰ ਰੈਕਟਮ ਵਿੱਚ ਭੇਜ ਦਿੱਤਾ ਜਾਂਦਾ ਹੈ।ਰੈਕਟਮ ਵਿੱਚ ਮਲ ਕੁਝ ਦੇਰ ਲਈ ਇਕੱਠਾ ਹੁੰਦਾ ਹੈ।

8)    ਮਲ-ਦੁਆਰ :- ਰੈਕਟਮ ਵਿੱਚੋਂ ਫੋਕਟ ਪਦਾਰਥ  ਮਲ-ਦੁਆਰ ਰਾਹੀ ਬਾਹਰ ਕਢ ਦਿੱਤਾ ਜਾਂਦਾ ਹੈ।
II)    ਪਾਚਕ ਗ੍ਰੰਥੀਆਂ :-ਪਾਚਣ ਪ੍ਰਣਾਲੀ ਦੇ ਉਹ ਅੰਗ ਜਿੰਨਾ ਵਿੱਚੋਂ ਭੋਜਨ ਦੇ ਪਾਚਣ ਲਈ ਪਾਚਕ ਰਸ ਨਿਕਲਦੇ ਹਨ,ਉਹਨਾਂ ਨੂੰ ਪਾਚਕ ਗ੍ਰੰਥੀਆਂ ਆਖਦੇ   ਹਨ।ਉਦਾਹਰਣਾਂ ਲਾਰ ਗ੍ਰਥੀਆਂ ,ਗੈਸਟਿ੍ਰਕ ਗ੍ਰੰਥੀਆਂ ,ਲੁੱਬਾ , ਜਿਗਰ ਅਤੇ ਛੋਟੀ ਆਦਰ ਵਿਚਲੀਆਂ ਗ੍ਰਥੀਆਂ  ।ਜਿਗਰ ਦੇ ਪਿੱਤ ਰਸ ਨੂੰ ਛੱਡਕੇ ਬਾਕੀ ਸਭ ਪਾਚਕ ਗ੍ਰੰਥੀਆਂ ਦੇ ਰਸਾਂ ਵਿੱਚ ਐਨਜਾਈਮ ਹੁੰਦੇ ਹਨ ਜਿਹੜੇ  ਭੋਜਨ ਦੇ ਵੱਖ-ਵੱਖ ਅੰਗਾਂ ਜਿਵੇ ਕਾਰਬੋਹਾਈਡਰੇਟਸ,ਪ੍ਰੋਟੀਨ,ਚਰਬੀ,ਨਿਉਕਲੀਅਕ ਐਸਿਡ  ਦੇ ਪਾਚਣ ਵਿੱਚ ਬਹੁਤ ਅਹਿਮ ਭੂਮੀਕਾ ਨਿਭਾਉਂਦੇ  ਹਨ।

ਪ੍ਰਸ਼ਨ :- ਜਿਗਰ ਦੇ ਕੰਮ ਲਿਖੋ।
ਉੱਤਰ :-  1)  ਪਿੱਤ ਰੱਸ ਦਾ ਨਿਰਮਾਨ ਕਰਨਾ।
          2) ਯੂਰੀਆਂ ਅਤੇ ਯੂਰਿਕ ਐਸਿਡ ਦਾ ਨਿਰਮਾਨ ਕਰਨਾ
          3) ਗੁਲੂਕੋਜ ਨੂੰ ਗਲਾਈਕੋਜਨ ਵਿੱਚ ਬਦਲਣਾ।
          4) ਲਹੂ ਵਿੱਚ ਫਾਈਬ੍ਰੀਨੋਜਿਨ ਪ੍ਰੋਟੀਨ ਦਾ ਨਿਰਮਾਣ ਕਰਨਾ
          5) ਹਾਨੀਕਾਰਕ ਸੈੱਲਾ ਨੂੰ ਨਸ਼ਟ ਕਰਨਾ।

ਪ੍ਰਸ਼ਨ 16. ਭੋਜਨ ਦੇ ਪਾਚਨ ਵਿੱਚ ਲਾਰ ਦੀ ਕੀ ਮਹਤੱਤਾ ਹੈ ?
ਉੱਤਰ. 1) ਲਾਰ ਵਿੱਚ ਇੱਕ ਐਨਜ਼ਾਇਮ ਹੁੰਦਾ ਹੈ ਜਿਸ ਨੂੰ ਅਮਾਈਲੇਜ਼ ਕੰਹਿਦੇ ਹਨ।
       2) ਇਹ  ਸਟਾਰਚ ਦੇ ਜਟਿਲ ਅਣੂਆਂ ਨੂੰ ਤੋੜਕੇ ਗਲੂਕੋਜ ਵਿੱਚ ਬਦਲ ਦਿੰਦਾ ਹੈ ।
       3) ਲਾਰ ਭੋਜਨ ਨੂੰ ਚੀਕਨਾ ਅਤੇ ਨਰਮ ਬਣਾਉਂਦੀ ਹੈ।
       4) ਇਹ ਮੰੂਹ ਖੋੜ ਨੂੰ ਸਾਫ ਰੱਖਦੀ ਹੈ।

 ਪ੍ਰਸ਼ਨ 17. ਸਾਡੇ ਸਰੀਰ ਵਿੱਚ ਹੀਮੋਗਲੋਬਿਨ ਦੀ ਘਾਟ ਦੇ ਕੀ ਸਿੱਟੇ ਹੋ ਸਕਦੇ ਹਨ?
 ਉੱਤਰ. 1) ਹੀਮੋਗਲੋਬਿਨ  ਦੀ ਘਾਟ ਨਾਲ ਅਨੀਮੀਆਂ ਹੋ ਜਾਂਦਾ ਹੈ।
        2) ਜਿਸ ਨਾਲ ਸਰੀਰ ਦੇ ਸੈਲਾਂ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ।
        4) ਭਾਰ ਘੱਟ ਜਾਂਦਾ ਹੈ ਅਤੇ ਰੰਗ ਪੀਲਾ ਪੈ ਜਾਂਦਾ ਹੈ।
        3)ਸਰੀਰ ਜਲਦੀ ਥੱਕ ਜਾਂਦਾ ਅਤੇ  ਕੰਮਜੋਰ ਹੋ ਜਾਂਦਾ ਹੈ।
 
ਪ੍ਰਸ਼ਨ:- ਮਨੁੱਖੀ ਦਿਲ ਦੀ ਕਾਰਜ ਵਿੱਧੀ ਲਿਖੋ ਅਤੇ ਲਹੂ ਗੇੜ ਪ੍ਰਣਾਲੀ ਦਾ ਸੁੰਦਰ ਲੇਬਲ ਕੀਤਾ ਚਿੱਤਰ ਬਣਾਓ।
ਉਤੱਰ:- ਦਿੱਲ ਸਾਡੇ ਸਰੀਰ ਦਾ ਬਹੁਤ ਜਰੂਰੀ ਅੰਗ ਹੈ।ਇਹ ਛਾਤੀ ਖੋੜ ਵਿੱਚ ਸਥਿਤ ਹੁੰਦਾ ਹੈ।ਇਹ ਲਹੂ ਨੂੰ ਪੰਪ ਕਰਨ ਦਾ ਕੰਮ ਕਰਦਾ ਹੈ।ਦਿਲ ਦੇ ਹੇਠ ਲਿਖੇ ਭਾਗ ਹੁੰਦੇ ਹਨ :
1) ਸੱਜਾ ਆਰੀਕਲ :- ਇਹ ਸੁਪੀਰੀਅਰ  ਅਤੇ ਇਨਫੀਰੀਅਰ ਵੀਨਾ ਕਾਵਾ ਰਾਹੀਂ ਸਾਰੇ ਸਰੀਰ ਤੋਂ ਅਸ਼ੁੱਧ ਲਹੂ ਇਕੱਠਾ ਕਰਦਾ ਹੈ।
2) ਸੱਜਾ ਵੈਂਟਰੀਕਲ :- ਇਹ ਸੱਜੇ ਆਰੀਕਲ ਤੋਂ ਅਸ਼ੁੱਧ ਲਹੂ ਪ੍ਰਾਪਤ ਕਰਦਾ ਹੈ ਅਤੇ ਸ਼ੁੱਧ ਹੋਣ ਲਈ ਫੇਫੜਾ ਧਮਣੀਆਂ ਦੁਆਰਾ  ਫੇਫੜਿਆਂ ਵਿੱਚ ਭੇਜਦਾ ਹੈ।
3) ਖੱਬਾ ਆਰੀਕਲ :-ਇਹ ਫੇਫੜਾ ਸ਼ਿਰਾਂਵਾਂ ਦੁਆਰਾ ਸ਼ੁੱਧ ਲਹੂ ਫੇਫੜਿਆਂ ਤੋਂ ਪ੍ਰਾਪਤ ਕਰਦਾ ਹੈ।
4) ਖੱਬਾ ਵੈਂਟਰੀਕਲ :- ਇਹ ਸੱਜੇ ਆਰੀਕਲ ਤੋਂ ਸ਼ੁੱਧ ਲਹੂ ਪ੍ਰਾਪਤ ਕਰਕੇ ਮਹਾਂਧਮਣੀ ਦੁਆਰਾ ਸਰੀਰ ਦੇ ਸਾਰੇ ਭਾਗਾਂ ਵਿੱਚ ਪੰਪ ਕਰਦਾ ਹੈ।

ਪ੍ਰਸ਼ਨ:- ਮਨੁੱਖੀ ਦਿਲ ਦਾ ਚਿੱਤਰ ਬਣਾਓ ਅਤੇ  ਲਹੂ ਗੇੜ ਪ੍ਰਣਾਲੀ ਦੇ ਭਾਗਾਂ ਦਾ ਵਰਣਨ ਕਰੋ।
ਉਤੱਰ:- ਮਨੁੱਖੀ ਲਹੂ ਗੇੜ ਪ੍ਰਣਾਲੀ ਦੇ ਹੇਠ ਲਿਖੇ ਭਾਗ ਹੁੰਦੇ ਹਨ:
1) ਦਿਲ 2) ਲਹੂ 3) ਲਹੂ ਵਹਿਣੀਆਂ

I) ਦਿਲ :- ਦਿੱਲ ਸਾਡੇ ਸਰੀਰ ਦਾ ਬਹੁਤ ਜਰੂਰੀ ਅੰਗ ਹੈ।ਇਹ ਛਾਤੀ ਖੋੜ ਵਿੱਚ ਸਥਿਤ ਹੁੰਦਾ ਹੈ।ਇਹ ਲਹੂ ਨੂੰ ਪੰਪ ਕਰਨ ਦਾ ਕੰਮ ਕਰਦਾ ਹੈ।ਦਿਲ ਦੇ ਹੇਠ ਲਿਖੇ ਭਾਗ ਹੁੰਦੇ ਹਨ :
1) ਸੱਜਾ ਆਰੀਕਲ :- ਇਹ ਸੁਪੀਰੀਅਰ  ਅਤੇ ਇਨਫੀਰੀਅਰ ਵੀਨਾ ਕਾਵਾ ਰਾਹੀਂ ਸਾਰੇ ਸਰੀਰ ਤੋਂ ਅਸ਼ੁੱਧ ਲਹੂ ਇਕੱਠਾ ਕਰਦਾ ਹੈ।
2) ਸੱਜਾ ਵੈਂਟਰੀਕਲ :- ਇਹ ਸੱਜੇ ਆਰੀਕਲ ਤੋਂ ਅਸ਼ੁੱਧ ਲਹੂ ਪ੍ਰਾਪਤ ਕਰਦਾ ਹੈ ਅਤੇ ਸ਼ੁੱਧ ਹੋਣ ਲਈ ਫੇਫੜਾ ਧਮਣੀਆਂ ਦੁਆਰਾ  ਫੇਫੜਿਆਂ ਵਿੱਚ ਭੇਜਦਾ ਹੈ।
3) ਖੱਬਾ ਆਰੀਕਲ :-ਇਹ ਫੇਫੜਾ ਸ਼ਿਰਾਂਵਾਂ ਦੁਆਰਾ ਸ਼ੁੱਧ ਲਹੂ ਫੇਫੜਿਆਂ ਤੋਂ ਪ੍ਰਾਪਤ ਕਰਦਾ ਹੈ।
4) ਖੱਬਾ ਵੈਂਟਰੀਕਲ :- ਇਹ ਸੱਜੇ ਆਰੀਕਲ ਤੋਂ ਸ਼ੁੱਧ ਲਹੂ ਪ੍ਰਾਪਤ ਕਰਕੇ ਮਹਾਂਧਮਣੀ ਦੁਆਰਾ ਸਰੀਰ ਦੇ ਸਾਰੇ ਭਾਗਾਂ ਵਿੱਚ ਪੰਪ ਕਰਦਾ ਹੈ।

II) ਲਹੂ :- ਇਹ ਇੱਕ ਜੋੜਕ ਟਿਸ਼ੂ ਹੈ। ਇਸ ਦੇ ਹੇਠ ਦਿੱਤੇ ਸੰਘਟਕ ਹੁੰਦੇ ਹਨ:
1) ਪਲਾਜਮਾਂ :-ਇਹ ਲਹੂ ਦਾ ਤਰਲ ਭਾਗ ਹੈ ਜੋ ਲਹੂ ਸੈਲਾਂ ਦੇ ਵਹਿਣ ਲਈ ਮਾਧਿਅਮ ਦਾ ਕੰਮ ਕਰਦਾ ਹੈ।
2) ਲਾਲ ਰਕਤਾਣੂ :-ਇਹਨਾਂ ਵਿੱਚ ਹਿਮੋਗਲੋਬਿਨ ਹੁੰਦਾ ਹੈ ਜੋ ਸਾਹ ਕਿਰਿਆ ਦੌਰਾਨ ਗੈਸਾਂ ਦਾ ਸੰਚਾਰ ਕਰਦਾ ਹੈ।
3) ਸਫੈਦ ਰਕਤਾਣੂ :-ਇਹ ਸੰਕਰਮਣ ਤੋਂ ਸਰੀਰ ਦੀ ਰਖਿਆ ਕਰਦੇ ਹਨ ਇਸ ਲਈ ਇਹਨਾਂ  ਨੂੰ ਸਰੀਰ ਦੇ ਸੈਨਿਕ ਵੀ ਕਹਿੰਦੇ ਹਨ।
4) ਪਲੇਟਲੈਟਸ :- ਇਹ ਸੱਟ ਲੱਗਣ ਸਮੇਂ ਲਹੂ ਦੇ ਵਹਾਅ ਨੂੰ ਰੋਕਣ ਲਈ ਥੱਕਾ ਜਮਾਉਂਣ ਵਿੱਚ ਮਦਦ ਕਰਦੇ ਹਨ।

III) ਲਹੂ ਵਹਿਣੀਆਂ :-  ਸਰੀਰ ਵਿੱਚ ਲਹੂ ਦਾ ਸਥਾਨਾਂਤਰਨ ਲਹੂ ਵਹਿਣੀਆਂ ਦੁਆਰਾ ਹੁੰਦਾ ਹੈ।ਇਹ ਤਿੰਨ ਤਰਾਂ ਦੀਆਂ ਹੁੰਦੀਆਂ ਹਨ:
1) ਧਮਣੀਆਂ :- ਇਹ ਸ਼ੁੱਧ ਲਹੂ ਨੂੰ ਸਰੀਰ ਦੇ ਸਾਰੇ ਭਾਗਾਂ ਤੱਕ ਲੈਕੇ ਜਾਂਦੀਆਂ  ਹਨ।
2) ਸ਼ਿਰਾਵਾਂ :-ਇਹ ਅਸ਼ੁੱਧ ਲਹੂ ਨੂੰ ਸਾਰੇ ਸਰੀਰ ਤੋਂ ਇਕੱਠਾ ਕਰਕੇ ਦਿਲ ਵਿੱਚ ਲੈਕੇ ਆਉਂਦੀਆਂ ਹਨ।
3) ਕੇਸ਼ਿਕਾਵਾਂ :-ਵਾਲਾਂ ਵਰਗੀਆਂ ਬਾਰੀਕ ਵਹਿਣੀਆਂ ਨੂੰ ਕੇਸ਼ਿਕਾਵਾਂ ਆਖਦੇ ਹਨ। ਇਹ ਧਮਣੀਆਂ ਅਤੇ ਸ਼ਿਰਾਵਾਂ ਨੂੰ ਆਪਸ ਵਿੱਚ ਜੋੜਦੀਆਂ ਹਨ।