ਮਨੁੱਖੀ ਅੱਖ ਅਤੇ ਪ੍ਰਕਾਸ਼
ਵਿਗਿਆਨ ਨੋਟਸ — ਦਸਵੀਂ ਜਮਾਤ
ਮਨੁੱਖੀ ਅੱਖ ਦੀ ਬਣਤਰ ਅਤੇ ਕਾਰਜ ਵਿੱਧੀ
ਇੱਕ ਕੁਦਰਤੀ ਪ੍ਰਕਾਸ਼ੀ ਯੰਤਰ ਦਾ ਨਾਮ ਲਿਖੋ।
ਅੱਖ — ਇਹ ਇੱਕ ਕੁਦਰਤੀ (ਪ੍ਰਾਕ੍ਰਿਤਕ) ਪ੍ਰਕਾਸ਼ੀ ਯੰਤਰ ਹੈ ਜੋ ਸਾਨੂੰ ਇਸ ਖੂਬਸੂਰਤ ਸੰਸਾਰ ਨੂੰ ਵੇਖਣ ਵਿੱਚ ਮਦਦ ਕਰਦੀ ਹੈ।
- 1. ਸਕਲੀਰੋਟਿਕਅੱਖ ਦੀ ਸਭ ਤੋਂ ਬਾਹਰੀ ਕਠੋਰ ਅਤੇ ਅਪਾਰਦਰਸ਼ੀ ਪਰਤ। ਅੱਖ ਨੂੰ ਆਕਾਰ ਅਤੇ ਸੁਰੱਖਿਆ ਦਿੰਦੀ ਹੈ।
- 2. ਕਾਰਨੀਆਅੱਖ ਦੇ ਸਾਹਮਣੇ ਉਭਰੀ ਪਾਰਦਰਸ਼ੀ ਪਰਤ। ਪ੍ਰਕਾਸ਼ ਇੱਥੋਂ ਦਾਖਲ ਹੁੰਦਾ ਹੈ।
- 3. ਕੰਜੰਕਟਾਈਵਾਕਾਰਨੀਆ ਨੂੰ ਢੱਕਣ ਵਾਲੀ ਪਤਲੀ ਪਾਰਦਰਸ਼ੀ ਪਰਤ।
- 4. ਕੋਰਾਇਡਸਕਲੀਰੋਟਿਕ ਦੇ ਹੇਠਾਂ ਕਾਲੇ ਰੰਗ ਦੀ ਦੂਜੀ ਪਰਤ।
- 5. ਆਇਰਿਸਕੋਰਾਇਡ ਦੇ ਅਗਲੇ ਹਿੱਸੇ ਵਿੱਚ ਪਰਦਾ। ਅੱਖ ਨੂੰ ਰੰਗ ਦਿੰਦੀ ਹੈ ਅਤੇ ਪੁਤਲੀ ਦਾ ਆਕਾਰ ਕੰਟਰੋਲ ਕਰਦੀ ਹੈ।
- 6. ਪੁਤਲੀਆਇਰਿਸ ਦੇ ਵਿਚਕਾਰ ਛੇਕ। ਅੱਖ ਵਿੱਚ ਦਾਖਲ ਹੋਣ ਵਾਲੇ ਪ੍ਰਕਾਸ਼ ਦੀ ਮਾਤਰਾ ਕੰਟਰੋਲ ਕਰਦੀ ਹੈ।
- 7. ਲੈੱਨਜਆਇਰਿਸ ਦੇ ਪਿੱਛੇ ਡਬਲ ਉੱਤਲ ਲੈਨਜ। ਪ੍ਰਕਾਸ਼ ਨੂੰ ਰੈਟੀਨਾ ਤੇ ਫੋਕਸ ਕਰਦਾ ਹੈ।
- 8. ਸਿਲਰੀ ਪੱਠੇਲੈੱਨਜ ਨੂੰ ਜਕੜ ਕੇ ਰੱਖਦੇ ਹਨ ਅਤੇ ਫੋਕਸ ਦੂਰੀ ਅਡਜਸਟ ਕਰਦੇ ਹਨ।
- 9. ਰੈਟੀਨਾਅੰਦਰਲੀ ਤੀਜੀ ਪਰਤ। ਇੱਥੇ ਵਸਤੂ ਦਾ ਉਲਟਾ ਵਾਸਤਵਿਕ ਪ੍ਰਤੀਬਿੰਬ ਬਣਦਾ ਹੈ।
- 10. ਐਕੁਅਸ ਹਿਊਮਰਕਾਰਨੀਆ ਅਤੇ ਲੈੱਨਜ ਵਿਚਕਾਰ ਪਾਰਦਰਸ਼ੀ ਦ੍ਰਵ।
- 11. ਵਿਟਰਸ ਹਿਊਮਰਲੈੱਨਜ ਅਤੇ ਰੈਟੀਨਾ ਵਿਚਕਾਰ ਪਾਰਦਰਸ਼ੀ ਦ੍ਰਵ।
- 12. ਪ੍ਰਕਾਸ਼ ਨਸਸੁਨੇਹਾ ਰੈਟੀਨਾ ਤੋਂ ਦਿਮਾਗ ਤੱਕ ਪਹੁੰਚਾਉਂਦੀ ਹੈ। ਇਸ ਵਿੱਚ ਰਾੱਡ ਅਤੇ ਕੋਣ ਸੈੱਲ ਹਨ।
ℹ️
ਕਾਰਜ ਵਿੱਧੀ: ਪ੍ਰਕਾਸ਼ ਕਾਰਨੀਆ → ਪੁਤਲੀ → ਲੈੱਨਜ → ਰੈਟੀਨਾ ਤੱਕ ਪਹੁੰਚਦਾ ਹੈ। ਰੈਟੀਨਾ ਉੱਤੇ ਉਲਟਾ ਵਾਸਤਵਿਕ ਪ੍ਰਤੀਬਿੰਬ ਬਣਦਾ ਹੈ।
ਰੈਟੀਨਾ ਵਿੱਚ ਕਿਹੜੇ ਸੈੱਲ ਹੁੰਦੇ ਹਨ?
ਰਾੱਡ ਸੈੱਲ — ਘੱਟ ਰੌਸ਼ਨੀ ਵਿੱਚ ਵੇਖਣ ਵਿੱਚ ਮਦਦ ਕਰਦੇ ਹਨ। ਕੋਣ ਸੈੱਲ — ਰੰਗਾਂ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ।
ਸਪਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ ਕਿੰਨੀ ਹੁੰਦੀ ਹੈ?
ਇੱਕ ਤੰਦਰੁਸਤ ਅੱਖ ਲਈ ਸਪਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ 25 ਸੈਂਟੀਮੀਟਰ ਹੁੰਦੀ ਹੈ।
ਅੱਖ ਦੀ ਅਨੁਕੂਲਨ ਸ਼ਕਤੀ ਤੋਂ ਕੀ ਭਾਵ ਹੈ?
ਅਨੁਕੂਲਨ ਸ਼ਕਤੀ ਅੱਖ ਦੀ ਉਹ ਸਮਰੱਥਾ ਹੈ ਜਿਸ ਕਰਕੇ ਅੱਖ ਆਪਣੇ ਲੈੱਨਜ ਦੀ ਫੋਕਸ ਦੂਰੀ ਨੂੰ ਅਡਜੱਸਟ ਕਰਕੇ ਵੱਖ-ਵੱਖ ਦੂਰੀ ਤੇ ਪਈਆਂ ਵਸਤੂਆਂ ਨੂੰ ਸਾਫ਼ ਦੇਖ ਸਕਦੀ ਹੈ।
ਦ੍ਰਿਸ਼ਟੀ ਦੋਸ਼ — ਕਾਰਨ ਅਤੇ ਉਪਚਾਰ
1. ਨਿਕਟ-ਦ੍ਰਿਸ਼ਟੀ ਦੋਸ਼ (Myopia)
ਨੇੜੇ ਦੀਆਂ ਵਸਤੂਆਂ ਸਾਫ਼, ਪਰ ਦੂਰ ਦੀਆਂ ਧੁੰਦਲੀਆਂ।
ਉਪਚਾਰ: ਅਵਤੱਲ ਲੈਨਜ
ਉਪਚਾਰ: ਅਵਤੱਲ ਲੈਨਜ
2. ਦੂਰ-ਦ੍ਰਿਸ਼ਟੀ ਦੋਸ਼ (Hyperopia)
ਦੂਰ ਸਾਫ਼, ਨੇੜੇ ਧੁੰਦਲਾ।
ਉਪਚਾਰ: ਉੱਤਲ ਲੈਨਜ
ਉਪਚਾਰ: ਉੱਤਲ ਲੈਨਜ
3. ਰੰਗਾਂ ਲਈ ਅੰਨਾਪਣ
ਕੁਝ ਰੰਗ ਪਛਾਣ ਨਹੀਂ ਹੁੰਦੇ। ਜੱਦੀ ਰੋਗ।
4. ਮੋਤੀਆ ਬਿੰਦ (Cataract)
ਲੈਨਜ ਧੁੰਦਲਾ ਹੋਣਾ। ਓਪਰੇਸ਼ਨ ਨਾਲ ਠੀਕ।
ਕੁਦਰਤੀ ਵਰਤਾਰੇ
ਦਿਨ ਵੇਲੇ ਆਕਾਸ਼ ਨੀਲਾ ਕਿਉਂ?
ਨੀਲਾ ਰੰਗ ਜ਼ਿਆਦਾ ਖਿੰਡਦਾ ਹੈ।
ਪੁਲਾੜ ਵਿੱਚ ਆਕਾਸ਼ ਕਾਲਾ ਕਿਉਂ?
ਵਾਯੂਮੰਡਲ ਨਾ ਹੋਣ ਕਰਕੇ ਖਿੰਡਾਓ ਨਹੀਂ ਹੁੰਦਾ।
0 Comments