📚 ਵਿਗਿਆਨ — ਬਹੂ ਵਿਕਲਪੀ ਪ੍ਰਸ਼ਨ

ਜਮਾਤ IX  |  Science Theory

ਕੁੱਲ ਪ੍ਰਸ਼ਨ: 25  |  1×30 = 30 ਅੰਕ
ਪ੍ਰਸ਼ਨ 1

ਵਾਹਨਾਂ ਦੀ ਸਪੀਡ ਮਾਪਣ ਵਾਲੇ ਯੰਤਰ ਦਾ ਨਾਮ ਕੀ ਹੈ?

(ਉ) ਥਰਮਾਮੀਟਰ
✓ (ਅ) ਸਪੀਡੋਮੀਟਰ
(ੲ) ਬੈਰੋਮੀਟਰ
(ਸ) ਓਡੋਮੀਟਰ
ਪ੍ਰਸ਼ਨ 2

ਸੈੱਲ ਕੀ ਹੁੰਦਾ ਹੈ?

✓ (ੳ) ਜੀਵਨ ਦੀ ਮੁਢਲੀ ਇਕਾਈ
(ਅ) ਪੌਦੇ ਦਾ ਭਾਗ
(ੲ) ਬੈਟਰੀ
(ਸ) ਖੂਨ ਦਾ ਹਿੱਸਾ
ਪ੍ਰਸ਼ਨ 3

ਸਟੋਮੈਟਾ ਦੀ ਪਰਿਭਾਸ਼ਾ ਕੀ ਹੈ?

(ੳ) ਜੜ੍ਹ ਦੇ ਛੇਦ
(ਅ) ਫੁੱਲ ਦਾ ਭਾਗ
✓ (ੲ) ਪੱਤਿਆਂ ਵਿੱਚ ਗੈਸਾਂ ਦੇ ਅਦਾਨ-ਪ੍ਰਦਾਨ ਲਈ ਛੋਟੇ ਛੇਦ
(ਸ) ਤਣੇ ਦੀ ਪਰਤ
ਪ੍ਰਸ਼ਨ 4

ਗਤੀ ਦੇ ਪਹਿਲੇ ਨਿਯਮ ਨੂੰ ਕੀ ਆਖਦੇ ਹਨ?

(ਉ) ਊਰਜਾ ਦਾ ਨਿਯਮ
✓ (ਅ) ਜੜਤਾ ਦਾ ਨਿਯਮ
(ੲ) ਪ੍ਰਤੀਕਿਰਿਆ ਦਾ ਨਿਯਮ
(ਸ) ਪ੍ਰਵੇਗ ਦਾ ਨਿਯਮ
ਪ੍ਰਸ਼ਨ 5

ਟਿਸ਼ੂ ਕਿਸ ਨੂੰ ਆਖਦੇ ਹਨ?

(ਉ) ਇੱਕਲੇ ਸੈੱਲ ਨੂੰ
✓ (ਅ) ਇੱਕੋ ਜਿਹੇ ਸੈੱਲਾਂ ਦੇ ਸਮੂਹ ਨੂੰ
(ੲ) ਅੰਗਾਂ ਦੇ ਸਮੂਹ ਨੂੰ
(ਸ) ਖੂਨ ਦੇ ਸੈੱਲਾਂ ਨੂੰ
ਪ੍ਰਸ਼ਨ 6

ਵਾਹਨਾਂ ਦੀ ਦੂਰੀ ਮਾਪਣ ਵਾਲੇ ਯੰਤਰ ਦਾ ਨਾਮ ਕੀ ਹੈ?

(ਉ) ਸਪੀਡੋਮੀਟਰ
(ਅ) ਥਰਮਾਮੀਟਰ
✓ (ੲ) ਓਡੋਮੀਟਰ
(ਸ) ਅਮੀਟਰ
ਪ੍ਰਸ਼ਨ 7

ਜ਼ਾਇਲਮ ਦਾ ਕੰਮ ਕੀ ਹੈ?

(ਉ) ਭੋਜਨ ਪਹੁੰਚਾਉਣਾ
✓ (ਅ) ਪਾਣੀ ਤੇ ਖਣਿਜ ਪਦਾਰਥ ਪਹੁੰਚਾਉਣਾ
(ੲ) ਗੈਸ ਦਾ ਅਦਾਨ-ਪ੍ਰਦਾਨ
(ਸ) ਪ੍ਰਕਾਸ਼ ਸੰਸਲੇਸ਼ਣ
ਪ੍ਰਸ਼ਨ 8

ਸੁੱਕੀ ਬਰਫ਼ ਕਿਸ ਨੂੰ ਆਖਦੇ ਹਨ?

(ਉ) ਜੰਮੇ ਹੋਏ ਪਾਣੀ ਨੂੰ
(ਅ) ਜੰਮੀ ਨਾਈਟ੍ਰੋਜਨ ਨੂੰ
✓ (ੲ) ਠੋਸ ਕਾਰਬਨ ਡਾਈਆਕਸਾਈਡ ਨੂੰ
(ਸ) ਬਰਫ਼ ਦੇ ਟੁਕੜੇ ਨੂੰ
ਪ੍ਰਸ਼ਨ 9

ਮਨੁੱਖੀ ਕੰਨ ਦੀ ਸੁਣਨਯੋਗ ਸੀਮਾ ਕੀ ਹੈ?

(ਉ) 1 Hz ਤੋਂ 1000 Hz
✓ (ਅ) 20 Hz ਤੋਂ 20,000 Hz
(ੲ) 50 Hz ਤੋਂ 5000 Hz
(ਸ) 100 Hz ਤੋਂ 10,000 Hz
ਪ੍ਰਸ਼ਨ 10

ਤੰਦਰੁਸਤ ਸਰੀਰ ਦਾ ਤਾਪਮਾਨ ਕਿੰਨਾ ਹੁੰਦਾ ਹੈ?

(ਉ) 35°C
(ਅ) 38°C
✓ (ੲ) 37°C
(ਸ) 36°C
ਪ੍ਰਸ਼ਨ 11

ਯੋਗਿਕ ਦੀ ਇੱਕ ਉਦਾਹਰਣ ਕਿਹੜੀ ਹੈ?

(ਉ) ਸੋਨਾ
(ਅ) ਆਕਸੀਜਨ
✓ (ੲ) ਪਾਣੀ (H₂O)
(ਸ) ਲੋਹਾ
ਪ੍ਰਸ਼ਨ 12

ਪ੍ਰਕਾਸ਼ ਸੰਸਲੇਸ਼ਣ ਤੋਂ ਕੀ ਭਾਵ ਹੈ?

(ਉ) ਭੋਜਨ ਖਾਣਾ
(ਅ) ਸਾਹ ਲੈਣਾ
✓ (ੲ) ਸੂਰਜੀ ਊਰਜਾ ਨਾਲ ਭੋਜਨ ਬਣਾਉਣਾ
(ਸ) ਪਾਣੀ ਸੋਖਣਾ
ਪ੍ਰਸ਼ਨ 13

ਜੀਵਨ ਦੀ ਮੂਲ ਇਕਾਈ ਕੀ ਹੈ?

(ਉ) ਟਿਸ਼ੂ
(ਅ) ਅੰਗ
✓ (ੲ) ਸੈੱਲ
(ਸ) ਅਣੂ
ਪ੍ਰਸ਼ਨ 14

ਸਾਧਾਰਨ ਨਮਕ ਕਿਸ ਯੋਗਿਕ ਦਾ ਆਮ ਨਾਮ ਹੈ?

(ਉ) CaCO₃
(ਅ) NaOH
✓ (ੲ) NaCl
(ਸ) KCl
ਪ੍ਰਸ਼ਨ 15

ਤਿੰਨ ਉਪ-ਪਰਮਾਣਵੀ ਕਣਾਂ ਦੇ ਨਾਮ ਕਿਹੜੇ ਹਨ?

(ਉ) ਆਇਨ, ਅਣੂ, ਪਰਮਾਣੂ
✓ (ਅ) ਪ੍ਰੋਟੋਨ, ਨਿਊਟ੍ਰੋਨ, ਇਲੈਕਟ੍ਰੋਨ
(ੲ) ਕੈਟਾਇਨ, ਐਨਾਇਨ, ਰੈਡੀਕਲ
(ਸ) ਐਸਿਡ, ਬੇਸ, ਲੂਣ
ਪ੍ਰਸ਼ਨ 16

300 ਕੈਲਵਿਨ = ਕਿੰਨੇ ਡਿਗਰੀ ਸੈਂਟੀਗਰੇਡ?

(ਉ) 300°C
(ਅ) 373°C
✓ (ੲ) 27°C
(ਸ) 573°C
ਪ੍ਰਸ਼ਨ 17

ਥਰਮਾਮੀਟਰ ਵਿੱਚ ਕਿਹੜੀ ਧਾਤ ਹੁੰਦੀ ਹੈ?

(ਉ) ਲੋਹਾ
(ਅ) ਚਾਂਦੀ
(ੲ) ਸੋਨਾ
✓ (ਸ) ਪਾਰਾ
ਪ੍ਰਸ਼ਨ 18

18 g ਪਾਣੀ ਵਿੱਚ ਕਿੰਨੇ ਮੋਲ ਹੁੰਦੇ ਹਨ?

(ਉ) 2 ਮੋਲ
(ਅ) 18 ਮੋਲ
✓ (ੲ) 1 ਮੋਲ
(ਸ) 0.5 ਮੋਲ
ਪ੍ਰਸ਼ਨ 19

ਦਾਲਾਂ ਤੋਂ ਸਾਨੂੰ ਕਿਹੜਾ ਪੋਸ਼ਟਿਕ ਅੰਸ਼ ਮਿਲਦਾ ਹੈ?

(ਉ) ਕਾਰਬੋਹਾਈਡ੍ਰੇਟ
(ਅ) ਚਰਬੀ
(ੲ) ਪ੍ਰੋਟੀਨ
(ਸ) ਵਿਟਾਮਿਨ
ਪ੍ਰਸ਼ਨ 20

ਸਰੀਰਕ ਗਤੀ ਲਈ ਕਿਹੜਾ ਟਿਸ਼ੂ ਜ਼ਿੰਮੇਵਾਰ ਹੈ?

(ਉ) ਨਰਵ ਟਿਸ਼ੂ
(ਅ) ਐਪੀਥੀਲੀਅਲ ਟਿਸ਼ੂ
(ੲ) ਮਾਸਪੇਸ਼ੀ ਟਿਸ਼ੂ
(ਸ) ਕਨੈਕਟਿਵ ਟਿਸ਼ੂ
ਪ੍ਰਸ਼ਨ 21

g ਦਾ ਮਾਨ ਕਿੰਨਾ ਹੁੰਦਾ ਹੈ?

(ਉ) 8.9 m/s²
(ਅ) 9.8 m/s²
(ੲ) 10.8 m/s²
(ਸ) 6.8 m/s²
ਪ੍ਰਸ਼ਨ 22

ਥਰਮਾਮੀਟਰ ਵਿੱਚ ਕਿਹੜੀ ਧਾਤ ਹੁੰਦੀ ਹੈ?

(ਉ) ਲੋਹਾ
(ਅ) ਚਾਂਦੀ
(ੲ) ਸੋਨਾ
(ਸ) ਪਾਰਾ
ਪ੍ਰਸ਼ਨ 23

ਪ੍ਰਕਾਸ਼ ਸੰਸਲੇਸ਼ਣ ਲਈ ਕੱਚੀ ਸਮੱਗਰੀ ਕਿਹੜੀ ਹੈ?

(ਉ) ਪਾਣੀ
(ਅ) ਕਾਰਬਨ ਡਾਈਆਕਸਾਈਡ
(ੲ) ਸੂਰਜੀ ਪ੍ਰਕਾਸ਼
(ਸ) ਉਪਰੋਕਤ ਸਾਰੇ
ਪ੍ਰਸ਼ਨ 24

ਸੈੱਲ ਦੇ ਕਿਸ ਨਿਕੜੇ-ਅੰਗ ਨੂੰ ਸੈੱਲ ਦਾ ਸ਼ਕਤੀ ਘਰ ਆਖਦੇ ਹਨ?

(ੳ) ਗਾਲਜੀ ਬਾਡੀ
(ਅ) ਮਾਈਟੋਕਾਂਡਰੀਆਂ
(ੲ) ਲਾਈਸੋਸੋਮ
(ਸ) ਰਾਈਬੋਸੋਮ
ਪ੍ਰਸ਼ਨ 25

LPG ਦਾ ਪੂਰਾ ਨਾਮ ਕੀ ਹੈ?

(ੳ) ਨਪੀੜਤ ਕੁਦਰਤੀ ਗੈਸ
(ਅ) ਦ੍ਰਵਿਤ ਪੈਟਰੋਲੀਅਮ ਗੈਸ
(ੲ) ਪਾਈਪਡ ਕੁਦਰਤੀ ਗੈਸ
(ਸ) ਕਾਰਬਨ ਡਾਈਆਕਸਾਈਡ ਗੈਸ
ਪ੍ਰਸ਼ਨ 26

ਆਵਾਜ਼ ਦੀ ਗਤੀ ਕਿਸ ਮਾਧਿਅਮ ਵਿੱਚ ਸਭ ਤੋਂ ਵੱਧ ਹੁੰਦੀ ਹੈ?

(ੳ) ਹਵਾ
(ਅ) ਪਾਣੀ
(ੲ) ਠੋਸ
(ਸ)ਖਲਾਅ
ਪ੍ਰਸ਼ਨ 27

ਬਲ ਦੀ SI ਇਕਾਈ ਕੀ ਹੈ?

(ੳ)ਜੂਲ
(ਅ)ਨਿਊਟਨ
(ੲ) ਵਾਟ
(ਸ)ਪਾਸਕਲ
ਪ੍ਰਸ਼ਨ 28

ਰੌਸ਼ਨੀ ਦੀ ਗਤੀ ਲਗਭਗ ਕਿੰਨੀ ਹੈ?

(ੳ) 3×10⁸ m/s
(ਅ) 3×10⁶ m/s
(ੲ) 3×10¹⁰ m/s
(ਸ) 3×10⁴ m/s
ਪ੍ਰਸ਼ਨ 29

ਪਾਣੀ ਦਾ ਰਸਾਇਣਕ ਫਾਰਮੂਲਾ ਕੀ ਹੈ?

(ੳ) NO₂
(ਅ) H₂O₂
(ੲ) CO₂
(ਸ) H₂O
ਪ੍ਰਸ਼ਨ 30

ਡੀ.ਐੱਨ.ਏ. ਦਾ ਪੂਰਾ ਨਾਮ ਕੀ ਹੈ?

(ੳ) ਡੀਆਕਸੀ ਨਿਊਕਲੀਅਕ ਐਸਿਡ
(ਅ) ਆਕਸੀ ਰਾਈਬੋਨਿਊਕਲੀਅਕ ਐਸਿਡ
(ੲ) ਰਾਈਬੋਨਿਊਕਲੀਅਕ ਐਸਿਡ
(ਸ) ਡੀਆਕਸੀ ਰਾਈਬੋਨਿਊਕਲੀਅਕ ਐਸਿਡ