ਮਨੁੱਖੀ ਅੱਖ ਅਤੇ ਪ੍ਰਕਾਸ਼ - ਵਿਗਿਆਨ ਪਾਠ

ਮਨੁੱਖੀ ਅੱਖ ਅਤੇ ਪ੍ਰਕਾਸ਼

ਵਿਗਿਆਨ – ਪ੍ਰਕਾਸ਼ ਅਧਿਆਏ | ਪ੍ਰਸ਼ਨ-ਉੱਤਰ

ਮਨੁੱਖੀ ਅੱਖ
ਪ੍ਰਸ਼ਨ :- ਇਕ ਕੁਦਰਤੀ ਜਾਂ ਪ੍ਰਾਕ੍ਰਿਤਕ ਪ੍ਰਕਾਸ਼ੀ ਯੰਤਰ ਦਾ ਨਾਮ ਲਿਖੋ।
ਉੱਤਰ :- ਅੱਖ
ਅੱਖ ਦੀ ਬਣਤਰ

ਪ੍ਰਸ਼ਨ :- ਪ੍ਰਾਇਮਰੀ ਰੰਗ ਅਤੇ ਸੈਕੰਡਰੀ ਰੰਗ ਕੀ ਹੁੰਦੇ ਹਨ?

ਪ੍ਰਾਇਮਰੀ ਰੰਗ :- ਲਾਲ, ਹਰੇ ਅਤੇ ਨੀਲੇ ਰੰਗ ਨੂੰ ਪ੍ਰਾਇਮਰੀ ਰੰਗ ਜਾਂ ਮੂਲ ਰੰਗ ਆਖਦੇ ਹਨ।

ਸੈਕੰਡਰੀ ਰੰਗ :- ਪ੍ਰਾਇਮਰੀ ਰੰਗਾਂ ਨੂੰ ਉੱਚਿਤ ਮਾਤਰਾ ਵਿੱਚ ਮਿਲਾ ਕੇ ਬਣਨ ਵਾਲੇ ਰੰਗਾਂ ਨੂੰ ਸੈਕੰਡਰੀ ਰੰਗ ਜਾਂ ਸੰਯੁਕਤ ਰੰਗ ਆਖਦੇ ਹਨ। ਉਦਾਹਰਣ – ਮਜੈਂਟਾ, ਸਿਆਨ, ਪੀਲ਼ਾ।

ਪ੍ਰਸ਼ਨ :- ਵਰਣਕ ਜਾਂ ਰੰਗਣ ਪਦਾਰਥ ਕੀ ਹੁੰਦੇ ਹਨ?
ਜੀਵ ਵਿਗਿਆਨ ਵਿੱਚ ਉਹਨਾਂ ਪਦਾਰਥਾਂ ਨੂੰ ਵਰਣਕ (pigments) ਆਖਦੇ ਹਨ ਜੋ ਜੀਵਾਂ ਦੇ ਸੈੱਲਾਂ ਨੂੰ ਰੰਗ ਪ੍ਰਦਾਨ ਕਰਦੇ ਹਨ। ਉਦਾਹਰਣ – ਕਲੋਰੋਫਿਲ, ਹੀਮੋਗਲੋਬਿਨ, ਮੈਲਾਨਿਨ।
ਪ੍ਰਸ਼ਨ :- ਸਿਲਰੀ ਪੱਠੇ ਦਾ ਕੰਮ ਲਿਖੋ।
  1. ਲੈੱਨਜ ਨੂੰ ਜਕੜ ਕੇ ਰੱਖਦੇ ਹਨ।
  2. ਲੈੱਨਜ ਦੀ ਫੋਕਸ-ਦੂਰੀ ਨੂੰ ਕੰਟਰੋਲ ਕਰਦੇ ਹਨ।
ਪ੍ਰਸ਼ਨ :- ਪ੍ਰਕਾਸ਼ ਨਸ ਦਾ ਕੰਮ ਲਿਖੋ।
ਇਹ ਸੂਚਨਾਵਾਂ ਨੂੰ ਦਿਮਾਗ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ।
ਪ੍ਰਸ਼ਨ :- ਸਕਲੀਰੋਟਿਕ ਪਰਤ ਦਾ ਕੀ ਕੰਮ ਹੈ?
  1. ਅੱਖ ਨੂੰ ਆਕਾਰ ਪ੍ਰਦਾਨ ਕਰਦੀ ਹੈ।
  2. ਅੱਖ ਦੀ ਅੰਦਰੂਨੀ ਭਾਗ ਨੂੰ ਸੱਟ ਤੋਂ ਬਚਾਉਂਦੀ ਹੈ।
ਪ੍ਰਸ਼ਨ :- ਅੱਖ ਵਿੱਚ ਪ੍ਰਤੀਬਿੰਬ ਕਿੱਥੇ ਬਣਦਾ ਹੈ?
ਰੈਟੀਨਾ ਤੇ।
ਪ੍ਰਸ਼ਨ :- ਅੱਖ ਦਾ ਕਿਹੜਾ ਭਾਗ ਅੱਖ ਨੂੰ ਰੰਗ ਦਿੰਦਾ ਹੈ?
ਆਇਰਸ
ਪ੍ਰਸ਼ਨ :- ਆਇਰਸ ਦਾ ਕੀ ਕੰਮ ਹੈ?
ਅੱਖ ਦੀ ਕਾਰਨੀਆ ਦੇ ਪਿੱਛੇ ਇਕ ਗਹਿਰੇ ਰੰਗ ਦੀ ਪੇਸ਼ੀਦਾਰ ਡਾਇਫਰਾਮ ਹੁੰਦੀ ਹੈ ਜਿਸ ਨੂੰ ਆਇਰਸ ਆਖਦੇ ਹਨ।
  1. ਇਹ ਅੱਖ ਨੂੰ ਰੰਗ ਦਿੰਦੀ ਹੈ।
  2. ਇਹ ਪੁਤਲੀ ਦੇ ਆਕਾਰ ਨੂੰ ਕੰਟਰੋਲ ਕਰਦੀ ਹੈ।
ਪ੍ਰਸ਼ਨ :- ਨੇਤਰ ਲੈੱਨਜ ਕਿੱਥੇ ਅਤੇ ਕਿਸ ਤਰਾਂ ਦਾ ਪ੍ਰਤੀਬਿੰਬ ਬਣਾਉਂਦਾ ਹੈ?
ਨੇਤਰ ਲੈੱਨਜ ਵਸਤੂ ਦਾ ਪ੍ਰਤੀਬਿੰਬ ਰੈਟੀਨਾ ਉੱਤੇ ਬਣਾਉਂਦਾ ਹੈ। ਇਹ ਪ੍ਰਤੀਬਿੰਬ ਉਲਟਾ ਅਤੇ ਵਾਸਤਵਿਕ ਹੁੰਦਾ ਹੈ।
ਪ੍ਰਸ਼ਨ :- ਰੈਟੀਨਾ ਵਿੱਚ ਮੌਜੂਦ ਪ੍ਰਕਾਸ਼ ਸੰਵੇਦੀ ਨਾੜੀ ਸੈੱਲਾਂ ਦੇ ਨਾਮ ਲਿਖੋ।
  1. ਰਾੱਡ ਸੈੱਲ
  2. ਕੋਣ ਸੈੱਲ
ਪ੍ਰਸ਼ਨ :- ਰੈਟੀਨਾ ਵਿੱਚ ਕਿਹੜੇ ਸੈੱਲ ਰੰਗਾਂ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ?
ਕੋਣ ਸੈੱਲ
ਪ੍ਰਸ਼ਨ :- ਰਾਡ ਸੈੱਲਾਂ ਦਾ ਕੀ ਕੰਮ ਹੈ?
ਇਹ ਘੱਟ ਰੌਸ਼ਨੀ ਵਿੱਚ ਵੇਖਣ ਵਿੱਚ ਮਦਦ ਕਰਦੇ ਹਨ।
ਪ੍ਰਸ਼ਨ :- ਅੱਖ ਦੀ ਪੁਤਲੀ ਦਾ ਕੀ ਕੰਮ ਹੁੰਦਾ ਹੈ?
ਆਇਰਿਸ ਦੇ ਵਿਚਕਾਰ ਇੱਕ ਛੇਦ ਹੁੰਦਾ ਹੈ ਜਿਸ ਨੂੰ ਪੁਤਲੀ ਆਖਦੇ ਹਨ। ਇਹ ਅੱਖ ਵਿੱਚ ਦਾਖਲ ਹੋਣ ਵਾਲੇ ਪ੍ਰਕਾਸ਼ ਦੀ ਮਾਤਰਾ ਨੂੰ ਕੰਟਰੋਲ ਕਰਦੀ ਹੈ।

ਪ੍ਰਸ਼ਨ :- ਚਿੱਤਰ ਵਿੱਚ ਦਿੱਤੇ ਭਾਗਾਂ ਦੇ ਨਾਮ ਲਿਖੋ। ਵਸਤੂ ਦਾ ਪ੍ਰਤੀਬਿੰਬ ਕਿੱਥੇ ਬਣਦਾ ਹੈ?
ਅੱਖ ਦਾ ਚਿੱਤਰ
ਵਸਤੂ ਦਾ ਪ੍ਰਤੀਬਿੰਬ ਰੈਟੀਨਾ ਉੱਤੇ ਬਣਦਾ ਹੈ।
ਪ੍ਰਸ਼ਨ :- ਸਪਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ ਕਿੰਨੀ ਹੁੰਦੀ ਹੈ?
ਇਕ ਤੰਦਰੁਸਤ ਅੱਖ ਲਈ ਸਪਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ 25 ਸੈਂਟੀਮੀਟਰ ਹੁੰਦੀ ਹੈ।

ਪ੍ਰਸ਼ਨ :- ਮਨੁੱਖੀ ਅੱਖ ਦੇ ਦੋਸ਼, ਕਾਰਨ ਅਤੇ ਇਲਾਜ ਲਿਖੋ।

1) ਨਿਕਟ-ਦ੍ਰਿਸ਼ਟੀ ਦੋਸ਼ :- ਨੇੜੇ ਦੀਆਂ ਵਸਤੂਆਂ ਸਾਫ ਅਤੇ ਦੂਰ ਦੀਆਂ ਧੁੰਦਲੀਆਂ ਦਿਖਦੀਆਂ ਹਨ।

2) ਦੂਰ-ਦ੍ਰਿਸ਼ਟੀ ਦੋਸ਼ :- ਦੂਰ ਦੀਆਂ ਵਸਤੂਆਂ ਸਾਫ ਅਤੇ ਨੇੜੇ ਦੀਆਂ ਧੁੰਦਲੀਆਂ ਦਿਖਦੀਆਂ ਹਨ।

3) ਰੰਗਾਂ ਲਈ ਅੰਨਾਪਣ :- ਇਹ ਜੱਦੀ ਰੋਗ ਹੈ; ਰੈਟੀਨਾ ਵਿੱਚ ਕੋਣ ਸੈੱਲਾਂ ਦੀ ਘਾਟ ਕਾਰਨ ਰੋਗੀ ਕੁਝ ਖਾਸ ਰੰਗਾਂ ਦੀ ਪਹਿਚਾਣ ਨਹੀਂ ਕਰ ਸਕਦਾ।

4) ਮੋਤੀਆ ਬਿੰਦ :- ਉਚੇਰੀ ਉਮਰ ਵਿੱਚ ਅੱਖ ਦਾ ਕ੍ਰਿਸਟਲੀ ਲੈੱਨਜ ਦੁਧੀਆ ਜਾਂ ਧੁੰਦਲਾ ਹੋ ਜਾਂਦਾ ਹੈ।

ਉਪਚਾਰ :- ਓਪਰੇਸ਼ਨ ਦੁਆਰਾ ਕ੍ਰਿਸਟਲੀ ਲੈੱਨਜ ਸਾਫ ਕਰਕੇ ਨਜ਼ਰ ਠੀਕ ਹੋ ਸਕਦੀ ਹੈ।

ਦ੍ਰਿਸ਼ਟੀ ਦੋਸ਼ ਚਿੱਤਰ
ਪ੍ਰਸ਼ਨ :- ਅੱਖ ਦੇ ਨਿਕਟ ਦ੍ਰਿਸ਼ਟੀ ਦੋਸ਼ ਦਾ ਕਾਰਨ ਅਤੇ ਇਲਾਜ।
ਨਿਕਟ ਦ੍ਰਿਸ਼ਟੀ ਦੋਸ਼

ਕਾਰਨ :-

  1. ਅੱਖ ਦਾ ਡੇਲਾ ਲੰਬਾ ਹੋ ਜਾਂਦਾ ਹੈ।
  2. ਅੱਖ ਦਾ ਲੈੱਨਜ ਮੋਟਾ ਹੋ ਜਾਂਦਾ ਹੈ ਜਿਸ ਕਾਰਨ ਫੋਕਸ ਦੂਰੀ ਘੱਟ ਜਾਂਦੀ ਹੈ।

ਦੋਸ਼ ਦੂਰ ਕਰਨਾ :- ਅਵਤੱਲ ਲੈਨਜ ਦੀਆਂ ਐਨਕਾਂ ਲਗਾ ਕੇ ਠੀਕ ਕੀਤਾ ਜਾਂਦਾ ਹੈ।

ਪ੍ਰਸ਼ਨ :- ਅੱਖ ਦੇ ਦੂਰ ਦ੍ਰਿਸ਼ਟੀ ਦੋਸ਼ ਦਾ ਕਾਰਨ ਅਤੇ ਇਲਾਜ।
ਦੂਰ ਦ੍ਰਿਸ਼ਟੀ ਦੋਸ਼

ਕਾਰਨ :-

  1. ਅੱਖ ਦੇ ਡੇਲੇ ਛੋਟਾ ਹੋ ਜਾਂਦਾ ਹੈ।
  2. ਅੱਖ ਦਾ ਲੈੱਨਜ ਪਤਲਾ ਹੋ ਜਾਂਦਾ ਹੈ ਜਿਸ ਕਾਰਨ ਫੋਕਸ ਦੂਰੀ ਵੱਧ ਜਾਂਦੀ ਹੈ।

ਦੋਸ਼ ਦੂਰ ਕਰਨਾ :- ਉੱਤਲ ਲੈਨਜ ਦੀਆਂ ਐਨਕਾਂ ਲਗਾ ਕੇ ਠੀਕ ਕੀਤਾ ਜਾਂਦਾ ਹੈ।

ਪ੍ਰਸ਼ਨ :- ਅੱਖ ਦੀ ਅਨੁਕੂਲਨ ਸ਼ਕਤੀ ਤੋਂ ਕੀ ਭਾਵ ਹੈ?
ਅਨੁਕੂਲਨ ਸ਼ਕਤੀ ਅੱਖ ਦੀ ਉਹ ਸਮਰੱਥਾ ਹੁੰਦੀ ਹੈ ਜਿਸ ਕਰਕੇ ਅੱਖ ਆਪਣੇ ਲੈੱਨਜ ਦੀ ਫੋਕਸ ਦੂਰੀ ਨੂੰ ਅਡਜੱਸਟ ਕਰਕੇ ਵੱਖ-ਵੱਖ ਦੂਰੀ ਤੇ ਪਈਆਂ ਵਸਤੂਆਂ ਨੂੰ ਦੇਖ ਸਕਦੀ ਹੈ।

ਪ੍ਰਸ਼ਨ :- ਸੂਰਜ ਚੜਨ ਅਤੇ ਡੁੱਬਣ ਵੇਲੇ ਲਾਲ ਕਿਉਂ ਪ੍ਰਤੀਤ ਹੁੰਦਾ ਹੈ?
ਸੂਰਜ ਚੜਨ ਅਤੇ ਡੁੱਬਣ ਵੇਲੇ ਸੂਰਜੀ ਪ੍ਰਕਾਸ਼ ਨੂੰ ਵਾਯੂਮੰਡਲ ਵਿੱਚ ਜਿਆਦਾ ਲੰਬੀ ਦੂਰੀ ਤਹਿ ਕਰਨੀ ਪੈਂਦੀ ਹੈ। ਘੱਟ ਤਰੰਗ-ਲੰਬਾਈ ਵਾਲੇ ਰੰਗ (ਨੀਲਾ, ਬੈਂਗਣੀ) ਜਲ-ਵਾਸ਼ਪ ਅਤੇ ਧੂੜ ਕਣਾਂ ਨਾਲ ਟਕਰਾ ਕੇ ਖਿੰਡਰ ਜਾਂਦੇ ਹਨ, ਜਦੋਂ ਕਿ ਵੱਧ ਤਰੰਗ-ਲੰਬਾਈ ਵਾਲੇ ਰੰਗ (ਲਾਲ, ਪੀਲਾ) ਬਿਨਾ ਖਿੰਡੇ ਸਿੱਧਾ ਸਾਡੀਆਂ ਅੱਖਾਂ ਤੱਕ ਪਹੁੰਚਦੇ ਹਨ।
ਸੂਰਜ ਲਾਲ ਕਿਉਂ
ਪ੍ਰਸ਼ਨ :- ਮਨੁੱਖੀ ਅੱਖ ਦਾ ਸੁੰਦਰ ਲੇਬਲ ਕੀਤਾ ਚਿੱਤਰ ਬਣਾਓ।
ਮਨੁੱਖੀ ਅੱਖ ਲੇਬਲ ਚਿੱਤਰ
ਪ੍ਰਸ਼ਨ :- ਹੇਠ ਕਿਹੜੇ ਲੈੱਨਜ ਨਾਲ ਮਨੁੱਖੀ ਅੱਖ ਦਾ ਕਿਹੜਾ ਦੋਸ਼ ਠੀਕ ਕੀਤਾ ਜਾ ਰਿਹਾ ਹੈ? (ਚਿੱਤਰ 1)
ਲੈੱਨਜ ਦੋਸ਼ ਚਿੱਤਰ 1
ਪ੍ਰਸ਼ਨ :- ਹੇਠ ਕਿਹੜੇ ਲੈੱਨਜ ਨਾਲ ਮਨੁੱਖੀ ਅੱਖ ਦਾ ਕਿਹੜਾ ਦੋਸ਼ ਠੀਕ ਕੀਤਾ ਜਾ ਰਿਹਾ ਹੈ? (ਚਿੱਤਰ 2)
ਲੈੱਨਜ ਦੋਸ਼ ਚਿੱਤਰ 2

ਪ੍ਰਸ਼ਨ :- ਚਿੱਤਰ ਵਿੱਚ 1 ਤੋਂ 7 ਤੱਕ ਰੰਗਾਂ ਦੇ ਨਾਮ ਲਿਖੋ। ਕਿਹੜਾ ਰੰਗ ਖਤਰੇ ਦੇ ਨਿਸ਼ਾਨ ਨਾਲ ਮਿਲਦਾ ਹੈ?
VIBGYOR ਸਪੈਕਟ੍ਰਮ
ਰੰਗ ਪੱਟੀ
ਰੰਗ ਚਿੱਤਰ
ਪ੍ਰਸ਼ਨ :- ਪ੍ਰਕਾਸ਼ ਦਾ ਵਰਣ-ਵਿਖੇਪਣ ਕੀ ਹੁੰਦਾ ਹੈ?
ਜਦੋਂ ਸਫੈਦ ਪ੍ਰਕਾਸ਼ ਇੱਕ ਪ੍ਰਿਜਮ ਵਿੱਚੋਂ ਲੰਘਦਾ ਹੈ ਤਾਂ ਇਹ ਸੱਤ ਰੰਗਾਂ ਵਿੱਚ ਟੁੱਟ ਜਾਂਦਾ ਹੈ। ਇਸ ਕਿਰਿਆ ਨੂੰ ਪ੍ਰਕਾਸ਼ ਦਾ ਵਰਣ-ਵਿਖੇਪਣ ਆਖਦੇ ਹਨ। ਇਹ ਰੰਗ ਹਨ: ਬੈਂਗਣੀ, ਜਾਮਣੀ, ਨੀਲਾ, ਹਰਾ, ਪੀਲਾ, ਸੰਤਰੀ ਅਤੇ ਲਾਲ।
ਪ੍ਰਿਜਮ ਵਰਣ-ਵਿਖੇਪਣ
ਪ੍ਰਸ਼ਨ :- ਵਰਣ-ਵਿਖੇਪਣ ਦੌਰਾਨ ਕਿਹੜਾ ਰੰਗ ਸਭ ਤੋਂ ਘੱਟ ਅਤੇ ਸਭ ਤੋਂ ਵੱਧ ਮੁੜਦਾ ਹੈ?
ਲਾਲ ਰੰਗ ਸਭ ਤੋਂ ਘੱਟ ਅਤੇ ਬੈਂਗਣੀ ਰੰਗ ਸਭ ਤੋਂ ਵੱਧ ਮੁੜਦਾ ਹੈ।
ਪ੍ਰਸ਼ਨ :- ਸਪੈਕਟ੍ਰਮ ਕਿਸ ਨੂੰ ਆਖਦੇ ਹਨ?
ਪ੍ਰਕਾਸ਼ ਦੇ ਵਰਣ-ਵਿਖੇਪਣ ਦੁਆਰਾ ਪ੍ਰਾਪਤ ਸੱਤ ਰੰਗਾਂ ਦੀ ਪੱਟੀ ਨੂੰ ਸਪੈਕਟ੍ਰਮ ਕਹਿੰਦੇ ਹਨ। ਯਾਦ ਕਰਨ ਦਾ ਸੂਤਰ – VIBGYOR
ਬੈਂਗਣੀ
ਜਾਮਣੀ
ਨੀਲਾ
ਹਰਾ
ਪੀਲਾ
ਸੰਤਰੀ
ਲਾਲ

VIBGYOR — ਸੱਤ ਰੰਗਾਂ ਦੀ ਪੱਟੀ (ਸਪੈਕਟ੍ਰਮ)

ਪ੍ਰਸ਼ਨ :- ਸਫੈਦ ਪ੍ਰਕਾਸ਼ ਕਿੰਨੇ ਰੰਗਾਂ ਦਾ ਮਿਸ਼ਰਣ ਹੁੰਦਾ ਹੈ?
ਸਫੈਦ ਪ੍ਰਕਾਸ਼ ਸੱਤ ਰੰਗਾਂ ਦਾ ਮਿਸ਼ਰਣ ਹੁੰਦਾ ਹੈ।
ਪ੍ਰਸ਼ਨ :- ਟਿੰਡਲ ਪ੍ਰਭਾਵ ਕੀ ਹੁੰਦਾ ਹੈ?
ਕਿਸੇ ਕੋਲਾਈਡ ਦੇ ਕਣਾਂ ਦੁਆਰਾ ਪ੍ਰਕਾਸ਼ ਨੂੰ ਖਿੰਡਾਰਨ ਦੇ ਵਰਤਾਰੇ ਨੂੰ ਟਿੰਡਲ ਪ੍ਰਭਾਵ ਆਖਦੇ ਹਨ। ਉਦਾਹਰਣ – ਸੰਘਣੀ ਧੁੰਦ ਵਿੱਚ ਵਾਹਨਾਂ ਦੀਆਂ ਲਾਈਟਾਂ ਦਾ ਖਿੰਡਰਨਾ, ਧੂੰਏ ਵਿੱਚ ਲੇਜਰ ਲਾਈਟ ਦੇ ਪੱਥ ਦਾ ਸਪਸ਼ਟ ਦਿਖਾਈ ਦੇਣਾ।
ਪ੍ਰਸ਼ਨ :- ਮੀਂਹ ਤੋਂ ਬਾਅਦ ਸਤਰੰਗੀ ਪੀਂਘ ਕਿਉਂ ਅਤੇ ਕਿਵੇਂ ਬਣਦੀ ਹੈ?
ਮੀਂਹ ਪੈਣ ਤੋਂ ਬਾਅਦ ਵਾਯੂਮੰਡਲ ਵਿੱਚ ਪਾਣੀ ਦੇ ਸੂਖਮ ਕਣ ਛੋਟੇ ਪ੍ਰਿਜਮਾਂ ਵਾਂਗੂ ਕੰਮ ਕਰਦੇ ਹਨ। ਸੂਰਜ ਦਾ ਪ੍ਰਕਾਸ਼ ਇਹਨਾਂ ਬੂੰਦਾਂ ਵਿੱਚ ਅਪਵਰਤਨ, ਵਿਖੇਪਣ ਅਤੇ ਅੰਦਰੂਨੀ ਪਰਾਵਰਤਨ ਤੋਂ ਲੰਘ ਕੇ ਸੱਤ ਰੰਗੀ ਸਤਰੰਗੀ ਪੀਂਘ ਦੇ ਰੂਪ ਵਿੱਚ ਸਾਡੀਆਂ ਅੱਖਾਂ ਤੱਕ ਪਹੁੰਚਦਾ ਹੈ।
ਸਤਰੰਗੀ ਪੀਂਘ
ਪ੍ਰਸ਼ਨ :- ਤਾਰੇ ਕਿਉਂ ਟਿਮਟਿਮਾਉਂਦੇ ਹਨ?
ਤਾਰੇ ਪ੍ਰਕਾਸ਼ ਦੇ ਵਾਯੂਮੰਡਲੀ ਅਪਵਰਤਨ ਕਾਰਨ ਟਿਮਟਿਮਾਉਂਦੇ ਪ੍ਰਤੀਤ ਹੁੰਦੇ ਹਨ। ਵਾਯੂਮੰਡਲ ਵਿੱਚ ਪ੍ਰਕਾਸ਼ ਹਵਾ ਦੀਆਂ ਕਈ ਪਰਤਾਂ ਵਿੱਚੋਂ ਲੰਘਦਾ ਹੈ ਜਿਸ ਕਾਰਨ ਤਾਰੇ ਦੀ ਆਭਾਸੀ ਸਥਿਤੀ ਬਦਲਦੀ ਰਹਿੰਦੀ ਹੈ ਅਤੇ ਪ੍ਰਕਾਸ਼ ਕਦੇ ਚਮਕੀਲਾ ਤੇ ਕਦੇ ਧੁੰਦਲਾ ਪ੍ਰਤੀਤ ਹੁੰਦਾ ਹੈ।
ਤਾਰੇ ਟਿਮਟਿਮਾਉਣਾ
ਪ੍ਰਸ਼ਨ :- ਗ੍ਰਹਿ ਕਿਉਂ ਨਹੀਂ ਟਿਮਟਿਮਾਉਂਦੇ?
ਗ੍ਰਹਿ ਤਾਰੇ ਦੇ ਮੁਕਾਬਲੇ ਬਹੁਤ ਨੇੜੇ ਹਨ ਅਤੇ ਇਹਨਾਂ ਨੂੰ ਵਿਸਤ੍ਰਿਤ ਸਰੋਤ ਦੀ ਤਰ੍ਹਾਂ ਮੰਨਿਆ ਜਾ ਸਕਦਾ ਹੈ। ਇਸ ਲਈ ਪ੍ਰਕਾਸ਼ ਦਾ ਅਪਵਰਤਨ ਨਾ-ਮਾਤਰ ਹੋਣ ਕਰਕੇ ਗ੍ਰਹਿ ਟਿਮਟਿਮਾਉਣ ਦਾ ਪ੍ਰਭਾਵ ਨਹੀਂ ਦਿੰਦੇ।
ਪ੍ਰਸ਼ਨ :- ਦਿਨ ਵੇਲੇ ਸਾਫ ਆਕਾਸ਼ ਦਾ ਰੰਗ ਨੀਲਾ ਕਿਉਂ ਹੁੰਦਾ ਹੈ?
ਇਸ ਦੀ ਵਿਆਖਿਆ ਟਿੰਡਲ ਪ੍ਰਭਾਵ ਦੇ ਆਧਾਰ ਤੇ ਕੀਤੀ ਜਾ ਸਕਦੀ ਹੈ। ਸੂਰਜ ਦਾ ਸਫੈਦ ਪ੍ਰਕਾਸ਼ ਵਾਯੂਮੰਡਲ ਵਿੱਚ ਹਵਾ, ਜਲ-ਵਾਸ਼ਪਾਂ ਅਤੇ ਧੂੜ ਕਣਾਂ ਨਾਲ ਟਕਰਾਉਂਦਾ ਹੈ। ਨੀਲੇ ਅਤੇ ਬੈਂਗਣੀ ਰੰਗਾਂ ਦੀ ਤਰੰਗ-ਲੰਬਾਈ ਘੱਟ ਹੋਣ ਕਰਕੇ ਇਹ ਜਿਆਦਾ ਖਿੰਡਰਦੇ ਹਨ। ਸਾਡੀਆਂ ਅੱਖਾਂ ਦੇ ਕੋਣ ਸੈੱਲ ਨੀਲੇ ਰੰਗ ਪ੍ਰਤੀ ਜਿਆਦਾ ਗ੍ਰਹਿਣਸ਼ੀਲ ਹੁੰਦੇ ਹਨ ਇਸ ਲਈ ਆਕਾਸ਼ ਨੀਲਾ ਦਿਖਾਈ ਦਿੰਦਾ ਹੈ।
ਪ੍ਰਸ਼ਨ :- ਪੁਲਾ੡ ਯਾਤਰੀ ਨੂੰ ਆਕਾਸ਼ ਕਾਲਾ ਕਿਉਂ ਦਿਖਾਈ ਦਿੰਦਾ ਹੈ?
ਪੁਲਾ੡ ਵਿੱਚ ਵਾਯੂਮੰਡਲ ਦੀ ਅਣਹੋਂਦ ਹੋਣ ਕਰਕੇ ਪ੍ਰਕਾਸ਼ ਦਾ ਖਿੰਡਾਓ ਨਹੀਂ ਹੁੰਦਾ, ਜਿਸ ਕਰਕੇ ਪੁਲਾ੡ ਯਾਤਰੀ ਨੂੰ ਆਕਾਸ਼ ਨੀਲੇ ਦੀ ਥਾਂ ਕਾਲਾ ਦਿਖਾਈ ਦਿੰਦਾ ਹੈ।
ਪ੍ਰਸ਼ਨ :- ਖਤਰੇ ਦੇ ਸਿਗਨਲ ਦਾ ਪ੍ਰਕਾਸ਼ ਲਾਲ ਰੰਗ ਦਾ ਕਿਉਂ ਹੁੰਦਾ ਹੈ?
ਲਾਲ ਰੰਗ ਧੁੰਦ ਜਾਂ ਧੂੰਏ ਵਿੱਚ ਸਭ ਤੋਂ ਘੱਟ ਖਿੰਡਦਾ ਹੈ ਜਿਸ ਕਾਰਨ ਇਹ ਦੂਰ ਤੋਂ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।
ਪ੍ਰਸ਼ਨ :- ਸਮੁੰਦਰ ਦਾ ਪਾਣੀ ਦਿਨ ਵੇਲੇ ਨੀਲਾ ਕਿਉਂ ਦਿਖਾਈ ਦਿੰਦਾ ਹੈ?
ਟਿੰਡਲ ਪ੍ਰਭਾਵ ਅਨੁਸਾਰ ਸਮੁੰਦਰ ਦੇ ਪਾਣੀ ਵਿੱਚ ਮੌਜੂਦ ਕੋਲਾਈਡਲ ਅਸ਼ੁੱਧੀਆਂ ਕਾਰਨ ਸੂਰਜ ਦਾ ਸਫੈਦ ਪ੍ਰਕਾਸ਼ ਖਿੰਡਰਦਾ ਹੈ। ਨੀਲੇ ਅਤੇ ਬੈਂਗਣੀ ਰੰਗਾਂ ਦੀ ਤਰੰਗ-ਲੰਬਾਈ ਘੱਟ ਹੋਣ ਕਰਕੇ ਇਹ ਜਿਆਦਾ ਖਿੰਡਰਦੇ ਹਨ ਅਤੇ ਕੋਣ ਸੈੱਲ ਨੀਲੇ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਣ ਕਾਰਨ ਸਮੁੰਦਰ ਨੀਲਾ ਦਿਖਦਾ ਹੈ।

ਪ੍ਰਸ਼ਨ :- ਮਨੁੱਖੀ ਅੱਖ ਦੇ ਭਾਗਾਂ ਦਾ ਵਰਣਨ ਕਰੋ ਅਤੇ ਕਾਰਜ ਵਿੱਧੀ ਲਿਖੋ।
ਅੱਖ ਦੀ ਬਣਤਰ

ਮਨੁੱਖੀ ਅੱਖ ਦੇ ਮੁੱਖ ਭਾਗ:

  1. ਸਕਲੀਰੋਟਿਕ – ਅੱਖ ਦੀ ਸਭ ਤੋਂ ਬਾਹਰੀ ਕਠੋਰ ਅਤੇ ਅਪਾਰਦਰਸ਼ੀ ਪਰਤ।
  2. ਕਾਰਨੀਆ – ਅੱਖ ਦੇ ਸਾਹਮਣੇ ਵਾਲਾ ਪਾਰਦਰਸ਼ੀ ਅਤੇ ਉਭਰਿਆ ਹੋਇਆ ਹਿੱਸਾ।
  3. ਕੰਜੰਕਟਾਈਵਾ – ਕਾਰਨੀਆ ਉੱਪਰ ਪਤਲੀ ਪਾਰਦਰਸ਼ੀ ਪਰਤ।
  4. ਕੋਰਾਇਡ – ਸਕਲੀਰੋਟਿਕ ਦੇ ਹੇਠਾਂ ਕਾਲੇ ਰੰਗ ਦੀ ਪਰਤ।
  5. ਆਇਰਿਸ – ਕੋਰਾਇਡ ਦੇ ਅਗਲੇ ਹਿੱਸੇ ਵਿੱਚ ਪਰਦਾ।
  6. ਪੁਤਲੀ – ਆਇਰਿਸ ਦੇ ਵਿਚਕਾਰ ਛੇਕ; ਪ੍ਰਕਾਸ਼ ਦੀ ਮਾਤਰਾ ਕੰਟਰੋਲ ਕਰਦੀ ਹੈ।
  7. ਲੈੱਨਜ – ਡਬਲ ਉੱਤਲ; ਪ੍ਰਕਾਸ਼ ਨੂੰ ਰੈਟੀਨਾ ਤੇ ਫੋਕਸ ਕਰਦਾ ਹੈ।
  8. ਸਿਲਰੀ ਪੱਠੇ – ਲੈੱਨਜ ਨੂੰ ਜਕੜਦੇ ਅਤੇ ਫੋਕਸ ਦੂਰੀ ਅਡਜੱਸਟ ਕਰਦੇ ਹਨ।
  9. ਰੈਟੀਨਾ – ਅੰਦਰਲੀ ਪਰਤ; ਵਸਤੂ ਦਾ ਪ੍ਰਤੀਬਿੰਬ ਇੱਥੇ ਬਣਦਾ ਹੈ।
  10. ਐਕੁਅਸ ਹਿਊਮਰ – ਕਾਰਨੀਆ ਅਤੇ ਲੈੱਨਜ ਵਚਕਾਰ ਪਾਰਦਰਸ਼ੀ ਦ੍ਰਵ।
  11. ਵਿਟਰਸ ਹਿਊਮਰ – ਲੈੱਨਜ ਅਤੇ ਰੈਟੀਨਾ ਵਚਕਾਰ ਪਾਰਦਰਸ਼ੀ ਦ੍ਰਵ।
  12. ਪ੍ਰਕਾਸ਼ ਨਸ – ਸੁਨੇਹੇ ਨੂੰ ਰੈਟੀਨਾ ਤੋਂ ਦਿਮਾਗ ਤੱਕ ਪਹੁੰਚਾਉਂਦੀ ਹੈ।

ਕਾਰਜ ਵਿੱਧੀ :- ਪ੍ਰਕਾਸ਼ ਕਾਰਨੀਆ ਅਤੇ ਪੁਤਲੀ ਵਿੱਚੋਂ ਲੰਘ ਕੇ ਲੈੱਨਜ ਉੱਤੇ ਪੈਂਦਾ ਹੈ। ਲੈੱਨਜ ਪ੍ਰਕਾਸ਼ ਨੂੰ ਰੈਟੀਨਾ ਉੱਤੇ ਫੋਕਸ ਕਰਦਾ ਹੈ ਜਿੱਥੇ ਵਾਸਤਵਿਕ ਅਤੇ ਉਲਟਾ ਪ੍ਰਤੀਬਿੰਬ ਬਣਦਾ ਹੈ। ਰੈਟੀਨਾ ਤੋਂ ਇਹ ਸੁਨੇਹਾ ਪ੍ਰਕਾਸ਼ ਨਸ ਦੁਆਰਾ ਦਿਮਾਗ ਤੱਕ ਪਹੁੰਚਦਾ ਹੈ ਅਤੇ ਇਸ ਤਰ੍ਹਾਂ ਸਾਨੂੰ ਵਸਤੂ ਦਿਖਾਈ ਦਿੰਦੀ ਹੈ।