ਸਲਾਨਾ ਪਰੀਖਿਆ ਪ੍ਰਣਾਲੀ  |  2017  |  Morning Session

ਵਿਗਿਆਨ (Science Theory)

Class X  |  Panjabi Version  |  March 2017

⏱ ਸਮਾਂ: ਤਿੰਨ ਘੰਟੇ 📋 ਕੁੱਲ ਪ੍ਰਸ਼ਨ: 21 🏆 ਵੱਧ ਤੋਂ ਵੱਧ ਅੰਕ: 50

ਨੋਟ / Instructions

  1. ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ ਤੇ ਵਿਸ਼ਾ-ਕੋਡ/ਪੇਪਰ-ਕੋਡ ਵਾਲੇ ਖਾਨੇ ਵਿੱਚ ਵਿਸ਼ਾ-ਕੋਡ/ਪੇਪਰ-ਕੋਡ ਜ਼ਰੂਰ ਦਰਜ ਕਰੋ।
  2. ਉੱਤਰ-ਪੱਤਰੀ ਲੈਂਦੇ ਹੀ ਇਸਦੇ ਪੰਨੇ ਗਿਣ ਕੇ ਦੇਖ ਲਓ ਕਿ ਇਸ ਵਿੱਚ ਟਾਈਟਲ ਸਹਿਤ 26 ਪੰਨੇ ਹਨ ਅਤੇ ਠੀਕ ਕ੍ਰਮਵਾਰ ਹਨ।
  3. ਉੱਤਰ-ਪੱਤਰੀ ਵਿੱਚ ਖਾਲੀ ਪੰਨਾ/ਪੰਨੇ ਛੱਡਣ ਤੋਂ ਬਾਅਦ ਹੋਲ ਕੀਤੇ ਗਏ ਪ੍ਰਸ਼ਨ/ਪ੍ਰਸ਼ਨਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ।
  4. ਸਾਰੇ ਪ੍ਰਸ਼ਨ ਜ਼ਰੂਰੀ ਹਨ।
  5. ਪ੍ਰਸ਼ਨ-ਪੱਤਰ ਚਾਰ ਭਾਗਾਂ (ਭਾਗ–ਉ, ਅ, ਏ ਅਤੇ ਸ) ਵਿੱਚ ਵੰਡਿਆ ਹੈ।
  6. 1-1 ਅੰਕ ਵਾਲੇ ਹਰੇਕ ਪ੍ਰਸ਼ਨ ਦਾ ਉੱਤਰ ਲਗਭਗ 10-15 ਸ਼ਬਦਾਂ ਵਿੱਚ, 2-2 ਅੰਕਾਂ ਵਾਲੇ ਪ੍ਰਸ਼ਨਾਂ ਦਾ ਉੱਤਰ ਲਗਭਗ 30-40 ਸ਼ਬਦਾਂ ਵਿੱਚ, 3-3 ਅੰਕਾਂ ਵਾਲੇ ਪ੍ਰਸ਼ਨਾਂ ਦਾ ਉੱਤਰ ਲਗਭਗ 50-60 ਸ਼ਬਦਾਂ ਵਿੱਚ ਅਤੇ 5-5 ਅੰਕਾਂ ਵਾਲੇ ਪ੍ਰਸ਼ਨਾਂ ਦਾ ਉੱਤਰ ਲਗਭਗ 100-120 ਸ਼ਬਦਾਂ ਵਿੱਚ ਦਿਓ।
  7. ਲੋੜ ਮੁਤਾਬਕ ਸਾਫ਼ ਅਤੇ ਅੰਕਿਤ ਚਿੱਤਰ ਵੀ ਬਣਾਓ।
📄 ਪੇਪਰ ਕੋਡ: 05/A
ਭਾਗ–ਉਅੰਕ = 7
1.ਉੱਤਲ ਲੈਂਜ਼ ਦੇ ਮੁੱਖ ਫੋਕਸ ਦੀ ਪਰਿਭਾਸ਼ਾ ਲਿਖੋ।1
2.ਬਿਜਲੀ ਸੈੱਲ ਅਤੇ ਬਿਨਾਂ ਜੋੜ ਤੋਂ ਤਾਰ ਕਰਾਸਿੰਗ ਲਈ ਸੰਕੇਤ ਲਿਖੋ।½+½=1
3.ਸਾਰੇ ਤੇਜ਼ਾਬਾਂ ਵਿੱਚ ਅਤੇ ਸਾਰੇ ਖਾਰਿਆਂ ਵਿੱਚ ਕੀ-ਕੀ ਸਾਝਾਂ ਹੁੰਦਾ ਹੈ?½+½=1
4.ਕਟੀਣ ਯੋਗਤਾ ਦੀ ਪਰਿਭਾਸ਼ਾ ਲਿਖੋ।1
5.ਸਵੈਪੋਸ਼ਣ ਦੀ ਪਰਿਭਾਸ਼ਾ ਲਿਖੋ।1
6.ਪਥਰਾਟ ਕੀ ਹੁੰਦੇ ਹਨ?1
7.ਜੈਵ-ਵਿਘਟਨਸ਼ੀਲ ਫੋਕਟ ਪਦਾਰਥ ਕੀ ਹੁੰਦੇ ਹਨ?1
ਭਾਗ–ਅਅੰਕ = 10
8.6Ω, 8Ω ਅਤੇ 10Ω ਦੇ ਤਿੰਨ ਪ੍ਰਤੀਰੋਧ ਲੜੀਬੱਧ ਜੋੜੇ ਗਏ ਹਨ। ਪਰਿਪੱਥ ਦਾ ਕੁੱਲ ਪ੍ਰਤੀਰੋਧ ਪਤਾ ਕਰੋ।2
9.ਸੋਡੀਅਮ ਨੂੰ ਕੈਰੋਸੀਨ ਵਿੱਚ ਡੁਬੋ ਕੇ ਕਿਉਂ ਰਖਿਆ ਜਾਂਦਾ ਹੈ?2
10.ਤੱਤਾਂ ਦੀ ਆਧੁਨਿਕ ਆਵਰਤੀ ਸਾਰਣੀ ਵਿੱਚ ਕਿਸੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਜਾਂਦੇ (i) ਧਾਤਵੀਂ ਸੁਭਾਅ ਅਤੇ (ii) ਸੰਯੋਜਕਤਾ ਕਿਵੇਂ ਬਦਲਦੇ ਹਨ?2
11.ਦੰਦ ਸੜਨ ਕੀ ਹੁੰਦੀ ਹੈ? ਇਹ ਕਿਵੇਂ ਹੁੰਦੀ ਹੈ?1+1=2
12.ਓਜ਼ੋਨ ਪਰਤ ਦੀ ਹਾਨੀ / ਖੇਰਾ ਸਾਡੇ ਲਈ ਚਿੰਤਾ ਦਾ ਵਿਸ਼ਾ ਕਿਉਂ ਹੈ? ਇਸ ਖੇਰੇ ਨੂੰ ਘਟਾਓਣ ਲਈ ਕੀ ਉਪਰਾਲੇ ਕੀਤੇ ਗਏ ਹਨ?2
ਭਾਗ–ਏਅੰਕ = 18
13.ਪੌਣ ਚੱਕੀ ਕੀ ਹੁੰਦੀ ਹੈ? ਇਸਦੇ ਲਾਭ ਲਿਖੋ।1+2=3
14.ਫਲੇਮਿੰਗ ਦਾ ਖੱਬੇ ਹੱਥ ਦਾ ਨਿਯਮ ਲਿਖੋ। ਚਿੱਤਰ ਵੀ ਬਣਾਓ।2+1=3
15.ਪਲਾਸਟਰ ਆਫ਼ ਪੈਰਿਸ ਦਾ ਰਸਾਇਣਕ ਸੂਤਰ ਅਤੇ ਲਾਭ ਵੀ ਲਿਖੋ। (CaSO₄·½H₂O)1+2=3
16. ਹੇਠ ਲਿਖੀਆਂ ਕਿਰਿਆਵਾਂ ਲਈ ਸੰਕੇਤਾਂ ਅਤੇ ਸੂਤਰਾਂ ਨਾਲ ਸੰਤੁਲਿਤ ਰਸਾਇਣਕ ਸਮੀਕਰਨ ਲਿਖੋ:

(i) ਜ਼ਿੰਕ + ਸਿਲਵਰ ਨਾਈਟ੍ਰੇਟ → ਜ਼ਿੰਕ ਨਾਈਟ੍ਰੇਟ + ਸਿਲਵਰ

(ii) ਕਾਪਰ ਆਕਸਾਈਡ + ਹਾਈਡ੍ਰੋਜਨ → ਕਾਪਰ + ਪਾਣੀ

(iii) ਬੇਰੀਅਮ ਕਲੋਰਾਈਡ + ਐਲੂਮੀਨੀਅਮ ਸਲਫੇਟ → ਬੇਰੀਅਮ ਸਲਫੇਟ + ਅਲੂਮੀਨੀਅਮ ਕਲੋਰਾਈਡ

1+1+1=3
17.ਮਨੁੱਖੀ ਦਿਲ ਦੀ ਅੰਦਰੂਨੀ ਰਚਨਾ ਦਰਸਾਉਂਦਾ ਅੰਕਿਤ ਚਿੱਤਰ ਬਣਾਓ।2+1=3
18.ਅੱਖ ਦੇ ਨਿਕਟ ਦ੍ਰਿਸ਼ਟੀ ਦੋਸ਼ ਦਾ ਕੀ ਕਾਰਨ ਹੈ? ਇਸ ਨੂੰ ਠੀਕ ਕਿਵੇਂ ਕੀਤਾ ਜਾਂਦਾ ਹੈ? ਚਿੱਤਰ ਸਹਿਤ ਵਰਨਣ ਕਰੋ।1+1+1=3
ਭਾਗ–ਸਅੰਕ = 15
19.ਚੀਗੇ ਬਾਲਣ ਦੇ ਗੁਣ ਲਿਖੋ।
ਜਾਂ
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਬਿਜਲੀ ਜਨਰੇਟਰ ਦਾ ਸਿਧਾਂਤ, ਰਚਨਾ ਤੇ ਕਾਰਜ ਵਿਧੀ ਸਮਝਾਓ।
5
20.ਤੇਜ਼ਾਬ ਕੀ ਹੁੰਦਾ ਹੈ? ਤੇਜ਼ਾਬਾਂ ਦੇ ਚਾਰ ਗੁਣਾਂ ਦੀ ਵਿਆਖਿਆ ਉਦਾਹਰਣਾਂ ਦੇ ਕੇ ਕਰੋ।
ਜਾਂ
ਈਥੇਨੋਲ ਦੇ ਤਿੰਨ ਰਸਾਇਣਕ ਗੁਣ ਲਿਖੋ। ਇਸ ਦੀ ਬਾਲਣ ਦੇ ਤੌਰ ਤੋਂ ਵਰਤੋਂ ਕਿਵੇਂ ਕੀਤੀ ਜਾਂਦੀ ਹੈ?
1+4=5
21.ਲੜਕੇ ਅਤੇ ਲੜਕੀਆਂ ਵਿੱਚ ਕਿਸ਼ੋਰ ਅਵਸਥਾ ਦੌਰਾਨ ਆਉਣ ਵਾਲੇ ਪਰਿਵਰਤਨ ਕਿਹੜੇ ਹਨ?
ਜਾਂ
ਆਪਣੇ ਘਰ ਨੂੰ ਵਾਤਾਵਰਣ ਪੱਖੀ ਬਣਾਓਣ ਲਈ ਤੁਸੀਂ ਕਿਹੜੇ-ਕਿਹੜੇ ਪਰਿਵਰਤਨ ਸੁਝਾਅ ਸਕਦੇ ਹੋ?
5
📄 ਪੇਪਰ ਕੋਡ: 05/B
ਭਾਗ–ਉਅੰਕ = 7
1.ਗੋਲਾਕਾਰ ਦਰਪਣ ਦੇ ਵਕਰਤਾ ਅਰਧ ਵਿਆਸ ਦੀ ਪਰਿਭਾਸ਼ਾ ਲਿਖੋ।1
2.(i) ਪ੍ਰਤੀਰੋਧ ਅਤੇ (ii) ਐਮੀਟਰ ਲਈ ਸੰਕੇਤ ਲਿਖੋ।1
3.ਦਹੀਂ ਅਤੇ ਹੋਰ ਖੱਟੇ ਪਦਾਰਥ ਪਿੱਤਲ ਜਾਂ ਤਾਂਬੇ ਦੇ ਭਾਂਡਿਆਂ ਵਿੱਚ ਕਿਉਂ ਨਹੀਂ ਰਖਣੀਆਂ ਚਾਹੀਦੀਆਂ?1
4.ਖਾਚੀਣ ਯੋਗਤਾ ਦੀ ਪਰਿਭਾਸ਼ਾ ਲਿਖੋ।1
5.ਪਰਪੇਸ਼ਣ ਦੀ ਪਰਿਭਾਸ਼ਾ ਲਿਖੋ।1
6.ਸਮਜਾਤ ਅੰਗ ਕੀ ਹੁੰਦੇ ਹਨ?1
7.ਪ੍ਰਭਾਵੀ ਲਛੱਣ ਕੀ ਹੁੰਦੇ ਹਨ?1
ਭਾਗ–ਅਅੰਕ = 10
8.5Ω, 8Ω ਅਤੇ 12Ω ਪ੍ਰਤੀਰੋਧਾਂ ਵਾਲੇ ਤਿੰਨ ਪ੍ਰਤੀਰੋਧ ਲੜੀਵਾਰ ਕ੍ਰਮ ਵਿੱਚ ਜੋੜੇ ਹਨ। ਪਰਿਪੱਥ ਦਾ ਪਰਿਣਾਮੀ ਪ੍ਰਤੀਰੋਧ ਪਤਾ ਕਰੋ।2
9.ਮਿਸ਼ਰਧਾਤ ਕੀ ਹੁੰਦੀ ਹੈ? ਇਹ ਕਿਉਂ ਬਣਾਈ ਜਾਂਦੀ ਹੈ?2
10.ਆਧੁਨਿਕ ਆਵਰਤੀ ਸਾਰਣੀ ਦੇ ਕਿਸੇ ਗਰੁੱਪ ਵਿੱਚ ਉੱਪਰੋਂ ਹੇਠਾਂ ਵੱਲ (i) ਪ੍ਰਮਾਣੂ ਆਕਾਰ (ii) ਧਾਤਵੀਂ ਗੁਣ ਕਿਵੇਂ ਬਦਲਦੇ ਹਨ?2
11.ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੀ ਪਰਿਭਾਸ਼ਾ ਲਿਖੋ। ਇਸ ਲਈ ਸਮੀਕਰਨ ਵੀ ਲਿਖੋ।2
12.ਮਾਂ ਦੇ ਗਰਭ ਵਿੱਚ ਪਲ ਰਿਹਾ ਭਰੂਣ ਆਪਣਾ ਪੋਸ਼ਣ ਕਿਵੇਂ ਪ੍ਰਾਪਤ ਕਰਦਾ ਹੈ?2
ਭਾਗ–ਏਅੰਕ = 18
13.ਸੂਰਜੀ ਸੈਲ ਪੈਨਲ ਕਿਵੇਂ ਤਿਆਰ ਕੀਤਾ ਜਾਂਦਾ ਹੈ? ਚਿੱਤਰ ਬਣਾ ਕੇ ਵਰਨਣ ਕਰੋ।2+1=3
14.ਉੱਭਕੀ ਖੇਤਰ ਰੇਖਾਵਾਂ ਦੇ ਤਿੰਨ ਗੁਣ ਲਿਖੋ।1×3=3
15.ਰੰਗਕਾਟ ਦੀ ਤਿਆਰੀ ਲਈ ਸਮੀਕਰਨ ਅਤੇ ਇਸਦੇ ਲਾਭ ਵੀ ਲਿਖੋ।3
16. ਹੇਠ ਲਿਖੀਆਂ ਸਮੀਕਰਨਾਂ ਨੂੰ ਪੂਰਾ ਲਿਖੋ:

(i) ਕੈਲਸੀਅਮ ਹਾਈਡਰਾਕਸਾਈਡ + ਕਾਰਬਨ ਡਾਈਆਕਸਾਈਡ → ......... + ........

(ii) ਸੋਡੀਅਮ + ਪਾਣੀ → ......... + ........

(iii) ਹਾਈਡ੍ਰੋਜਨ + ਕਲੋਰੀਨ → ......... + ........

1+1+1=3
17.ਮਨੁੱਖੀ ਮਾਦਾ ਜਣਨ ਅੰਗਾਂ ਦਾ ਅੰਕਿਤ ਚਿੱਤਰ ਬਣਾਓ।3
18.ਸਾਨੂੰ ਜੰਗਲਾਂ ਅਤੇ ਜੰਗਲੀ ਜੀਵਨ ਦੀ ਸੁਰੱਖਿਆ ਕਿਉਂ ਕਰਨੀ ਚਾਹੀਦੀ ਹੈ?1×3=3
ਭਾਗ–ਸਅੰਕ = 15
19.ਸੁਰਜੀ ਕੁੱਕਰ ਦਾ ਸਿਧਾਂਤ, ਰਚਨਾ ਅਤੇ ਕਾਰਜ ਵਿਧੀ ਅੰਕਿਤ ਚਿੱਤਰ ਦੀ ਸਹਾਇਤਾ ਨਾਲ ਵਰਨਣ ਕਰੋ।
ਜਾਂ
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਬਿਜਲੀ ਦੀ ਮੋਟਰ ਦਾ ਸਿਧਾਂਤ, ਰਚਨਾ ਅਤੇ ਕਾਰਜ ਵਿਧੀ ਸਮਝਾਓ।
5
20.ਪਾਤਾਂ ਅਤੇ ਅਧਾਤਾਂ ਵਿਚਕਾਰ ਅੰਤਰ ਲਿਖੋ।
ਜਾਂ
ਕਾਰਬਨ ਦੇ ਉਹ ਗੁਣ ਲਿਖੋ ਜਿਨ੍ਹਾਂ ਕਰਕੇ ਸਾਡੇ ਆਲੇ-ਦੁਆਲੇ ਕਾਰਬਨ ਯੋਗਿਕਾਂ ਦੀ ਵੱਡੀ ਗਿਣਤੀ ਮੌਜੂਦ ਹੈ।
1×5=5
21.ਅੰਕਿਤ ਚਿੱਤਰ ਦੀ ਸਹਾਇਤਾ ਨਾਲ ਮਨੁੱਖੀ ਆਹਾਰ ਨਲੀ ਦਾ ਵਰਨਣ ਕਰੋ।
ਜਾਂ
ਇੱਕ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਤੁਸੀਂ ਕੁਦਰਤੀ ਉਤਪਾਦਾਂ ਦੀ ਖਪਤ ਘੱਟ ਕਰਨ ਲਈ ਕੀ ਕਰ ਸਕਦੇ ਹੋ?
2+3=5
📄 ਪੇਪਰ ਕੋਡ: 05/C
ਭਾਗ–ਉਅੰਕ = 7
1.ਲੈਂਜ਼ ਦੀ ਫੋਕਸ ਦੂਰੀ ਦੀ ਪਰਿਭਾਸ਼ਾ ਲਿਖੋ।1
2.ਬਿਜਲੀ ਲਈ ਬੈਟਰੀ ਜਾਂ ਸੈਲਾਂ ਦਾ ਅਤੇ ਤਾਰ ਜੋੜ ਦੇ ਸੰਕੇਤ ਲਿਖੋ।½+½=1
3.ਇਮਲੀ ਅਤੇ ਕੀੜੀ ਦੇ ਡੰਗ ਵਿੱਚ ਮੌਜੂਦ ਤੇਜ਼ਾਬਾਂ ਦੇ ਨਾਂ ਲਿਖੋ।½+½=1
4.ਅਸੀਂ ਲੋਹੇ ਦੀਆਂ ਵਸਤਾਂ ਤੇ ਪੇਂਟ ਕਿਉਂ ਕਰਦੇ ਹਾਂ?1
5.ਪਰਾਗਣ ਦੀ ਪਰਿਭਾਸ਼ਾ ਲਿਖੋ।1
6.ਦਿਮਾਗ਼ ਦਾ ਕਿਹੜਾ ਭਾਗ ਸ਼ਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ?1
7.ਸਮਰੂਪ ਅੰਗ ਕੀ ਹੁੰਦੇ ਹਨ?1
ਭਾਗ–ਅਅੰਕ = 10
8.4Ω, 8Ω, 12Ω ਅਤੇ 24Ω ਕਿਸ ਤਰਤੀਬ ਵਿੱਚ ਜੋੜੇ ਜਾਣ ਤੇ ਵੱਧ ਤੋਂ ਵੱਧ ਪ੍ਰਤੀਰੋਧ ਪ੍ਰਾਪਤ ਹੋਵੇਗਾ? ਪਰਿਣਾਮੀ ਪ੍ਰਤੀਰੋਧ ਵੀ ਪਤਾ ਕਰੋ।1+1=2
9.ਆਧੁਨਿਕ ਆਵਰਤੀ ਸਾਰਣੀ ਦੇ ਕਿਸੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਜਾਣ ਤੇ (i) ਪ੍ਰਮਾਣੂ ਆਕਾਰ (ii) ਧਾਤਵੀਂ ਗੁਣ ਕਿਵੇਂ ਬਦਲਦੇ ਹਨ?1+1=2
10.ਭੂਣਣ ਅਤੇ ਭਸਮੀਕਰਣ ਵਿੱਚਕਾਰ ਅੰਤਰ ਉਦਾਹਰਣ ਦੇ ਕੇ ਦੱਸੋ।1+1=2
11.ਭੋਜਨ ਲੜੀ ਕੀ ਹੁੰਦੀ ਹੈ? ਉਦਾਹਰਣ ਦਿਓ।1+1=2
12.ਆਕਸੀ ਸਾਹ ਕਿਰਿਆ ਅਤੇ ਅਣਆਕਸੀ ਸਾਹ ਕਿਰਿਆ ਵਿੱਚਕਾਰ ਦੋ ਅੰਤਰ ਲਿਖੋ।2
ਭਾਗ–ਏਅੰਕ = 18
13.ਹਾਈਡਲ (ਪਣ) ਪਾਵਰ ਪਲਾਂਟ ਵਿੱਚ ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ? ਚਿੱਤਰ ਬਣਾ ਕੇ ਸਮਝਾਓ।2+1=3
14.ਗੋਲਾਕਾਰ ਦਰਪਣਾਂ ਦੁਆਰਾ ਪਰਾਵਰਤਨ ਲਈ ਕਿਹੜੀਆਂ ਚਿੰਨ੍ਹ ਪਰੰਪਰਾਵਾਂ ਵਰਤੀਆਂ ਜਾਂਦੀਆਂ ਹਨ?3
15.ਕੱਪੜੇ ਧੋਣ ਵਾਲੇ ਸੋਡੇ ਦਾ ਰਸਾਇਣਕ ਨਾਂ ਅਤੇ ਸੂਤਰ ਲਿਖੋ। ਇਸਦੇ ਦੋ ਲਾਭ ਵੀ ਲਿਖੋ।1+2=3
16. ਸੂਤਰਾਂ ਦੀ ਸਹਾਇਤਾ ਨਾਲ ਹੇਠ ਲਿਖੇ ਕਥਨਾਂ ਨੂੰ ਰਸਾਇਣਕ ਸਮੀਕਰਨਾਂ ਦੇ ਰੂਪ ਵਿੱਚ ਲਿਖ ਕੇ ਸੰਤੁਲਿਤ ਕਰੋ:

(i) ਪੋਟਾਸ਼ੀਅਮ ਤੱਤ, ਪਾਣੀ ਨਾਲ ਕਿਰਿਆ ਕਰਕੇ ਪੋਟਾਸ਼ੀਅਮ ਹਾਈਡਰਾਕਸਾਈਡ ਅਤੇ ਹਾਈਡ੍ਰੋਜਨ ਗੈਸ ਪੈਦਾ ਕਰਦਾ ਹੈ।

(ii) ਹਾਈਡ੍ਰੋਜਨ ਸਲਫਾਈਡ ਗੈਸ ਹਵਾ/ਆਕਸੀਜਨ ਵਿੱਚ ਬਲ ਕੇ ਪਾਣੀ ਅਤੇ ਸਲਫਰਡਾਈਆਕਸਾਈਡ ਗੈਸ ਬਣਾਂਦੀ ਹੈ।

(iii) ਹਾਈਡ੍ਰੋਜਨ ਗੈਸ ਨਾਈਟ੍ਰੋਜਨ ਨਾਲ ਜੁੜ ਕੇ ਅਮੋਨੀਆ ਬਣਾਂਦੀ ਹੈ।

1×3=3
17.ਮਨੁੱਖੀ ਮਾਦਾ ਜਣਨ ਅੰਗਾਂ ਦਾ ਅੰਕਿਤ ਚਿੱਤਰ ਬਣਾਓ।3
18.ਸਾਨੂੰ ਜੰਗਲਾਂ ਅਤੇ ਜੰਗਲੀ ਜੀਵਨ ਦੀ ਸੁਰੱਖਿਆ ਕਿਉਂ ਕਰਨੀ ਚਾਹੀਦੀ ਹੈ?1×3=3
ਭਾਗ–ਸਅੰਕ = 15
19.ਸੁਰਜੀ ਕੁੱਕਰ ਦਾ ਸਿਧਾਂਤ, ਰਚਨਾ ਅਤੇ ਕਾਰਜ ਵਿਧੀ ਅੰਕਿਤ ਚਿੱਤਰ ਦੀ ਸਹਾਇਤਾ ਨਾਲ ਵਰਨਣ ਕਰੋ।
ਜਾਂ
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਬਿਜਲੀ ਦੀ ਮੋਟਰ ਦਾ ਸਿਧਾਂਤ, ਰਚਨਾ ਅਤੇ ਕਾਰਜ ਵਿਧੀ ਸਮਝਾਓ।
5
20.ਪਾਤਾਂ ਅਤੇ ਅਧਾਤਾਂ ਵਿਚਕਾਰ ਅੰਤਰ ਲਿਖੋ।
ਜਾਂ
ਕਾਰਬਨ ਦੇ ਉਹ ਗੁਣ ਲਿਖੋ ਜਿਨ੍ਹਾਂ ਕਰਕੇ ਸਾਡੇ ਆਲੇ-ਦੁਆਲੇ ਕਾਰਬਨ ਯੋਗਿਕਾਂ ਦੀ ਵੱਡੀ ਗਿਣਤੀ ਮੌਜੂਦ ਹੈ।
1×5=5
21.ਅੰਕਿਤ ਚਿੱਤਰ ਦੀ ਸਹਾਇਤਾ ਨਾਲ ਮਨੁੱਖੀ ਆਹਾਰ ਨਲੀ ਦਾ ਵਰਨਣ ਕਰੋ।
ਜਾਂ
ਇੱਕ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਤੁਸੀਂ ਕੁਦਰਤੀ ਉਤਪਾਦਾਂ ਦੀ ਖਪਤ ਘੱਟ ਕਰਨ ਲਈ ਕੀ ਕਰ ਸਕਦੇ ਹੋ?
5