ਪ੍ਰਸ਼ਨ:- ਮਾਂ ਦੇ ਸ਼ਰੀਰ ਵਿੱਚ ਭਰੂਣ ਪੋਸ਼ਣ ਕਿਵੇਂ ਪ੍ਰਾਪਤ ਕਰਦਾ ਹੈ?
ਉਤੱਰ:-ਗਰਭਕੋਸ਼ ਵਿੱਚ ਭਰੂਣ ਨੂੰ ਮਾਂ ਦੇ ਲਹੂ ਤੋਂ ਪੋਸ਼ਣ ਪ੍ਰਾਪਤ ਹੁੰਦਾ ਹੈ।ਇਸ ਕੰਮ ਲਈ ਗਰਭਕੋਸ਼ ਵਿੱਚ ਪਲੇਸੈਂਟਾ ਨਾਮ ਦੀ ਰਚਨਾ ਵਿਕਸਿਤ ਹੁੰਦੀ ਹੈ।ਇਹ ਪਲੇਸੈਂਟਾ ਗਰਭਕੋਸ਼ ਦੀ ਝਿੱਲੀ ਨਾਲ ਜੁੜਿਆ ਹੁੰਦਾ ਹੈ।ਭਰੂਣ ਨਾੜੂ ਦੁਆਰਾ ਇਸ ਪਲੇਸੈਂਟਾ ਨਾਲ ਜੁੜਿਆ ਰਹਿੰਦਾ ਹੈ ।ਭਰੂਣ ਇਸ ਨਾੜੂ ਵਿਚਲੀਆਂ ਲਹੂ ਵਿਹਣੀਆਂ ਅਤੇ ਪਲੈਸੇਂਟਾ ਰਾਹੀ  ਮਾਂ  ਤੋਂ ਗੁਲੂਕੋਜ,ਆਕਸੀਜਨ ਅਤੇ ਹੋਰ ਲੋੜੀਂਦੇ ਪਦਾਰਥ ਪ੍ਰਾਪਤ ਕਰਦਾ ਹੈ।

ਪ੍ਰਸ਼ਨ:-ਗਰਭ ਨਿਰੋਧਨ ਦੀਆਂ ਤਿੰਨ ਵਿਧੀਆਂ ਲਿਖੋ।
ਉਤੱਰ:-1) ਰਸਾਇਣਿਕ ਵਿਧੀ:-ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕਰਕੇ ਜਿਵੇਂ ਮਾਲਾ ਡੀ,ਆਈ-ਪਿਲ ਆਦਿ।
2) ਸਰਜਰੀ :-ਨਰ ਵਿੱਚ ਨਸਬੰਦੀ ਕਰਕੇ ਸ਼ੁਕਰਾਣੂ ਵਹਿਣੀ ਨੂੰ ਕੱਟ ਦਿੱਤਾ ਜਾਂਦਾ ਹੈ।ਇਸਤਰੀਆਂ ਵਿੱਚ ਨਲਬੰਦੀ ਕਰਕੇ  ਅੰਡ ਵਹਿਣੀ   ਨੂੰ ਕੱਟ ਦਿੱਤਾ ਜਾਂਦਾ ਹੈ।
3)ਭੌਤਿਕ ਵਿਧੀ:-ਕਾਪਰ-ਟੀ ਜਾਂ ਨਿਰੋਧ ਰਾਹੀਂ ਲੰਿਗੀ ਸੰਪਰਕ ਦੌਰਾਨ ਗਰਭ ਧਾਰਨ ਨੂੰ ਰੋਕਿਆ ਜਾਂਦਾ ਹੈ।

ਪ੍ਰਸ਼ਨ:-ਨਰ ਹਰਮੋਨ ਅਤੇ ਮਾਦਾ ਹਰਮੋਨ ਦਾ ਨਾਮ ਲਿਖੋ
ਉੱਤਰ:-ਨਰ ਹਾਰਮੋਨ :ਟੈਸਟੋਸਟੀਰਾੱਨ,
ਮਾਦਾ ਹਾਰਮੋਨ :-ਐਸਟਰੋਜਨ

ਪ੍ਰਸ਼ਨ:- DNA ਅਤੇ RAN ਦਾ ਪੂਰਾ ਨਾਮ ਲਿਖੋ ।
ਉਤੱਰ:- DNA : ਡੀਆਕਸੀ ਰਾਈਬੋਜ ਨਿਊਕਲੀਅਕ ਐਸਿਡ
            RNA: ਰਾਈਬੋਜ ਨਿਊਕਲੀਅਕ ਐਸਿਡ

ਪ੍ਰਸ਼ਨ:-ਸੈਕੰਡਰੀ ਲੰਿਗੀ ਲੱਛਣਾਂ ਲਈ ਜਿੰਮੇਵਾਰ ਹਾਰਮੋਨਾਂ ਨੂੰ ਕੀ ਕਹਿੰਦੇ ਹਨ?
ਉਤੱਰ:-ਲੰਿਗੀ ਹਾਰਮੋਨ।

ਪ੍ਰਸ਼ਨ:- ਮਨੁੱਖ ਵਿੱਚ ਲੰਿਗੀ ਹਾਰਮੋਨ ਪੈਦਾ ਕਰਨ ਵਾਲੀਆਂ ਅੰਤਰ ਰਿਸਾਵੀ ਗ੍ਰੰਥੀਆਂ ਦੇ ਨਾਮ ਲਿਖੋ।
ਉਤੱਰ:- ਪੁਰਸ਼ ਵਿੱਚ ਪਤਾਲੂ  ਅਤੇ ਇਸਤਰੀ ਵਿੱਚ ਅੰਡਕੋਸ਼



ਪ੍ਰਸ਼ਨ:- ਪਤਾਲ਼ੂ ਅਤੇ ਅੰਡਕੋਸ਼ ਦੁਆਰਾ ਸ਼੍ਰਾਵਿਤ ਹਾਰਮੋਨਾਂ ਦੇ ਨਾਮ ਲਿਖੋ?
ਉਤੱਰ:-ਪੁਰਸ਼ ਵਿਚ ਪਤਾਲ਼ੂ ਦੁਆਰਾ  ਸ਼੍ਰਾਵਿਤ ਟੈਸਟੋਸਟੀਰੋਨ ਹਾਰਮੋਨ। ਇਸਤਰੀ ਵਿੱਚ ਅੰਡਕੋਸ਼ ਦੁਆਰਾ ਸ਼੍ਰਾਵਿਤ ਐਸਟਰੋਜਨ ।

ਪ੍ਰਸ਼ਨ :-ਅੰਡਕੋਸ਼ ਦੁਆਰਾ ਸ਼ਰਾਵਿਤ ਹਾਰਮੋਨ ਦਾ ਨਾਮ ਅਤੇ ਕਾਰਜ ਲਿਖੋ।
ਉੱਤਰ:-ਐਸਟਰੋਜਨ   ਹਾਰਮੋਨ
ਕਾਰਜ :-ਮਾਦਾ ਵਿੱਚ ਸੈਕੰਡਰੀ ਲੱਛਣਾਂ ਦਾ ਵਿਕਾਸ ਕਰਨਾ।

ਪ੍ਰਸ਼ਨ :-ਪਤਾਲੂ ਦੁਆਰਾ ਸ਼ਰਾਵਿਤ ਹਾਰਮੋਨ ਦਾ ਨਾਮ ਅਤੇ ਕਾਰਜ ਲਿਖੋ।
ਉੱਤਰ:-ਟੈਸਟੋਸਟੀਰੋਨ   ਹਾਰਮੋਨ
ਕਾਰਜ :- ਨਰ ਵਿੱਚ ਸੈਕੰਡਰੀ ਲੱਛਣਾਂ ਦਾ ਵਿਕਾਸ ਕਰਨਾ।

ਪ੍ਰਸ਼ਨ:-ਪਰਾਗਣ ਦੀ ਪਰਿਭਾਸ਼ਾ ਅਤੇ ਕਿਸਮਾਂ ਦੇ ਨਾਮ ਲਿਖੋ।
ਉੱਤਰ:- ਫੁੱਲ ਦੇ ਪੁੰਕੇਸਰ ਤੋਂ ਇਸਤਰੀ ਕੇਸਰ ਦੇ ਸਟਿਗਮਾ ਤੱਕ ਪਰਾਗ ਕਣਾਂ ਦੇ ਸਥਾਨਾਂਤਰਨ ਨੂੰ ਪਰਾਗਣ ਆਖਦੇ ਹਨ।
ਕਿਸਮਾਂ :- 1) ਸਵੈ- ਪਰਾਗਣ 2) ਪਰ-ਪਰਾਗਣ


ਪ੍ਰਸ਼ਨ:- ਪਿਊਬਰਟੀ ਸਮੇਂ ਲੜਕੀਆਂ ਅਤੇ ਲੜਕਿਆ ਵਿੱਚ ਹੋਣ ਵਾਲੇ ਪਰਿਵਰਤਨ ?
ਉਤੱਰ:- 1) ਆਵਾਜ ਸੂਰੀਲੀ ਹੋ ਜਾਂਦੀ  ਹੈ।
        2) ਚਮੜੀ ਤੇਲੀ ਹੋ ਜਾਂਦੀ ਹੈ।
        3) ਛਾਤੀ ਭਾਰੀ ਹੋ ਜਾਂਦੀ ਹੈ।
        4) ਮਹਾਂਵਾਰੀ ਸ਼ੁਰੂ ਹੋ ਜਾਂਦੀ ਹੈ।
        5) ਅੰਡਕੋਸ਼ ਵਿੱਚ ਅੰਡੇ ਬਣਨੇ ਸ਼ੁਰੂ ਹੋ ਜਾਂਦੇ ਹਨ।
       6) ਉਲਟ ਲੰਿਗ ਪ੍ਰਤੀ ਆਕਰਸ਼ਣ ਵੱਧ ਜਾਂਦਾ ਹੈ।
       7) ਕੂਲਿਆਂ ਦੇ ਆਸ ਪਾਸ ਚਰਬੀ ਇਕੱਠੀ ਹੋ ਜਾਂਦੀ ਹੈ।
       8) ਜਣਨ ਅੰਗਾਂ ਤੇ ਵਾਲ ਉਗ ਆਉਂਦੇ ਹਨ।

 ਪ੍ਰਸ਼ਨ:- ਪਿਊਬਰਟੀ ਸਮੇਂ ਲੜਕਿਆ ਵਿੱਚ ਹੋਣ ਵਾਲੇ ਪਰਿਵਰਤਨ ?
ਉਤੱਰ:-  1) ਆਵਾਜ ਭਾਰੀ ਹੋ ਜਾਂਦੀ  ਹੈ।
         2) ਚਮੜੀ ਤੇਲੀ ਹੋ ਜਾਂਦੀ ਹੈ।
         3) ਮੋਡੇ ਚੌੜੇ ਹੋ ਜਾਂਦੇ ਹਨ।
         4) ਮਾਸ ਪੇਸ਼ੀਆਂ ਵਿਕਸਿਤ ਹੋ ਜਾਂਦੀਆਂ ਹਨ।
         5) ਪਤਾਲੂ ਵਿੱਚ ਸ਼ੁਕਰਾਣੂ ਬਣਨੇ  ਸ਼ੁਰੂ ਹੋ ਜਾਂਦੇ ਹਨ।
         6) ਦਾੜੀ ਅਤੇ ਮੁੱਛਾਂ ਆਂ ਜਾਂਦੀਆਂ ਹਨ।
         7) ਜਣਨ ਅੰਗਾਂ ਤੇ ਵਾਲ ਉਗ ਆਉਂਦੇ ਹਨ।
         8)ਉਲਟ ਲੰਿਗ ਪ੍ਰਤੀ ਆਕਰਸ਼ਣ ਵੱਧ ਜਾਂਦਾ ਹੈ।

ਪ੍ਰਸ਼ਨ:- ਅਲੰਿਗੀ ਜਣਨ ਦੇ ਟਾਕਰੇ ਵਿੱਚ ਲੰਿਗੀ ਜਣਨ ਦੇ ਕੀ ਲਾਭ ਹਨ?
ਉਤੱਰ:- 1) ਪ੍ਰਜਾਤੀਆਂ ਵਿੱਚ ਅਨੁਵੰਸ਼ਿਕ ਵਿਭਿੰਨਤਾਵਾਂ ਪੈਦਾ ਹੁੰਦੀਆਂ ਹਨ।
        2) ਲੰਿਗੀ ਜਣਨ ਨਾਲ ਜੀਵਾਂ ਵਿੱਚ ਵਧੀਆਂ ਗੁਣ ਪੈਦਾ ਹੋਣ ਦੇ ਅਵਸਰ ਵੱਧ ਜਾਂਦੇ ਹਨ।
        3)ਅਨੁਵੰਸ਼ਿਕ ਵਿਭਿੰਨਤਾਵਾਂ ਨਾਲ ਵਿਕਾਸਵਾਦ ਨੂੰ ਨਵੇਂ ਆਯਾਮ ਪ੍ਰਾਪਤ ਹੁੰਦੇ ਹਨ।

ਪ੍ਰਸ਼ਨ:- ਬੀਜ ਦੇ ਭਾਗਾਂ ਨੂੰ ਲੇਬਲ ਕਰੋ।










ਪ੍ਰਸ਼ਨ :- ਲਿਂਗੀ ਪ੍ਰਜਣਨ ਅਤੇ ਅਲਿਂਗੀ ਪ੍ਰਜਣਨ ਵਿੱਚ ਅੰਤਰ ਲਿਖੋ।

 ਲਿਂਗੀ ਪ੍ਰਜਣਨ ਅਲਿਂਗੀ ਪ੍ਰਜਣਨ
1) ਨਰ ਅਤੇ ਮਾਦਾ ਦੋਵਾਂ ਦੀ ਲੋੜ ਹੁੰਦੀ ਹੈ।   
1) ਇਸ ਵਿੱਚ ਇੱਕ ਹੀ ਜੀਵ ਦੀ ਲੋੜ ਹੁੰਦੀ ਹੈ। 
2) ਇਹ ਉਚ ਸ਼੍ਰੇਣੀ ਦੇ ਜੀਵਾਂ ਵਿੱਚ ਹੁੰਦਾ ਹੈ।    
2) ਇਹ ਨਿਮਨ ਸ਼੍ਰੇਣੀ ਦੇ ਜੀਵਾਂ ਵਿੱਚ ਹੁੰਦਾ ਹੈ।
 3) ਇਸ ਵਿੱਚ ਨਿਸ਼ੇਚਨ ਹੁੰਦਾ ਹੈ।  
 3) ਇਸ ਵਿੱਚ ਨਿਸ਼ੇਚਨ ਨਹੀਂ ਹੁੰਦਾ ।
4) ਸੰਤਾਨ ਨਵੇਂ ਗੁਣਾ ਨਾਲ ਪੈਦਾ ਹੁੰਦੀ ਹੈ। 
 4) ਸੰਤਾਨ ਵਿੱਚ  ਨਵੇਂ ਗੁਣ ਪੈਦਾ ਨਹੀਂ ਹੁੰਦੇ।
5) ਬੀਜਾਣੂ ਪੈਦਾ ਨਹੀਂ ਹੁੰਦੇ ।   
 5) ਬੀਜਾਣੂ ਪੈਦਾ ਹੋ ਸਕਦੇ ਹਨ। ਜਿਵੇ ਉੱਲੀ ਵਿੱਚ।
 6)ਜਿਵੇਂ ਮਨੁੱਖੀ ਸੰਤਾਨ ਲੰਿਗੀ ਪ੍ਰਜਣਨ ਦਾ ਨਤੀਜਾ ਹੈ।   
6)  ਜਿਵੇਂ ਅਮੀਬਾ ਵਿੱਚ ਦੋ ਖੰਡਣ ਅਲੰਿਗੀ ਪ੍ਰਜਣਨ ਦੀ ਕਿਸਮ ਹੈ।


ਪ੍ਰਸ਼ਨ:- ਫੁੱਲ ਦੇ ਭਾਗਾਂ ਦਾ ਚਿੱਤਰ ਸਹਿਤ ਵਰਣਨ ਕਰੋ।
ਉਤੱਰ:- 1) ਥੈਲਾਮਸ :- ਇਹ ਫੁੱਲ ਦਾ ਆਧਾਰ ਹੁੰਦਾ ਹੈ ਜਿਸ ਉੱਤੇ ਫੁੱਲ ਦੇ ਸਾਰੇ ਭਾਗ ਲੱਗੇ ਹੁੰਦੇ ਹਨ।
2) ਹਰੀਆਂ ਪੱਤੀਆਂ :- ਇਹ ਫੁੱਲ ਦਾ ਸਭ ਤੋਂ ਬਾਹਰੀ ਭਾਗ ਹੈ ਜੋ ਹਰੀਆਂ ਪੱਤੀਆਂ ਦੇ ਰੂਪ ਵਿੱਚ ਹੁੰਦਾ ਹੈ।ਇਹ ਫੁੱਲ ਦੀ ਸਰੱਖਿਆ ਕਰਦਾ ਹੈ।
3) ਰੰਗਦਾਰ ਪੰਖੜੀਆਂ :-ਵੱਖ ਵੱਖ ਫੁੱਲਾਂ ਵਿੱਚ ਇਹਨਾਂ ਪੰਖੜੀਆਂ ਦਾ ਰੰਗ ਵੱਖ ਵੱਖ ਹੁੰਦਾ ਹੈ।ਇਹ ਸੁੰਗਧ ਪੈਦਾ ਕਰਦੀਆਂ ਹਨ ਅਤੇ ਕੀਟਾਂ ਨੂੰ ਆਕਰਸ਼ਿਤ ਕਰਕੇ ਪਰਾਗਣ ਵਿੱਚ ਮਦਦ ਕਰਦੀਆਂ ਹਨ।
4) ਪੁੰਕੇਸਰ :- ਇਹ ਫੁੱਲ ਦਾ ਨਰ ਭਾਗ ਹੈ।ਇਸ ਦੇ ਦੋ ਭਾਗ ਹੁੰਦੇ ਹਨ:
I)    ਤੰਤੂ
II)   ਪਰਾਗ ਕੋਸ਼               
ਪਰਾਗ ਕੋਸ਼ ਵਿੱਚ ਪਰਾਗ ਕਣ ਪੈਦਾ ਹੁੰਦੇ ਹਨ।
5) ਇਸਤਰੀ ਕੇਸਰ :-ਇਹ ਫੁੱਲ ਦਾ ਮਾਦਾ ਭਾਗ ਹੁੰਦਾ ਹੈ।ਇਸ ਦੇ ਤਿੰਨ ਭਾਗ ਹੁੰਦੇ ਹਨ:
 1) ਸਟਿਗਮਾਂ
2) ਸਟਾਇਲ
3) ਓਵਰੀ
ਓਵਰੀ ਦੇ ਅੰਦਰ ਬੀਜ ਅੰਡ ਲੱਗੇ ਹੁੰਦੇ ਹਨ।





ਪ੍ਰਸ਼ਨ:- ਚਿੱਤਰ ਸਹਿਤ ਵਰਣਨ ਕਰੋ ਕਿ ਮਨੁੱਖ ਵਿੱਚ ਲੰਿਗ ਨਿਰਧਾਰਨ ਕਿਵੇਂ ਹੁੰਦਾ ਹੈ?


ਪ੍ਰਸ਼ਨ:- ਮਨੁੱਖੀ ਮਾਦਾ ਜਣਨ ਪ੍ਰਣਾਲੀ ਦਾ ਲੇਬਲ ਕੀਤਾ ਚਿੱਤਰ ਬਣਾਓ।