⚡ ਇਨਵਰਟਰ ਗਾਈਡ
ਬੈਟਰੀ, ਇਨਵਰਟਰ ਤੇ ਬੈਕਅੱਪ — ਤਿੰਨ ਸਵਾਲਾਂ ਦੇ ਸਰਲ ਜਵਾਬ
Wh, VA ਅਤੇ Backup Time ਨੂੰ ਪਾਣੀ ਵਾਲੀ ਉਦਾਹਰਣ ਨਾਲ ਸਮਝੋ — Genus Maxillon 2400 VA ਨਾਲ ਪ੍ਰੈਕਟੀਕਲ ਉਦਾਹਰਣ ਸਮੇਤ
1
ਬੈਟਰੀ ਕਿੰਨੀ ਊਰਜਾ ਸਟੋਰ ਕਰਦੀ ਹੈ? — Wh (Watt-Hour)
Energy Storage Capacity (2560 Wh)
Wh (Watt-Hour) ਇਹ ਦੱਸਦਾ ਹੈ ਕਿ ਬੈਟਰੀ ਅੰਦਰ ਕਿੰਨੀ ਕੁੱਲ ਊਰਜਾ ਭਰੀ ਹੋਈ ਹੈ।Genus MaxiLion 2400 ਵਿੱਚ 2560 Wh ਕਪੈਸਟੀ ਵਾਲੀ ਬੈਟਰੀ ਹੈ।
🪣 ਪਾਣੀ ਦੀ ਟੈਂਕੀ ਵਾਂਗੂ — ਟੈਂਕੀ ਜਿੰਨੀ ਵੱਡੀ, ਪਾਣੀ ਓਨਾ ਵੱਧ। ਉਸੇ ਤਰ੍ਹਾਂ Wh ਜਿੰਨਾ ਵੱਧ, ਊਰਜਾ ਓਨੀ ਵੱਧ ਸਟੋਰ ਹੋਵੇਗੀ।
Wh = Voltage (V) × Capacity (Ampere Hour-Ah)
ਉਦਾਹਰਣ: 25.6V × 100Ah = 2560 Wh
1800 Wh ਊਰਜਾ ਭਰੀ ਖਾਲੀ ਥਾਂ ਬੈਟਰੀ ਟੈਂਕੀ 50%
2
ਇਨਵਰਟਰ ਵੱਧ ਤੋਂ ਵੱਧ ਕਿੰਨਾ ਲੋਡ ਚੁੱਕਦਾ ਹੈ? — VA
Maximum Load Bearing Capacity (2400 VA)
VA (Volt-Ampere) ਇਨਵਰਟਰ ਦੀ ਵੱਧ ਤੋਂ ਵੱਧ ਲੋਡ ਚੁੱਕਣ ਦੀ ਸਮਰੱਥਾ ਦੱਸਦਾ ਹੈ। ਇਸ ਸਮਰਥਾ ਨੂੰ ਫੇਰ ਅਸੀ ਪਾਵਰ ਫੈਕਟਰ ਨਾਲ ਗੁਣਾ ਕਰਕੇ ਵਾਟ ਵਿੱਚ ਲੋਡ ਪਤਾ ਕਰਦੇ ਹਾਂ।
🚿 ਟੂਟੀ ਦੀ ਮੋਟਾਈ ਵਾਂਗੂ — ਟੂਟੀ ਮੋਟੀ ਹੋਵੇ ਤਾਂ ਇੱਕੋ ਵੇਲੇ ਵੱਧ ਪਾਣੀ ਨਿਕਲਦਾ। VA ਵੱਧ ਹੋਵੇ ਤਾਂ ਵੱਧ ਉਪਕਰਣ ਇੱਕੋ ਵੇਲੇ ਚੱਲਣਗੇ।
Watt = VA × Power Factor (0.8)
ਉਦਾਹਰਣ:Watt = 2400 VA × 0.8 = 1920 W
2400 VA ਇਨਵਰਟਰ ਲੋਡ ਟੂਟੀ = ਇਨਵਰਟਰ
3
ਬੈਕਅੱਪ ਕਿੰਨਾ ਮਿਲੇਗਾ?
Backup Time Calculation
ਟੈਂਕੀ ਦਾ ਪਾਣੀ ਕਿੰਨਾ ਚਿਰ ਚੱਲੇਗਾ — ਇਹ ਨਿਰਭਰ ਕਰਦਾ ਹੈ ਟੂਟੀ ਕਿੰਨੀ ਖੁੱਲ੍ਹੀ ਹੈ। ਲੋਡ ਵੱਧ → ਬੈਕਅੱਪ ਘੱਟ।
ਸੂਤਰ: Backup = Wh ÷ Load (Watts) = ਘੰਟੇ
Backup = 2560Wh ÷ 500 (Watts) =5.12 ਘੰਟੇ
Wh ÷ Watt = ਘੰਟੇ ←ਲੋਡ
Maxillon 2400 VA — ਪ੍ਰੈਕਟੀਕਲ ਉਦਾਹਰਣ
Battery: 25.6V × 100Ah = 2560 Wh
Max Load Capacity
2400 VA
Max Load Capacity
Max Watt
1920
2400 × 0.8
Max Storage Capacity
2560 Wh
(25.6V×100Ah)
ਉਪਕਰਣ ਲੋਡ (W) ਬੈਕਅੱਪ ਸਮਾਂ
2 ਪੱਖੇ + LED ਲਾਈਟਾਂ 200 W
≈ 9 ਘੰਟੇ
ਫ਼੍ਰਿੱਜ + ਪੱਖੇ + ਲਾਈਟਾਂ 500 W
≈ 3.6 ਘੰਟੇ
AC + ਹੋਰ ਲੋਡ 1000 W
≈ 1.8 ਘੰਟੇ
ਪੂਰਾ ਮੈਕਸ ਲੋਡ 1920 W
≈ 56 ਮਿੰਟ
🔁
ਤਿੰਨੇ ਗੱਲਾਂ ਇੱਕ ਨਜ਼ਰੇ
Wh → VA → Backup Time
🪣 Wh ਊਰਜਾ ਸਟੋਰੇਜ 🚿 VA × 0.8 = W ਮੈਕਸ ਲੋਡ ⏱ Wh ÷ W ਬੈਕਅੱਪ ਘੰਟੇ