10th Science · ਵਿਗਿਆਨ ਪੇਪਰ · 05/A-X
ਵਿਗਿਆਨ ਪ੍ਰੀਖਿਆ — ਸਾਰੇ ਪ੍ਰਸ਼ਨ ਉੱਤਰ ਸਹਿਤ
ਭਾਗ-ੳ · 16×1=16
ਭਾਗ-ਅ · 14×2=28
ਭਾਗ-ੲ · 7×3=21
ਭਾਗ-ਸ · 3×5=15
ੳ
ਭਾਗ-ੳ · ਬਹੁਵਿਕਲਪੀ ਪ੍ਰਸ਼ਨ (16×1 = 16)
1(i)
ਲੈੱਡ ਨਾਈਟਰੇਟ ਨੂੰ ਗਰਮ ਕਰਨ ਤੇ ਭੂਰੇ ਰੰਗ ਦਾ ਧੂੰਆਂ ਨਿਕਲਦਾ ਹੈ। ਇਹ ਕਿਸ ਕਾਰਨ ਹੈ?
(ੳ) Pb(NO₃)₂
(ਅ) NO₂
(ੲ) PbO
(ਸ) HNO₃
1(ii)
ਬਦਹਜਮੀ ਦਾ ਇਲਾਜ ਕਰਨ ਲਈ ਕਿਹੜੀ ਦਵਾਈ ਵਰਤੀ ਜਾਂਦੀ ਹੈ?
(ੳ) ਐਂਟੀਬਾਇਓਟਿਕ
(ਅ) ਐਂਟਐਸਿਡ
(ੲ) ਐਨਾਲਜੈਸਿਕ
(ਸ) ਐਂਟੀਸੈਪਟਿਕ
1(iii)
ਜਿਪਸਮ ਦਾ ਸਹੀ ਰਸਾਇਣਿਕ ਸੂਤਰ ਚੁਣੋ।
(ੳ) CaSO₄ · 2H₂O
(ਅ) CaSO₄ · ½H₂O
(ੲ) CaSO₄
(ਸ) CaO
1(iv)
ਸਭ ਤੋਂ ਘੱਟ ਕਿਰਿਆਸ਼ੀਲ ਧਾਤ ਕਿਹੜੀ ਹੈ?
(ੳ) Zn
(ਅ) Al
(ੲ) Mg
(ਸ) Fe
1(v)
ਭੋਜਨ ਪਕਾਉਣ ਸਮੇਂ ਭਾਂਡਿਆਂ ਦਾ ਥੱਲਾ ਕਾਲਾ ਹੋ ਜਾਵੇ ਤਾਂ ਸਪੱਸ਼ਟ ਹੈ ਕਿ:
(ੳ) ਭੋਜਨ ਪੂਰਾ ਨਹੀਂ ਪੱਕਿਆ
(ਅ) ਬਾਲਣ ਪੂਰੀ ਤਰਾਂ ਨਹੀਂ ਜਲਿਆ
(ੲ) ਬਾਲਣ ਸਿੱਲਾ ਹੈ
(ਸ) ਬਾਲਣ ਪੂਰੀ ਤਰਾਂ ਜਲ ਰਿਹਾ
1(vi)
ਕਿਹੜੇ ਸੈੱਲ ਸੱਟ ਵਾਲੀ ਥਾਂ ਤੇ ਲਹੂ ਨੂੰ ਜਮਾ ਕੇ ਰਿਸਣਾ ਬੰਦ ਕਰਦੇ ਹਨ?
(ੳ) ਲਾਲ ਰਕਤਾਣੂ
(ਅ) ਚਿੱਟੇ ਰਕਤਾਣੂ
(ੲ) ਲਸੀਕਾ
(ਸ) ਪਲੇਟਲੈਟ
1(vii)
ਮਨੁੱਖ ਵਿੱਚ ਗੁਰਦੇ ਕਿਸ ਤੰਤਰ ਪ੍ਰਣਾਲੀ ਦਾ ਭਾਗ ਹਨ?
(ੳ) ਪੋਸ਼ਣ
(ਅ) ਸਾਹ ਕਿਰਿਆ
(ੲ) ਮਲ ਤਿਆਗ
(ਸ) ਪਰਿਵਹਿਨ
1(viii)
ਦਿਮਾਗ ਦਾ ਸੋਚਣ ਵਾਲਾ ਮੁੱਖ ਭਾਗ ਕਿਹੜਾ ਹੈ?
(ੳ) ਅਗਲਾ ਦਿਮਾਗ
(ਅ) ਪਿਛਲਾ ਦਿਮਾਗ
(ੲ) ਮੱਧ ਦਿਮਾਗ
(ਸ) ਮੈਡੂਲਾ
1(ix)
ਜਦੋਂ ਨਵੀਂ ਪੀੜੀ ਕੇਵਲ ਇੱਕ ਜੀਵ ਤੋਂ ਹੋਵੇ, ਉਹ ਕਿਹੜੀ ਜਣਨ ਕਿਰਿਆ ਅਖਵਾਉਂਦੀ ਹੈ?
(ੳ) ਲਿੰਗੀ
(ਅ) ਇੱਕ ਲਿੰਗੀ
(ੲ) ਦੋ ਲਿੰਗੀ
(ਸ) ਅਲਿੰਗੀ ਜਣਨ
1(x)
ਅਵਤਲ ਦਰਪਣ ਦੁਆਰਾ ਪ੍ਰਤੀਬਿੰਬ ਆਭਾਸੀ, ਸਿੱਧਾ ਤੇ ਵਸਤੂ ਤੋਂ ਵੱਡਾ ਹੋਵੇ ਤਾਂ ਵਸਤੂ ਕਿੱਥੇ ਹੋਵੇਗੀ?
(ੳ) ਫੋਕਸ ਤੇ ਵਕਰਤਾ ਕੇਂਦਰ ਵਿਚਕਾਰ
(ਅ) ਵਕਰਤਾ ਕੇਂਦਰ ਉੱਤੇ
(ੲ) ਵਕਰਤਾ ਕੇਂਦਰ ਤੋਂ ਪਰੇ
(ਸ) ਧਰੁਵ ਤੇ ਮੁੱਖ ਫੋਕਸ ਵਿਚਕਾਰ
1(xi)
ਗੋਲਾਕਾਰ ਦਰਪਣ ਦੀ ਫੋਕਸ ਦੂਰੀ ਵਕਰਤਾ ਅਰਧ ਵਿਆਸ ਦੀ ਕੀ ਹੁੰਦੀ ਹੈ?
(ੳ) ਅੱਧੀ
(ਅ) ਬਰਾਬਰ
(ੲ) ਇੱਕ ਤਿਹਾਈ
(ਸ) ਇੱਕ ਚੌਥਾਈ
1(xii)
ਮਨੁੱਖੀ ਅੱਖ ਭਿੰਨ ਦੂਰੀਆਂ ਤੇ ਵਸਤੂਆਂ ਨੂੰ ਫੋਕਸ ਕਰ ਸਕਦੀ ਹੈ, ਕਿਉਂਕਿ:
(ੳ) ਦੂਰ ਦ੍ਰਿਸ਼ਟੀ
(ਅ) ਅਨੁਕੂਲਣ ਸਮਰੱਥਾ
(ੲ) ਨਿਕਟ ਦ੍ਰਿਸ਼ਟੀ
(ਸ) ਦੂਰ ਦ੍ਰਿਸ਼ਟਤਾ
1(xiii)
ਸਾਧਾਰਨ ਦ੍ਰਿਸ਼ਟੀ ਲਈ ਸਪਸ਼ਟ ਦਰਸ਼ਨ ਦੀ ਅਲਪਤਮ ਦੂਰੀ ਕੀ ਹੈ?
(ੳ) 25 cm
(ਅ) 2.5 cm
(ੲ) 25 m
(ਸ) 2.5 m
1(xiv)
ਬਿਨਾ ਜੋੜ ਤੋਂ ਤਾਰ ਕਰਾਸਿੰਗ ਘਟਕ ਨੂੰ ਕਿਹੜਾ ਸੰਕੇਤ ਦਰਸਾਉਂਦਾ ਹੈ? (ਸਰਕਟ ਡਾਇਗ੍ਰਾਮ ਦੇਖੋ)
1(xv)
ਕਿਹੜਾ ਜੈਵ-ਅਵਿਘਟਨਸ਼ੀਲ ਪਦਾਰਥ ਹੈ?
(ੳ) ਕੋਕ
(ੲ) ਫੁੱਲ
(ੲ) ਲੱਕੜੀ
(ਸ) ਪਲਾਸਟਿਕ
1(xvi)
ਸਹੀ ਨਿਖੇੜਕ ਦੀ ਚੋਣ ਕਰੋ।
(ੳ) ਗਿੱਧ
(ਅ) ਉੱਲੀ
(ੲ) ਅਮੀਬਾ
(ਸ) ਕਾਈ
ਅ
ਭਾਗ-ਅ · ਦੋ ਅੰਕ ਵਾਲੇ ਪ੍ਰਸ਼ਨ (14×2 = 28) — ਕੋਈ 14 ਕਰੋ
2
ਪਰਿਸਥਿਤਿਕ ਪ੍ਰਬੰਧ (ਇਕੋ ਸਿਸਟਮ) ਕੀ ਹੈ? ਇਸ ਵਿੱਚ ਨਿਖੇੜਕਾਂ ਦੀ ਕੀ ਭੂਮੀਕਾ ਹੈ?
✦ ਉੱਤਰ
ਪਰਿਸਥਿਤਿਕ ਪ੍ਰਬੰਧ (Ecosystem): ਕਿਸੇ ਖੇਤਰ ਵਿੱਚ ਰਹਿਣ ਵਾਲੇ ਸਾਰੇ ਜੀਵਾਂ (ਜੈਵਿਕ) ਅਤੇ ਉਹਨਾਂ ਦੇ ਵਾਤਾਵਰਣ (ਅਜੈਵਿਕ) ਦੇ ਆਪਸੀ ਸੰਬੰਧਾਂ ਦੇ ਸਮੂਹ ਨੂੰ ਪਰਿਸਥਿਤਿਕ ਪ੍ਰਬੰਧ ਕਹਿੰਦੇ ਹਨ। ਜਿਵੇਂ — ਤਲਾਅ, ਜੰਗਲ।
ਨਿਖੇੜਕਾਂ ਦੀ ਭੂਮੀਕਾ: ਨਿਖੇੜਕ (Decomposers) ਜਿਵੇਂ ਬੈਕਟੀਰੀਆ ਅਤੇ ਉੱਲੀ, ਮਰੇ ਹੋਏ ਜੀਵਾਂ ਦੇ ਜੈਵਿਕ ਪਦਾਰਥਾਂ ਨੂੰ ਸਰਲ ਅਜੈਵਿਕ ਤੱਤਾਂ ਵਿੱਚ ਤੋੜਦੇ ਹਨ। ਇਸ ਨਾਲ ਪੌਸ਼ਟਿਕ ਤੱਤ ਮਿੱਟੀ ਵਿੱਚ ਵਾਪਸ ਆਉਂਦੇ ਹਨ ਅਤੇ ਪਦਾਰਥਾਂ ਦਾ ਚੱਕਰ ਜਾਰੀ ਰਹਿੰਦਾ ਹੈ।

3
ਬਿਜਲਈ ਸ਼ਾਰਟ ਸਰਕਟ ਕਦੋਂ ਹੁੰਦਾ ਹੈ?
✦ ਉੱਤਰ
ਜਦੋਂ ਬਿਜਲਈ ਸਰਕਟ ਵਿੱਚ ਲਾਈਵ ਤਾਰ ਅਤੇ ਨਿਊਟਰਲ ਤਾਰ ਆਪਸ ਵਿੱਚ ਸਿੱਧੇ ਛੂਹ ਜਾਂਦੇ ਹਨ ਤਾਂ ਸ਼ਾਰਟ ਸਰਕਟ ਹੁੰਦਾ ਹੈ। ਇਸ ਦੇ ਮੁੱਖ ਕਾਰਨ ਇਹ ਹਨ:
• ਤਾਰਾਂ ਦੀ ਪਲਾਸਟਿਕ ਪਰਤ ਖਰਾਬ ਹੋਣ ਨਾਲ।
• ਨੁਕਸਦਾਰ ਬਿਜਲੀ ਉਪਕਰਣ ਵਰਤਣ ਨਾਲ।
ਇਸ ਨਾਲ ਸਰਕਟ ਦਾ ਪ੍ਰਤੀਰੋਧ ਬਹੁਤ ਘੱਟ ਹੋ ਜਾਂਦਾ ਹੈ ਅਤੇ ਬਹੁਤ ਵੱਧ ਧਾਰਾ ਵਗਣ ਕਾਰਨ ਅੱਗ ਲੱਗ ਸਕਦੀ ਹੈ।
• ਤਾਰਾਂ ਦੀ ਪਲਾਸਟਿਕ ਪਰਤ ਖਰਾਬ ਹੋਣ ਨਾਲ।
• ਨੁਕਸਦਾਰ ਬਿਜਲੀ ਉਪਕਰਣ ਵਰਤਣ ਨਾਲ।
ਇਸ ਨਾਲ ਸਰਕਟ ਦਾ ਪ੍ਰਤੀਰੋਧ ਬਹੁਤ ਘੱਟ ਹੋ ਜਾਂਦਾ ਹੈ ਅਤੇ ਬਹੁਤ ਵੱਧ ਧਾਰਾ ਵਗਣ ਕਾਰਨ ਅੱਗ ਲੱਗ ਸਕਦੀ ਹੈ।
4
ਬਿਜਲੀ ਸੰਚਾਲ ਦੇ ਲਈ ਕਾਪਰ ਅਤੇ ਐਲੂਮੀਨੀਅਮ ਦੀਆਂ ਤਾਰਾਂ ਦਾ ਉਪਯੋਗ ਕਿਉਂ ਕੀਤਾ ਜਾਂਦਾ ਹੈ?
✦ ਉੱਤਰ
ਕਾਪਰ (ਤਾਂਬਾ) ਅਤੇ ਐਲੂਮੀਨੀਅਮ ਦੀਆਂ ਤਾਰਾਂ ਹੇਠ ਲਿਖੇ ਕਾਰਨਾਂ ਕਰਕੇ ਵਰਤੀਆਂ ਜਾਂਦੀਆਂ ਹਨ:
• ਇਹਨਾਂ ਦਾ ਬਿਜਲਈ ਪ੍ਰਤੀਰੋਧ ਬਹੁਤ ਘੱਟ ਹੁੰਦਾ ਹੈ, ਇਸ ਲਈ ਬਿਜਲੀ ਆਸਾਨੀ ਨਾਲ ਵਹਿੰਦੀ ਹੈ।
• ਇਹ ਲਚਕੀਲੀਆਂ (ductile) ਧਾਤਾਂ ਹਨ, ਜਿਨ੍ਹਾਂ ਤੋਂ ਬਾਰੀਕ ਤਾਰਾਂ ਬਣਾਈਆਂ ਜਾ ਸਕਦੀਆਂ ਹਨ।
• ਕਾਪਰ ਦੀ ਚਾਲਕਤਾ ਬਹੁਤ ਉੱਚੀ ਹੈ ਅਤੇ ਐਲੂਮੀਨੀਅਮ ਹਲਕੀ ਹੋਣ ਕਾਰਨ ਬਿਜਲੀ ਲਾਈਨਾਂ ਵਿੱਚ ਵਰਤਿਆ ਜਾਂਦਾ ਹੈ।

5
ਜੇਕਰ ਕਿਸੇ ਬਿਜਲੀ ਦੇ ਬਲਬ ਦੇ ਫਿਲਾਮੈਂਟ ਦਾ ਪ੍ਰਤੀਰੋਧ 1200 ਓਹਮ ਹੈ ਤਾਂ ਇਹ ਬਲਬ 220 V ਸਰੋਤ ਤੋਂ ਕਿੰਨੀ ਬਿਜਲੀ ਧਾਰਾ ਲਵੇਗਾ?
✦ ਉੱਤਰ
ਦਿੱਤਾ ਹੈ: ਪ੍ਰਤੀਰੋਧ R = 1200 Ω, ਵੋਲਟੇਜ V = 220 V
ਓਹਮ ਦੇ ਨਿਯਮ ਅਨੁਸਾਰ: I = V / R
I = 220 / 1200
I ≈ 0.183 A
ਭਾਵ ਬਲਬ ਲਗਭਗ 0.18 ਐਂਪੀਅਰ ਬਿਜਲੀ ਧਾਰਾ ਲਵੇਗਾ।
ਓਹਮ ਦੇ ਨਿਯਮ ਅਨੁਸਾਰ: I = V / R
I = 220 / 1200
I ≈ 0.183 A
ਭਾਵ ਬਲਬ ਲਗਭਗ 0.18 ਐਂਪੀਅਰ ਬਿਜਲੀ ਧਾਰਾ ਲਵੇਗਾ।
6
ਕਿਸੇ ਪੁਲਾੜ ਯਾਤਰੀ ਨੂੰ ਅਕਾਸ਼ ਨੀਲੇ ਦੀ ਥਾਂ ਕਾਲਾ ਕਿਉਂ ਦਿਖਾਈ ਦਿੰਦਾ ਹੈ?
✦ ਉੱਤਰ
ਧਰਤੀ ਉੱਤੇ ਅਕਾਸ਼ ਨੀਲਾ ਦਿਖਦਾ ਹੈ ਕਿਉਂਕਿ ਵਾਯੂਮੰਡਲ ਵਿੱਚ ਮੌਜੂਦ ਕਣ ਸੂਰਜੀ ਪ੍ਰਕਾਸ਼ ਦੇ ਨੀਲੇ ਰੰਗ ਨੂੰ ਖਿੰਡਾਉਂਦੇ ਹਨ — ਇਸ ਨੂੰ ਰੇਲੇ ਖਿੰਡਾਓ (Rayleigh Scattering) ਕਹਿੰਦੇ ਹਨ।
ਪਰ ਪੁਲਾੜ ਵਿੱਚ ਕੋਈ ਵਾਯੂਮੰਡਲ ਨਹੀਂ ਹੁੰਦਾ। ਖਿੰਡਾਓ ਦੀ ਕੋਈ ਕਿਰਿਆ ਨਾ ਹੋਣ ਕਾਰਨ ਅਕਾਸ਼ ਕਾਲਾ ਦਿਖਾਈ ਦਿੰਦਾ ਹੈ।
ਪਰ ਪੁਲਾੜ ਵਿੱਚ ਕੋਈ ਵਾਯੂਮੰਡਲ ਨਹੀਂ ਹੁੰਦਾ। ਖਿੰਡਾਓ ਦੀ ਕੋਈ ਕਿਰਿਆ ਨਾ ਹੋਣ ਕਾਰਨ ਅਕਾਸ਼ ਕਾਲਾ ਦਿਖਾਈ ਦਿੰਦਾ ਹੈ।
7
ਮਨੁੱਖੀ ਅੱਖ ਦਾ ਚਿੱਤਰ ਬਣਾਉਂਦੇ ਹੋਏ ਅੱਖ ਦੇ ਲੈੱਨਜ, ਸਿਲਰੀ ਪੱਠੇ, ਰੈਟੀਨਾ ਅਤੇ ਪ੍ਰਕਾਸ਼ੀ ਨਸ ਨੂੰ ਦਰਸਾਓ।
✦ ਉੱਤਰ
ਮਨੁੱਖੀ ਅੱਖ ਦੇ ਮੁੱਖ ਭਾਗ:
• ਅੱਖ ਦਾ ਲੈੱਨਜ (Eye Lens): ਇਹ ਉੱਤਲ ਲੈੱਨਜ ਹੈ ਜੋ ਰੈਟੀਨਾ ਉੱਤੇ ਪ੍ਰਤੀਬਿੰਬ ਬਣਾਉਂਦਾ ਹੈ।
• ਸਿਲਰੀ ਪੱਠੇ (Ciliary Muscles): ਇਹ ਲੈੱਨਜ ਦੀ ਮੋਟਾਈ ਬਦਲਦੇ ਹਨ ਤਾਂ ਕਿ ਅੱਖ ਵੱਖ-ਵੱਖ ਦੂਰੀ ਤੇ ਫੋਕਸ ਕਰ ਸਕੇ।
• ਰੈਟੀਨਾ (Retina): ਅੱਖ ਦੀ ਪਿਛਲੀ ਦੀਵਾਰ ਜਿੱਥੇ ਪ੍ਰਤੀਬਿੰਬ ਬਣਦਾ ਹੈ। ਇਸ ਵਿੱਚ ਰਾਡ ਅਤੇ ਕੋਨ ਸੈੱਲ ਹੁੰਦੇ ਹਨ।
• ਪ੍ਰਕਾਸ਼ੀ ਨਸ (Optic Nerve): ਰੈਟੀਨਾ ਤੋਂ ਦਿਮਾਗ਼ ਨੂੰ ਪ੍ਰਤੀਬਿੰਬ ਦੀ ਜਾਣਕਾਰੀ ਭੇਜਦੀ ਹੈ।
(ਪ੍ਰੀਖਿਆ ਵਿੱਚ ਸਾਫ਼ ਲੇਬਲ ਕੀਤਾ ਚਿੱਤਰ ਬਣਾਓ।)

8
ਲੈੱਨਜ ਦੇ ਵੱਡਦਰਸ਼ਨ ਦੀ ਵਿਆਖਿਆ ਕਰੋ।
✦ ਉੱਤਰ
ਵੱਡਦਰਸ਼ਨ (Magnification): ਕਿਸੇ ਲੈੱਨਜ ਦੁਆਰਾ ਬਣੇ ਪ੍ਰਤੀਬਿੰਬ ਦੀ ਉਚਾਈ ਅਤੇ ਵਸਤੂ ਦੀ ਉਚਾਈ ਦੇ ਅਨੁਪਾਤ ਨੂੰ ਵੱਡਦਰਸ਼ਨ ਕਹਿੰਦੇ ਹਨ।
ਫਾਰਮੂਲਾ: m = h' / h = v / u
ਜਿੱਥੇ h' = ਪ੍ਰਤੀਬਿੰਬ ਦੀ ਉਚਾਈ, h = ਵਸਤੂ ਦੀ ਉਚਾਈ, v = ਪ੍ਰਤੀਬਿੰਬ ਦੂਰੀ, u = ਵਸਤੂ ਦੂਰੀ।
• ਜੇ m > 1 → ਵੱਡਾ ਪ੍ਰਤੀਬਿੰਬ; m = 1 → ਬਰਾਬਰ; m < 1 → ਛੋਟਾ ਪ੍ਰਤੀਬਿੰਬ।
• ਧਨਾਤਮਕ m → ਸਿੱਧਾ ਪ੍ਰਤੀਬਿੰਬ; ਰਿਣਾਤਮਕ m → ਉਲਟਾ ਪ੍ਰਤੀਬਿੰਬ।

9
ਮਾਂ ਦੇ ਸਰੀਰ ਵਿੱਚ ਭਰੂਣ ਪੋਸ਼ਣ ਕਿਵੇਂ ਪ੍ਰਾਪਤ ਕਰਦਾ ਹੈ?
✦ ਉੱਤਰ
ਮਾਂ ਦੀ ਕੁੱਖ (ਗਰਭਾਸ਼ਯ) ਵਿੱਚ ਭਰੂਣ ਨਾਲ (Placenta) ਰਾਹੀਂ ਪੋਸ਼ਣ ਪ੍ਰਾਪਤ ਕਰਦਾ ਹੈ।
• ਨਾਲ ਇੱਕ ਵਿਸ਼ੇਸ਼ ਬਣਤਰ ਹੈ ਜੋ ਭਰੂਣ ਅਤੇ ਮਾਂ ਦੇ ਖੂਨ ਦੇ ਵਿਚਕਾਰ ਸੰਪਰਕ ਬਣਾਉਂਦੀ ਹੈ।
• ਮਾਂ ਦੇ ਖੂਨ ਵਿੱਚੋਂ ਗਲੂਕੋਜ਼, ਆਕਸੀਜਨ ਅਤੇ ਹੋਰ ਪੌਸ਼ਟਿਕ ਤੱਤ ਭਰੂਣ ਨੂੰ ਮਿਲਦੇ ਹਨ।
• ਭਰੂਣ ਦੀ ਕਾਰਬਨ ਡਾਈਆਕਸਾਈਡ ਅਤੇ ਰਹਿੰਦ-ਖੂੰਹਦ ਨਾਲ ਰਾਹੀਂ ਮਾਂ ਦੇ ਖੂਨ ਵਿੱਚ ਚਲੀ ਜਾਂਦੀ ਹੈ।

10
ਇੱਕ ਜੀਵ ਵਿੱਚ ਕਾਬੂ ਅਤੇ ਤਾਲਮੇਲ ਪ੍ਰਣਾਲੀ ਦੀ ਕਿਉਂ ਲੋੜ ਹੈ?
✦ ਉੱਤਰ
ਜੀਵਾਂ ਵਿੱਚ ਕਾਬੂ ਅਤੇ ਤਾਲਮੇਲ ਪ੍ਰਣਾਲੀ ਦੀ ਲੋੜ ਹੇਠ ਲਿਖੇ ਕਾਰਨਾਂ ਕਰਕੇ ਹੈ:
• ਸਰੀਰ ਦੇ ਵੱਖ-ਵੱਖ ਅੰਗਾਂ ਦੀਆਂ ਕਿਰਿਆਵਾਂ ਵਿੱਚ ਤਾਲਮੇਲ ਬਿਠਾਉਣਾ।
• ਵਾਤਾਵਰਣ ਦੇ ਬਦਲਾਵਾਂ ਅਨੁਸਾਰ ਪ੍ਰਤੀਕਿਰਿਆ ਕਰਨਾ।
• ਅੰਦਰੂਨੀ ਵਾਤਾਵਰਣ (ਤਾਪਮਾਨ, pH) ਨੂੰ ਸੰਤੁਲਿਤ ਰੱਖਣਾ।
• ਸਰੀਰ ਵਿੱਚ ਸਹੀ ਸਮੇਂ ਤੇ ਸਹੀ ਪ੍ਰਤੀਕਿਰਿਆ ਯਕੀਨੀ ਕਰਨਾ (ਜਿਵੇਂ ਖ਼ਤਰੇ ਸਮੇਂ ਹੱਥ ਖਿੱਚਣਾ)।

11
ਪੌਦਾ ਹਾਰਮੋਨ ਕੀ ਹੈ? ਉਦਾਹਰਣ ਦਿਓ।
✦ ਉੱਤਰ
ਪੌਦਾ ਹਾਰਮੋਨ: ਪੌਦਿਆਂ ਵਿੱਚ ਬਣਨ ਵਾਲੇ ਉਹ ਰਸਾਇਣਿਕ ਪਦਾਰਥ ਜੋ ਵਾਧੇ, ਵਿਕਾਸ ਅਤੇ ਵਾਤਾਵਰਣ ਦੀਆਂ ਸਥਿਤੀਆਂ ਦੇ ਜਵਾਬ ਵਿੱਚ ਪੌਦੇ ਦੀਆਂ ਕਿਰਿਆਵਾਂ ਨੂੰ ਨਿਯੰਤਰਿਤ ਕਰਦੇ ਹਨ, ਪੌਦਾ ਹਾਰਮੋਨ ਕਹਾਉਂਦੇ ਹਨ।
ਉਦਾਹਰਣਾਂ:
• ਆਕਸਿਨ (Auxin): ਪੌਦੇ ਦੇ ਵਾਧੇ ਵਿੱਚ ਸਹਾਇਤਾ ਕਰਦਾ ਹੈ।
• ਜਿਬਰੈਲਿਨ (Gibberellin): ਪੌਦੇ ਦੇ ਤਣੇ ਨੂੰ ਲੰਮਾ ਕਰਦਾ ਹੈ।
• ਸਾਈਟੋਕਾਈਨਿਨ (Cytokinin): ਕੋਸ਼ਿਕਾ ਵਿਭਾਜਨ ਨੂੰ ਉਤੇਜਿਤ ਕਰਦਾ ਹੈ।
• ਐਬਸਾਈਸਿਕ ਐਸਿਡ (ABA): ਵਾਧੇ ਨੂੰ ਰੋਕਦਾ ਹੈ।

12
ਜਾਇਲਮ ਅਤੇ ਫਲੋਇਮ ਵਿੱਚ ਪਦਾਰਥਾਂ ਦੇ ਪਰਿਵਹਿਨ ਵਿੱਚ ਕੀ ਅੰਤਰ ਹੈ?
✦ ਉੱਤਰ
ਜਾਇਲਮ (Xylem):
• ਪਾਣੀ ਅਤੇ ਖਣਿਜ ਲੂਣ ਜੜ੍ਹਾਂ ਤੋਂ ਪੱਤਿਆਂ ਤੱਕ ਉੱਪਰ ਵੱਲ ਲੈ ਜਾਂਦਾ ਹੈ।
• ਇਹ ਕਿਰਿਆ ਸਿਰਫ਼ ਇੱਕ ਦਿਸ਼ਾ ਵਿੱਚ ਹੁੰਦੀ ਹੈ।
• ਇਸ ਵਿੱਚ ਮਰੀਆਂ ਹੋਈਆਂ ਕੋਸ਼ਿਕਾਵਾਂ ਹੁੰਦੀਆਂ ਹਨ।
ਫਲੋਇਮ (Phloem):
• ਭੋਜਨ (ਗਲੂਕੋਜ਼) ਪੱਤਿਆਂ ਤੋਂ ਸਾਰੇ ਸਰੀਰ ਵਿੱਚ ਲੈ ਜਾਂਦਾ ਹੈ।
• ਇਹ ਦੋਵੇਂ ਦਿਸ਼ਾਵਾਂ ਵਿੱਚ ਹੋ ਸਕਦੀ ਹੈ।
• ਇਸ ਵਿੱਚ ਜਿਉਂਦੀਆਂ ਕੋਸ਼ਿਕਾਵਾਂ ਹੁੰਦੀਆਂ ਹਨ।

13
ਜਦੋਂ ਕਠੋਰ ਪਾਣੀ ਨੂੰ ਸਾਬਣ ਨਾਲ ਮਿਲਾਇਆ ਜਾਂਦਾ ਹੈ ਤਾਂ ਅਵਖੇਪ ਦੇ ਬਣਨ ਦੀ ਵਿਆਖਿਆ ਕਰੋ।
✦ ਉੱਤਰ
ਕਠੋਰ ਪਾਣੀ ਵਿੱਚ ਕੈਲਸ਼ੀਅਮ (Ca²⁺) ਅਤੇ ਮੈਗਨੀਸ਼ੀਅਮ (Mg²⁺) ਦੇ ਆਇਨ ਹੁੰਦੇ ਹਨ।
ਜਦੋਂ ਸਾਬਣ (ਸੋਡੀਅਮ ਸਟੀਅਰੇਟ) ਕਠੋਰ ਪਾਣੀ ਨਾਲ ਮਿਲਦਾ ਹੈ ਤਾਂ Ca²⁺ ਅਤੇ Mg²⁺ ਆਇਨ ਸਾਬਣ ਨਾਲ ਕਿਰਿਆ ਕਰਕੇ ਅਘੁਲਣਸ਼ੀਲ ਲੂਣ ਬਣਾਉਂਦੇ ਹਨ, ਜਿਵੇਂ:
2C₁₇H₃₅COONa + CaCl₂ → (C₁₇H₃₅COO)₂Ca↓ + 2NaCl
ਇਹ ਅਘੁਲਣਸ਼ੀਲ ਕੈਲਸ਼ੀਅਮ ਸਟੀਅਰੇਟ ਚਿੱਟੇ ਅਵਖੇਪ ਦੇ ਰੂਪ ਵਿੱਚ ਬਣਦਾ ਹੈ, ਜਿਸਨੂੰ ਮੈਲ (scum) ਕਹਿੰਦੇ ਹਨ।

14
ਐਲੂਮੀਨੀਅਮ ਇੱਕ ਬਹੁਤ ਕਿਰਿਆਸ਼ੀਲ ਧਾਤ ਹੈ ਪਰ ਫਿਰ ਵੀ ਇਹ ਖਾਣਾ ਪਕਾਉਣ ਵਾਲੇ ਬਰਤਨ ਬਣਾਉਣ ਲਈ ਕਿਉਂ ਵਰਤੀ ਜਾਂਦੀ ਹੈ?
✦ ਉੱਤਰ
ਐਲੂਮੀਨੀਅਮ ਹਵਾ ਵਿੱਚ ਆਕਸੀਜਨ ਨਾਲ ਕਿਰਿਆ ਕਰਕੇ ਇਸਦੀ ਸਤ੍ਹਾ ਉੱਤੇ ਐਲੂਮੀਨੀਅਮ ਆਕਸਾਈਡ (Al₂O₃) ਦੀ ਇੱਕ ਮਜ਼ਬੂਤ ਅਤੇ ਪਤਲੀ ਪਰਤ ਬਣਾ ਲੈਂਦੀ ਹੈ।
ਇਹ ਪਰਤ:
• ਆਕਸੀਜਨ ਅਤੇ ਨਮੀ ਨੂੰ ਅੰਦਰ ਜਾਣ ਤੋਂ ਰੋਕਦੀ ਹੈ।
• ਧਾਤ ਨੂੰ ਹੋਰ ਕਿਰਿਆ ਤੋਂ ਬਚਾਉਂਦੀ ਹੈ (ਪੈਸਿਵੇਸ਼ਨ)।
• ਇਸ ਲਈ ਐਲੂਮੀਨੀਅਮ ਦੇ ਬਰਤਨ ਟਿਕਾਊ ਅਤੇ ਸੁਰੱਖਿਅਤ ਰਹਿੰਦੇ ਹਨ।
ਇਹ ਪਰਤ:
• ਆਕਸੀਜਨ ਅਤੇ ਨਮੀ ਨੂੰ ਅੰਦਰ ਜਾਣ ਤੋਂ ਰੋਕਦੀ ਹੈ।
• ਧਾਤ ਨੂੰ ਹੋਰ ਕਿਰਿਆ ਤੋਂ ਬਚਾਉਂਦੀ ਹੈ (ਪੈਸਿਵੇਸ਼ਨ)।
• ਇਸ ਲਈ ਐਲੂਮੀਨੀਅਮ ਦੇ ਬਰਤਨ ਟਿਕਾਊ ਅਤੇ ਸੁਰੱਖਿਅਤ ਰਹਿੰਦੇ ਹਨ।
15
ਪਲਾਸਟਰ ਆਫ ਪੈਰਿਸ ਨੂੰ ਨਮੀਰੋਧਕ ਬਰਤਨ ਵਿੱਚ ਕਿਉਂ ਰੱਖਣਾ ਚਾਹੀਦਾ ਹੈ?
✦ ਉੱਤਰ
ਪਲਾਸਟਰ ਆਫ ਪੈਰਿਸ (POP) ਦਾ ਰਸਾਇਣਿਕ ਨਾਂ CaSO₄ · ½H₂O ਹੈ।
ਜੇ ਇਹ ਨਮੀ ਦੇ ਸੰਪਰਕ ਵਿੱਚ ਆਵੇ ਤਾਂ ਇਹ ਪਾਣੀ ਸੋਖ ਕੇ ਜਿਪਸਮ (CaSO₄ · 2H₂O) ਬਣ ਜਾਂਦਾ ਹੈ ਅਤੇ ਠੋਸ ਹੋ ਜਾਂਦਾ ਹੈ:
CaSO₄·½H₂O + 1½H₂O → CaSO₄·2H₂O
ਇਸ ਨਾਲ POP ਦੀ ਉਪਯੋਗਤਾ ਖ਼ਤਮ ਹੋ ਜਾਂਦੀ ਹੈ। ਇਸ ਲਈ ਇਸਨੂੰ ਨਮੀਰੋਧਕ ਬਰਤਨ ਵਿੱਚ ਸੰਭਾਲਣਾ ਜ਼ਰੂਰੀ ਹੈ।

16
ਕੀ ਖਾਰੀ ਘੋਲ ਵਿੱਚ ਹਾਈਡਰੋਜਨ ਆਇਨ ਵੀ ਹੁੰਦੇ ਹਨ? ਜੇਕਰ ਹਾਂ ਤਾਂ ਉਹ ਖਾਰੇ ਕਿਉਂ ਹੁੰਦੇ ਹਨ?
✦ ਉੱਤਰ
ਹਾਂ, ਖਾਰੀ ਘੋਲ ਵਿੱਚ ਵੀ H⁺ (ਹਾਈਡਰੋਜਨ) ਆਇਨ ਹੁੰਦੇ ਹਨ।
ਪਾਣੀ ਵਿੱਚ H⁺ ਅਤੇ OH⁻ ਦੋਵੇਂ ਆਇਨ ਹੁੰਦੇ ਹਨ। ਖਾਰੀ ਘੋਲ ਵਿੱਚ OH⁻ ਆਇਨਾਂ ਦੀ ਸੰਖਿਆ H⁺ ਆਇਨਾਂ ਨਾਲੋਂ ਵੱਧ ਹੁੰਦੀ ਹੈ।
ਇਸ ਲਈ ਘੋਲ ਖਾਰਾ ਹੁੰਦਾ ਹੈ। ਭਾਵ: [OH⁻] > [H⁺] ਅਤੇ pH > 7 ਹੁੰਦਾ ਹੈ।
ਪਾਣੀ ਵਿੱਚ H⁺ ਅਤੇ OH⁻ ਦੋਵੇਂ ਆਇਨ ਹੁੰਦੇ ਹਨ। ਖਾਰੀ ਘੋਲ ਵਿੱਚ OH⁻ ਆਇਨਾਂ ਦੀ ਸੰਖਿਆ H⁺ ਆਇਨਾਂ ਨਾਲੋਂ ਵੱਧ ਹੁੰਦੀ ਹੈ।
ਇਸ ਲਈ ਘੋਲ ਖਾਰਾ ਹੁੰਦਾ ਹੈ। ਭਾਵ: [OH⁻] > [H⁺] ਅਤੇ pH > 7 ਹੁੰਦਾ ਹੈ।
17
ਤਾਪ ਨਿਕਾਸੀ ਅਤੇ ਤਾਪ ਸੋਖੀ ਕਿਰਿਆ ਤੋਂ ਕੀ ਭਾਵ ਹੈ? ਉਦਾਹਰਣ ਸਹਿਤ ਲਿਖੋ।
✦ ਉੱਤਰ
ਤਾਪ ਨਿਕਾਸੀ ਕਿਰਿਆ (Exothermic Reaction):
ਜਿਸ ਰਸਾਇਣਿਕ ਕਿਰਿਆ ਵਿੱਚ ਤਾਪ ਊਰਜਾ ਬਾਹਰ ਨਿਕਲਦੀ ਹੈ, ਉਸਨੂੰ ਤਾਪ ਨਿਕਾਸੀ ਕਿਰਿਆ ਕਹਿੰਦੇ ਹਨ।
ਉਦਾਹਰਣ: ਮੈਗਨੀਸ਼ੀਅਮ ਦਾ ਜਲਣਾ: 2Mg + O₂ → 2MgO + ਤਾਪ
ਤਾਪ ਸੋਖੀ ਕਿਰਿਆ (Endothermic Reaction):
ਜਿਸ ਰਸਾਇਣਿਕ ਕਿਰਿਆ ਵਿੱਚ ਤਾਪ ਊਰਜਾ ਸੋਖੀ ਜਾਂਦੀ ਹੈ, ਉਸਨੂੰ ਤਾਪ ਸੋਖੀ ਕਿਰਿਆ ਕਹਿੰਦੇ ਹਨ।
ਉਦਾਹਰਣ: ਕੈਲਸ਼ੀਅਮ ਕਾਰਬੋਨੇਟ ਦਾ ਵਿਭਾਜਨ: CaCO₃ + ਤਾਪ → CaO + CO₂

18
ਕੀ ਹੁੰਦਾ ਹੈ ਜਦੋਂ ਮੈਗਨੀਸ਼ੀਅਮ ਰਿਬਨ ਨੂੰ ਜਲਾਇਆ ਜਾਂਦਾ ਹੈ? ਰਸਾਇਣਿਕ ਸਮੀਕਰਨ ਵੀ ਲਿਖੋ।
✦ ਉੱਤਰ
ਜਦੋਂ ਮੈਗਨੀਸ਼ੀਅਮ ਰਿਬਨ ਨੂੰ ਜਲਾਇਆ ਜਾਂਦਾ ਹੈ ਤਾਂ:
• ਇਹ ਚਮਕਦਾਰ ਚਿੱਟੀ ਲਾਟ ਨਾਲ ਜਲਦਾ ਹੈ।
• ਚਿੱਟਾ ਧੂੰਆਂ ਨਿਕਲਦਾ ਹੈ।
• ਚਿੱਟਾ ਪਾਊਡਰ (ਮੈਗਨੀਸ਼ੀਅਮ ਆਕਸਾਈਡ) ਬਣਦਾ ਹੈ।
• ਇਹ ਇੱਕ ਸੰਯੋਗ ਕਿਰਿਆ ਅਤੇ ਤਾਪ ਨਿਕਾਸੀ ਕਿਰਿਆ ਹੈ।
ਰਸਾਇਣਿਕ ਸਮੀਕਰਨ:
2Mg + O₂ → 2MgO + ਊਰਜਾ
• ਇਹ ਚਮਕਦਾਰ ਚਿੱਟੀ ਲਾਟ ਨਾਲ ਜਲਦਾ ਹੈ।
• ਚਿੱਟਾ ਧੂੰਆਂ ਨਿਕਲਦਾ ਹੈ।
• ਚਿੱਟਾ ਪਾਊਡਰ (ਮੈਗਨੀਸ਼ੀਅਮ ਆਕਸਾਈਡ) ਬਣਦਾ ਹੈ।
• ਇਹ ਇੱਕ ਸੰਯੋਗ ਕਿਰਿਆ ਅਤੇ ਤਾਪ ਨਿਕਾਸੀ ਕਿਰਿਆ ਹੈ।
ਰਸਾਇਣਿਕ ਸਮੀਕਰਨ:
2Mg + O₂ → 2MgO + ਊਰਜਾ
ੲ
ਭਾਗ-ੲ · ਤਿੰਨ ਅੰਕ ਵਾਲੇ ਪ੍ਰਸ਼ਨ (07×3 = 21) — ਕੋਈ 07 ਕਰੋ
19
ਆਕਸੀਕਰਨ, ਲਘੂਕਰਨ ਅਤੇ ਰਿਡਾਕਸ ਕਿਰਿਆਵਾਂ ਨੂੰ ਪਰਿਭਾਸ਼ਿਤ ਕਰੋ।
✦ ਉੱਤਰ
ਆਕਸੀਕਰਨ (Oxidation): ਜਿਸ ਕਿਰਿਆ ਵਿੱਚ ਕਿਸੇ ਪਦਾਰਥ ਵਿੱਚੋਂ ਆਕਸੀਜਨ ਦਾ ਜੋੜ ਜਾਂ ਹਾਈਡ੍ਰੋਜਨ ਦਾ ਹਟਾਓ ਹੁੰਦਾ ਹੈ ਅਤੇ ਇਲੈਕਟ੍ਰੌਨ ਦਾ ਨੁਕਸਾਨ ਹੁੰਦਾ ਹੈ, ਉਸਨੂੰ ਆਕਸੀਕਰਨ ਕਹਿੰਦੇ ਹਨ।
ਉਦਾਹਰਣ: 2Cu + O₂ → 2CuO
ਲਘੂਕਰਨ (Reduction): ਜਿਸ ਕਿਰਿਆ ਵਿੱਚ ਕਿਸੇ ਪਦਾਰਥ ਵਿੱਚੋਂ ਆਕਸੀਜਨ ਦਾ ਹਟਾਓ ਜਾਂ ਹਾਈਡ੍ਰੋਜਨ ਦਾ ਜੋੜ ਹੁੰਦਾ ਹੈ ਅਤੇ ਇਲੈਕਟ੍ਰੌਨ ਪ੍ਰਾਪਤ ਹੁੰਦਾ ਹੈ, ਉਸਨੂੰ ਲਘੂਕਰਨ ਕਹਿੰਦੇ ਹਨ।
ਉਦਾਹਰਣ: CuO + H₂ → Cu + H₂O
ਰਿਡਾਕਸ ਕਿਰਿਆ (Redox Reaction): ਜਦੋਂ ਆਕਸੀਕਰਨ ਅਤੇ ਲਘੂਕਰਨ ਇੱਕੋ ਸਮੇਂ ਇੱਕੋ ਕਿਰਿਆ ਵਿੱਚ ਹੋਣ, ਉਸਨੂੰ ਰਿਡਾਕਸ ਕਿਰਿਆ ਕਹਿੰਦੇ ਹਨ।
ਉਦਾਹਰਣ: CuO + H₂ → Cu + H₂O (CuO ਲਘੂ ਹੁੰਦਾ ਹੈ, H₂ ਆਕਸੀਕ੍ਰਿਤ ਹੁੰਦਾ ਹੈ)

20
ਸੰਤ੍ਰਿਪਤ ਅਤੇ ਅਸੰਤ੍ਰਿਪਤ ਕਾਰਬਨ ਯੋਗਿਕਾਂ ਨੂੰ ਉਦਾਹਰਣ ਸਹਿਤ ਸਮਝਾਓ।
✦ ਉੱਤਰ
ਸੰਤ੍ਰਿਪਤ ਕਾਰਬਨ ਯੋਗਿਕ (Saturated Compounds):
ਉਹ ਕਾਰਬਨ ਯੋਗਿਕ ਜਿਨ੍ਹਾਂ ਵਿੱਚ ਕਾਰਬਨ ਪਰਮਾਣੂਆਂ ਦੇ ਵਿਚਕਾਰ ਕੇਵਲ ਇਕਹਿਰੇ ਬੰਧ (Single Bond) ਹੋਣ, ਉਹ ਸੰਤ੍ਰਿਪਤ ਹੁੰਦੇ ਹਨ।
ਉਦਾਹਰਣ: ਮੀਥੇਨ (CH₄), ਈਥੇਨ (C₂H₆), ਪ੍ਰੋਪੇਨ (C₃H₈)
ਇਹ ਐਲਕੇਨ ਲੜੀ ਦੇ ਯੋਗਿਕ ਹਨ।
ਅਸੰਤ੍ਰਿਪਤ ਕਾਰਬਨ ਯੋਗਿਕ (Unsaturated Compounds):
ਉਹ ਕਾਰਬਨ ਯੋਗਿਕ ਜਿਨ੍ਹਾਂ ਵਿੱਚ ਕਾਰਬਨ ਪਰਮਾਣੂਆਂ ਦੇ ਵਿਚਕਾਰ ਦੋਹਰੇ (Double) ਜਾਂ ਤੀਹਰੇ ਬੰਧ (Triple Bond) ਹੋਣ।
ਉਦਾਹਰਣ: ਈਥੀਲੀਨ (C₂H₄ — ਦੋਹਰਾ ਬੰਧ), ਐਸੀਟਿਲੀਨ (C₂H₂ — ਤੀਹਰਾ ਬੰਧ)।

21
ਮਨੁੱਖੀ ਸਾਹ ਪ੍ਰਣਾਲੀ ਦਾ ਲੇਬਲ ਕੀਤਾ ਚਿੱਤਰ ਬਣਾਓ।
✦ ਉੱਤਰ
ਮਨੁੱਖੀ ਸਾਹ ਪ੍ਰਣਾਲੀ ਦੇ ਮੁੱਖ ਭਾਗ:
• ਨੱਕ ਦੀਆਂ ਪੋਲਾਂ (Nasal Cavity): ਹਵਾ ਸਾਫ਼ ਕਰਦੀਆਂ ਹਨ।
• ਗਲਾ (Pharynx): ਹਵਾ ਲੰਘਾਉਂਦਾ ਹੈ।
• ਸ਼ਵਾਸ ਨਲੀ (Trachea): ਹਵਾ ਫੇਫੜਿਆਂ ਤੱਕ ਪਹੁੰਚਾਉਂਦੀ ਹੈ।
• ਬ੍ਰੌਂਕੀ (Bronchi): ਸ਼ਵਾਸ ਨਲੀ ਦੀਆਂ ਦੋ ਸ਼ਾਖਾਵਾਂ।
• ਬ੍ਰੌਂਕਿਓਲ (Bronchioles): ਛੋਟੀਆਂ ਟਿਊਬਾਂ।
• ਐਲਵਿਓਲੀ (Alveoli): ਗੈਸ ਵਟਾਂਦਰੇ ਲਈ ਛੋਟੀਆਂ ਥੈਲੀਆਂ।
• ਫੇਫੜੇ (Lungs): ਮੁੱਖ ਸਾਹ ਅੰਗ।
• ਡਾਇਆਫ੍ਰਾਮ (Diaphragm): ਸਾਹ ਲੈਣ ਵਿੱਚ ਮਦਦ ਕਰਦਾ ਹੈ।
(ਪ੍ਰੀਖਿਆ ਵਿੱਚ ਸਾਰੇ ਭਾਗਾਂ ਨੂੰ ਲੇਬਲ ਕਰਕੇ ਚਿੱਤਰ ਬਣਾਓ।)

22
ਜਦੋਂ ਐਡਰੀਨਲਿਨ ਦਾ ਲਹੂ ਵਿੱਚ ਰਿਸਾਓ ਹੁੰਦਾ ਹੈ ਤਾਂ ਸਾਡੇ ਸਰੀਰ ਵਿੱਚ ਕੀ ਪ੍ਰਤੀਕਿਰਿਆ ਵਾਪਰਦੀ ਹੈ?
✦ ਉੱਤਰ
ਐਡਰੀਨਲਿਨ ਨੂੰ "ਐਮਰਜੈਂਸੀ ਹਾਰਮੋਨ" ਜਾਂ "ਲੜੋ ਜਾਂ ਭੱਜੋ" ਹਾਰਮੋਨ ਕਿਹਾ ਜਾਂਦਾ ਹੈ। ਇਸਦੇ ਰਿਸਾਓ ਨਾਲ:
• ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ।
• ਸਾਹ ਤੇਜ਼ ਹੋ ਜਾਂਦਾ ਹੈ।
• ਖੂਨ ਦਾ ਦਬਾਅ ਵੱਧ ਜਾਂਦਾ ਹੈ।
• ਪੱਠਿਆਂ ਵਿੱਚ ਖੂਨ ਦੀ ਸਪਲਾਈ ਵੱਧ ਜਾਂਦੀ ਹੈ।
• ਹਜ਼ਮ ਕਿਰਿਆ ਹੌਲੀ ਹੋ ਜਾਂਦੀ ਹੈ।
• ਸਰੀਰ ਖ਼ਤਰੇ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦਾ ਹੈ।
• ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ।
• ਸਾਹ ਤੇਜ਼ ਹੋ ਜਾਂਦਾ ਹੈ।
• ਖੂਨ ਦਾ ਦਬਾਅ ਵੱਧ ਜਾਂਦਾ ਹੈ।
• ਪੱਠਿਆਂ ਵਿੱਚ ਖੂਨ ਦੀ ਸਪਲਾਈ ਵੱਧ ਜਾਂਦੀ ਹੈ।
• ਹਜ਼ਮ ਕਿਰਿਆ ਹੌਲੀ ਹੋ ਜਾਂਦੀ ਹੈ।
• ਸਰੀਰ ਖ਼ਤਰੇ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦਾ ਹੈ।
23
ਮੈਂਡਲ ਦੇ ਪ੍ਰਯੋਗ ਤੋਂ ਕਿਵੇਂ ਪਤਾ ਲੱਗ ਸਕਦਾ ਹੈ ਕਿ ਭਿੰਨ ਲੱਛਣ ਸੁਤੰਤਰ ਰੂਪ ਵਿੱਚ ਅਨੁਵੰਸ਼ਿਕ ਹੁੰਦੇ ਹਨ?
✦ ਉੱਤਰ
ਮੈਂਡਲ ਨੇ ਮਟਰ ਦੇ ਪੌਦਿਆਂ ਉੱਤੇ ਦੋ ਲੱਛਣ ਸੰਕਰਣ (Dihybrid Cross) ਕੀਤਾ।
ਉਸਨੇ ਗੋਲ-ਪੀਲੇ ਬੀਜ (RRYY) × ਝੁਰੜੀਦਾਰ-ਹਰੇ ਬੀਜ (rryy) ਦਾ ਸੰਕਰਣ ਕੀਤਾ।
F₂ ਪੀੜੀ ਵਿੱਚ ਚਾਰ ਪ੍ਰਕਾਰ ਦੇ ਪੌਦੇ ਮਿਲੇ — 9:3:3:1 ਦੇ ਅਨੁਪਾਤ ਵਿੱਚ:
9 ਗੋਲ-ਪੀਲੇ : 3 ਗੋਲ-ਹਰੇ : 3 ਝੁਰੜੀਦਾਰ-ਪੀਲੇ : 1 ਝੁਰੜੀਦਾਰ-ਹਰੇ
ਇਹ ਦਰਸਾਉਂਦਾ ਹੈ ਕਿ ਬੀਜ ਦੀ ਸ਼ਕਲ ਅਤੇ ਰੰਗ ਦੇ ਲੱਛਣ ਸੁਤੰਤਰ ਰੂਪ ਵਿੱਚ ਅਲੱਗ-ਅਲੱਗ ਸੰਤਾਨ ਵਿੱਚ ਜਾਂਦੇ ਹਨ — ਇਸੇ ਨੂੰ ਸੁਤੰਤਰ ਵੰਡ ਦਾ ਨਿਯਮ ਕਹਿੰਦੇ ਹਨ।

24
ਉੱਤਲ ਦਰਪਣ ਅਤੇ ਅਵਤਲ ਦਰਪਣ ਦੇ ਉਪਯੋਗ ਲਿਖੋ।
✦ ਉੱਤਰ
ਉੱਤਲ ਦਰਪਣ (Convex Mirror) ਦੇ ਉਪਯੋਗ:
• ਗੱਡੀਆਂ ਵਿੱਚ ਪਿਛਾਂਹ ਦੇਖਣ ਵਾਲੇ ਸ਼ੀਸ਼ੇ (Rear-view mirror) ਵਜੋਂ।
• ਸੜਕਾਂ ਦੇ ਕੋਨਿਆਂ ਤੇ ਦੂਰ ਤੱਕ ਦ੍ਰਿਸ਼ਟੀ ਲਈ।
• ਦੁਕਾਨਾਂ ਵਿੱਚ ਸੁਰੱਖਿਆ ਕੈਮਰੇ ਦੀ ਥਾਂ।
ਅਵਤਲ ਦਰਪਣ (Concave Mirror) ਦੇ ਉਪਯੋਗ:
• ਟਾਰਚ, ਵਾਹਨਾਂ ਦੀਆਂ ਲਾਈਟਾਂ ਅਤੇ ਸਰਚਲਾਈਟ ਵਿੱਚ।
• ਸ਼ੀਸ਼ੇ ਵਜੋਂ ਚਿਹਰੇ ਦਾ ਵੱਡਾ ਪ੍ਰਤੀਬਿੰਬ ਦੇਖਣ ਲਈ।
• ਸੂਰਜੀ ਊਰਜਾ ਫੋਕਸ ਕਰਨ ਲਈ।
• ਡਾਕਟਰਾਂ ਦੁਆਰਾ ਕੰਨ, ਨੱਕ, ਗਲੇ ਦੀ ਜਾਂਚ ਲਈ।

25
4 ਮੀਟਰ ਫੋਕਸ ਦੂਰੀ ਵਾਲੇ ਕਿਸੇ ਅਵਤਲ ਲੈਨਜ ਦੀ ਸ਼ਕਤੀ ਗਿਆਤ ਕਰੋ।
✦ ਉੱਤਰ
ਦਿੱਤਾ ਹੈ: ਅਵਤਲ ਲੈੱਨਜ ਦੀ ਫੋਕਸ ਦੂਰੀ f = −4 m (ਅਵਤਲ ਲਈ ਰਿਣਾਤਮਕ)
ਲੈੱਨਜ ਦੀ ਸ਼ਕਤੀ ਦਾ ਫਾਰਮੂਲਾ: P = 1/f
P = 1 / (−4)
P = −0.25 D (ਡਾਇਆਪਟਰ)
ਅਵਤਲ ਲੈੱਨਜ ਦੀ ਸ਼ਕਤੀ ਰਿਣਾਤਮਕ ਹੁੰਦੀ ਹੈ।
ਲੈੱਨਜ ਦੀ ਸ਼ਕਤੀ ਦਾ ਫਾਰਮੂਲਾ: P = 1/f
P = 1 / (−4)
P = −0.25 D (ਡਾਇਆਪਟਰ)
ਅਵਤਲ ਲੈੱਨਜ ਦੀ ਸ਼ਕਤੀ ਰਿਣਾਤਮਕ ਹੁੰਦੀ ਹੈ।
26
ਕਿਸੇ ਅਗਿਆਤ ਪ੍ਰਤੀਰੋਧਕ ਦੇ ਸਿਰਿਆਂ ਤੇ 12 V ਦੀ ਬੈਟਰੀ ਜੋੜਨ ਤੇ 2.5 mA ਧਾਰਾ ਵਗਦੀ ਹੈ। ਪ੍ਰਤੀਰੋਧ ਕੱਢੋ।
✦ ਉੱਤਰ
ਦਿੱਤਾ ਹੈ: V = 12 V, I = 2.5 mA = 2.5 × 10⁻³ A = 0.0025 A
ਓਹਮ ਦੇ ਨਿਯਮ ਅਨੁਸਾਰ: R = V / I
R = 12 / 0.0025
R = 4800 Ω = 4.8 kΩ
ਅਗਿਆਤ ਪ੍ਰਤੀਰੋਧਕ ਦਾ ਪ੍ਰਤੀਰੋਧ 4800 ਓਹਮ ਹੈ।
ਓਹਮ ਦੇ ਨਿਯਮ ਅਨੁਸਾਰ: R = V / I
R = 12 / 0.0025
R = 4800 Ω = 4.8 kΩ
ਅਗਿਆਤ ਪ੍ਰਤੀਰੋਧਕ ਦਾ ਪ੍ਰਤੀਰੋਧ 4800 ਓਹਮ ਹੈ।
27
ਸਮਜਾਤੀ ਲੜੀ ਕੀ ਹੈ? ਉਦਾਹਰਣ ਸਹਿਤ ਵਿਆਖਿਆ ਕਰੋ।
✦ ਉੱਤਰ
ਸਮਜਾਤੀ ਲੜੀ (Homologous Series): ਕਾਰਬਨ ਯੋਗਿਕਾਂ ਦਾ ਉਹ ਸਮੂਹ ਜਿਸ ਵਿੱਚ ਹਰੇਕ ਅਗਲੇ ਯੋਗਿਕ ਵਿੱਚ −CH₂− ਦਾ ਵਾਧਾ ਹੁੰਦਾ ਹੈ, ਇੱਕੋ ਕਾਰਜਾਤਮਕ ਸਮੂਹ ਹੁੰਦਾ ਹੈ ਅਤੇ ਇੱਕੋ ਜਿਹੇ ਰਸਾਇਣਿਕ ਗੁਣ ਹੁੰਦੇ ਹਨ, ਉਸਨੂੰ ਸਮਜਾਤੀ ਲੜੀ ਕਹਿੰਦੇ ਹਨ।
ਉਦਾਹਰਣ (ਐਲਕੇਨ ਲੜੀ):
CH₄ (ਮੀਥੇਨ) → C₂H₆ (ਈਥੇਨ) → C₃H₈ (ਪ੍ਰੋਪੇਨ) → C₄H₁₀ (ਬਿਊਟੇਨ)
ਹਰੇਕ ਯੋਗਿਕ ਵਿੱਚ ਅਣੂ ਫਾਰਮੂਲਾ ਇੱਕ CH₂ ਨਾਲ ਵੱਧਦਾ ਹੈ। ਅਣੂ ਭਾਰ ਵੱਧਣ ਨਾਲ ਉਬਾਲ ਬਿੰਦੂ ਵੀ ਵੱਧਦਾ ਜਾਂਦਾ ਹੈ।
ਉਦਾਹਰਣ (ਐਲਕੇਨ ਲੜੀ):
CH₄ (ਮੀਥੇਨ) → C₂H₆ (ਈਥੇਨ) → C₃H₈ (ਪ੍ਰੋਪੇਨ) → C₄H₁₀ (ਬਿਊਟੇਨ)
ਹਰੇਕ ਯੋਗਿਕ ਵਿੱਚ ਅਣੂ ਫਾਰਮੂਲਾ ਇੱਕ CH₂ ਨਾਲ ਵੱਧਦਾ ਹੈ। ਅਣੂ ਭਾਰ ਵੱਧਣ ਨਾਲ ਉਬਾਲ ਬਿੰਦੂ ਵੀ ਵੱਧਦਾ ਜਾਂਦਾ ਹੈ।
ਸ
ਭਾਗ-ਸ · ਪੰਜ ਅੰਕ ਵਾਲੇ ਪ੍ਰਸ਼ਨ (3×5 = 15)
28
(ੳ) ਕਾਪਰ ਦੇ ਬਰਤਨਾਂ ਨੂੰ ਨਿੰਬੂ ਜਾਂ ਇਮਲੀ ਨਾਲ ਸਾਫ਼ ਕਿਉਂ ਕੀਤਾ ਜਾਂਦਾ ਹੈ?
(ਅ) ਗਰਮ ਪਾਣੀ ਦੇ ਟੈਂਕ ਸਟੀਲ ਦੀ ਬਜਾਏ ਕਾਪਰ ਦੇ ਕਿਉਂ ਬਣਾਏ ਜਾਂਦੇ ਹਨ?
(ਅ) ਗਰਮ ਪਾਣੀ ਦੇ ਟੈਂਕ ਸਟੀਲ ਦੀ ਬਜਾਏ ਕਾਪਰ ਦੇ ਕਿਉਂ ਬਣਾਏ ਜਾਂਦੇ ਹਨ?
✦ ਉੱਤਰ (ੳ)
ਕਾਪਰ (ਤਾਂਬੇ) ਦੇ ਬਰਤਨ ਹਵਾ ਅਤੇ ਨਮੀ ਦੇ ਸੰਪਰਕ ਵਿੱਚ ਆਉਣ ਤੇ ਆਕਸੀਕਰਨ ਹੋ ਜਾਂਦੇ ਹਨ ਅਤੇ ਕਾਪਰ ਕਾਰਬੋਨੇਟ (CuCO₃) ਤੇ ਕਾਪਰ ਹਾਈਡ੍ਰੋਕਸਾਈਡ ਦੀ ਹਰੀ ਪਰਤ ਚੜ੍ਹ ਜਾਂਦੀ ਹੈ।
ਨਿੰਬੂ ਵਿੱਚ ਸਿਟ੍ਰਿਕ ਐਸਿਡ ਅਤੇ ਇਮਲੀ ਵਿੱਚ ਟਾਰਟਾਰਿਕ ਐਸਿਡ ਹੁੰਦਾ ਹੈ। ਇਹ ਐਸਿਡ ਕਾਪਰ ਕਾਰਬੋਨੇਟ ਨਾਲ ਕਿਰਿਆ ਕਰਕੇ ਉਸਨੂੰ ਘੁਲਾ ਦਿੰਦੇ ਹਨ ਅਤੇ ਬਰਤਨ ਚਮਕਦਾਰ ਹੋ ਜਾਂਦਾ ਹੈ।
ਨਿੰਬੂ ਵਿੱਚ ਸਿਟ੍ਰਿਕ ਐਸਿਡ ਅਤੇ ਇਮਲੀ ਵਿੱਚ ਟਾਰਟਾਰਿਕ ਐਸਿਡ ਹੁੰਦਾ ਹੈ। ਇਹ ਐਸਿਡ ਕਾਪਰ ਕਾਰਬੋਨੇਟ ਨਾਲ ਕਿਰਿਆ ਕਰਕੇ ਉਸਨੂੰ ਘੁਲਾ ਦਿੰਦੇ ਹਨ ਅਤੇ ਬਰਤਨ ਚਮਕਦਾਰ ਹੋ ਜਾਂਦਾ ਹੈ।
✦ ਉੱਤਰ (ਅ)
• ਕਾਪਰ ਇੱਕ ਵਧੀਆ ਤਾਪ ਚਾਲਕ ਹੈ, ਇਸ ਲਈ ਪਾਣੀ ਜਲਦੀ ਗਰਮ ਹੁੰਦਾ ਹੈ।
• ਕਾਪਰ ਉੱਤੇ ਜੰਗਾਲ ਨਹੀਂ ਲੱਗਦਾ।
• ਕਾਪਰ ਗਰਮ ਪਾਣੀ ਨਾਲ ਕਿਰਿਆ ਨਹੀਂ ਕਰਦਾ।
• ਸਟੀਲ ਤੇ ਜੰਗਾਲ ਲੱਗਣ ਨਾਲ ਪਾਣੀ ਦੂਸ਼ਿਤ ਹੋ ਸਕਦਾ ਹੈ, ਜੋ ਕਾਪਰ ਵਿੱਚ ਨਹੀਂ ਹੁੰਦਾ।
— ਜਾਂ —
• ਕਾਪਰ ਉੱਤੇ ਜੰਗਾਲ ਨਹੀਂ ਲੱਗਦਾ।
• ਕਾਪਰ ਗਰਮ ਪਾਣੀ ਨਾਲ ਕਿਰਿਆ ਨਹੀਂ ਕਰਦਾ।
• ਸਟੀਲ ਤੇ ਜੰਗਾਲ ਲੱਗਣ ਨਾਲ ਪਾਣੀ ਦੂਸ਼ਿਤ ਹੋ ਸਕਦਾ ਹੈ, ਜੋ ਕਾਪਰ ਵਿੱਚ ਨਹੀਂ ਹੁੰਦਾ।
(ੳ) ਅਧਾਤਾਂ ਅਤੇ ਧਾਤਾਂ ਵਿੱਚ ਤਿੰਨ ਅੰਤਰ ਦੱਸੋ।
(ਅ) ਐਮਫੋਟੈਰਿਕ ਆਕਸਾਈਡ ਕੀ ਹੁੰਦੇ ਹਨ? ਦੋ ਉਦਾਹਰਣਾਂ ਦੱਸੋ।
(ਅ) ਐਮਫੋਟੈਰਿਕ ਆਕਸਾਈਡ ਕੀ ਹੁੰਦੇ ਹਨ? ਦੋ ਉਦਾਹਰਣਾਂ ਦੱਸੋ।
✦ ਉੱਤਰ (ੳ) — ਧਾਤਾਂ ਅਤੇ ਅਧਾਤਾਂ ਵਿੱਚ ਅੰਤਰ
ਧਾਤਾਂ:
1. ਚਮਕਦਾਰ ਹੁੰਦੀਆਂ ਹਨ (ਧਾਤਵੀ ਚਮਕ)।
2. ਬਿਜਲੀ ਅਤੇ ਤਾਪ ਦੀਆਂ ਚੰਗੀਆਂ ਚਾਲਕ ਹਨ।
3. ਤਾਰਾਂ ਖਿੱਚੀਆਂ ਜਾ ਸਕਦੀਆਂ ਹਨ (ductile) ਅਤੇ ਸੋਟੀ ਬਣਾਈ ਜਾ ਸਕਦੀ ਹੈ (malleable)।
ਅਧਾਤਾਂ:
1. ਆਮ ਤੌਰ ਤੇ ਚਮਕ ਨਹੀਂ ਹੁੰਦੀ।
2. ਬਿਜਲੀ ਅਤੇ ਤਾਪ ਦੀਆਂ ਖ਼ਰਾਬ ਚਾਲਕ ਹਨ (ਗ੍ਰੈਫਾਈਟ ਅਪਵਾਦ)।
3. ਭੁਰਭੁਰੀਆਂ (brittle) ਹੁੰਦੀਆਂ ਹਨ।

✦ ਉੱਤਰ (ਅ) — ਐਮਫੋਟੈਰਿਕ ਆਕਸਾਈਡ
ਉਹ ਆਕਸਾਈਡ ਜੋ ਐਸਿਡ ਅਤੇ ਖਾਰ ਦੋਵਾਂ ਨਾਲ ਕਿਰਿਆ ਕਰਕੇ ਲੂਣ ਅਤੇ ਪਾਣੀ ਬਣਾਉਂਦੇ ਹਨ, ਉਨ੍ਹਾਂ ਨੂੰ ਐਮਫੋਟੈਰਿਕ ਆਕਸਾਈਡ ਕਹਿੰਦੇ ਹਨ।
ਉਦਾਹਰਣਾਂ: Al₂O₃ (ਐਲੂਮੀਨੀਅਮ ਆਕਸਾਈਡ), ZnO (ਜ਼ਿੰਕ ਆਕਸਾਈਡ)
Al₂O₃ + 6HCl → 2AlCl₃ + 3H₂O (ਐਸਿਡ ਨਾਲ)
Al₂O₃ + 2NaOH → 2NaAlO₂ + H₂O (ਖਾਰ ਨਾਲ)
ਉਦਾਹਰਣਾਂ: Al₂O₃ (ਐਲੂਮੀਨੀਅਮ ਆਕਸਾਈਡ), ZnO (ਜ਼ਿੰਕ ਆਕਸਾਈਡ)
Al₂O₃ + 6HCl → 2AlCl₃ + 3H₂O (ਐਸਿਡ ਨਾਲ)
Al₂O₃ + 2NaOH → 2NaAlO₂ + H₂O (ਖਾਰ ਨਾਲ)
29
ਮਾਦਾ ਪ੍ਰਜਣਨ ਪ੍ਰਣਾਲੀ ਦਾ ਲੇਬਲ ਕੀਤਾ ਚਿੱਤਰ ਬਣਾਓ।
✦ ਉੱਤਰ
ਮਾਦਾ ਪ੍ਰਜਣਨ ਪ੍ਰਣਾਲੀ ਦੇ ਮੁੱਖ ਭਾਗ:
• ਅੰਡਕੋਸ਼ (Ovary): ਅੰਡੇ (ਓਵਮ) ਬਣਾਉਂਦਾ ਹੈ, ਐਸਟ੍ਰੋਜਨ ਹਾਰਮੋਨ ਪੈਦਾ ਕਰਦਾ ਹੈ।
• ਫੈਲੋਪੀਅਨ ਟਿਊਬ (Fallopian Tube): ਅੰਡੇ ਨੂੰ ਅੰਡਕੋਸ਼ ਤੋਂ ਗਰਭਾਸ਼ਯ ਤੱਕ ਲੈ ਜਾਂਦੀ ਹੈ। ਗਰੱਭਧਾਰਣ ਇੱਥੇ ਹੁੰਦਾ ਹੈ।
• ਗਰਭਾਸ਼ਯ (Uterus): ਭਰੂਣ ਦਾ ਵਿਕਾਸ ਇੱਥੇ ਹੁੰਦਾ ਹੈ। ਮੋਟੀਆਂ ਦੀਵਾਰਾਂ ਵਾਲਾ ਮਾਸਪੇਸ਼ੀ ਅੰਗ।
• ਨਾਲ (Placenta): ਭਰੂਣ ਨੂੰ ਮਾਂ ਤੋਂ ਪੋਸ਼ਣ ਮਿਲਦਾ ਹੈ।
• ਯੋਨੀ (Vagina): ਜਣੇਪੇ ਵੇਲੇ ਬੱਚੇ ਦੇ ਜਨਮ ਦਾ ਮਾਰਗ।
(ਪ੍ਰੀਖਿਆ ਵਿੱਚ ਸਾਰੇ ਭਾਗਾਂ ਨੂੰ ਲੇਬਲ ਕਰਕੇ ਸਾਫ਼ ਚਿੱਤਰ ਬਣਾਓ।)

ਅਮੀਬਾ ਤੇ ਹਾਈਡ੍ਰਾ ਵਿੱਚ ਅਲਿੰਗੀ ਪ੍ਰਜਣਨ ਚਿੱਤਰ ਰਾਹੀਂ ਸਮਝਾਓ।
✦ ਉੱਤਰ — ਅਮੀਬਾ ਅਤੇ ਹਾਈਡ੍ਰਾ ਵਿੱਚ ਅਲਿੰਗੀ ਪ੍ਰਜਣਨ
ਅਮੀਬਾ — ਵਿਭਾਜਨ (Binary Fission):
ਅਮੀਬਾ ਦਾ ਸੈੱਲ ਨਿਊਕਲੀਅਸ ਪਹਿਲਾਂ ਵੰਡਿਆ ਜਾਂਦਾ ਹੈ, ਫਿਰ ਸਾਈਟੋਪਲਾਜ਼ਮ ਵੰਡਿਆ ਜਾਂਦਾ ਹੈ ਅਤੇ ਦੋ ਨਵੇਂ ਅਮੀਬਾ ਬਣਦੇ ਹਨ। ਇਸਨੂੰ ਦੋ-ਵਿਭਾਜਨ ਕਹਿੰਦੇ ਹਨ।
ਹਾਈਡ੍ਰਾ — ਮੁਕੁਲਨ (Budding):
ਹਾਈਡ੍ਰਾ ਦੇ ਸਰੀਰ ਉੱਤੇ ਇੱਕ ਛੋਟੀ ਉੱਭਰੀ ਹੋਈ ਕਲੀ (Bud) ਬਣਦੀ ਹੈ। ਇਹ ਕਲੀ ਵੱਡੀ ਹੋ ਕੇ ਮਾਂ ਹਾਈਡ੍ਰਾ ਤੋਂ ਅਲੱਗ ਹੋ ਜਾਂਦੀ ਹੈ ਅਤੇ ਨਵਾਂ ਹਾਈਡ੍ਰਾ ਬਣਦਾ ਹੈ।
(ਪ੍ਰੀਖਿਆ ਵਿੱਚ ਦੋਵਾਂ ਦੇ ਲੇਬਲ ਕੀਤੇ ਚਿੱਤਰ ਬਣਾਓ।)

30
ਓਹਮ ਦੇ ਨਿਯਮ ਦੀ ਬਿਜਲਈ ਸਰਕਟ ਸਹਿਤ ਵਿਆਖਿਆ ਕਰੋ।
✦ ਉੱਤਰ
ਓਹਮ ਦਾ ਨਿਯਮ (Ohm's Law):
"ਜੇਕਰ ਤਾਪਮਾਨ ਸਥਿਰ ਰਹੇ ਤਾਂ ਕਿਸੇ ਚਾਲਕ ਵਿੱਚੋਂ ਵਗਣ ਵਾਲੀ ਬਿਜਲੀ ਧਾਰਾ (I) ਉਸਦੇ ਸਿਰਿਆਂ ਵਿਚਕਾਰ ਲਾਏ ਵੋਲਟੇਜ (V) ਦੇ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ।"
ਗਣਿਤਿਕ ਰੂਪ: V ∝ I ਜਾਂ V = IR
ਜਿੱਥੇ R = ਪ੍ਰਤੀਰੋਧ (Resistance), ਜਿਸਦੀ ਇਕਾਈ ਓਹਮ (Ω) ਹੈ।
ਬਿਜਲੀ ਸਰਕਟ ਵਿੱਚ ਜੋੜੇ ਜਾਣ ਵਾਲੇ ਭਾਗ:
• ਬੈਟਰੀ (ਵੋਲਟੇਜ ਸਰੋਤ)
• ਕੁੰਜੀ (Switch)
• ਪ੍ਰਤੀਰੋਧਕ (Resistor — R)
• ਐਮੀਟਰ (A) — ਧਾਰਾ ਮਾਪਣ ਲਈ, ਲੜੀ ਵਿੱਚ ਜੋੜੋ
• ਵੋਲਟਮੀਟਰ (V) — ਵੋਲਟੇਜ ਮਾਪਣ ਲਈ, ਸਮਾਨਾਂਤਰ ਜੋੜੋ
ਗ੍ਰਾਫ: V ਅਤੇ I ਦੀ ਗ੍ਰਾਫ ਇੱਕ ਸਿੱਧੀ ਰੇਖਾ ਦਿੰਦੀ ਹੈ ਜੋ ਮੂਲ ਬਿੰਦੂ ਤੋਂ ਲੰਘਦੀ ਹੈ। ਗ੍ਰਾਫ ਦੀ ਢਲਾਣ = R।
(ਪ੍ਰੀਖਿਆ ਵਿੱਚ ਸਰਕਟ ਡਾਇਗ੍ਰਾਮ ਅਤੇ V-I ਗ੍ਰਾਫ਼ ਜ਼ਰੂਰ ਬਣਾਓ।)

2Ω, 3Ω ਤੇ 6Ω ਨੂੰ ਕਿਵੇਂ ਜੋੜੋ ਕਿ ਕੁੱਲ ਪ੍ਰਤੀਰੋਧ (ੳ) 4Ω (ਅ) 1Ω ਹੋਵੇ?
✦ ਉੱਤਰ (ੳ) — ਕੁੱਲ ਪ੍ਰਤੀਰੋਧ = 4Ω
3Ω ਅਤੇ 6Ω ਨੂੰ ਸਮਾਨਾਂਤਰ ਵਿੱਚ ਜੋੜੋ:
1/R₁ = 1/3 + 1/6 = 2/6 + 1/6 = 3/6 = 1/2
R₁ = 2Ω
ਹੁਣ ਇਸ 2Ω ਨੂੰ 2Ω ਨਾਲ ਲੜੀ ਵਿੱਚ ਜੋੜੋ:
R_ਕੁੱਲ = 2 + 2 = 4Ω ✓
1/R₁ = 1/3 + 1/6 = 2/6 + 1/6 = 3/6 = 1/2
R₁ = 2Ω
ਹੁਣ ਇਸ 2Ω ਨੂੰ 2Ω ਨਾਲ ਲੜੀ ਵਿੱਚ ਜੋੜੋ:
R_ਕੁੱਲ = 2 + 2 = 4Ω ✓
✦ ਉੱਤਰ (ਅ) — ਕੁੱਲ ਪ੍ਰਤੀਰੋਧ = 1Ω
ਤਿੰਨੇ 2Ω, 3Ω ਅਤੇ 6Ω ਨੂੰ ਸਮਾਨਾਂਤਰ ਵਿੱਚ ਜੋੜੋ:
1/R = 1/2 + 1/3 + 1/6
1/R = 3/6 + 2/6 + 1/6 = 6/6 = 1
R_ਕੁੱਲ = 1Ω ✓
1/R = 1/2 + 1/3 + 1/6
1/R = 3/6 + 2/6 + 1/6 = 6/6 = 1
R_ਕੁੱਲ = 1Ω ✓
0 Comments