1) ਮੈਗਨੀਸ਼ੀਅਮ ਰੀਬਨ ਜਲਾਉਣ ਤੇ ਕੀ ਹੁੰਦਾ ਹੈ?
2) ਰਸਾਇਣਿਕ ਪਰਿਵਰਤਨ ਕੀ ਹੁੰਦੇ ਹਨ?
3) ਰਸਾਇਣਿਕ ਸਮੀਕਰਨ ਕੀ ਹੁੰਦੀ ਹੈ?
4) ਸੰਯੋਜਨ ਕਿਰਿਆ ਦੀ ਪਰਿਭਾਸ਼ਾ
5) ਅਪਘਟਨ ਕਿਰਿਆ ਦੀ ਪਰਿਭਾਸ਼ਾ
6) ਦੁਹਰਾ-ਵਿਸਥਾਪਨ ਕਿਰਿਆ ਦੀ ਪਰਿਭਾਸ਼ਾ
7) ਅਵਖੇਪਣ ਕਿਰਿਆ ਦੀ ਪਰਿਭਾਸ਼ਾ
8) ਉਦਾਸੀਨੀਕਰਨ ਕਿਰਿਆ ਕੀ ਹੁੰਦੀ ਹੈ?
9) ਖੋਰਨ ਕਿਸ ਨੂੰ ਆਖਦੇ ਹਨ?
10) ਦੁਰਗੰਧਤਾ ਤੋਂ ਕੀ ਭਾਵ ਹੈ?
ਪ੍ਰਸ਼ਨ 0:- ਸਾਡੇ ਰੋਜਾਨਾ ਜੀਵਨ ਵਿੱਚ ਵਾਪਰਨ ਵਾਲੇ ਰਸਾਇਣਿਕ ਪਰਿਵਰਤਨਾਂ ਦੀਆਂ ਉਦਾਹਰਣਾਂ ਦੇਓ।
ਉੱਤਰ:- ਸਾਡੇ ਦੈਨਿਕ ਜੀਵਨ ਵਿੱਚ ਆਮ ਹੋਣ ਵਾਲੀਆਂ ਰਸਾਇਣਿਕ ਕਿਰਿਆਂਵਾਂ ਦੀਆਂ ਉਦਾਹਰਣਾਂ:
- ਲੋਹੇ ਨੂੰ ਜੰਗਾਲ ਦਾ ਲਗਣਾ
- ਕੱਟੇ ਹੋਏ ਸੇਬ ਦਾ ਰੰਗ ਭੂਰਾ ਹੋਣਾ
- ਗੈਸ ਦਾ ਬਲਣਾ
- ਦਹੀ ਦਾ ਜਮਣਾ
- ਦੁੱਧ ਦਾ ਫੁੱਟਣਾ
- ਭੋਜਨ ਦਾ ਪਚਣਾ
- ਪਾਣੀ ਵਿੱਚ ਕਲੀ ਦਾ ਉਬਲਣਾ, ਉਦਾਸੀਨੀਕਰਨ, ਪਟਾਕਿਆਂ ਦਾ ਫਟਣਾ, ਲੱਕੜ ਦਾ ਜਲਣਾ
🔬 ਮੈਗਨੀਸ਼ੀਅਮ ਰੀਬਨ ਜਲਾਉਣ ਤੇ ਕੀ ਹੁੰਦਾ ਹੈ?
ਕੀ ਹੁੰਦਾ ਹੈ?
ਜਦੋਂ ਮੈਗਨੀਸ਼ੀਅਮ (Mg) ਰੀਬਨ ਨੂੰ ਅੱਗ ਲਾਈ ਜਾਂਦੀ ਹੈ, ਤਾਂ ਇਹ ਹਵਾ ਵਿੱਚ ਮੌਜੂਦ ਆਕਸੀਜਨ (O₂) ਨਾਲ ਤੇਜ਼ੀ ਨਾਲ ਪ੍ਰਤੀਕਿਰਿਆ ਕਰਦਾ ਹੈ। ਬਹੁਤ ਚਮਕਦਾਰ ਚਿੱਟੀ ਰੋਸ਼ਨੀ ਅਤੇ ਚਿੱਟਾ ਧੂੰਆਂ ਨਿਕਲਦਾ ਹੈ ਅਤੇ ਮੈਗਨੀਸ਼ੀਅਮ ਆਕਸਾਈਡ (MgO) ਬਣਦਾ ਹੈ।
⚗ ਰਸਾਇਣਿਕ ਸਮੀਕਰਨ
📋 ਮੁੱਖ ਜਾਣਕਾਰੀ
🔍 ਮੁੱਖ ਨਿਰੀਖਣ
- ਬਹੁਤ ਚਮਕਦਾਰ ਚਿੱਟੀ ਲਾਟ ਨਿਕਲਦੀ ਹੈ
- ਚਿੱਟਾ ਧੂੰਆਂ ਅਤੇ ਚਿੱਟੀ ਰਾਖ (MgO) ਬਣਦੀ ਹੈ
- ਬਹੁਤ ਜ਼ਿਆਦਾ ਤਾਪਮਾਨ (~3100°C) ਪੈਦਾ ਹੁੰਦਾ ਹੈ
- ਮੈਗਨੀਸ਼ੀਅਮ ਦਾ ਭਾਰ ਵਧਦਾ ਹੈ (ਆਕਸੀਜਨ ਜੁੜਨ ਕਾਰਨ)
- ਕਿਰਿਆ ਤੋਂ ਬਾਅਦ ਸਲੇਟੀ-ਚਿੱਟੀ ਬੇਸਿਕ ਰਾਖ ਬਚਦੀ ਹੈ
🏷 ਕਿਰਿਆ ਦੀ ਕਿਸਮ
ਸੰਯੋਜਨ ਕਿਰਿਆ ਦਹਨ ਕਿਰਿਆ ਆਕਸੀਕਰਨ
ਇਹ ਇੱਕ ਸੰਯੋਜਨ ਕਿਰਿਆ (Combination Reaction) ਹੈ ਕਿਉਂਕਿ ਦੋ ਪਦਾਰਥ ਮਿਲ ਕੇ ਇੱਕ ਨਵਾਂ ਪਦਾਰਥ ਬਣਾਉਂਦੇ ਹਨ। ਇਹ ਇੱਕ ਊਰਜਾ ਮੁਕਤ ਕਿਰਿਆ (Exothermic Reaction) ਵੀ ਹੈ।
📊 ਹਵਾਲਾ ਟੇਬਲ
| ਪਦਾਰਥ | ਫਾਰਮੂਲਾ | ਭੂਮਿਕਾ |
|---|---|---|
| ਮੈਗਨੀਸ਼ੀਅਮ | Mg | ਕਿਰਿਆਕਾਰਕ |
| ਆਕਸੀਜਨ | O₂ | ਕਿਰਿਆਕਾਰਕ |
| ਮੈਗਨੀਸ਼ੀਅਮ ਆਕਸਾਈਡ | MgO | ਉਤਪਾਦ |
ਪ੍ਰਸ਼ਨ 2:- ਰਸਾਇਣਿਕ ਪਰਿਵਰਤਨ ਕੀ ਹੁੰਦੇ ਹਨ?
ਉੱਤਰ:- ਅਜਿਹੇ ਪਰਿਵਰਤਨ ਜਿੰਨਾ ਕਰਕੇ ਰਸਾਇਣਿਕ ਬਣਤਰ ਵਿੱਚ ਬਦਲਾਵ ਆਉਂਦਾ ਹੈ ਅਤੇ ਨਵੇਂ ਗੁਣਾਂ ਵਾਲੇ ਨਵੇਂ ਪਦਾਰਥ ਬਣਦੇ ਹਨ।
ਪ੍ਰਸ਼ਨ:- ਅਭਿਕਾਰਕ ਅਤੇ ਉਤਪਾਦ ਕੀ ਹੁੰਦੇ ਹਨ?
ਉੱਤਰ:- ਰਸਾਇਣਿਕ ਕਿਰਿਆ ਵਿੱਚ ਭਾਗ ਲੈਣ ਵਾਲੇ ਪਦਾਰਥਾਂ ਨੂੰ ਅਭਿਕਾਰਕ ਆਖਦੇ ਹਨ। ਰਸਾਇਣਿਕ ਕਿਰਿਆ ਦੌਰਾਨ ਬਣਨ ਵਾਲੇ ਪਦਾਰਥਾਂ ਨੂੰ ਉਤਪਾਦ ਆਖਦੇ ਹਨ।
ਪ੍ਰਸ਼ਨ:- ਰਸਾਇਣਿਕ ਕਿਰਿਆ ਨੂੰ ਕਿਵੇਂ ਦਰਸਾਉਂਦੇ ਹਨ?
ਉੱਤਰ:- ਰਸਾਇਣਿਕ ਸਮੀਕਰਨ ਨਾਲ।
ਪ੍ਰਸ਼ਨ 3:- ਰਸਾਇਣਿਕ ਸਮੀਕਰਨ ਕੀ ਹੁੰਦੀ ਹੈ? ਇਸ ਨੂੰ ਕਿਵੇਂ ਲਿਖਦੇ ਹਨ?
ਉੱਤਰ:- ਜਿਸ ਸਮੀਕਰਨ ਦੁਆਰਾ ਰਸਾਇਣਿਕ ਕਿਰਿਆ ਨੂੰ ਦਰਸਾਇਆ ਜਾਂਦਾ ਹੈ, ਉਸ ਨੂੰ ਰਸਾਇਣਿਕ ਸਮੀਕਰਨ ਕਿਹਾ ਜਾਂਦਾ ਹੈ। ਇਸ ਨੂੰ ਤੱਤਾਂ ਦੇ ਚਿੰਨ੍ਹ ਅਤੇ ਯੋਗਿਕਾਂ ਦੇ ਸੂਤਰਾਂ ਨਾਲ ਲਿਖਦੇ ਹਨ।
ਪ੍ਰਸ਼ਨ 4:- ਸੰਯੋਜਨ ਕਿਰਿਆ ਦੀ ਪਰਿਭਾਸ਼ਾ ਦੇਉ।
ਉੱਤਰ:- ਜਿਸ ਰਸਾਇਣਿਕ ਕਿਰਿਆ ਵਿੱਚ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਮਿਲ ਕੇ ਇਕੱਲਾ ਉਤਪਾਦ ਬਣਾਉਂਦੇ ਹਨ, ਉਸ ਨੂੰ ਸੰਯੋਜਨ ਕਿਰਿਆ ਆਖਦੇ ਹਨ। ਉਦਾਹਰਣ: ਮੈਗਨੀਸ਼ੀਅਮ ਆਕਸਾਈਡ ਦਾ ਬਣਨਾ।
ਪ੍ਰਸ਼ਨ 5:- ਅਪਘਟਨ ਕਿਰਿਆ ਦੀ ਪਰਿਭਾਸ਼ਾ ਲਿਖੋ।
ਉੱਤਰ:- ਜਿਸ ਰਸਾਇਣਿਕ ਕਿਰਿਆ ਵਿੱਚ ਇਕੱਲਾ ਅਭਿਕਾਰਕ ਟੁੱਟ ਕੇ ਦੋ ਜਾਂ ਦੋ ਤੋਂ ਵੱਧ ਉਤਪਾਦ ਬਣਾਉਂਦਾ ਹੈ, ਉਸ ਕਿਰਿਆ ਨੂੰ ਅਪਘਟਨ ਕਿਰਿਆ ਆਖਦੇ ਹਨ। ਉਦਾਹਰਣ:
ਪ੍ਰਸ਼ਨ:- ਲੈਡ ਨਾਈਟਰੇਟ ਦੇ ਤਾਪ ਅਪਘਟਨ ਦੌਰਾਨ ਨਿਕਲਣ ਵਾਲੀ ਭੂਰੇ ਰੰਗ ਦੀ ਗੈਸ ਕਹਿੜੀ ਹੁੰਦੀ ਹੈ?
ਉੱਤਰ:- ਨਾਈਟਰੋਜਨ ਡਾਈਆਕਸਾਈਡ (NO₂) ਗੈਸ।
ਪ੍ਰਸ਼ਨ:- ਵਿਸਥਾਪਨ ਕਿਰਿਆ ਦੀ ਪਰਿਭਾਸ਼ਾ ਲਿਖੋ।
ਉੱਤਰ:- ਜਿਸ ਰਸਾਇਣਿਕ ਕਿਰਿਆ ਵਿੱਚ ਇੱਕ ਤੱਤ ਦੂਜੇ ਤੱਤ ਨੂੰ ਉਸਦੇ ਯੋਗਿਕ ਦੇ ਘੋਲ ਵਿੱਚੋਂ ਵਿਸਥਾਪਿਤ ਕਰ ਦਿੰਦਾ ਹੈ, ਉਸ ਨੂੰ ਵਿਸਥਾਪਨ ਕਿਰਿਆ ਆਖਦੇ ਹਨ। ਉਦਾਹਰਣ:
ਪ੍ਰਸ਼ਨ 6:- ਦੁਹਰਾ-ਵਿਸਥਾਪਨ ਕਿਰਿਆ ਦੀ ਪਰਿਭਾਸ਼ਾ ਲਿਖੋ।
ਉੱਤਰ:- ਜਿਸ ਰਸਾਇਣਿਕ ਕਿਰਿਆ ਵਿੱਚ ਅਭਿਕਾਰਕਾਂ ਦੇ ਆਇਨਾਂ ਦੀ ਆਪਸ ਵਿੱਚ ਅਦਲਾ-ਬਦਲੀ ਹੁੰਦੀ ਹੈ, ਉਸ ਨੂੰ ਦੁਹਰਾ-ਵਿਸਥਾਪਨ ਕਿਰਿਆ ਆਖਦੇ ਹਨ। ਉਦਾਹਰਣ:
ਪ੍ਰਸ਼ਨ 7:- ਅਵਖੇਪਣ ਕਿਰਿਆ ਦੀ ਪਰਿਭਾਸ਼ਾ ਲਿਖੋ।
ਉੱਤਰ:- ਜਿਸ ਰਸਾਇਣਿਕ ਕਿਰਿਆ ਵਿੱਚ ਅਘੁਲਣਸ਼ੀਲ ਅਵਖੇਪ ਬਣਦੇ ਹਨ, ਉਸ ਕਿਰਿਆ ਨੂੰ ਅਵਖੇਪਣ ਕਿਰਿਆ ਆਖਦੇ ਹਨ। ਉਦਾਹਰਣ:
ਪ੍ਰਸ਼ਨ:- ਤਾਪ ਸੌਖੀ ਕਿਰਿਆ ਦੀ ਪਰਿਭਾਸ਼ਾ ਲਿਖੋ।
ਉੱਤਰ:- ਜਿਸ ਰਸਾਇਣਿਕ ਕਿਰਿਆ ਵਿੱਚ ਤਾਪ ਊਰਜਾ ਦਾ ਸੋਖਣ ਹੁੰਦਾ ਹੈ, ਉਸ ਨੂੰ ਤਾਪ ਸੌਖੀ ਕਿਰਿਆ (Endothermic Reaction) ਆਖਦੇ ਹਨ। ਉਦਾਹਰਣ: ਪ੍ਰਕਾਸ਼ ਸੰਸਲੇਸ਼ਣ।
ਪ੍ਰਸ਼ਨ:- ਤਾਪ ਨਿਕਾਸੀ ਕਿਰਿਆ ਦੀ ਪਰਿਭਾਸ਼ਾ ਲਿਖੋ।
ਉੱਤਰ:- ਜਿਸ ਰਸਾਇਣਿਕ ਕਿਰਿਆ ਵਿੱਚ ਤਾਪ ਊਰਜਾ ਦਾ ਨਿਕਾਸ ਹੁੰਦਾ ਹੈ, ਉਸ ਨੂੰ ਤਾਪ ਨਿਕਾਸੀ ਕਿਰਿਆ (Exothermic Reaction) ਆਖਦੇ ਹਨ। ਉਦਾਹਰਣਾਂ: ਕਲੀ ਅਤੇ ਪਾਣੀ ਵਿਚਕਾਰ ਕਿਰਿਆ, ਉਦਾਸੀਨੀਕਰਨ ਕਿਰਿਆ, ਸਾਹ ਕਿਰਿਆ, ਮਿਥੇਨ ਦਾ ਦਾਹਨ ਆਦਿ।
ਪ੍ਰਸ਼ਨ 8:- ਉਦਾਸੀਨੀਕਰਨ ਕਿਰਿਆ ਕੀ ਹੁੰਦੀ ਹੈ?
ਉੱਤਰ:- ਤੇਜਾਬ ਅਤੇ ਖਾਰ ਆਪਸ ਵਿੱਚ ਕਿਰਿਆ ਕਰਕੇ ਲੂਣ ਅਤੇ ਪਾਣੀ ਬਣਾਉਂਦੇ ਹਨ। ਇਸ ਨੂੰ ਉਦਾਸੀਨੀਕਰਨ ਕਿਰਿਆ ਆਖਦੇ ਹਨ। ਉਦਾਹਰਣ:
ਪ੍ਰਸ਼ਨ:- ਲਘੂਕਰਨ ਤੋਂ ਕੀ ਭਾਵ ਹੈ?
ਉੱਤਰ:- ਜਿਸ ਕਿਰਿਆ ਵਿੱਚ ਹਾਈਡਰੋਜਨ ਦਾ ਵਾਧਾ ਜਾਂ ਆਕਸੀਜਨ ਦੀ ਹਾਨੀ ਹੁੰਦੀ ਹੈ, ਉਸ ਨੂੰ ਲਘੂਕਰਨ (Reduction) ਆਖਦੇ ਹਨ।
ਪ੍ਰਸ਼ਨ:- ਆਕਸੀਕਰਨ ਤੋਂ ਕੀ ਭਾਵ ਹੈ?
ਉੱਤਰ:- ਜਿਸ ਕਿਰਿਆ ਵਿੱਚ ਆਕਸੀਜਨ ਦਾ ਵਾਧਾ ਜਾਂ ਹਾਈਡਰੋਜਨ ਦੀ ਹਾਨੀ ਹੁੰਦੀ ਹੈ, ਉਸ ਨੂੰ ਆਕਸੀਕਰਨ (Oxidation) ਆਖਦੇ ਹਨ।
ਪ੍ਰਸ਼ਨ 9:- ਖੋਰਨ ਕਿਸ ਨੂੰ ਆਖਦੇ ਹਨ?
ਉੱਤਰ:- ਇਹ ਇੱਕ ਰਸਾਇਣਿਕ ਕਿਰਿਆ ਹੈ ਜੋ ਕਿਸੇ ਧਾਤ ਅਤੇ ਇਸ ਦੇ ਆਲੇ-ਦੁਆਲੇ ਮੌਜੂਦ ਹਵਾ, ਨਮੀ ਆਦਿ ਵਿਚਕਾਰ ਵਾਪਰਦੀ ਹੈ।
- ਹਵਾ ਅਤੇ ਨਮੀ ਦੀ ਮੌਜੂਦਗੀ ਵਿੱਚ ਲੋਹੇ ਨੂੰ ਜੰਗ ਲੱਗਣਾ
- ਚਾਂਦੀ ਉੱਪਰ ਕਾਲੀ ਪਰਤ ਚੜ੍ਹਨਾ
- ਤਾਂਬੇ ਉੱਤੇ ਹਰੀ ਪਰਤ ਚੜ੍ਹਨਾ
ਪ੍ਰਸ਼ਨ 10:- ਦੁਰਗੰਧਤਾ ਤੋਂ ਕੀ ਭਾਵ ਹੈ?
ਉੱਤਰ:- ਚਰਬੀ ਅਤੇ ਤੇਲ ਵਾਲੇ ਭੋਜਨ ਪਦਾਰਥ ਲੰਬੇ ਸਮੇਂ ਤੱਕ ਪਏ ਰਹਿਣ ਤਾਂ ਇਹਨਾਂ ਦਾ ਆਕਸੀਕਰਨ ਹੋ ਜਾਂਦਾ ਹੈ। ਜਿਸ ਕਰਕੇ ਇਹ ਬੇਸੁਆਦੇ ਹੋ ਜਾਂਦੇ ਹਨ ਅਤੇ ਇਹਨਾਂ ਵਿੱਚੋਂ ਦੁਰਗੰਧ ਆਉਣ ਲੱਗ ਜਾਂਦੀ ਹੈ। ਇਸ ਵਰਤਾਰੇ ਨੂੰ ਦੁਰਗੰਧਤਾ (Rancidity) ਆਖਦੇ ਹਨ।
0 Comments