ਕੁਲ ਦੋ  ਪ੍ਰਸ਼ਨ ਕਰਨੇ :   
1)    ਇੱਕ ਪ੍ਰਸ਼ਨ 1 ਨੰਬਰ ਦਾ।
2)    ਇੱਕ ਪ੍ਰਸ਼ਨ 3 ਨੰਬਰ ਦਾ।
ਕੁਲ ਅੰਕ=3
ਪ੍ਰਸ਼ਨ:-ਅਨੁਵੰਸ਼ਿਕੀ ਦਾ ਜਨਮ ਦਾਤਾ ਜਾਂ ਪਿਤਾਮਾਂ  ਜਾਂ ਜਨਕ ਕੋਣ ਹੈ?
ਉਤੱਰ:- ਗ੍ਰੇਗਰ ਜਾੱਨ ਮੈਂਡਲ।

ਪ੍ਰਸ਼ਨ :- ਅਨੁਵੰਸ਼ਿਕੀ ਦੀ ਪਰਿਭਾਸ਼ਾ ਲਿਖੋ।
ਉਤੱਰ :- ਇਹ ਜੀਵ ਵਿਗਿਆਨ ਦੀ ਇੱਕ ਸ਼ਾਖਾ ਹੈ ਜੋ ਅਨੁਵੰਸ਼ਿਕਤਾ ਅਤੇ ਭਿੰਨਤਾਵਾਂ ਦਾ ਅਧਿਐਨ ਕਰਦੀ ਹੈ।

ਪ੍ਰਸ਼ਨ :- ਅਨੁਵੰਸ਼ਿਕਤਾ ਦੀ ਪਰਿਭਾਸ਼ਾ ਲਿਖੋ।
ਉਤੱਰ:- ਪ੍ਰਾਣੀਆਂ ਵਿੱਚ ਪੀੜੀ ਦਰ ਪੀੜੀ ਲੱਛਣਾਂ ਦੇ ਸਥਾਨਾਂਤਰਣ ਨੂੰ ਅਨੁਵੰਸ਼ਿਕਤਾ ਆਖਦੇ ਹਨ।

ਪ੍ਰਸ਼ਨ :- ਮੈਂਡਲ ਨੇ ਆਪਣੇ ਪ੍ਰਯੋਗ ਲਈ ਕਿਸ ਪੌਦੇ ਦੀ ਚੌਣ ਕੀਤੀ ?
ਉਤੱਰ:- ਮਟਰ ਦੇ ਪੌਦੇ ਦੀ।

ਪ੍ਰਸ਼ਨ :- ਡੀ.ਐਨ.ਏ ਅਤੇ ਆਰ.ਐਨ.ਏ ਦਾ ਪੂਰਾ ਨਾਮ ਲਿਖੋ।
ਉੱਤਰ :- DNA: ਡੀਆਕਸੀਰਾਈਬੋਜ ਨਿਊਕਲੀਅਕ ਐਸਿਡ।
             RAN:ਰਾਈਬੋਜ ਨਿਊਕਲੀਅਕ ਐਸਿਡ।

ਪ੍ਰਸ਼ਨ :-ਜੀਵ ਵਿਕਾਸ ਦਾ ਸਿਧਾਂਤ ਕਿਸ ਨੇ ਦਿੱਤਾ ?
ਉਤੱਰ:- ਚਾਰਲਸ ਰਾਬਰਟ ਡਾਰਵਿਨ।


ਪ੍ਰਸ਼ਨ:- The Origin Of Species” ਕਿਤਾਬ ਕਿਸ ਨੇ ਲਿਖੀ ?
ਉਤੱਰ:- ਚਾਰਲਸ ਰਾਬਰਟ ਡਾਰਵਿਨ।

ਪ੍ਰਸ਼ਨ :- ਮਟਰ ਦੇ ਪੌਦੇ ਦਾ ਵਿਗਿਆਨਕ ਨਾਮ ਲਿਖੋ।
ਉਤੱਰ:- Pisum  sativum

ਪ੍ਰਸ਼ਨ :- ਆਧੁਨਿਕ ਮਨੁੱਖ  ਦਾ ਵਿਗਿਆਨਕ ਨਾਮ ਲਿਖੋ।
ਉਤੱਰ:-Homo  sapiens

ਪ੍ਰਸ਼ਨ:- ਜੈਵ-ਵਿਭਿੰਨਤਾ ਜਾਂ ਜੈਵ-ਵਿਵਿਧਤਾ (Biodiversity) ਤੋਂ ਕੀ ਭਾਵ ਹੈ ?
ਉਤੱਰ:- ਕਿਸੇ ਖੇਤਰ ਦੇ ਈਕੋ ਸਿਸਟਮ ਵਿੱਚ ਮੌਯੂਦ ਜੀਵ-ਜੰਤੂਆਂ ਦੀਆਂ ਭਿੰਨ ਭਿੰਨ ਪ੍ਰਜਾਤੀਆਂ ਨੂੰ ਜੈਵ-ਵਿਭਿੰਨਤਾ ਆਖਦੇ ਹਨ
   
ਪ੍ਰਸ਼ਨ :-ਜੀਨ ਦੀ ਪਰਿਭਾਸ਼ਾ ਲਿਖੋ।
ਉਤੱਰ:- ਇਹ ਅਨੁਵੰਸ਼ਿਕਤਾ ਦੀ ਇਕਾਈ ਹੈ ਜੋ ਪੀੜੀ ਦਰ ਪੀੜੀ ਲੱਛਣਾਂ ਦੇ ਸਥਾਨਾਂਤਰਣ ਲਈ ਜਿੰਮੇਵਾਰ ਹੁੰਦੀ  ਹੈ।

ਪ੍ਰਸ਼ਨ :- ਜੀਨ ਕਿੱਥੇ ਸਥਿਤ ਹੁੰਦੇ ਹਨ?
ਉਤੱਰ:- ਗੁਣ ਸੂਤਰਾਂ ਉਤੇ।

ਪ੍ਰਸ਼ਨ:- ਗੁਣ ਸੂਤਰ ਕੀ ਹੁੰਦੇ ਹਨ?
ਉਤੱਰ:- ਸੈੱਲ ਦੇ ਕੇਂਦਰਕ ਵਿੱਚ ਮੌਯੂਦ DNA ਅਤੇ ਪ੍ਰੋਟੀਨ ਤੋਂ ਬਣੀਆਂ ਧਾਗੇ ਵਰਗੀਆਂ ਰਚਨਾਵਾਂ ਨੂੰ ਗੁਣ ਸੂਤਰ ਆਖਦੇ ਹਨ।

ਪ੍ਰਸ਼ਨ :- ਲੰਿਗੀ ਗੁਣ ਸੂਤਰ ਕੀ ਹੁੰਦੇ ਹਨ?
ਉਤੱਰ:- ਜਿਹੜੇ ਗੁਣ ਸੂਤਰ ਲੰਿਗ ਨਿਰਧਾਰਨ ਲਈ ਜਿੰਮੇਵਾਰ ਹੁੰਦੇ ਹਨ ਉਹਨਾਂ ਨੂੰ ਲੰਿਗੀ ਗੁਣ ਸੂਤਰ ਆਖਦੇ ਹਨ।ਉਦਾਹਰਣ ਨਰ ਮਨੁੱਖ ਵਿੱਚ XY ਅਤੇ ਮਾਦਾ ਮਨੁੱਖ ਵਿੱਚ XX  ਲੰਿਗੀ ਗੁਣ ਸੂਤਰ ਹਨ।

ਪ੍ਰਸ਼ਨ :- ਭਿੰਨਤਾਵਾਂ ਤੋਂ ਕੀ ਭਾਵ ਹੈ?
ਉਤੱਰ :-ਕਿਸੇ ਵੀ ਜਾਤੀ ਵਿੱਚ ਪਾਈਆਂ ਜਾਣ ਵਾਲੀਆਂ ਅਸਮਾਨਤਾਵਾਂ ਨੂੰ ਵਿਭੰਨਤਾਵਾਂ ਆਖਦੇ ਹਨ।ਉਦਾਹਰਣ ਸੰਤਾਨ ਆਪਣੇ ਜੀਵਨ ਕਾਲ  ਵਿੱਚ ਮਾਤਾ ਪਿਤਾ ਦੇ ਲੱਛਣਾਂ ਤੋਂ ਇਲਾਵਾ ਆਪਣੇ ਵਿੱਚ  ਨਵੇਂ ਗੁਣ ਵੀ ਵਿਕਸਿਤ ਕਰਦੀ ਹੈ।

ਪ੍ਰਸ਼ਨ:- ਮਨੁੱਖ ਵਿੱਚ ਗੁਣ ਸੂਤਰਾਂ ਦੇ ਕਿੰਨੇ ਜੋੜੇ ਹੁੰਦੇ ਹਨ?
ਉਤੱਰ :- 23 ਜੋੜੇ

ਪ੍ਰਸ਼ਨ:- ਨਰ ਮਨੁੱਖ ਵਿੱਚ ਲੰਿਗੀ ਗੁਣ ਸੂਤਰ ਕਿਹੜੇ ਹੁੰਦੇ ਹਨ?
ਉਤੱਰ :- XY

ਪ੍ਰਸ਼ਨ:- ਮਾਦਾ ਮਨੁੱਖ ਵਿੱਚ ਲੰਿਗੀ ਗੁਣ ਸੂਤਰ ਕਿਹੜੇ ਹੁੰਦੇ ਹਨ?
ਉਤੱਰ :- XX

ਪ੍ਰਸ਼ਨ:- ਆਟੋਸੋਮ ਜਾਂ ਅਲੰਿਗੀ ਗੁਣ ਸੂਤਰਾਂ ਦੀ ਪਰਿਭਾਸ਼ਾ ਲਿਖੋ।
ਉਤੱਰ:- ਲ਼ਿੰਗੀ ਗੁਣ ਸੂਤਰਾਂ ਤੋਂ ਇਲਾਵਾ ਬਾਕੀ ਗੁਣ ਸੂਤਰਾਂ ਨੂੰ ਆਟੋਸੋਮ ਆਖਦੇ ਹਨ। ਉਦਾਹਰਣ ਮਨੁੱਖ ਦੇ ਕੁੱਲ 23 ਜੋੜੇ ਗੁਣ ਸੂਤਰਾਂ ਵਿੱਚੋਂ 22 ਜੋੜੇ ਆਟੋਸੋਮ ਭਾਵ ਅਲ਼ਿੰਗੀ ਗੁਣ ਸੂਤਰ ਹੁੰਦੇ ਹਨ ਅਤੇ 23 ਵਾਂ ਜੋੜਾ ਲੰਿਗੀ ਗੁਣ ਸੂਤਰਾਂ ਦਾ ਹੁੰਦਾ ਹੈ।

ਪ੍ਰਸ਼ਨ:-ਪ੍ਰਾਣੀਆਂ ਵਿੱਚ ਲੱਛਣਾਂ ਨੂੰ ਕੌਣ ਨਿਯੰਤਰਿਤ ਕਰਦਾ ਹੈ?
ਉਤੱਰ:-ਜੀਨ।

ਪ੍ਰਸ਼ਨ:- ਐਲੀਲ ਤੋਂ ਕੀ ਭਾਵ ਹੈ?
ਉਤੱਰ:- ਕਿਸੇ ਇੱਕ ਹੀ ਜੀਨ ਦੀਆਂ ਵੱਖ-ਵੱਖ ਕਿਸਮਾਂ ਨੂੰ ਐਲੀਲ਼ ਆਖਦੇ ਹਨ।

ਪ੍ਰਸ਼ਨ:-ਸਮਯੁਗਮਜੀ ਅਵਸਥਾ ਤੋਂ ਕੀ ਭਾਵ  ਹੈ?
ਉਤੱਰ:- ਜਦੋਂ ਕਿਸੇ ਲੱਛਣ ਦੇ ਦੋਵੇ ਜੀਨ ਇਕ ਸਮਾਨ ਹੋਣ ਤਾਂ ਅਜਿਹੀ ਸਥਿਤੀ ਨੂੰ ਸਮਯੁਗਮਜੀ ਅਵਸਥਾ ਆਖਦੇ ਹਨ।
ਉਦਾਹਰਣਾਂ :ਮਟਰ ਦੇ ਸ਼ੁੱਧ ਲੰਬੇ ਪੌਦਿਆਂ ਦੀ ਸਮਯੁਗਮਜੀ ਅਵਸਥਾ ਨੂੰ TT ਨਾਲ ਦਰਸਾਉਂਦੇ ਹਨ।

ਪ੍ਰਸ਼ਨ:-ਬਿਖਮਯੁਗਮਜੀ ਅਵਸਥਾ ਤੋਂ ਕੀ ਭਾਵ  ਹੈ?
ਉਤੱਰ:- ਜਦੋਂ ਕਿਸੇ ਲੱਛਣ ਦੇ ਦੋਵੇ ਜੀਨ ਇਕ ਸਮਾਨ ਨਾ ਹੋਣ ਤਾਂ ਅਜਿਹੀ ਸਥਿਤੀ ਨੂੰ ਬਿਖਮਯੁਗਮਜੀ ਅਵਸਥਾ ਆਖਦੇ ਹਨ।
ਉਦਾਹਰਣਾਂ : :ਮਟਰਾਂ ਦੀ ਮਿਕਸਡ ਬਰੀਡ ਦੇ ਲੰਬੇ ਪੌਦਿਆਂ ਦੀ ਬਿਖਮਯੁਗਮਜੀ ਅਵਸਥਾ ਨੂੰ Tt ਨਾਲ ਦਰਸਾਉਂਦੇ ਹਨ।

ਪ੍ਰਸ਼ਨ :- ਪ੍ਰਭਾਵੀ ਲੱਛਣ ਅਤੇ ਅਪ੍ਰਭਾਵੀ ਲੱਛਣ ਕੀ ਹੁੰਦੇ ਹਨ?
ਉਤੱਰ :-ਪ੍ਰਭਾਵੀ ਲੱਛਣ :-ਜਿਹੜੇ ਲੱਛਣ ਬਿਖਮਯੁਗਮਜੀ ਅਵਸਥਾ ਵਿੱਚ ਖੁਦ ਨੂੰ ਪ੍ਰਗਟ ਕਰਦੇ ਹਨ।ਉਦਾਹਰਣ ਮਟਰ ਦੇ ਪੌਦੇ ਲੱਛਣਾਂ ਦੀ ਬਿਖਮਯੁਗਮਜੀ ਅਵਸਥਾ (Tt)  ਵਿੱਚ ਲੰਬੇ ਹੁੰਦੇ ਹਨ।ਇਸ ਲਈ ਲੰਬਾਈ ਵਾਲਾ ਲੱਛਣ (T)  ਇਕ ਪ੍ਰਭਾਵੀ ਲੱਛਣ ਹੈ ਜਦੋਂ ਕਿ ਬੌਨੇਪਣ ਵਾਲਾ ਲੱਛਣ (t)  ਇੱਕ ਅਪ੍ਰਭਾਵੀ ਲੱਛਣ ਹੈ।

ਪ੍ਰਸ਼ਨ :- ਅਪ੍ਰਭਾਵੀ ਲੱਛਣ ਕੀ ਹੁੰਦੇ ਹਨ?
ਉਤੱਰ :-ਅਪ੍ਰਭਾਵੀ ਲੱਛਣ :-ਜਿਹੜੇ ਲੱਛਣ ਬਿਖਮਯੁਗਮਜੀ ਅਵਸਥਾ ਵਿੱਚ ਖੁਦ ਨੂੰ ਪ੍ਰਗਟ ਨਹੀਂ ਕਰ ਸਕਦੇ ਉਹਨਾਂ ਨੂੰ ਅਪ੍ਰਭਾਵੀ ਲੱਛਣ ਆਖਦੇ ਹਨ।ਉਦਾਹਰਣ ਮਟਰ ਦੇ ਪੌਦੇ ਲੱਛਣਾਂ ਦੀ ਬਿਖਮਯੁਗਮਜੀ ਅਵਸਥਾ (Tt)  ਵਿੱਚ ਲੰਬੇ ਹੁੰਦੇ ਹਨ।ਇਸ ਲਈ ਲੰਬਾਈ ਵਾਲਾ ਲੱਛਣ (T)  ਇਕ ਪ੍ਰਭਾਵੀ ਲੱਛਣ ਹੈ ਜਦੋਂ ਕਿ ਬੌਨੇਪਣ ਵਾਲਾ ਲੱਛਣ (t)  ਇੱਕ ਅਪ੍ਰਭਾਵੀ ਲੱਛਣ ਹੈ।

ਪ੍ਰਸ਼ਨ:- ਪਥਰਾਹਟ ਦੀ ਪਰਿਭਾਸ਼ਾ ਲਿਖੋ।
ਉੱਤਰ :-ਮਿ੍ਰਤ ਜੀਵਾਂ ਦੇ ਚਟਾਨਾਂ ਵਿੱਚ ਸੁਰੱਖਿਅਤ ਅਵਸ਼ੇਸ਼ਾਂ ਨੂੰ ਪਥਰਾਟ ਆਖਦੇ ਹਨ।ਪਥਰਾਟਾਂ ਦੇ ਅਧਿਐਨ ਤੋਂ ਸਾਨੂੰ ਜੀਵ-ਵਿਕਾਸ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ  ਹੈ।ਉਦਾਹਰਣ ਆਰਕੀਓਪਟੈਰਿਕਸ ਜੰਤੂ ਦੇ ਪਥਰਾਟ  ਦਾ  ਅਧਿਐਨ  ਇਹ ਸਿੱਧ ਕਰਦਾ  ਹੈ ਕਿ ਪੰਛੀਆਂ ਦਾ ਵਿਕਾਸ ਰੀਗਂਣ ਵਾਲੇ ਜੰਤੂਆਂ ਤੋਂ ਹੋਇਆ ਹੈ।


ਪ੍ਰਸ਼ਨ :-ਅਨੁਵੰਸ਼ਿਕੀ ਦੇ ਪ੍ਰਭਾਵਿਤਾ ਦੇ ਨਿਯਮ ਦੀ ਵਿਆਖਿਆ ਕਰੋ।
ਉਤੱਰ:-ਇਸ ਨਿਯਮ ਅਨੁਸਾਰ ਇੱਕ ਲੱਛਣ ਨੂੰ ਦਰਸਾਉਣ ਲਈ ਕਾਰਕਾਂ ਦੇ ਇੱਕ ਜੋੜੇ ਦੀ ਲੋੜ ਹੁੰਦੀ ਹੈ।ਜੇਕਰ ਕਿਸੇ ਪੀੜੀ ਵਿੱਚ ਵਿਰੋਧੀ ਲੱਛਣਾਂ ਵਾਲੇ ਕਾਰਕਾਂ ਦਾ ਜੋੜਾ ਹੋਵੇ ਤਾਂ ਜਿਹੜਾ ਲੱਛਣ ਪ੍ਰਗਟ ਹੁੰਦਾ ਹੈ ਉਸ ਨੂੰ ਪ੍ਰਭਾਵੀ ਲੱਛਣ ਆਖਦੇ ਹਨ ਅਤੇ ਜਿਹੜਾ ਲੱਛਣ ਆਪਣੇ ਆਪ ਨੂੰ ਪ੍ਰਗਟ ਨਹੀਂ ਕਰ ਪਾਉਂਦਾ ਉਸ ਨੂੰ ਅਪ੍ਰਭਾਵੀ ਲੱਛਣ ਆਖਦੇ ਹਨ।ਉਦਾਹਰਣ ਲੰਬੇਪਣ ਦਾ ਲੱਛਣ ਬੌਣੇਪਣ ਦੇ ਲੱਛਣ ਤੇ ਪ੍ਰਭਾਵੀ ਹੁੰਦਾ ਹੈ।

ਪ੍ਰਸ਼ਨ :- ਸਮਜਾਤ ਅੰਗ ਕੀ ਹੰਦੇ ਹਨ ?
ਉਤੱਰ:- ਉਹ ਅੰਗ ਜਿੰਨਾ ਦੀ ਉਤਪਤੀ ਅਤੇ ਮੂਲ ਰਚਨਾ ਇੱਕ ਸਮਾਨ ਹੁੰਦੀ ਹੈ ਪਰ  ਵੱਖ-ਵੱਖ  ਕਾਰਜ ਕਰਦੇ ਹਨ। ਉਦਾਹਰਣ ਡੱਡੂ ਦੇ ਅਗਲੇ ਪੈਰ,ਛਿਪਕਲੀ ਦੇ ਅਗਲੇ ਪੈਰ,ਪੰਛੀ ਦੇ ਖੰਬ ਅਤੇ ਮਨੁੱਖ ਦੀਆਂ ਬਾਹਾਂ ।


ਪ੍ਰਸ਼ਨ :- ਸਮਰੂਪ ਅੰਗ ਕੀ ਹੰਦੇ ਹਨ ?
ਉਤੱਰ:- ਉਹ ਅੰਗ ਜਿੰਨਾ ਦੀ ਉਤਪਤੀ ਅਤੇ ਮੂਲ ਰਚਨਾ ਭਿੰਨ-ਭਿੰਨ  ਹੁੰਦੀ ਹੈ ਪਰ ਇਕ ਸਮਾਨ ਕਾਰਜ ਕਰਦੇ ਹਨ। ਉਦਾਹਰਣ ਪੰਛੀ ਦਾ ਪੰਖ ,ਚਮਗਿੱਦੜ ਦਾ ਪੰਖ ਅਤੇ ਕੀਟ ਦਾ ਪੰਖ।

ਪ੍ਰਸ਼ਨ :- ਅਵਸ਼ੇਸ਼ੀ ਅੰਗ ਕੀ ਹੰਦੇ ਹਨ ?
ਉਤੱਰ:- ਕਈ ਪ੍ਰਾਣੀਆਂ ਵਿੱਚ ਅਜੇ ਵੀ ਅਜਿਹੇ ਅੰਗ ਪਾਏ ਜਾਂਦੇ ਹਨ ਜਿੰਨਾ ਦੀ ਸ਼ਰੀਰ ਵਿੱਚ ਹੁਣ ਕੋਈ ਲੋੜ ਨਹੀਂ ਹੈ।ਅਜਿਹੇ ਅੰਗਾਂ ਨੂੰ ਅਵਸ਼ੇਸ਼ੀ ਅੰਗ ਆਖਦੇ ਹਨ।ਉਦਾਹਰਣ ਮਨੁੱਖ ਵਿੱਚ ਕੰਨ ਪਾਲੀ ਦੀਆਂ ਪੇਸ਼ੀਆਂ, ਕਿਰਮ ਰੂਪੀ ਆਂਦਰ,ਪੂਛ ਹੱਡੀ, ਅੱਖ ਦੀ ਨਿਮੇਸ਼ਕ ਪਟਲ ਆਦਿ।


ਪ੍ਰਸ਼ਨ :-ਅਨੁਵੰਸ਼ਿਕ ਇੰਜੀਨੀਅਰਿੰਗ ਤੋਂ ਕੀ ਭਾਵ ਹੈ? ਇਸ ਦੀ ਵਰਤੋਂ ਕਿੱਥੇ ਕਿੱਥੇ ਹੁੰਦੀ ਹੈ?
ਉਤੱਰ:- ਇਹ ਅਨੁਵੰਸ਼ਿਕੀ ਦੀ ਇੱਕ ਸ਼ਾਖਾ ਹੈ ਜਿਸਦਾ ਸੰਬੰਧ ਜੀਨ ਥੈਰੇਪੀ,ਬਨਾਉਟੀ ਜੀਨ ਬਨਾਉਣ,ਜੀਨ ਮੁਰੰਮਤ ,ਦੋਗਲੀ ਫਸਲਾਂ ਬਣਾਉਣ ਆਦਿ ਨਾਲ ਹੈ।
ਵਰਤੋਂ :-1) ਅਨੁਵੰਸ਼ਿਕ ਇੰਜੀਨੀਅਰਿੰਗ ਨਾਲ ਕਈ ਕਿਸਮ ਦੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ।
        2) ਇਸ ਦੀ ਵਰਤੋਂ ਜੀਨ ਥੈਰੇਪੀ ਵਿੱਚ ਕੀਤੀ ਜਾਂਦੀ ਹੈ।
        3) ਇਸ ਦੀ ਵਰਤੋਂ ਕਲੋਨ ਤਿਆਰ ਕਰਨ ਵਿੱਚ ਕੀਤੀ ਜਾਂਦੀ ਹੈ।
        4) ਚੰਗਾ ਝਾੜ ਪ੍ਰਾਪਤ ਕਰਨ ਲਈ ਦੋਗਲੀਆਂ ਫਸਲਾਂ ਦਾ ਬੀਜ ਤਿਆਰ ਕੀਤਾ ਜਾਂਦਾ ਹੈ।

ਪ੍ਰਸ਼ਨ:- ਭਿੰਨਤਾਵਾਂ ਦੇ ਪੈਦਾ ਹੋਣ ਨਾਲ ਕਿਸੇ ਪ੍ਰਜਾਤੀ ਦੀ ਹੋਂਦ ਕਿਵੇਂ ਵੱਧ ਜਾਂਦੀ ਹੈ?
ਉਤੱਰ:- ਭਿੰਨਤਾਵਾਂ ਪ੍ਰਾਣੀ ਨੂੰ ਕੁਦਰਤੀ ਵਾਤਾਵਰਣ ਵਿੱਚ ਰਹਿਣ ਦੇ ਅਨੁਕੂਲ ਬਣਾਉਂਦੀਆਂ ਹਨ ਅਤੇ ਪ੍ਰਤੀਕੂਲ ਹਾਲਤਾਂ ਨਾਲ ਲੜਨ ਵਿੱਚ ਸਹਾਇਕ ਹੁੰਦੀਆਂ ਹਨ।ਇਸ ਨਾਲ ਪ੍ਰਜਾਤੀ ਦੀ ਹੋਂਦ ਕਾਇਮ ਰਹਿਣ ਦੀ ਸੰਭਾਵਨਾ ਵਿੱਚ  ਵੱਧਾ ਹੁੰਦਾ ਹੈ।

ਪ੍ਰਸ਼ਨ:-ਡਾਰਵਿਨ ਦੇ ਵਿਕਾਸ ਦੇ ਸਿਧਾਂਤ ਦੇ ਮੁੱਖ ਨੁਕਤਿਆਂ ਦੀ ਸੂਚੀ ਬਣਾਓ ਅਤੇ  ਵਿਆਖਿਆ ਕਰੋ।
ਉਤੱਰ:- ਡਾਰਵਿਨ ਦੇ ਵਿਕਾਸ ਦੇ ਸਿਧਾਂਤ ਦੇ ਮੁੱਖ ਨੁਕਤੇ ਹੇਠ ਦਿੱਤੇ ਹਨ :
1) ਸੰਤਾਨ ਪੈਦਾ ਕਰਨ ਦੀ ਅਪਾਰ ਸਮਰਥਾ।
2) ਜੀਵਨ ਲਈ ਸੰਘਰਸ਼।
3) ਨਵੀਆਂ ਜਾਤੀਆਂ ਦੀ ਉਤਪੱਤੀ।
4) ਕੁਦਰਤੀ ਚੋਣ।
5) ਵਾਤਾਵਰਨ ਅਨੁਕੂਲਨ।
6) ਅਨੁਵੰਸ਼ਿਕਤਾ ਅਤੇ ਭਿੰਨਤਾਵਾਂ।

ਪ੍ਰਸ਼ਨ:- ਕਿਹੜੇ ਕਾਰਕ ਨਵੀਂ ਪ੍ਰਜਾਤੀਆਂ (ਸਪੀਸ਼ੀਜ਼) ਪੈਦਾ ਕਰਨ ਵਿੱਚ ਸਹਾਇਕ ਹਨ?
ਉਤੱਰ:- 1) ਅਨੁਵੰਸ਼ਿਕੀ ਅਪਵਹਿਣ
        2) ਕੁਦਰਤੀ ਚੋਣ
        3) ਦੋ ਜਨਸੰਖਿਆਵਾਂ ਵਿਚਕਾਰ ਭੂਗੋਲਿਕ ਅਲਗਾਵ।
        4) ਪ੍ਰਜਣਨ ਅਲਗਾਵ।
        5) ਲੰਿਗੀ ਪ੍ਰਜਣਨ ਦੇ ਨਤੀਜੇ ਵਜੋ ਪੈਦਾ ਹੋਏ ਸਥਾਈ ਪਰਿਵਰਤਨ