ਪ੍ਰਸ਼ਨ . ਬਿਜਲਈ ਮੋਟਰ ਵਿੱਚ ਸਪਲਿਟ ਰਿੰਗ ਦੀ ਕੀ ਭੂਮਿਕਾ ਹੈ?
ਉੱਤਰ- ਸਪਲਿਟ ਰਿੰਗ ਕੁੰਡਲੀ ਦੇ ਹਰੇਕ ਅੱਧੇ ਗੇੜੇ ਦੇ ਬਾਅਦ ਕੁੰਡਲੀ ਤੋਂ ਬਿਜਲਈ ਧਾਰਾ ਦੇ ਪ੍ਰਵਾਹ ਦੀ ਦਿਸ਼ਾ ਨੂੰ
ਉੱਲਟਾ ਦਿੰਦਾ ਹੈ।
ਪ੍ਰਸ਼ਨ . ਚੁੰਬਕੀ ਖੇਤਰ ਰੇਖਾਵਾਂ ਦੇ ਗੁਣਾਂ ਦੀ ਸੂਚੀ ਬਣਾਉ।
ਉੱਤਰ- 1. ਚੁੰਬਕੀ ਖੇਤਰ ਰੇਖਾਵਾਂ ਚੁੰਬਕ ਦੇ ਬਾਹਰ ਉੱਤਰੀ ਧਰੁਵ ਤੋਂ ਸ਼ੁਰੂ ਹੋਕੇ ਦੱਖਣੀ ਧਰੁਵ ‘ਤੇ ਖਤਮ ਹੁੰਦੀਆਂ ਹਨ।

2. ਕੋਈ ਦੋ ਚੁੰਬਕੀ ਖੇਤਰ ਰੇਖਾਵਾਂ ਇੱਕ-ਦੂਜੇ ਨੂੰ ਨਹੀਂ ਕੱਟਦੀਆਂ।
ਪ੍ਰਸ਼ਨ . ਦੋ ਚੁੰਬਕੀ ਖੇਤਰ ਰੇਖਾਵਾਂ ਇੱਕ-ਦੂਜੇ ਨੂੰ ਕਿਉਂ ਨਹੀਂ ਕੱਟਦੀਆਂ?
ਉੱਤਰ- ਜੇ ਉਹ ਇੱਕ-ਦੂਜੇ ਨੂੰ ਕੱਟਣ ਤਾਂ ਇਸ ਦਾ ਭਾਵ ਇਹ ਹੈ ਕਿ ਕਾਟ-ਬਿੰਦੂ ‘ਤੇ ਚੁੰਬਕੀ ਕੰਪਾਸ ਦੋ ਦਿਸ਼ਾਵਾਂ ਵੱਲ ਸੰਕੇਤ ਕਰੇਗੀ, ਜੋ ਕਿ ਅਸੰਭਵ ਹੈ।

ਪ੍ਰਸ਼ਨ . ਬਿਜਲਈ ਮੋਟਰ ਦਾ ਕੀ ਸਿਧਾਂਤ ਹੈ?
ਉੱਤਰ- ਜਦੋਂ ਕਿਸੇ ਕਰੰਟ ਵਾਹਕ ਕੁੰਡਲੀ ਨੂੰ ਇੱਕ ਚੁੰਬਕੀ ਖੇਤਰ ਵਿੱਚ ਰੱਖਿਆ ਜਾਂਦਾ ਹੈ ਤਾਂ ਇਸ ਤੇ ਇੱਕ ਟਾੱਰਕ ਬਲ ਕਿਰਿਆ ਕਰਦਾ ਹੈ।

ਪ੍ਰਸ਼ਨ . ਭੋਂ-ਤਾਰ ਦਾ ਕੀ ਕਾਰਜ ਹੈ? ਧਾਤ ਵਾਲੇ ਯੰਤਰਾਂ ਨੂੰ ਭੋਂ-ਸੰਪਰਕ ਕਰਨਾ ਕਿਉਂ ਜ਼ਰੂਰੀ ਹੈ?
ਉੱਤਰ- ਧਾਤ ਦੇ ਯੰਤਰਾਂ ਜਿਵੇਂ ਬਿਜਲੀ ਪ੍ਰੈੱਸ, ਫਰਿਜ਼, ਟੋਸਟਰ ਆਦਿ ਨੂੰ ਭੋਂ-ਸੰਪਰਕ ਤਾਰ ਨਾਲ ਜੋੜ ਦਿੱਤਾ ਜਾਂਦਾ ਹੈ। ਇਸ ਨਾਲ ਇਹ ਯਕੀਨੀ ਹੋ ਜਾਂਦਾ ਹੈ ਕਿ ਯੰਤਰ ਵਿੱਚੋਂ ਬਿਜਲੀ ਧਾਰਾ ਗੁਜ਼ਰਨ ਨਾਲ ਯੰਤਰ ਦਾ ਪੁਟੈਂਸ਼ਲ ਧਰਤੀ ਦੇ ਪੁਟੈਂਸ਼ਲ ਦੇ ਬਰਾਬਰ ਬਣਾ ਦਿੱਤਾ ਗਿਆ ਹੈ। ਇਸ ਨਾਲ ਉਪਕਰਨ ਦੀ ਵਰਤੋਂ ਕਰ ਰਹੇ ਵਿਅਕਤੀ ਨੂੰ ਬਿਜਲੀ ਦਾ ਝੱਟਕਾ ਲੱਗਣ ਦਾ ਖ਼ਤਰਾ ਨਹੀਂ ਰਹਿੰਦਾ

ਪ੍ਰਸ਼ਨ .ਘਰੇਲੂ ਬਿਜਲਈ ਸਰਕਟਾਂ ਵਿੱਚ ਲੜੀ ਸੰਯੋਜਨ ਦਾ ਉਪਯੋਗ ਕਿਉਂ ਨਹੀਂ ਕੀਤਾ ਜਾਂਦਾ?
ਉੱਤਰ. ਲੜੀ ਸੰਯੋਜਨ ਵਿੱਚ ਬਿਜਲਈ ਧਾਰਾ ਦਾ ਮੁੱਲ ਇਕ ਸਮਾਨ ਰਹਿੰਦਾ ਹੈ ਇਸ ਲਈ ਜੇਕਰ ਘਰੇਲੂ ਬਿਜਲਈ ਸਰਕਟਾਂ ਨੂੰ ਲੜੀ ਵਿੱਚ ਜੋੜ ਦਿੱਤਾ ਜਾਵੇ ਅਤੇ ਜੇਕਰ ਇੱਕ ਉਪਕਰਨ ਵੀ ਬੰਦ ਕਰ ਦਿੱਤਾ ਜਾਵੇ ਤਾਂ ਸਾਰੇ ਉਪਕਰਨ ਬੰਦ ਹੋ ਜਾਣਗੇ।

ਪ੍ਰਸ਼ਨ . ਬਿਜਲਈ ਟੋਸਟਰਾਂ ਅਤੇ ਬਿਜਲਈ ਪ੍ਰੈਸਾਂ ਦੇ ਫਿਲਾਮੈਂਟ ਸ਼ੁੱਧ ਧਾਤ ਦੇ ਨਾ ਬਣਾ ਕੇ ਮਿਸ਼ਰਤ ਧਾਤ ਦੇ ਕਿਉਂ ਬਣਾਏ ਜਾਂਦੇ ਹਨ?
ਉੱਤਰ. ਬਿਜਲਈ ਧਾਰਾ ਦੇ ਕਾਰਨ ਪੈਦਾ ਹੋਇਆ ਤਾਪ ਚਾਲਕ ਦੇ ਪ੍ਰਤਿਰੋਧ ਤੇ ਨਿਰਭਰ ਕਰਦਾ ਹੈ।ਮਿਸ਼ਰਤ ਧਾਤ ਦਾ ਪ੍ਰਤਿਰੋਧ ਜਿਆਦਾ ਹੋਣ ਕਾਰਨ ਇਹ ਜਲਦੀ ਅਤੇ ਜਿਆਦਾ ਗਰਮ ਹੋਵੇਗੀ ਇਸ ਲਈ ਬਿਜਲਈ ਟੋਸਟਰਾਂ ਅਤੇ ਬਿਜਲਈ ਪ੍ਰੈਸਾਂ ਦੇ ਫਿਲਾਮੈਂਟ ਸ਼ੁੱਧ ਧਾਤ ਦੇ ਨਾ ਬਣਾ ਕੇ ਮਿਸ਼ਰਤ ਧਾਤ ਦੇ ਬਣਾਏ ਜਾਂਦੇ ਹਨ।

0 Comments