ਵਾਤਾਵਰਨ:- ਵਾਤਾਵਰਨ ਤੋਂ ਭਾਵ ਹੈ ਸਾਡਾ ਆਲਾ-ਦੁਆਲਾ ਅਤੇ ਇਸ ਵਿੱਚ ਮੌਯੂਦ ਉਹ ਸਭ ਕੁਝ ਜੋ ਸਾਡੇ ਜੀਵਨ ਨੂੰ ਪ੍ਰਭਵਿਤ ਕਰਦਾ ਹੈ।ਵਾਤਾਵਰਨ ਦਾ ਨਿਰਮਾਣ ਦੋ ਅੰਸ਼ਾਂ ਤੋਂ ਹੁੰਦਾ ਹੈ।

1)   ਜੈਵਿਕ ਅੰਸ਼ :-ਇਸ ਵਿੱਚ ਜੀਵ-ਜੰਤੂ ,ਮਨੁੱਖ ਅਤੇ ਪੌਦੇ ਸ਼ਾਮਿਲ ਹਨ।

2)   ਅਜੈਵਿਕ ਅੰਸ਼:-ਇਸ ਵਿੱਚ ਹਵਾ,ਪਾਣੀ,ਮਿੱੱਟੀ ,ਮੌਸਮ ਸ਼ਾਮਿਲ ਹਨ।

ਇਹ ਦੇ ਦੋਵੇ ਅੰਸ਼ ਪਰਸਪਰ ਕਿਰਿਆਂਵਾਂ ਕਰਦੇ ਹਨ ਅਤੇ ਵਾਤਾਵਰਨ ਦੇ ਸੰਤੁਲਨ ਲਈ ਬਹੁਤ ਜਰੂਰੀ ਹਨ।

ਪਰਾਸਥਿਤਿਕ ਪ੍ਰਬੰਧ :-ਕਿਸੇ ਖੇਤਰ ਦੇ ਜੈਵਿਕ ਅੰਸ਼ ਅਤੇ ਅਜੈਵਿਕ ਅੰਸ਼ ਮਿਲਕੇ ਇਕ ਤੰਤਰ ਬਣਾਉਂਦੇ ਹਨ, ਜਿਸ ਨੂੰ ਪਰਾਸਥਿਤਿਕ ਪ੍ਰਬੰਧ ਆਖਦੇ ਹਨ। ਉਦਾਹਰਣ ਛੱਪੜ,ਰੇਗਿਸਥਾਨ,ਜੰਗਲ,ਘਾਹ ਦਾ ਮੈਦਾਨ ਆਦਿ।ਇਸ ਦੀ ਸਥਿਰਤਾ ਜੈਵ-ਵਿਭਿੰਨਤਾ ਉਪਰ ਨਿਰਭਰ ਕਰਦੀ ਹੈ।

ਜੈਵ-ਵਿਭਿੰਨਤਾ :-ਧਰਤੀ ਉੱਪਰ ਜਾਂ ਕਿਸੇ ਖੇਤਰ ਦੇ ਈਕੋ ਸਿਸਟਮ ਵਿੱਚ ਮੌਯੂਦਜੀਵਾਂ(ਸੂਖਮ ਜੀਵ,ਪੌਦੇ ਅਤੇ ਜੰਤੂ) ਦੀਆਂ ਭਿੰਨ ਭਿੰਨ ਪ੍ਰਜਾਤੀਆਂ ਨੂੰ ਜੈਵ-ਵਿਭਿੰਨਤਾ ਆਖਦੇ ਹਨ।

ਈਕੋਲੋਜੀ (ਪਰਿਸਥਿਤਿਕ ਵਿਗਿਆਨ) :-ਇਹ ਜੀਵ ਵਿਗਿਆਨ ਦੀ ਇਕ ਸ਼ਾਖਾ ਹੈ ਜਿਹੜੀ ਸਜੀਵਾਂ ਅਤੇ ਉਹਨਾਂ ਦੇ  ਵਾਤਾਵਰਣ ਵਿਚਕਾਰ ਸੰਬੰਧਾਂ ਦਾ ਅਧਿਐਨ ਕਰਦੀ ਹੈ।  ਜਾਂ ਪਰਿਸਥਿਤਿਕ ਪ੍ਰਬੰਧਾਂ ਦੇ ਅਧਿਐਨ ਨੂੰ  ਈਕੋਲੋਜੀ ਆਖਦੇ ਹਨ।

ਆਬਾਦੀ :- ਇਕ ਵਿਸ਼ੇਸ਼ ਖੇਤਰ ਵਿੱਚ ਰਹਿਣ ਵਾਲੇ ਇਕੋ ਪ੍ਰਜਾਤੀ ਦੇ ਜੀਵਾਂ ਦੇ ਸਮੂਹ ਨੂੰ ਜਨ-ਸੰਖਿਆਂ ਆਖਦੇ ਹਨ।

 ਜਨਸੰਖਿਆ ਵਿਸਫੋਟ:-ਮਨੁੱਖੀ ਅਬਾਦੀ ਵਿੱਚ ਤੇਜੀ ਨਾਲ ਹੋ ਰਹੇ ਵਾਧੇ ਨੂੰ ਜਨਸੰਖਿਆ ਵਿਸਫੋਟ ਆਖਦੇ ਹਨ।

ਬਾਇਓਮ :-ਇਕ ਭੁਗੋਲਿਕ ਖੇਤਰ ਵਿੱਚ ਮਿਲਣ ਵਾਲੇ ਸਾਰੇ ਪਰਾਸਥਿਤਿਕ ਪ੍ਰਬੰਧਾਂ ਦੇ ਸਮੂਹ ਨੂੰ ਬੋਿਮੲ ਆਖਦੇ ਹਨ।

ਜੈਵਿਕ-ਸਮੁਦਾਇ :- ਇਕ ਵਿਸ਼ੇਸ਼ ਖੇਤਰ ਵਿੱਚ ਰਹਿਣ ਵਾਲੇ ਭਿੰਨ-ਭਿੰਨ ਪ੍ਰਜਾਤੀਆਂ ਦੇ ਜੀਵਾਂ ਦੇ ਸਮੂਹਾਂ ਨੂੰ ਜੀਵ –ਸਮੁਦਾਇ ਆਖਦੇ ਹਨ।ਉਦਾਹਰਣ ਵੱਖ-ਵੱਖ ਪ੍ਰਜਾਤੀਆਂ ਦੇ ਜੀਵ ਜਿਵੇਂ ਡੱਡੂ,ਮੱਛੀਆਂ,ਸੱਪ,ਕੱਛੂ ਕੰਮੇ,ਪੌਦੇ,ਕੀਟ ਆਦਿ ਇਕ ਤਾਲਾਬ ਵਿੱਚ ਰਹਿੰਦੇ ਹਨ ਅਤੇ ਇਕ ਜੈਵਿਕ ਸਮੁਦਾਇ ਦਾ ਗਠਨ ਕਰਦੇ ਹਨ।

ਪ੍ਰਕਾਸ਼ ਸੰਸਲੇਸ਼ਣ ;-ਹਰੇ ਪੌਦਿਆ ਦੁਆਰਾ ਸੂਰਜ ਦੀ ਮੌਯੂਦਗੀ ਵਿੱਚ ਭੋਜਨ ਬਣਾਉਣ ਦੀ ਵਿਧੀ ਨੂੰ ਪ੍ਰਕਾਸ਼ ਸੰਸਲੇਸ਼ਣ ਆਖਦੇ ਹਨ।

ਪ੍ਰਕਾਸ਼ ਸੰਸਲੇਸ਼ਣ ਲਈ ਕੱਚੀ ਸਮੱਗਰੀ :- ਕਾਰਬਨ ਡਾਈਆਕਸਾਈਡ , ਪਾਣੀ ਅਤੇ ਸੂਰਜ ਦੀ ਰੌਸ਼ਨੀ।

ਪ੍ਰਸ਼ਨ:- ਕਲੋਰੋਫਿਲ ਕੀ ਹੁੰਦੀ ਹੈ?

ਉੱਤਰ:-ਇਹ ਇਕ ਹਰੇ ਰੰਗ ਦਾ ਵਰਣਕ ਹੈ ਜੋ ਪੌਦਿਆਂ ਦੇ ਪੱਤਿਆਂ ਵਿੱਚ ਹੁੰਦਾ ਹੈ।ਇਹ ਪ੍ਰਕਾਸ਼ ਸੰਸਲੇਸ਼ਣ ਵਿਚ ਸਹਾਇਕ ਹੁੰਦਾ ਹੈ।

ਪ੍ਰਸ਼ਨ:- ਪੱਤਿਆਂ ਦਾ ਰੰਗ ਹਰਾ ਕਿਉਂ ਹੁੰਦਾ ਹੈ?

ਉੱਤਰ:-ਪੱਤਿਆਂ ਵਿੱਚ ਕਲੋਰੋਫਿਲ ਹੁੰਦੀ ਹੈ,ਇਸ ਲਈ ਪੱਤਿਆਂ ਦਾ ਰੰਗ ਹਰਾ ਹੁੰਦਾ ਹੈ।

ਪ੍ਰਸ਼ਨ :- ਸੈੱਲ ਦੀ ਪਰਿਭਾਸ਼ਾ ਲਿਖੋ।

ਉੱਤਰ :- ਸੈੱਲ ਜੀਵਨ  ਦੀ ਮੁਢਲੀ ਇਕਾਈ ਹੈ।ਸੈੱਲ ਜੀਵਨ ਦੀ  ਰਚਨਾਤਮਕ  ਅਤੇ ਕਿਰਿਆਤਮਕ ਇਕਾਈ  ਹੈ।

 

ਮਿੱਟੀ :-ਧਰਤੀ ਦੀ ਪੇਪੜੀ ਦੀ ਸਭ ਤੋਂ ਉਪਰਲੀ ਪਰਤ ਨੂੰ ਮਿੱਟੀ ਆਖਦੇ ਹਨ।

ਪ੍ਰਸ਼ਨ :-ਧਰਤੀ ਦੀਆਂ ਤਿੰਨ ਪਰਤਾਂ ਦੇ ਨਾਮ ਲ਼ਿਖੋ।

ਉੱਤਰ :-1) CRUST 2) MANTLE  3) CORE

ਪ੍ਰਸ਼ਨ :- ਭੌਂ-ਖੋਰ ਦੀ ਪਰਿਭਾਸ਼ਾ ਲ਼ਿਖੋ।

ੳਤੁੱਰ:- ਪੌਦਿਆਂ ਅਤੇ ਰੁੱਖਾਂ ਦੀ ਗੈਰ ਮੌਯੂਦਗੀ ਵਿੱਚ ਮਿੱਟੀ ਮੀਂਹ ਦੇ ਪਾਣੀ ਨਾਲ ਵਹਿ ਜਾਂਦੀ ਹੈ।ਇਸ ਨੂੰ   ਭੌਂ-ਖੋਰ ਆਖਦੇ ਹੈ।     

 

ਮੱਲੜ:-ਮਿੱਟੀ ਵਿੱਚ ਮੌਯੂਦ ਗੂੜੇ ਭੂਰੇ ਜਾਂ ਕਾਲੇ ਰੰਗ ਦੇ ਜੈਵਿਕ ਪਦਾਰਥ ਨੂੰ ਮਲੜ ਅਖਦੇ ਹਨ।ਇਹ ਗਲੇ-ਸੜੇ ਜੈਵਿਕ ਪਦਾਰਥਾਂ (ਪੱਤੇ,ਫਲ,ਸਬਜੀਆਂ,ਮਲ-ਮੂਤਰ,ਮਰੇ ਹੋਏ ਜੀਵ ਜੰਤੂ ਆਦਿ)ਤੋਂ ਬਣਦਾ ਹੈ।ਇਹ ਮਿੱਟੀ ਨੂੰ ਉਪਜਾਊ ਬਣਾਉਂਦਾ ਹੈ।

 

ਭੋਜਨ ਰੱਖਿਅੱਕ :-ਭੋਜਨ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਸ ਵਿੱਚ ਮਿਲਾਏ ਜਾਣ ਵਾਲੇ ਰਸਾਇਣਿਕ ਪਦਾਰਥਾਂ ਨੂੰ ਭੋਜਨ ਰੱਖਿਅਕ ਆਖਦੇ ਹਨ।ਨਮਕ ਚੀਨੀ,ਤੇਲ,ਸਿਰਕਾ,ਸੋਡੀਅਮ ਬੈਂਜੋਏਟ ਅਤੇ ਸੋਡੀਅਮ ਮੈਟਾਬਾਈ ਸਲਫੇਟ।

 

ਯੂਟਰੋਫਿਕੇਸ਼ਨ :-ਝੀਲਾਂ ਅਤੇ ਸਰੋਵਰਾਂ ਵਿੱਚ ਵਾਧੂ ਪੋਸ਼ਕ ਤੱਤਾਂ ਦੀ ਮੌਯੂਦਗੀ ਜਲੀ ਪੌਦਿਆਂ ਦੇ ਵਾਧੇ ਨੂੰ ਉਤੇਜਿਤ ਕਰਦੀ ਹੈ।ਇਸ ਨਾਲ  ਜਲੀ ਪੌਦਿਆਂ ਅਤੇ ਕਾਈ ਦੀ ਸੰਖਿਆ  ਕਾਫੀ ਵੱਧ ਜਾਂਦੀ ਹੈ।ਪਰ ਨਾਲ ਹੀ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਪਾਣੀ  ਵਿਸ਼ੈਲਾ ਹੋ ਜਾਂਦਾ ਹੈ। ਇਸ ਨਾਲ ਜਲੀ ਜੀਵਨ ਖਤਮ ਹੋ ਜਾਂਦਾ ਹੈ।ਐਲਗੀ ਪਾਣੀ ਦੇ ਤੱਲ ਤੇ ਵੱਧਦੀ ਫੁੱਲਦੀ ਰਹਿੰਦੀ ਹੈ।ਇਸ ਕਿਰਿਆ ਨੂੰ ਯੂਟਰੋਫਿਕੇਸ਼ਨ ਆਖਦੇ ਹਨ॥

ਜੈਵਿਕ ਵਧਾਓ :- ਸਾਡੇ ਸਰੀਰ ਵਿੱਚ  ਵਿੱਚ  ਹਾਨੀਕਾਰਕ ਰਸਾਇਣਿਕ ਪਦਾਰਥਾਂ ਦੇ ਇਕੱਠੇ ਹੋਣ ਦੀ ਪ੍ਰਕਿਰਿਆ ਨੂੰ ਜੈਵਿਕ ਵਧਾਓ ਆਖਦੇ ਹਨ।

ਪ੍ਰਸ਼ਨ :-ਦੋ ਬਾਲਣਾ ਦੀ ਉਦਾਹਣ ਦਿੳ ਜੋ ਵਾਤਾਵਰਣ ਜਾਂ ਹਵਾ ਨੂੰ ਦੂਸ਼ਿਤ ਨਹੀਂ ਕਰਦੇ।

ਉੱਤਰ :-CNG  ਅਤੇ  LPG .

ਆਲਮੀ ਤਪਸ਼ ਜਾਂ ਗਲੋਬਲ ਵਾਰਮਿੰਗ:-ਧਰਤੀ ਦੇ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਲੋੜ ਤੋਂ ਵੱਧਣ ਕਰਕੇ ਤਾਪਮਾਨ ਵਿੱਚ ਹੋਣ ਵਾਲੇ ਵਾਧੇ ਨੂੰ ਗਲੋਬਲ ਵਾਰਮਿੰਗ ਆਖਦੇ ਹਨ।

ਤੇਜਾਬੀ ਮੀਂਹ :-ਵਾਯੂਮੰਡਲ ਵਿੱਚ ਮੌਯੂਦ ਸਲਫਰ ਅਤੇ ਨਾਈਟਰੋਜਨ ਦੇ ਆਕਸਾਈਡ ਮੀਂਹ ਦੇ ਪਾਣੀ ਵਿੱਚ ਘੁਲ ਕੇ ਤੇਜਾਬ ਬਣਾਉਂਦੇ ਹਨ।ਇਸ ਤੇਜਾਬ ਵਾਲੇ ਮੀਂਹ ਨੂੰ ਤੇਜਾਬੀ ਵਰਖਾ ਆਖਦੇ ਹਨ।

 

ਹਰਾ ਗ੍ਰਹਿ ਪ੍ਰਭਾਵ:-ਧਰਤੀ ਦੇ ਵਾਯੂਮੰਡਲ ਵਿੱਚ ਮੌਯੂਦ ਕਾਰਬਨ ਡਾਈਆਕਸਾਈਡ ਗੈਸ ਸੂਰਜ ਤੋਂ ਆਉਣ ਵਾਲੀਆਂ ਇਨਫਰਾਰੈੱਡ ਕਿਰਨਾਂ ਨੂੰ ਸੋਖ ਲੈਂਦੀ ਹੈ । ਜਿਸ ਕਰਕੇ ਧਰਤੀ ਦਾ ਵਾਯੂਮੰਡਲ ਗਰਮ ਹੋ ਜਾਂਦਾ ਹੈ।ਇਸ ਪ੍ਰਭਾਵ ਨੂੰ ਹਰਾ ਗ੍ਰਹਿ ਪ੍ਰਭਾਵ ਆਖਦੇ ਹਨ।ਜਿਹੜੀਆਂ ਗੈਸਾਂ ਇਹ ਪ੍ਰਭਾਵ ਪੈਦਾ ਕਰਦੀਆਂ ਹਨ,ਉਹਨਾਂ ਗੈਸਾਂ ਨੂੰ ਗ੍ਰੀਨ ਹਾਊਸ ਗੈਸਾਂ ਆਖਦੇ ਹਨ।ਉਦਾਹਰਣ ਕਾਰਬਨ ਡਾਈਆਕਸਾਈਡ,ਮਿਥੇਨ,ਜਲ ਵਾਸ਼ਪ,ਸਲਫਰ ਹੈਕਸਫਲੋਰਾਈਡ ਆਦਿ।

ਹਰਾ ਗ੍ਰਹਿ ਪ੍ਰਭਾਵ ਦਾ ਮਹੱਤਵ :-

 

1) ਇਸ ਪ੍ਰਭਾਵ ਕਰਕੇ ਧਰਤੀ ਦੀ ਠੰਡੀ ਜਲਵਾਯੂ ਹੋਣ ਦੇ ਬਾਵਯੂਦ ਵੀ ਜੀਵਨ ਬਣਿਆ ਰਹਿੰਦਾ ਹੈ।

2)- ਇਸ ਪ੍ਰਭਾਵ ਕਰਕੇ ਪਹਾੜਾਂ ਦੀਆਂ ਬਰਫੀਲੀਆਂ ਚੋਟੀਆਂ ਤੇ ਪਈ ਬਰਫ ਹੌਲੀ ਹੌਲੀ ਪਿਘਲਦੀ ਰਹਿੰਦੀ ਹੈ,ਜਿਸ ਨਾਲ ਨਦੀਆਂ ਨੂੰ ਸਾਰਾ ਸਾਲ ਪਾਣੀ ਮਿਲਦਾ ਰਹਿੰਦਾ ਹੈ।ਇਸ ਪਾਣੀ ਨਾਲ ਪੌਦਿਆਂ ਅਤੇ ਜੰਤੂਆਂ ਜੀਵਨ ਬਣਿਆਂ ਰਹਿੰਦਾ ਹੈ।

3) ਜੇਕਰ ਗ੍ਰੀਨ ਹਾਊਸ ਗੈਸਾਂ  ਦੀ ਮਾਤਰਾ ਲੋੜ ਤੋਂ ਵੱਧ ਜਾਵੇ ਤਾਂ ਆਲਮੀ ਤਪਸ਼ ਕਾਰਨ ਪਰਿਸਥਿਤਕ ਸੰਤੁਲਨ ਵਿਗੜ ਜਾਵੇਗਾ।ਗਲੇਸ਼ੀਅਰ ਪਿਘਲ ਜਾਣਗੇ ਅਤੇ ਮੈਦਾਨੀ ਖੇਤਰਾ ਵਿਚ ਹੜ ਆ ਜਾਵੇਗਾ।

ਪ੍ਰਸ਼ਨ:-ਓਜੋਨ ਕੀ ਹੈ ? ਇਹ ਪਰਿਸਥਿਤਿਕ ਪ੍ਰਬੰਧ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?

ਉੱਤਰ:-ਓਜੋਨ ਗੈਸ ਅਤੇ ਓਜੋਨ ਪਰਤ :-ਓਜੋਨ ਇਕ ਗੈਸ ਹੈ ਜਿਸ ਦੇ ਇਕ ਅਣੂ ਵਿੱਚ ਆਕਸੀਜਨ ਦੇ ਤਿੰਨ ਪ੍ਰਮਾਣੂ ਹੁੰਦੇ ਹਨ। ਵਾਯੂਮੰਡਲ ਦੇ ਸਟ੍ਰੈਟੋਸਫੀਅਰ ਵਿੱਚ ਇਸ ਓਜੋਨ ਗੈਸ ਦੀ ਇਕ ਮੋਟੀ ਤਹਿ ਮੌਜੂਦ ਹੈ,ਜਿਸ ਨੂੰ ਓਜੋਨ ਪਰਤ ਆਖਦੇ ਹਨ।ਇਹ ਓੋਜੋਨ  ਪਰਤ ਇੱਕ ਬਹੁਤ ਜਰੂਰੀ ਕਾਰਜ ਕਰਦੀ ਹੈ।ਇਹ ਪਰਤ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਹਾਣੀਕਾਰਕ ਪਰਾਵੈਂਗਣੀ ਵਿਕਿਰਣਾਂ ਤੋਂ ਬਚਾਉਂਦੀ ਹੈ।ਇਹ ਪਰਾਵੈਂਗਣੀ ਵਿਕਿਰਣਾਂ ਧਰਤੀ ਦੇ ਸਮੁੱਚੇ ਜੀਵਨ ਲਈ ਬਹੁਤ ਹਾਨੀਕਾਰਕ ਹਨ।ਇਸ ਲਈ ਓਜੋਨ ਪਰਤ ਨੂੰ ਧਰਤੀ ਦੀ ਸੁਰੱਖਿਆ ਛੱਤਰੀ ਵੀ ਆਖਦੇ ਹਨ।ਪਰ ਪਿਛਲੇ ਲਗਭਗ ਚਾਰ ਦਹਾਕਿਆ ਤੋਂ ਮਨੁੱਖੀ  ਕੁਤਾਹੀ ਕਰਕੇ ਇਸ ਪਰਤ ਨੂੰ ਕਾਫੀ ਨੁਕਸਾਨ ਹੋਇਆ ਹੈ।

ਓਜੋਨ ਛੇਦ :- ਕਲੋਰੋਫਲੋਰੋਕਾਰਬਨਸ ਦੀ ਮਤਾਰਾ ਵੱਧਣ ਕਰਕੇ ਓਜੋਨ ਪਰਤ ਵਿੱਚ ਛੇਦ ਹੋ ਗਏ ਹਨ।ਇਹਨਾਂ ਛੁੇਦਾਂ ਨੂੰ ਓਜੋਨ ਛੇਦ ਆਖਦੇ ਹਨ।ਓਜੋਨ ਪਰਤ ਨੂੰ ਹੋਏ ਇਸ ਨੁਕਸਾਨ ਕਰਕੇ ਹਾਨੀਕਾਰਕ ਪਾਰਵੈਂਗਣੀ ਵਿਕਿਰਣਾਂ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੋਕੇ ਜੰਤੂਆਂ ਅਤੇ ਬਨਸਪਤੀ ਉਤੇ ਮਾੜਾ ਅਸਰ ਪਾਉਂਦੀਆਂ ਹਨ।ਜਿਸ ਨਾਲ ਪਰਿਸਥਿਤਿਕ ਪ੍ਰਬੰਧ ਤੇ ਹੇਠ ਲਿਖੇ ਬੁਰੇ ਪ੍ਰਭਾਵ ਪੈ ਰਹੇ ਹਨ:-

1)   ਫਸਲਾਂ ਖਰਾਬ ਹੋ ਰਹੀਆਂ ਹਨ।

2)   ਜਲੀ ਜੀਵਨ ਪ੍ਰਭਾਵਿਤ ਹੋ ਰਿਹਾ ਹੈ।

3)   ਮਨੁੱਖਾਂ ਵਿੱਚ ਰੋਗ ਪ੍ਰਤੀਰੋਧ ਸ਼ਕਤੀ ਘੱਟ ਰਹੀ ਹੈ।

4)   ਮਨੁੱਖਾਂ ਵਿੱਚ ਚਮੜੀ ਦਾ ਕੈਂਸਰ ਵੱਧ ਰਿਹਾ ਹੈ।

5)   ਪਰਿਸਥਿਤਿਕ ਪ੍ਰਬੰਧ ਦਾ ਸੰਤੁਲਨ ਵਿਘੜ ਰਿਹਾ ਹੈ।

 

ਪ੍ਰਸ਼ਨ:- ਓਜੋਨ ਕੀ ਹੈ ? ਵਾਯੂਮੰਡਲ ਵਿੱਚ ਓਜੋਨ ਕਿਸ ਤਰਾਂ ਬਣਦੀ ਹੈ?

ਉੱਤਰ:-ਓਜੋਨ ਇਕ ਗੈਸ ਹੈ ਜਿਸ ਦੇ ਇਕ ਅਣੂ ਵਿੱਚ ਆਕਸੀਜਨ ਦੇ ਤਿੰਨ ਪ੍ਰਮਾਣੂ ਹੁੰਦੇ ਹਨ।ਵਾਯੂਮੰਡਲ ਦੇ ਸਟ੍ਰੈਟੋਸਫੀਅਰ ਵਿੱਚ ਇਸ  ਗੈਸ ਦੀ ਇਕ ਮੋਟੀ ਤਹਿ ਮੌਜੂਦ ਹੈ,ਜਿਸ ਨੂੰ ਓਜੋਨ ਪਰਤ ਆਖਦੇ ਹਨ।ਸੂਰਜ ਤੋਂ ਆਉਣ ਵਾਲੀਆਂ ਉਚ-ਊਰਜਾ ਪਰਾਵੈਂਗਣੀ ਵਿਕਿਰਣਾਂ ਸਟ੍ਰੈਟੋਸਫੀਅਰ ਵਿੱਚ ਦਾਖਲ ਹੋਕੇ ਆਕਸੀਜਨ ਗੈਸ ਨੂੰ ਅਜਾਦ ਪ੍ਰਮਾਣੂਆਂ ਵਿੱਚ ਤੋੜ ਦਿੰਦੀਆਂ ਹਨ।ਆਕਸੀਜਨ ਦੇ ਇਹ ਆਜਾਦ ਪ੍ਰਮਾਣੂ ਆਕਸੀਜਨ ਗੈਸ ਨਾਲ ਮਿਲਕੇ ਓਜੋਨ ਗੈਸ ਦਾ ਨਿਰਮਾਣ ਕਰਦੇ ਹਨ।

ਇਹ ਓੋਜੋਨ  ਪਰਤ ਇੱਕ ਬਹੁਤ ਜਰੂਰੀ ਕਾਰਜ ਕਰਦੀ ਹੈ।ਇਹ ਪਰਤ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਹਾਣੀਕਾਰਕ ਪਰਾਵੈਂਗਣੀ ਵਿਕਿਰਣਾਂ ਤੋਂ ਬਚਾਉਂਦੀ ਹੈ।ਇਹ ਪਰਾਵੈਂਗਣੀ ਵਿਕਿਰਣਾਂ ਧਰਤੀ ਦੇ ਸਮੁੱਚੇ ਜੀਵਨ ਲਈ ਬਹੁਤ ਹਾਨੀਕਾਰਕ ਹਨ।ਇਸ ਲਈ ਓਜੋਨ ਪਰਤ ਨੂੰ ਧਰਤੀ ਦੀ ਸੁਰੱਖਿਆ ਛੱਤਰੀ ਵੀ ਆਖਦੇ ਹਨ।ਪਰ ਪਿਛਲੇ ਲਗਭਗ ਚਾਰ ਦਹਾਕਿਆ ਤੋਂ ਮਨੁੱਖੀ  ਕੁਤਾਹੀ ਕਰਕੇ ਇਸ ਪਰਤ ਨੂੰ ਕਾਫੀ ਨੁਕਸਾਨ ਹੋਣ ਕਰਕੇ ਇਸ ਪਰਤ ਵਿੱਚ ਛੇਦ ਹੋ ਗਏ ਹਨ।ਇਹਨਾਂ ਛੇਦਾਂ ਨੂੰ ਓਜੋਨ ਛੇਦ ਆਖਦੇ ਹਨ।

ਪ੍ਰਸ਼ਨ:- ਜੀਵ ਮੰਡਲ ਦੀ ਪਰਿਭਾਸ਼ਾ ਲਿਖੋ।

ਉੱਤਰ:-ਧਰਤੀ ਦੇ ਜੀਵ-ਮੰਡਲ ਜਲ-ਮੰਡਲ ਅਤੇ ਵਾਯੂਮੰਡਲ ਅਤੇ ਉਹਨਾਂ ਵਿੱਚ ਰਹਿਣ ਵਾਲੇ ਸਾਰੇ ਪੌਦਿਆਂ ਅਤੇ ਜੰਤੂਆਂ ਨੂੰ ਇਕੱਠੇ ਰੂਪ ਵਿੱਚ ਜੀਵ ਮੰਡਲ ਆਖਦੇ ਹਨ।


ਓਜੋਨ ਪਰਤ :-ਸਮਤਾਪ ਮੰਡਲ ਵਿੱਚ ਓਜੋਨ ਗੈਸ ਦੀ ਇਕ ਮੋਟੀ ਤਹਿ ਮੌਜੂਦ ਹੈ,ਜਿਸ ਨੂੰ ਓਜੋਨ ਪਰਤ ਆਖਦੇ ਹਨ।ਇਹ ਪਰਤ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਹਾਣੀਕਾਰਕ ਪਾਰਵੈਂਗਣੀ ਵਿਕਿਰਣਾਂ ਤੋਂ ਬਚਾਉਂਦੀ ਹੈ।ਇਸ ਲਈ ਓਜੋਨ ਪਰਤ ਨੂੰ ਧਰਤੀ ਦੀ ਸੁਰੱਖਿਆ ਛੱਤਰੀ ਵੀ ਆਖਦੇ ਹਨ

ਓਜੋਨ ਛੇਦ :- ਕਲੋਰੋਫਲੋਰੋਕਾਰਬਨਸ ਦੀ ਮਤਾਰਾ ਵੱਧਣ ਕਰਕੇ ਓਜੋਨ ਪਰਤ ਵਿੱਚ ਛੇਦ ਹੋ ਗਏ ਹਨ।ਇਹਨਾਂ ਛੁੇਦਾਂ ਨੂੰ ਓਜੋਨ ਛੇਦ ਆਖਦੇ ਹਨ।ਓਜੋਨ ਪਰਤ ਨੂੰ ਹੋਏ ਇਸ ਨੁਕਸਾਨ ਕਰਕੇ ਹਾਨੀਕਾਰਕ ਪਾਰਵੈਂਗਣੀ ਵਿਕਿਰਣਾਂ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੋਕੇ ਜੰਤੂਆਂ ਅਤੇ ਬਨਸਪਤੀ ਉਤੇ ਮਾੜਾ ਅਸਰ ਪਾਉਂਦੀਆਂ ਹਨ।

ਪ੍ਰਸ਼ਨ :- ਵਾਯੂਮੰਡਲ ਕੀ ਹੁੰਦਾ ਹੈ?

ਉੱਤਰ :- ਧਰਤੀ ਦੇ  ਆਲੇ-ਦੁਆਲੇ ਹਵਾ ਦੀ ਇਕ ਮੋਟੀ ਪਰਤ ਮੌਯੂਦ ਹੈ।ਜਿਸ ਨੂੰ ਵਾਯੂਮੰਡਲ ਆਖਦੇ ਹਨ।

ਪ੍ਰਸ਼ਨ:- ਹਵਾ ਕੀ ਹੈ?

ਉੱਤਰ :- ਹਵਾ ਗੈਸਾਂ ਦਾ ਸਮਅੰਗੀ ਮਿਸ਼ਰਣ ਹੈ।ਇਸ ਵਿੱਚ ਨਾਈਟਰੋਜਨ,ਆਕਸੀਜਨ,ਕਾਰਬਨ ਡਾਈਆਕਸਾਈਡ,ਜਲ-ਵਾਸ਼ਪ ਅਤੇ ਹੋਰ ਗੈਸਾਂ ਜਿਵੇਂ ਨੋਬਲ ਗੈਸਾਂ, ਮਿਥੇਨ,ਅਮੋਨੀਆ,ਸਲਫਰ ਡਾਈਆਕਸਾਈਡ ਆਦਿ ਮੌਯੂਦ ਹੁੰਦੀਆਂ ਹਨ।ਇਹਨਾਂ ਤੋਂ ਇਲਾਵਾ ਹਵਾ ਵਿੱਚ ਧੂੜ ਕਣ ਵੀ ਮੌਯੂਦ ਹੁੰਦੇ ਹਨ।

ਪ੍ਰਸ਼ਨ :-ਵਾਯੂਮੰਡਲ ਵਿੱਚ ਸਭ ਤੋਂ ਵੱਧ ਮਾਤਰਾ ਕਿਸ ਗੈਸ  ਦੀ ਹੁੰਦੀ ਹੈ ?

ਉੱਤਰ :- ਵਾਯੂਮੰਡਲ ਵਿੱਚ ਸਭ ਤੋਂ ਵੱਧ ਮਾਤਰਾ (78%) ਨਾਈਟਰੋਜਨ ਦੀ ਹੁੰਦੀ ਹੈ ।

ਪ੍ਰਦੂਸ਼ਣ :-ਕੋਈ ਵੀ ਅਣਚਾਹਿਆ ਬਦਲਾਵ ਜੋ ਵਾਤਾਵਰਣ ਦੀ ਗੁਣਵੰਤਾ ਤੇ ਬੁਰਾ ਪ੍ਰਭਾਵ ਪਾਉਂਦਾ ਹੈ,ਉਸ ਨੂੰ ਪ੍ਰਦੂਸ਼ਣ ਆਖਦੇ ਹਨ।

ਪ੍ਰਦੂਸ਼ਣ ਦੀਆਂ ਕਿਸਮਾਂ :-

1)   ਹਵਾ ਪ੍ਰਦੂਸ਼ਣ

2)   ਪਾਣੀ ਪ੍ਰਦੂਸ਼ਣ

3)   ਭੂਮੀ ਪ੍ਰਦੂਸ਼ਣ

4)   ਸ਼ੋਰ ਪ੍ਰਦੂਸ਼ਣ

5)   ਰੇਡੀੳਐਕਟਿਵ ਪ੍ਰਦੂਸ਼ਣ

6)   ਦਿ੍ਰਸ਼ਟੀ ਪ੍ਰਦੂਸ਼ਣ

ਪ੍ਰਸ਼ਨ:- ਪ੍ਰਦੂਸ਼ਕ ਕੀ ਹੁੰਦੇ ਹਨ?

ਉੱਤਰ:- ਪ੍ਰਦੂਸ਼ਕ(PLLUTANTS) :- ਜਿਹੜਾ ਪਦਾਰਥ ਪ੍ਰਦੂਸ਼ਣ ਪੈਦਾ ਕਰਦਾ ਹੈ,ਉਸ ਨੂੰ ਪ੍ਰਦੂਸ਼ਕ ਆਖਦੇ ਹਨ।ਉਦਾਹਰਣ ਫੈਕਟਰੀਆਂ ਦਾ ਧੂੰਆਂ ਅਤੇ ਗਦਾਂ ਪਾਣੀ ਆਦਿ।

ਪ੍ਰਸ਼ਨ :- ਭੋਜਨ ਕੀ ਹੈ?

ਉੱਤਰ:- ਊਰਜਾ ਦੀ ਪ੍ਰਾਪਤੀ ਲਈ ਖਾਦੇ ਜਾਣ ਵਾਲੇ ਪਦਾਰਥਾਂ ਨੂੰ ਭੋਜਨ ਆਖਦੇ ਹਨ।

ਪੋਸ਼ਕ :-ਉਹ ਸਾਰੇ ਪਦਾਰਥ ਜਿਹੜੇ ਪੋਸ਼ਣ ਦਿੰਦੇ ਹਨ ਪੋਸ਼ਕ ਤੱਤ ਅਖਵਾਉਂਦੇ ਹਨ।

ਪ੍ਰਸ਼ਨ :- ਪੋਸ਼ਣ ਕੀ ਹੁੰਦਾ ਹੈ?

ਉੱਤਰ :- ਸਜੀਵਾਂ ਦੁਆਰਾ ਭੋਜਨ ਗ੍ਰਹਿਣ ਕਰਨ ਅਤੇ ਇਸਦੀ ਵਰਤੋਂ ਕਰਨ ਦੀ ਵਿਧੀ ਨੂੰ ਪੋਸ਼ਣ(ਨੁਟਰਟਿੋਿਨ) ਆਖਦੇ ਹਨ।

ਪ੍ਰਸ਼ਨ :- ਪੋਸ਼ਣ ਕਿੰਨੇ ਤਰਾਂ ਦਾ ਹੁੰਦਾ ਹੈ?

ਉੱਤਰ :- 1) ਸਵੈ-ਪੋਸ਼ਣ 2) ਪਰ-ਪੋਸ਼ਣ

ਸਵੈ-ਪੋਸ਼ਣ:-ਜਿਸ ਪੋਸ਼ਣ ਵਿੱਚ ਜੀਵ ਆਪਣਾ ਭੋਜਨ ਆਪ ਤਿਆਰ ਕਰਦੇ ਹਨ,ਉਸ ਪੋਸ਼ਣ ਨੂੰ ਸਵੈ-ਪੋਸ਼ਣ ਆਖਦੇ ਹਨ।

ਪਰ-ਪੋਸ਼ਣ:-ਜਿਸ ਪੋਸ਼ਣ ਵਿਚ ਜੀਵ ਆਪਣਾ ਭੋਜਨ ਦੂਸਰਿਆਂ ਤੋਂ ਪ੍ਰਾਪਤ ਕਰਦੇ ਹਨ।ਉਸ ਪੋਸ਼ਣ ਨੂੰ ਪਰ-ਪੋਸ਼ਣ ਆਖਦੇ ਹਨ।

ਪਰਜੀਵੀ :-ਜਿਹੜੇ ਜੀਵ ਭੋਜਨ ਅਤੇ ਰਹਿਣ ਲਈ ਦੂਜੇ ਜੀਵਾਂ ਤੇ ਨਿਰਭਰ ਹੁੰਦੇ ਹਨ।ਉਹਨਾਂ ਨੂੰ ਪਰਜੀਵੀ ਆਖਦੇ ਹਨ।ਜਿਵੇਂ ਅਮਰਵੇਲ,ਜੰੂ,ਫੀਤਾ ਕਿਰਮ ਆਦਿ।

ਮਿ੍ਰਤ ਆਹਾਰੀ :-ਜਿਹੜੇ ਜੀਵ ਆਪਣਾ ਭੋਜਨ ਮਰੇ ਹੋਏ ਜੀਵਾਂ ਤੋਂ ਅਤੇ ਗਲੇ-ਸੜੇ ਕਾਰਬਨਕ ਪਦਾਰਥਾਂ ਤੋਂ ਪ੍ਰਾਪਤ ਕਰਦੇ ਹਨ।ਜਿਵੇਂ ਉਲੀ,ਸੂਖਮ ਜੀਵ ਆਦਿ।

ਸ਼ਾਕਾਆਹਾਰੀ :- ਜਿਹੜੇ ਜੀਵ ਆਪਣਾ ਭੋਜਨ ਪੌਦਿਆਂ ਤੋਂ ਜਾਂ ਉਹਨਾਂ ਦੇ ਉਤਪਾਦਾਂ  ਤੋਂ ਪ੍ਰਾਪਤ ਕਰਦੇ ਹਨ।ਜਿਵੇ ਗਾਂ,ਬੱਕਰੀ ਆਦਿ।

ਮਾਸਾ ਆਹਾਰੀ :-ਜਿਹੜੇ ਜੀਵ ਆਪਣਾ ਭੋਜਨ ਲਈ ਦੂਜੇ ਜੰਤੂਆ ਦਾ ਮਾਸ  ਖਾਂਦੇ ਹਨ।ਜਿਵੇਂ ਸ਼ੇਰ,ਚੀਤਾ,ਇੱਲ ਆਦਿ

ਭੋਜਨ ਲੜੀ :- ਪੋਸ਼ਣ ਦੇ ਇਕ ਪੱਧਰ ਤੋਂ ਦੂਜੇ ਪੱਧਰ ਤੱਕ ਭੋਜਨ ਦੇ ਲੜੀਵਾਰ  ਸਥਾਂਨੰਤਰਨ ਨੂੰ ਭੋਜਨ ਲੜੀ ਆਖਦੇ ਹਨ।   

                                   ਘਾਹ →ਟਿੱਡਾ →ਡੱਡੂ→ ਸੱਪ

 

ਪ੍ਰਸ਼ਨ :- ਪੋਸ਼ਣ ਪੱਧਰ , ਭੋਜਨ ਲੜੀ ਅਤੇ ਭੋਜਨ ਜਾਲ ਦੀ ਪਰਿਭਾਸ਼ਾ ਲਿਖੋ।

ਉੱਤਰ:- ਪੋਸ਼ਣ ਜਾਂ ਆਹਾਰੀ ਪੱਧਰ :- (TROPIC LEVEL) :-ਭੋਜਨ ਲੜੀ ਵਿੱਚਲੇ ਹਰੇਕ ਪੜਾਅ ਨੂੰ ਪੋਸ਼ਣ ਪੱਧਰ ਆਖਦੇ ਹਨ।ਹਰੇਕ ਭੋਜਨ ਲੜੀ ਵਿੱਚ ਚਾਰ ਪੋਸ਼ਣ ਪੱਧਰ ਹੁੰਦੇ ਹਨ।

1)   ਪਹਿਲਾ ਪੋਸ਼ਣ ਪੱਧਰ:- ਇਹ ਉਤਪਾਦਕਾਂ ਦਾ ਪੱਧਰ ਹੈ।ਇਸ ਵਿੱਚ ਸਵੈ-ਪੋਸ਼ੀ ਜੀਵ ਸ਼ਾਮਲ ਹੁੰਦੇ ਹਨ।

2)   ਸਕੈਡੰਰੀ ਜਾਂ ਦੂਜਾ ਪੋਸ਼ਣ ਪੱਧਰ :- ਇਹ ਪ੍ਰਾਈਮਰੀ ਖਪਤਕਾਰਾ ਦਾ ਪੱਧਰ ਹੈ।ਇਸ ਵਿੱਚ ਸ਼ਾਕਾਹਾਰੀ ਜੀਵ ਹੁੰਦੇ ਹਨ।

3)   ਤੀਜਾ ਪੋਸ਼ਣ ਪੱਧਰ :-ਇਹ ਪੱਧਰ ਸਕੈਡੰਰੀ ਖਪਤਕਾਰਾ ਦਾ ਹੈ।ਇਸ ਵਿੱਚ ਮਾਸਾਹਾਰੀ ਜੀਵ ਸ਼ਾਮਲ ਹੁੰਦੇ ਹਨ।

4)   ਚੌਥਾਂ ਪੋਸ਼ਣ ਪੱਧਰ :- ਇਹ ਪੱਧਰ ਟਰਸ਼ਰੀ ਖਪਤਕਾਰਾ ਦਾ ਹੈ।ਇਸ ਵਿੱਚ ਉੱਚ ਕੋਟੀ ਦੇ ਮਾਸਾਹਾਰੀ ਜੀਵ ਸ਼ਾਮਲ ਹੁੰਦੇ ਹਨ।

      ਉਦਾਹਰਣ :- ਘਾਹ    →       ਟਿੱਡਾ     →  ਡੱਡੂ          →     ਸੱਪ

                   (ਪਹਿਲਾ)            (ਦੂਜਾ)        (ਤੀਜਾ)            (ਚੋਥਾ)

           

ਪ੍ਰਸ਼ਨ :-ਭੋਜਨ ਜਾਲ ਦੀ ਪਰਿਭਾਸ਼ਾ ਲਿਖੋ।

ਉਤੱਰ :-ਕਈ ਭੋਜਨ ਲੜੀਆਂ ਦੇ ਸੁਮੇਲ ਨੂੰ ਭੋਜਨ ਜਾਲ ਆਖਦੇ ਹਨ।


     
ਪ੍ਰਸ਼ਨ :- ਮੁਢਲੇ ਖਪਤਕਾਰ ਕਿੰਨਾਂ ਨੂੰ ਆਖਦੇ ਹਨ?

ਉੱਤਰ:-ਸ਼ਾਕਾਹਾਰੀ ਜੀਵਾਂ ਨੂੰ ਮੁਢਲੇ ਖਪਤਕਾਰ ਆਖਦੇ ਹਨ।

ਪ੍ਰਸ਼ਨ:-ਉਪਭੋਗਤਾ ਜਾਂ ਖਪਤਕਾਰ ਕੀ ਹੁੰਦੇ ਹਨ?

ਉੱਤਰ:-ਜਿਹੜੇ ਜੀਵ ਆਪਣਾ ਭੋਜਨ ਦੂਜੇ ਜੀਵਾਂ ਤੋਂ ਪ੍ਰਾਪਤ ਕਰਦੇ ਹਨ ।ਉਹਨਾਂ ਨੂੰ ਖਪਤਕਾਰ ਆਖਦੇ ਹਨ। ਇਹ ਤਿੰਨ ਕਿਸਮ ਦੇ ਹੁੰਦੇ ਹਨ:

1)   ਸ਼ਾਕਾਹਾਰੀ

2)   ਮਾਸਾਹਾਰੀ

3)   ਸਰਬਆਹਾਰੀ

ਜੈਵ-ਵਿਘਟਨਸ਼ੀਲ ਪਦਾਰਥ :- ਜਿਹੜੇ  ਪਦਾਰਥਾਂ ਦਾ ਸੂਖਮ ਜੀਵਾਂ ਦੁਆਰਾ ਅਪਘਟਨ ਹੋ ਜਾਂਦਾ ਹੈ,ਉਹਨਾਂ   ਨੂੰ ਜੈਵ-ਵਿਘਟਨਸ਼ੀਲ ਪਦਾਰਥ ਆਖਦੇ ਹਨ। ਉਦਾਹਰਣ ਕਾਗਜ,ਫਲ,ਸਬਜੀਆਂ ਮਿ੍ਰਤ ਜੀਵ,ਗੋਹਾ ਆਦਿ।

ਅਜੈਵ-ਵਿਘਟਨਸ਼ੀਲ ਪਦਾਰਥ :- :- ਜਿਹੜੇ  ਪਦਾਰਥਾਂ ਦਾ ਸੂਖਮ ਜੀਵਾਂ ਦੁਆਰਾ ਅਪਘਟਨ ਨਹੀ ਂਹੰੁਦਾ,ਉਹਨਾਂ ਨੂੰ ਜੈਵ-ਅਵਿਘਟਨਸ਼ੀਲ ਪਦਾਰਥ ਆਖਦੇ ਹਨ। ਉਦਾਹਰਣ ਪਲਾਸਟਿਕ,ਧਾਤਾਂ,ਮੋਮੀ ਲਿਫਾਫੇ ,ਡੀ.ਡੀ.ਟੀ,ਰੇਡੀਓ ਐਕਟਿਵ ਪਦਾਰਥ ,ਪਾਰਾ,ਆਰਸੇਨਿਕ ਦੇ ਯੋਗਿਕ ਆਦਿ।

ਨਿਖੇੜਕ ਜਾਂ ਅਪਘਟਕ:-(DECOMPOSERS):-ਜੈਵਿਕ ਪਦਾਰਥਾਂ ਦਾ ਅਪਘਟਨ ਕਰਨ ਵਾਲੇ ਸੂਖਮ ਜੀਵਾਂ ਨੂੰ ਅਪਘਟਕ ਆਖਦੇ ਹਨ।

ਜਿਵੇਂ ਜੀਵਾਣੂ,ਫੰਗਸ ਜਾਂ ਕਾਈ ।ਇਹ ਮਿ੍ਰਤਕ ਪੌਦਿਆਂ ਅਤੇ ਜੰਤੂਆਂ ਦੇ ਸਰੀਰਾਂ ਦਾ ਅਪਘਟਨ ਕਰਦੇ ਹਨ।ਇਹ ਗੁੰਝਲਦਾਰ ਕਾਰਬਨਿਕ ਪਦਾਰਥਾਂ ਨੂੰ ਸਰਲ ਪਦਾਰਥਾਂ ਵਿੱਚ ਬਦਲ ਦਿੰਦੇ ਹਨ ਜੋ ਮਿੱਟੀ ਵਿੱਚ ਮਿਲਕੇ ਪੌਦਿਆਂ ਨੂੰ ਲੋੜੀਂਦੇ ਪੌਸ਼ਿਕ ਤੱਤ ਉਪਲੱਬਧ ਕਰਵਾਉਂਦੇ ਹਨ।

ਪ੍ਰਸ਼ਨ :- ਜੈਵ-ਅਵਿਘਟਨਸ਼ੀਲ ਪਦਾਰਥ ਸਾਡੇ ਵਾਤਾਵਰਨ ਅਤੇ ਜਾਨਵਰਾਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੇ ਹਨ?

ਉੱਤਰ:- :- ਜਿਹੜੇ  ਪਦਾਰਥਾਂ ਦਾ ਸੂਖਮ ਜੀਵਾਂ ਦੁਆਰਾ ਅਪਘਟਨ ਨਹੀ ਂਹੰੁਦਾ,ਉਹਨਾਂ ਨੂੰ ਜੈਵ-ਅਵਿਘਟਨਸ਼ੀਲ ਪਦਾਰਥ ਆਖਦੇ ਹਨ। ਉਦਾਹਰਣ ਪਲਾਸਟਿਕ,ਧਾਤਾਂ,ਮੋਮੀ ਲਿਫਾਫੇ ,ਡੀ.ਡੀ.ਟੀ,ਰੇਡੀਓ ਐਕਟਿਵ ਪਦਾਰਥ ,ਪਾਰਾ,ਆਰਸੇਨਿਕ ਦੇ ਯੋਗਿਕ ਆਦਿ।ਕਿਉਂਕਿ ਇਹਨਾਂ ਪਦਾਰਥਾਂ ਦਾ ਵਿਘਟਨ ਨਹੀਂ ਹੁੰਦਾ  ਇਹ ਹੋਲੀ ਹੋਲ਼ੀ ਸਾਡੇ ਵਾਤਾਵਰਣ ਵਿੱਚ ਇਕੱਠੇ ਹੁੰਦੇ ਰਹਿੰਦੇ ਹਨ ।ਬਰਸਾਤਾਂ ਦੇ ਦਿਨਾਂ ਵਿੱਚ ਪਲਾਸਟਿਕ ਦੀਆਂ ਵਸਤੂਆਂ ਜਿਵੇਂ ਮੋਮੀ ਲਿਫਾਫੇ ਗਟਰਾਂ ਦੇ ਮੁਹਾਨਿਆਂ ਵਿੱਚ ਫਸਕੇ ਗਟਰ ਬਲਾਕ ਕਰ ਦਿੰਦੇ ਹਨ।ਇਸ ਤੋਂ ਇਲਾਵਾ ਕਈ ਆਵਾਰਾ ਜਾਨਵਰ ਇਹਨਾਂ ਲ਼ਿਫਾਫਿਆਂ ਨੂੰ ਖਾ ਜਾਂਦੇ ਹਨ ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਜੇਕਰ ਅਸੀਂ ਜੈਵ-ਅਵਿਘਟਨਸ਼ੀਲ ਪਦਾਰਥਾਂ ਨੂੰ ਜਲਾਉਂਦੇ ਹਾਂ ਤਾਂ ਇਹ ਬਹੁਤ ਜਹਿਰੀਲਾਂ ਧੂੰਆਂ ਪੈਦਾ ਕਰਦੇ ਹਨ ਜਿਸ ਨਾਲ ਹਵਾ ਪ੍ਰਦੂਸ਼ਣ ਫੈਲਦਾ ਹੈ ਅਤੇ ਕਈ ਕਿਸਮ ਦੇ ਸਾਹ ਅਤੇ ਅੱਖਾਂ ਦੇ ਰੋਗ ਸਾਨੂੰ ਲੱਗ ਜਾਂਦੇ ਹਨ।ਕੁਝ ਜੈਵ-ਅਵਿਘਟਨਸ਼ੀਲ ਰਸਾਇਣਿਕ ਯੋਗਿਕ ਜਿਵੇਂ ਡੀ.ਡੀ.ਟੀ,ਰੇਡੀਓ ਐਕਟਿਵ ਪਦਾਰਥ ,ਪਾਰਾ,ਆਰਸੇਨਿਕ ਦੇ ਯੋਗਿਕ ਆਦਿ।ਮਿੱਟੀ ਵਿੱਚ ਮਿਲਕੇ ਮਿੱਟੀ ਨੂੰ ਜਹਿਰੀਲਾ ਅਤੇ ਬੰਜਰ ਬਣਾਉਂਦੇ ਹਨ।

ਪ੍ਰਸ਼ਨ:- ਕੀ ਹੋਵੇਗਾ ਜੇਕਰ ਇੱਕ ਆਹਾਰੀ ਪੱਧਰ ਦੇ ਸਾਰੇ ਜੀਵਾਂ ਨੂੰ ਮਾਰ ਦੇਈਏ?

ਉੱਤਰ:- ਇਸ ਤਰਾਂ ਕਰਨ ਨਾਲ ਪਰਾਸਥਿਤਿਕ ਪ੍ਰਬੰਧਾਂ ਦਾ ਸੰਤੁਲਨ ਵਿਗੜ ਜਾਵੇਗਾ ਕਿਉਂਕਿ ਕਿਸੇ ਖੇਤਰ ਦੀਆਂ ਵੱਖ-ਵੱਖ ਭੋਜਨ ਲੜੀਆਂ ਇਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ।ਜੇਕਰ ਭੋਜਨ ਲੜੀ ਦੀ ਕਿਸੇ ਇਕ ਕੜੀ ਨੂੰ ਸਮਾਪਤ ਕਰ ਦਿੱਤਾ ਜਾਵੇ ਤਾਂ ਉਸ ਲੜੀ ਦਾ ਸੰਬੰਧ ਕਿਸੇ ਦੂਜੀ ਲੜੀ ਨਾਲ ਜੁੜ ਜਾਂਦਾ ਹੈ।

ਜਿਵੇਂ    
                ਘਾਹ  
→     ਹਿਰਨ →        ਸ਼ੇਰ

ਜੇਕਰ ਉਪਰਲੀ ਭੋਜਨ ਲ਼ੜੀ ਵਿੱਚੋਂ ਸ਼ੇਰਾਂ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਹਿਰਨਾਂ ਦੀ ਗਿਣਤੀ ਵੱਧ ਜਾਵੇਗੀ ਜੋ ਘਾਹ ਅਤੇ ਬਨਸਪਤੀ ਨੂੰ ਖਾ ਕੇ ਖਤਮ ਕਰ ਦੇਣਗੇ ਜਿਸ ਨਾਲ ਉਹ ਖੇਤਰ ਰੇਗਸਿਥਾਨ ਬਣ ਜਾਵੇਗਾ।ਸਹਾਰਾ ਦਾ ਰੇਗਸਿਥਾਨ ਇਸ ਕਿਸਮ ਦੇ ਅਸੰਤੁਲਿਤ ਪਰਾਸਥਿਤਿਕ ਪ੍ਰਬੰਧਾਂ ਦੀ ਉਦਾਹਰਣ ਹੈ।


ਪ੍ਰਸ਼ਨ:- ਦਸ ਪ੍ਰਤੀਸ਼ਤ ਦਾ ਨਿਯਮ ਬਿਆਨ ਕਰੋ।

ਉੱਤਰ:- ਇਹ ਨਿਯਮ ਸੰਨ 1942 ਇਸਵੀ ਵਿੱਚ ਰੇਮੰਡ ਨਾਮ ਦੇ ਜੀਵ ਵਿਗਿਆਨੀ ਨੇ ਦਿੱਤਾ ਸੀ।ਇਸ ਨਿਯਮ ਅਨੁਸਾਰ ਕਿਸੇ ਭੋਜਨ ਲੜੀ ਵਿੱਚ ਇੱਕ ਆਹਾਰੀ ਪੱਧਰ ਤੋਂ ਦੂਜੇ ਆਹਾਰੀ ਪੱਧਰ ਤੱਕ ਸਿਰਫ ਦਸ ਪ੍ਰਤੀਸ਼ਤ ਊਰਜਾ ਦਾ ਸਥਾਨਾਂਤਰਨ ਹੁੰਦਾ ਹੈ।

ਪ੍ਰਸ਼ਨ:- ਚਿਪਕੋ ਅੰਦੋਲਨ ਤੇ ਇਕ ਨੋਟ ਲਿਖੋ।

ਉੱਤਰ :- ਸੰਨ 1972 ਵਿੱਚ ਉਤਰਾਖੰਡ ਦੇ ਟਹਿਰੀ ਜਿਲੇ ਦੇ ਜੰਗਲਾਂ ਵਿੱਚ ਰਹਿਣ ਵਾਲੇ ਸਥਾਨਕ ਲੋਕਾਂ ਨੇ ਸੁੰਦਰ ਲਾਲ ਬਹੁਗੁਨਾ ਦੀ ਅਗਵਾਈ ਹੇਠ ਜੰਗਲਾਂ ਦੀ ਕਟਾਈ ਦਾ ਵਿਰੋਧ ਕਰਨ ਲਈ ਰੁੱਖਾਂ ਨੂੰ ਚਿਪਕ ਜਾਣ ਦਾ ਇੱਕ ਅਨੋਖਾ  ਅੰਦੋਲਨ ਸ਼ੁਰੂ ਕੀਤਾ ਜਿਸ ਨੂੰ ਚਿਪਕੋ ਅੰਦੋਲਨ ਕਿਹਾ ਜਾਂਦਾ ਹੈ।ਇਸ ਅੰਦੋਲਨ ਨੇ ਲੋਕਾਂ ਨੂੰ ਜੰਗਲਾਂ ਦੀ ਅਹਿਮੀਅਤ ਬਾਰੇ ਜਾਗਰੂਕ ਕਰਨ ਵਿੱਚ  ਅਹਿਮ ਰੋਲ ਅਦਾ ਕੀਤਾ।ਇਸ ਅੰਦੋਲਨ ਸਦਕਾ ਲੋਕਾ ਨੂੰ ਪਤਾ ਲੱਗਾ ਕਿ ਜੰਗਲ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਦੇ ਹਨ,ਹਵਾ ਨੂੰ ਸ਼ੁੱਧ ਕਰਦੇ ਹਨ,ਜਲ-ਵਾਯੂ ਨੂੰ ਸਾਡੇ ਰਹਿਣ ਯੋਗ ਬਣਾਈ ਰੱਖਦੇ ਹਨ।

ਪ੍ਰਸ਼ਨ:- ਵਿਕਾਸ ਵਾਤਾਵਰਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?

ਉੱਤਰ:- ਅਜੋਕੇ ਵਿਕਾਸ ਦੇ ਨਾਮ ਤੇ ਸੜਕਾਂ ਅਤੇ ਬਹੁ-ਮੰਜਲੀ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ ।ਕਾਰਖਾਨੇ ,ਭੱਠੇ  ਅਤੇ ਹੋਰ ਉਦਯੋਗ ਫੈਕਟਰੀਆਂ ਲਗਾਈਆਂ  ਜਾ ਰਹੀਆਂ ਹਨ।ਇਸ ਤੋਂ ਇਲਾਵਾ ਸ਼ਹਿਰੀਕਰਨ ਨਾਮ ਦਾ ਦੈੱਂਤ ਜੰਗਲਾਂ ਅਤੇ ਖੇਤੀ ਲਈ ਉਪਜਾਊ ਜਮੀਨ ਨੂੰ ਨਿਗਲ ਰਿਹਾ ਹੈ।ਜਿਸ ਦੇ ਫਲਸਰੂਪ ਪਰਾਸਥਿਤਿਕ ਪ੍ਰਬੰਧਾਂ ਦਾ ਸੰਤੁਲਨ ਵਿਗੜ ਰਿਹਾ ਹੈ।ਜੰਗਲੀ ਜੀਵਨ ਖਤਰੇ ਵਿੱਚ ਪੈ ਗਿਆ ਹੈ।ਪ੍ਰਦੂਸ਼ਣ ਦਿਨੋ-ਦਿਨ ਵੱਧ ਰਿਹਾ ਹੈ।ਆਲਮੀ ਤਪਸ਼ ਵੱਧਣ ਕਰਕੇ ਧਰੁਵਾਂ ਉਪਰ ਪਈ ਬਰਫ ਪਿਘਲ ਰਹੀ ਹੈ।ਹਵਾ ਪਾਣੀ ਅਤੇ ਮਿੱਟੀ ਦੀ ਗੁਣਵੰਤਾ ਤੇ ਬਹੁਤ ਮਾੜਾ ਅਸਰ ਪਿਆ ਹੈ।ਵਿਕਾਸ ਦੇ ਅਜਿਹੇ ਪ੍ਰਭਾਵਾ ਨੂੰ ਵਿਚਾਰ ਕੇ ਕਿਹਾ ਜਾ ਸਕਦਾ ਹੈ ਕਿ ਅਜੋਕਾ ਵਿਕਾਸ ਕੁਦਰਤੀ ਵਾਤਾਵਰਨ ਤੇ ਨਾਕਰਾਤਮਕ ਪ੍ਰਭਾਵ ਪਾ ਰਿਹਾ ਹੈ।ਜੇਕਰ ਅਸੀ ਆਉਣ ਵਾਲੀਆ ਪੀੜੀਆਂ ਨੂੰ ਕੁਝ ਚੰਗਾ ਦੇਣਾ ਚਹੁੰਦੇ ਹਾਂ ਤਾਂ ਸਾਨੂੰ ਇਸ ਤਰਾਂ ਦੇ ਕੁਦਰਤ ਵਿਰੋਧੀ  ਅਤੇ ਨਾਸਮਝੀ ਵਾਲੇ ਵਿਕਾਸ ਦੀ ਬਜਾਏ ਟਿਕਾਊ  ਅਤੇ ਵਾਤਾਵਰਨ ਪ੍ਰੇਮੀ ਵਿਕਾਸ ਦੇ ਧਾਰਨਾ ਤੇ ਕੰਮ ਕਰਨਾ ਹੋਵੇਗਾ।


ਪ੍ਰਸ਼ਨ:- ਪਰਾਸਥਿਤਿਕ ਪ੍ਰਬੰਧ ਵਿੱਚ ਊਰਜਾਂ ਦੇ ਪ੍ਰਵਾਹ ਨੂੰ ਦਰਸਾਉਂਦਾ ਚਿੱਤਰ ਬਣਾਓ।

ਉੱਤਰ:-






ਪ੍ਰਸ਼ਨ:- ਪਰਾਸਥਿਤਿਕ ਪਿਰਾਮਿਡ ਦੁਆਰਾ ਵੱਖ-ਵੱਖ ਪੋਸ਼ੀ ਪੱਧਰਾਂ ਨੂੰ ਪ੍ਰਦਰਸ਼ਿਤ ਕਰੋ?