ਕਲਾਸ 8 ਵਿਗਿਆਨ ਪ੍ਰਸ਼ਨ ਪੱਤਰ 2326 | Annual Exam Science Paper VIII
Annual Exam | ਸਲਾਨਾ ਪ੍ਰੀਖਿਆ

ਕਲਾਸ 8 ਵਿਗਿਆਨ ਪ੍ਰਸ਼ਨ ਪੱਤਰ — 2026
Class VIII Science Question Paper

📖 ਕਲਾਸ: VIII ⏱ 3 ਘੰਟੇ 🏆 ਕੁੱਲ ਅੰਕ: 80 📄 30 ਪ੍ਰਸ਼ਨ 🌐 ਪੰਜਾਬੀ
Paper Code
809
ਸੈਸ਼ਨ
Morning
ਛਾਪੇ ਪੰਨੇ
14
ਕੁੱਲ ਪ੍ਰਸ਼ਨ
30
📊 ਅੰਕ ਵੰਡ (Marks Distribution)
ਭਾਗ ਪ੍ਰਸ਼ਨ ਦੀ ਕਿਸਮ ਪ੍ਰਸ਼ਨ ਅੰਕ/ਪ੍ਰਸ਼ਨ ਕੁੱਲ ਅੰਕ
ਭਾਗ 1 1-1 ਅੰਕ ਵਾਲੇ ਪ੍ਰਸ਼ਨ (MCQ + Match + Fill + T/F) 16 1 16
ਭਾਗ 2 2-2 ਅੰਕ ਵਾਲੇ ਪ੍ਰਸ਼ਨ (ਕੋਈ 14 ਕਰੋ) 17 ਵਿੱਚੋਂ 14 2 28
ਭਾਗ 3 3-3 ਅੰਕ ਵਾਲੇ ਪ੍ਰਸ਼ਨ (ਕੋਈ 7 ਹੱਲ ਕਰੋ) 9 ਵਿੱਚੋਂ 7 3 21
5 ਅੰਕ ਲੰਮੇ ਉੱਤਰ ਵਾਲੇ ਪ੍ਰਸ਼ਨ 3 5 15
ਕੁੱਲ ਜੋੜ (Total) 80
📝 ਭਾਗ 1: 1-1 ਅੰਕ ਵਾਲੇ ਪ੍ਰਸ਼ਨ (Q.1) — 16×1=16
MCQ ਬਹੁਵਿਕਲਪੀ ਪ੍ਰਸ਼ਨ (Q.1, i–x) 10 ਅੰਕ
i. ਤੁੜੀ ਵਿੱਚੋਂ ਦਾਣੇ ਵੱਖ ਕਰਨ ਦਾ ਢੰਗ ਹੈ।
ਕਟਾਈ ਫਿੱਟਾ ਦੇਣਾ ਗਹਾਈ ✓ ਸਹੀ ਛੱਡਣਾ
ii. ਹੇਠ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਟੀਕਾਕਰਨ ਨਾਲ ਰੁਕਦੀ ਹੈ।
ਮਲੇਰੀਆ ਪੋਲੀਓ ✓ ਸਹੀ ਦਾਦ ਖਾਰਸ਼ ਹੈਜ਼ਾ
iii. ਕੋਲੇ ਦਾ ਇਹ ਉਤਪਾਦ ਕੀੜੇ ਭਜਾਉਣ ਲਈ ਵਰਤਿਆ ਜਾਂਦਾ ਹੈ।
ਕੋਲਤਾਰ ਕੋਕ ਨੈਫਥਾਲੀਨ ✓ ਸਹੀ ਬੈਨਜੀਨ
iv. ਘੱਟੋ-ਘੱਟ ਤਾਪਮਾਨ ਜਿਸ ਤੇ ਬਾਲਣ ਅੱਗ ਫੜਦਾ ਹੈ।
ਪਿਘਲਣ ਦਾ ਤਾਪਮਾਨ ਉਬਲਣ ਤਾਪਮਾਨ ਜਲਣ ਤਾਪਮਾਨ ✓ ਸਹੀ ਇਹਨਾਂ ਵਿੱਚੋਂ ਕੋਈ ਨਹੀਂ
v. ਇਹ ਗੁਜਰਾਤ ਦੀ ਖੇਤਰੀ ਪੂਜਾੜੀ ਹੈ।
ਜੰਗਲੀ ਖੋਤਾ ✓ ਸਹੀ ਬੰਗਾਲ ਟਾਈਗਰ ਗੈਂਡਾ ਹਾਥੀ
vi. ਸ਼ੁਕਰਾਣੂ ਅਤੇ ਅੰਡੇ ਦੇ ਮੇਲ ਤੋਂ ਕੀ ਬਣਦਾ ਹੈ?
ਯੁਗਮਜ✓ ਸਹੀ ਯੁਗਮਕ ਭਰੂਣ ਅੰਡਵਹਿਣੀ
vii. ਸ਼ੱਕਰ ਰੋਗ ਕਿਸ ਹਾਰਮੋਨ ਦੀ ਘਾਟ ਕਾਰਨ ਹੁੰਦਾ ਹੈ?
ਐਸਟ੍ਰੋਜਨ ਟੈਸਟੋਸਟੀਰੋਨ ਇਨਸੁਲਿਨ ✓ ਸਹੀ ਥਾਇਰਾਕੀਸਨ
viii. ਇਹ ਆਕਾਰ ਜਲੀ ਜੀਵਾਂ ਨੂੰ ਪਾਣੀ ਵਿੱਚ ਤੈਰਨ ਵਿੱਚ ਮਦਦ ਕਰਦਾ ਹੈ?
ਚਪਟਾ ਸਰੀਰ ਸੌਂਟਰੀਮਲਾਈਂਡ ਸਰੀਰ ✓ ਸਹੀ ਚੌੜਾ ਸਰੀਰ ਖੁਰਦਰਾ ਸਰੀਰ
ix. ਜਦੋਂ ਤੁਸੀਂ ਵੱਜਦੀ ਹੋਈ ਘੰਟੀ ਨੂੰ ਛੁਹ ਲੈਂਦੇ ਹੋ, ਤਾਂ—
ਘੰਟੀ ਕੰਪਨ ਕਰਨਾ ਬੰਦ ਕਰ ਦਿੰਦੀ ਹੈ ✓ ਸਹੀ ਘੰਟੀ ਕੰਪਨ ਕਰਦੀ ਹੈ ਪਰ ਸੁਣਦੀ ਨਹੀਂ ਕੰਪਨ ਵਿੱਚ ਕੋਈ ਬਦਲਾਅ ਨਹੀਂ ਅਸਰਾਮ ਵੱਧਦਾ ਹੈ
x. ਵਾਹਨਾਂ ਦੇ ਰਿਮਾਂ ਉੱਪਰ ਇਸ ਦੀ ਪਰਤ ਚੜ੍ਹਾਈ ਜਾਂਦੀ ਹੈ?
ਸੋਨਾ ਚਾਂਦੀ ਕਰੋਮੀਅਮ ✓ ਸਹੀ ਕਾਪਰ
ਮਿਲਾਨ ਕਾਲਮ ਓ ਅਤੇ ਅ ਦਾ ਮਿਲਾਨ ਕਰੋ (xi–xiii) 3 ਅੰਕ
ਕਾਲਮ ਓ ਕਾਲਮ ਅ
xi. ਚਾਰਜ ਦਾ ਪ੍ਰਵਾਹ ਬਲ/ਖੇਤਰਫਲ
xii. ਦਬਾਓ ਉੱਲੂ
xiii. ਹਨੇਰੇ ਦਾ ਜੀਵ ਬਿਜਲੀ ਧਾਰਾ
ਖਾਲੀ ਥਾਂ ਖਾਲੀ ਸਥਾਨ ਭਰੋ (xiv–xv) 2 ਅੰਕ
xiv. ਕੋਵਿਡ-19 ……………… ਰੋਗ ਹੈ।
xv. ਅੰਡਾਣੂ ਦਾ ਸ਼ੁਕਰਾਣੂ ਦੁਆਰਾ ਨਿਸ਼ੇਚਨ ਹੋਣ ਤੇ ………………ਬਣਦਾ ਹੈ।
ਸਹੀ/ਗਲਤ ਸਹੀ ਜਾਂ ਗਲਤ (xvi) 1 ਅੰਕ
xvi. ਮਿੱਟੀ, ਪੱਟਣ ਲਈ ਸੁਹਾਗੇ ਦੀ ਵਰਤੋਂ ਕੀਤੀ ਜਾਂਦੀ ਹੈ।
✍️ ਭਾਗ 2: 2-2 ਅੰਕ ਵਾਲੇ ਪ੍ਰਸ਼ਨ (ਕੋਈ 14 ਕਰੋ) — 14×2=28
2 ਅੰਕ ਪ੍ਰਸ਼ਨ 2–18 (ਕੋਈ 14 ਚੁਣੋ) 28 ਅੰਕ
2. ਕੀਟ ਕੀ ਹੁੰਦੇ ਹਨ, ਉਦਾਹਰਨ ਦਿਓ?
3. ਟੀਕਾਕਰਨ ਦੀ ਪਰਿਭਾਸ਼ਾ ਲਿਖੋ, ਦੋ ਬਿਮਾਰੀਆਂ ਦੇ ਨਾਂ ਲਿਖੋ ਜਿਨ੍ਹਾਂ ਨੂੰ ਟੀਕਾਕਰਨ ਨਾਲ ਰੋਕਿਆ ਜਾ ਸਕਦਾ ਹੈ।
4. ਪਥਰਾਟ ਬਾਲਣਾਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਦੱਸੋ?
5. ਹਰੇ ਪੱਤਿਆਂ ਨੂੰ ਜਲਾਉਣਾ ਮੁਸ਼ਕਲ ਹੁੰਦਾ ਹੈ ਪਰ ਸੁੱਕੇ ਪੱਤਿਆਂ ਨੂੰ ਅੱਗ ਅਸਾਨੀ ਨਾਲ ਲੱਗ ਜਾਂਦੀ ਹੈ, ਕਿਉਂ?
6. ਜੰਤੂਆਂ ਦੇ ਅਲੋਪ ਹੋਣ ਦੇ ਤਿੰਨ ਕਾਰਨ ਲਿਖੋ?
7. ਡੱਡੂ ਵਿੱਚ ਨਿਸ਼ੇਚਨ ਕਿਰਿਆ ਕਿਵੇਂ ਹੁੰਦੀ ਹੈ?
8. ਕਿਸ਼ੋਰਾਂ ਲਈ ਸਰੀਰਕ ਅਭਿਆਸ ਕਿਉਂ ਜ਼ਰੂਰੀ ਹੈ?
9. ਪਾਣੀ ਦੇ ਡੈਮ ਦੀਆਂ ਹੇਠਲੀਆਂ ਕੰਧਾਂ ਵੱਧ ਮੋਟੀਆਂ ਕਿਉਂ ਹੁੰਦੀਆਂ ਹਨ?
10. ਅਸੀਂ ਸਰਦੀਆਂ ਵਿੱਚ ਆਪਣੇ ਹੱਥ ਕਿਉਂ ਰਗੜਦੇ ਹਾਂ?
11. ਹੇਠ ਲਿਖਿਆਂ ਦੀ ਪਰਿਭਾਸ਼ਾ ਦਿਓ: i) ਪ੍ਰਬਲਤਾ    ii) ਪਿੱਚ
12. ਬਿਜਲੀ ਧਾਰਾ ਦੇ ਕੁਝ ਪ੍ਰਭਾਵ ਲਿਖੋ?
13. ਸੀਜ਼ਮੋਗ੍ਰਾਫ ਕਿਵੇਂ ਕੰਮ ਕਰਦਾ ਹੈ?
14. ਦਿੜਤਾ ਦਰਸ਼ਨ ਕੀ ਹੁੰਦਾ ਹੈ?
15. ਮਾਸਿਕ ਚੱਕਰ ਕੀ ਹੁੰਦਾ ਹੈ, ਵਰਣਨ ਕਰੋ?
16. ਹਲ ਕੀ ਹੁੰਦਾ ਹੈ?
17. ਸੂਖਮਜੀਵਾਂ ਦੇ ਸਮੂਹਾਂ ਦੇ ਨਾਮ ਲਿਖੋ?
18. ਕੋਲੇ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ?
📖 ਭਾਗ 3: 3-3 ਅੰਕ ਵਾਲੇ ਪ੍ਰਸ਼ਨ (ਕੋਈ 7 ਹੱਲ ਕਰੋ) — 7×3=21
3 ਅੰਕ ਪ੍ਰਸ਼ਨ 19–27 (ਕੋਈ 7 ਚੁਣੋ) 21 ਅੰਕ
19. ਵੱਖ-ਵੱਖ ਖੇਤੀ ਕਾਰਜ ਵਿਧੀਆਂ ਕੀ ਹਨ? ਕਿਸੇ ਦੋ ਵਿਧੀਆਂ ਦਾ ਵਰਣਨ ਕਰੋ?
20. ਵਿਸ਼ਾਣੂ ਕੀ ਹੁੰਦੇ ਹਨ, ਵਿਸ਼ਾਣੂਆਂ ਨਾਲ ਹੋਣ ਵਾਲੀਆਂ ਤਿੰਨ ਬਿਮਾਰੀਆਂ ਦੇ ਨਾਮ ਲਿਖੋ?
21. ਜਲਣ ਤਾਪਮਾਨ ਦੀ ਪਰਿਭਾਸ਼ਾ ਲਿਖੋ ਅਤੇ ਉਹਨਾਂ ਸਥਿਤੀਆਂ ਦੀ ਸੂਚੀ ਬਣਾਓ ਜਿਨ੍ਹਾਂ ਅਧੀਨ ਬਲਣ ਹੋ ਸਕਦਾ ਹੈ।
22. ਜੰਗਲਾਂ ਦੇ ਨਸ਼ਟ ਹੋਣ ਦੇ ਕੀ ਸਿੱਟੇ ਹੁੰਦੇ ਹਨ?
23. ਕਿਰਿਆ ਰਾਹੀਂ ਦਰਸਾਓ ਕਿ ਹਵਾ ਦਬਾਓ ਉੱਤਪੰਨ ਕਰਦੀ ਹੈ?
24. ਰਗੜ ਘਟਾਉਣ ਲਈ ਕੁਝ ਤਰੀਕੇ ਲਿਖੋ?
25. ਤੁਸੀਂ ਕਿਵੇਂ ਸਿੱਧ ਕਰੋਗੇ ਕਿ ਪ੍ਰਕਾਸ਼ ਸੱਤ ਰੰਗਾਂ ਤੋਂ ਮਿਲ ਕੇ ਬਣਿਆ ਹੈ?
26. ਰੂੜੀ ਖਾਦ ਅਤੇ ਰਸਾਇਣਿਕ ਖਾਦ ਵਿੱਚਕਾਰ ਅੰਤਰ ਲਿਖੋ?
27. ਜੰਗਲਾਂ ਦੇ ਨਸ਼ਟ ਹੋਣ ਦੇ ਵੱਖ-ਵੱਖ ਕਾਰਨ ਲਿਖੋ?
📖 ਭਾਗ 4: 5-5 ਅੰਕ ਵਾਲੇ ਪ੍ਰਸ਼ਨ (ਕੋਈ 3 ਹੱਲ ਕਰੋ) — 3×5=15
5 ਅੰਕ ਪ੍ਰਸ਼ਨ 28–30 (ਕੋਈ 3 ਚੁਣੋ) 15 ਅੰਕ
28.ਪੈਟਰੋਲੀਅਮ ਦਾ ਅੰਸ਼ਕ ਕਸ਼ੀਦਨ ਕੀ ਹੁੰਦਾ ਹੈ? ਪੈਟਰੋਲੀਅਮ ਦੇ ਅੰਸਕ ਕਸ਼ੀਦਨ ਤੋਂ ਪ੍ਰਾਪਤ ਹੋਣ ਵਾਲੇ
ਉਤਪਾਦ ਅਤੇ ਉਹਨਾਂ ਦੇ ਉਪਯੋਗਾਂ ਲਿਖੋ।
ਜਾਂ
ਕੋਲੇ ਤੋਂ ਵੱਖ-ਵੱਖ ਉਤਪਾਦ ਕਿਵੇਂ ਪ੍ਰਾਪਤ ਹੁੰਦੇ ਹਨ? ਕੋਕ ਅਤੇ ਕੋਲਤਾਰ ਦੇ ਉਪਯੋਗ ਲਿਖੋ।
29. ਪ੍ਰਜਣਨ ਕੀ ਹੁੰਦਾ ਹੈ? ਲਿੰਗੀ ਅਤੇ ਅਲਿੰਗੀ ਪ੍ਰਜਣਨ ਵਿੱਚ ਅੰਤਰ ਲਿਖੋ।
ਜਾਂ
ਹੇਠ ਲਿਖਿਆਂ ਦੀ ਪਰਿਭਾਸ਼ਾ ਲਿਖੋ
1. ਨਿਸ਼ੇਚਨ 2. ਰੂਪਾਂਤਰਨ 3. ਦੋਲਿੰਗੀ ਜੰਤੂ 4. ਯੂਗਮਜ 5. ਸੈੱਲ ਵਿਭਾਜਨ
30.ਮਨੁੱਖੀ ਕੰਨ ਦੀ ਰਚਨਾ ਅਤੇ ਕਾਰਜ ਵਿੱਧੀ ਦੀ ਵਿਆਖਿਆ ਕਰੋ।
ਜਾਂ
ਸ਼ੋਰ ਪ੍ਰਦੂਸ਼ਨ ਕੀ ਹੁੰਦਾ ਹੈ? ਸ਼ੋਰ ਪ੍ਰਦੂਸ਼ਨ ਨੂੰ ਘੱਟ ਕਰਨ ਦੀ ਲਈ ਕੁਝ ਉਪਾਅ ਲਿਖੋ।