ਨੈਸ਼ਨਲ ਸਕਾਲਰਸ਼ਿਪ ਪਾਰਟਲ ਦੀਆਂ ਵਜੀਫਾ ਸਕੀਮਾਂ
ਪ੍ਰੀ-ਮੈਟ੍ਰਿਕ ਸਕਾਲਰਸ਼ਿਪ — SC ਵਿਦਿਆਰਥੀ (9ਵੀਂ ਤੇ 10ਵੀਂ ਸ਼੍ਰੇਣੀ), ਪੰਜਾਬ
Centrally Sponsored Scheme — ਪੂਰੀ ਯੋਗਤਾ, ਦਸਤਾਵੇਜ਼ ਅਤੇ ਲਾਭ ਦੀ ਜਾਣਕਾਰੀ ਇੱਕ ਥਾਂ 'ਤੇ
ਸਰਕਾਰੀ ਸਕੂਲਾਂ ਵਿੱਚ 9ਵੀਂ ਅਤੇ 10ਵੀਂ ਸ਼੍ਰੇਣੀ ਵਿੱਚ ਪੜ੍ਹ ਰਹੇ Scheduled Caste (SC) ਵਿਦਿਆਰਥੀਆਂ ਲਈ ਭਾਰਤ ਸਰਕਾਰ ਵੱਲੋਂ ਸਪਾਂਸਰ ਕੀਤੀ ਇਹ ਸਕਾਲਰਸ਼ਿਪ ਸਕੀਮ National Scholarship Portal ਰਾਹੀਂ ਲਾਗੂ ਕੀਤੀ ਜਾਂਦੀ ਹੈ। ਮਕਸਦ — ਡ੍ਰੌਪ-ਆਊਟ ਦਰ ਘਟਾਉਣਾ ਅਤੇ SC ਬੱਚਿਆਂ ਦੀ ਭਾਗੀਦਾਰੀ ਵਧਾਉਣਾ।
✅ ਯੋਗਤਾ ਦੀਆਂ ਸ਼ਰਤਾਂ (Eligibility)
- ਵਿਦਿਆਰਥੀ Scheduled Caste (SC) ਸ਼੍ਰੇਣੀ ਨਾਲ ਸਬੰਧਤ ਹੋਵੇ।
- ਮਾਪਿਆਂ/ਸਰਪ੍ਰਸਤ ਦੀ ਸਾਲਾਨਾ ਆਮਦਨ ₹2.50 ਲੱਖ ਤੋਂ ਵੱਧ ਨਾ ਹੋਵੇ।
- ਵਿਦਿਆਰਥੀ ਕਿਸੇ ਹੋਰ ਕੇਂਦਰੀ-ਫੰਡਿਡ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਨਾ ਲੈ ਰਿਹਾ ਹੋਵੇ।
- ਆਧਾਰ ਨੰਬਰ ਹੋਣਾ ਜ਼ਰੂਰੀ ।
- ਵਿਦਿਆਰਥੀ ਸਰਕਾਰੀ ਸਕੂਲ ਜਾਂ ਸਰਕਾਰ/ਬੋਰਡ ਵੱਲੋਂ ਮਾਨਤਾ ਪ੍ਰਾਪਤ ਸਕੂਲ ਵਿੱਚ ਰੈਗੂਲਰ, ਫੁੱਲ-ਟਾਈਮ ਪੜ੍ਹਦਾ ਹੋਵੇ।
- ਹਰ ਸ਼੍ਰੇਣੀ ਲਈ ਸਕਾਲਰਸ਼ਿਪ ਸਿਰਫ਼ ਇੱਕ ਵਾਰ ਮਿਲਦੀ ਹੈ — ਜੇ ਵਿਦਿਆਰਥੀ ਫੇਲ੍ਹ ਹੋ ਕੇ ਦੁਬਾਰਾ ਉਸੇ ਸ਼੍ਰੇਣੀ ਵਿੱਚ ਬੈਠਦਾ ਹੈ ਤਾਂ ਉਸ ਸਾਲ ਲਈ ਸਕਾਲਰਸ਼ਿਪ ਨਹੀਂ ਮਿਲੇਗੀ।
ਨੋਟ: ਇਹ ਸਕੀਮ ਆਮਦਨ ਅਤੇ ਜਾਤੀ ਆਧਾਰਿਤ ਹੈ — ਪਿਛਲੀ ਸ਼੍ਰੇਣੀ ਦੇ ਪ੍ਰੀਖਿਆ ਨਤੀਜੇ ਵਿੱਚ ਕੋਈ ਘੱਟੋ-ਘੱਟ Qualifying Marks / ਪ੍ਰਤੀਸ਼ਤ ਦੀ ਸ਼ਰਤ ਨਹੀਂ ਹੈ। ਬੱਸ ਵਿਦਿਆਰਥੀ ਰੈਗੂਲਰ ਤੌਰ 'ਤੇ 9ਵੀਂ ਜਾਂ 10ਵੀਂ ਵਿੱਚ ਦਾਖ਼ਲ ਹੋਵੇ।
📄 ਲੋੜੀਂਦੇ ਦਸਤਾਵੇਜ਼
- ਸ਼ਡਿਊਲ ਕਾਸਟ (ਜਾਤੀ) ਸਰਟੀਫਿਕੇਟ (Caste Certificate)
- ਮੌਯੂਦਾ ਵਿੱਤੀ ਸਾਲ ਦਾ ਸਾਲਾਨਾ ਆਮਦਨ ਸਰਟੀਫਿਕੇਟ (Income Certificate)
- ਰੈਜੀਡੰਸ/ਰਿਹਾਇਸ਼ ਦਾ ਸਰਟੀਫਿਕੇਟ
- ਵਿਦਿਆਰਥੀ ਦਾ ਆਧਾਰ ਨੰਬਰ
- ਬੈਂਕ ਪਾਸਬੁੱਕ ਦੀ ਫੋਟੋਕਾਪੀ (Aadhaar-Linked ਖਾਤਾ)
- ਵਿਦਿਆਰਥੀ ਦੁਆਰਾ ਪਾਸ ਕੀਤੀ ਪਿੱਛਲੀ ਜਮਾਤ ਦੀ DMC
- NSP ਤੇ ਅਪਲਾਈ ਕਰਨ ਤੋਂ ਬਾਅਦ ਸਕੂਲ ਦੇ ਹੈੱਡ ਦੁਆਰਾ ਸਾਈਨ ਅਤੇ ਸਟੈਂਪ ਕੀਤਾ ਐਪਲੀਕੇਸ਼ਨ ਫਾਰਮ
💰 ਸਕਾਲਰਸ਼ਿਪ ਦੀ ਰਕਮ
| ਵੇਰਵਾ | ਡੇ ਸਕਾਲਰ | ਹੋਸਟਲਰ |
|---|---|---|
| ਸਕਾਲਰਸ਼ਿਪ (₹ ਪ੍ਰਤੀ ਮਹੀਨਾ, 10 ਮਹੀਨੇ) | ₹225 | ₹525 |
| ਕਿਤਾਬਾਂ ਤੇ ਹੋਰ ਗ੍ਰਾਂਟ (₹ ਸਾਲਾਨਾ) | ₹750 | ₹1,000 |
* ਦਿੱਵਯਾਂਗ (Disability) ਵਿਦਿਆਰਥੀਆਂ, ਜੋ ਪ੍ਰਾਈਵੇਟ ਗੈਰ-ਏਡਿਡ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਹਨ, ਲਈ ਵਾਧੂ Reader/Transport/Escort/Helper/Coaching Allowance (₹160–₹240 ਪ੍ਰਤੀ ਮਹੀਨਾ) ਵੀ ਉਪਲਬਧ ਹੈ।
🖥️ ਅਰਜ਼ੀ ਕਿਵੇਂ ਦੇਣੀ ਹੈ
- https://scholarships.gov.in 'ਤੇ ਆਨਲਾਈਨ ਅਰਜ਼ੀ ਦਿੱਤੀ ਜਾਂਦੀ ਹੈ।
- ਸਕੂਲ ਦਾ Institute Nodal Officer (INO) ਅਰਜ਼ੀ ਦੀ L1 ਤਸਦੀਕ ਕਰਦਾ ਹੈ, ਫਿਰ ਜ਼ਿਲ੍ਹਾ/ਸਟੇਟ ਪੱਧਰ 'ਤੇ L2 ਤਸਦੀਕ ਹੁੰਦੀ ਹੈ।
- ਮਨਜ਼ੂਰੀ ਉਪਰੰਤ ਰਕਮ ਸਿੱਧੀ DBT ਰਾਹੀਂ ਵਿਦਿਆਰਥੀ ਦੇ ਆਧਾਰ-ਲਿੰਕਡ ਬੈਂਕ ਖਾਤੇ ਵਿੱਚ ਆਉਂਦੀ ਹੈ।
ਅਰਜੀ ਦੇਣ ਦੀ ਮਿਤੀ ਜਾਂ ਅੰਤਿਮ ਤਾਰੀਖ ਅਤੇ ਪ੍ਰਕਿਰਿਆ ਲਈ ਨੈਸ਼ਨਲ ਸਕਾਲਰਸ਼ਿਪ ਪਾਰਟਲ ਕਲਿੱਕ ਕਰੋ
0 Comments