ਪ੍ਰਸ਼ਨ :- ਊਰਜਾ ਦੇ ਸੋਮੇਂ ਕੀ ਹੁੰਦੇ ਹਨ ?
ਉਤੱਰ:- ਜਿਹੜੇ ਪਦਾਰਥਾਂ ਦੀ ਵਰਤੋਂ ਮਨੁੱਖ ਊਰਜਾ ਦੀ ਪੂਰਤੀ ਲਈ ਕਰਦਾ ਹੈ।ਜਿਵਂੇ ਸੂਰਜ,ਹਵਾ,ਪਾਣੀ, ਪਥਰਾਹਟ ਬਾਲਣ ਆਦਿ

ਪ੍ਰਸ਼ਨ :- ਸੂਰਜ ਦੀ ਊਰਜਾ ਦਾ ਮੁੱਖ ਸੋਮਾ ਕੀ ਹੈ?
ਉੱਤਰ:- ਨਿਊਕਲੀਅਰ ਸੰਯੋਜਨ ।

ਪ੍ਰਸ਼ਨ :- ਪਥਰਾਹਟ ਬਾਲਣ ਕੀ ਹੁੰਦਾ ਹੈ?
ਉੱਤਰ :- ਅੱਜ ਤੋਂ ਹਜਾਰਾਂ ਸਾਲ ਪਹਿਲਾ ਜੀਵ-ਜੰਤੂਆਂ ਦੀ ਰਹਿੰਦ ਖੂੰਦ ਧਰਤੀ ਹੇਠਾਂ ਦੱਬ ਗਈ।ਇਹ ਰਹਿੰਦ ਖੂੰਦ ਆਕਸੀਜਨ ਦੀ ਅਣਹੋਂਦ ਵਿੱਚ ਅਪਘਟਿਤ ਹੋਣ ਕਰਕੇ ਬਾਲਣ ਵਿੱਚ ਤਬਦੀਲ ਹੋ ਗਈ। ਇਸ ਬਾਲਣ ਨੂੰ ਪਥਰਾਹਟ ਬਾਲਣ ਆਖਦੇ ਹਨ।ਇਹ ਬਾਲਣ ਊਰਜਾ ਦਾ ਨਾ-ਨਵਿਆਉਣਯੋਗ ਸੋਮਾ ਹੈ। ਇਹ ਬਲਣ ਤੇ ਪ੍ਰਦੂਸ਼ਣ ਫੈਲਾਉਂਦਾ ਹੈ।ਉਦਾਹਰਣ ਕੋਲਾ,ਪੈਟਰੋਲੀਅਮ ਅਤੇ ਕੁਦਰਤੀ ਗੈਸ।

ਪ੍ਰਸ਼ਨ:- ਪ੍ਰਦੂਸ਼ਣ ਕੀ ਹੁੰਦਾ ਹੈ?
ਉਤੱਰ:- ਕੋਈ ਵੀ ਅਣਚਾਹਿਆ ਬਦਲਾਵ ਜੋ ਵਾਤਾਵਰਣ ਦੀ ਗੁਣਵੱਤਾ ਤੇ ਬੁਰਾ ਪ੍ਰਭਾਵ ਪਾਉਂਦਾ ਹੈ ।ਜਿਵੇਂ ਧੂੰਏ ਨਾਲ ਹਵਾ ਦਾ ਗੰਦਾ ਹੋਣਾ।

ਪ੍ਰਸ਼ਨ:- ਊਰਜਾ ਦੇ ਅਦਰਸ਼ ਸੋਮੇ ਦੇ ਗੁਣ ਲਿਖੋ।

ਉਤੱਰ:-
1) ਇਸ ਸਸਤਾ ਹੋਣਾ ਚਾਹੀਦਾ ਹੈ।
2) ਇਹ ਵਾਤਾਵਰਣ-ਪੱਖੀ ਹੋਣਾ ਚਾਹੀਦਾ ਹੈ।
3) ਇਹ ਅਸਾਨੀ ਨਾਲ ਉਪਲਬੱਧ ਹੋਣਾ ਚਾਹੀਦਾ ਹੈ।
4) ਇਸ ਦੀ ਵਰਤੋਂ ਨਾਲ ਪ੍ਰਦੂਸ਼ਣ ਨਹੀਂ ਫੈਲਣਾ ਚਾਹੀਦਾ।
5) ਇਸ ਨੂੰ ਦੀ ਢੋਆ-ਢੁਆਈ ਸੌਖੀ ਹੋਣੀ ਚਾਹੀਦੀ ਹੈ।
6) ਇਹ ਘੱਟ ਥਾਂ ਘੇਰਦਾ ਹੋਵੇ।