ਕਲਾਸ ਛੇਵੀਂ

ਪਾਠ.3-ਰੇਸ਼ਿਆਂ ਤੋਂ ਕੱਪੜਿਆਂ ਤੱਕ
ਅਭਿਆਸ
1.ਖਾਲੀ ਥਾਵਾਂ ਭਰੋ-
I. ਸਿਲਕ ਨਰਮ ਅਤੇ ਮੁਲਾਇਮ ਹੁੰਦਾ ਹੈ।
II. ਨਾਰੀਅਲ ਰੇਸ਼ਾ ਨਾਰੀਅਲ ਦੇ ਬਾਹਰੋਂ ਉਤਾਰ ਕੇ ਪ੍ਰਾਪਤ ਕੀਤਾ ਜਾਂਦਾ ਹੈ।
III. ਨਾਈਲੋਨ ਅਤੇ ਪੋਲੀਐਸਟਰ ਸੰਸਲਿਸ਼ਟ ਰੇਸ਼ੇ ਹਨ।
IV. ਕਪਾਹ ਇਕ ਕੁਦਰਤੀ ਪੌਦਾ ਰੇਸ਼ਾ ਹੈ।
V.ਧਾਗਾ ਰੇਸ਼ਿਆਂ ਤੋਂ ਪ੍ਰਾਪਤ ਹੁੰਦਾ ਹੈ।
2. ਸਹੀ ਜਾਂ ਗਲਤ ਲਿਖੋ-
I. ਪੋਲੀਐਸਟਰ ਇੱਕ ਕੁਦਰਤੀ ਰੇਸ਼ਾ ਹੈ। (×)
II. ਉਣਾਈ ਵਿੱਚ ਇੱਕੋ ਹੀ ਤਰਾਂ ਦੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ। (√)
III. ਸੂਤੀ ਕੱਪੜੇ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਪਹਿਨਣੇ ਅਰਾਮਦਾਇਕ ਹੁੰਦੇ ਹਨ। (√)
IV. ਕਪਾਹ ਵਿਚੋਂ ਬੀਜ ਨੂੰ ਅਲੱਗ ਕਰਨ ਦੀ ਵਿਧੀ ਨੂੰ ਰੀਟਿੰਗ ਕਹਿੰਦੇ ਹਨ। (×)
V. ਰੇਸ਼ੇ ਨੂੰ ਧਾਗਾ ਬਣਾਉਣ ਲਈ ਵੱਟਿਆ ਅਤੇ ਖਿੱਚਿਆ ਜਾਂਦਾ ਹੈ। (√)
3. ਕਾਲਮ ੳ ਅਤੇ ਕਾਲਮ ਅ ਨੂੰ ਮਿਲਾਓ-
ਉਤੱਰ -
ੳ ਅ
I. ਪਟਸਨ ਤਣਾ
II. ਅਕਰਿਲਿਕ ਸੰਸਲਿਸ਼ਤ ਰੇਸ਼ੇ
III. ਨਾਰੀਅਲ ਰੇਸ਼ੇ ਨਾਰੀਅਲ ਦਾ ਬਾਹਰੀ ਸ਼ੈੱਲ
IV. ਕਪਾਹ ਵੇਲਣਾ ਬੀਜਾਂ ਨੂੰ ਵੱਖ ਕਰਨਾ
V. ਤੱਕਲੀ ਕਤਾਈ
4. ਸਹੀ ਵਿਕਲਪ ਦੀ ਚੌਣ ਕਰੋ-
I. ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਰੇਸ਼ਾ ਨਹੀਂ ਹੈ ?
(ੳ) ਉਨੱ
(ਅ) ਨਾਈਲੋਨ (√)
(ੲ) ਰੇਸ਼ਮ
(ਸ) ਪਟਸਨ
II.ਹੇਠ ਲਿਖਿਆਂ ਵਿਚੋਂ ਕਿਹੜਾ ਕੱਪੜਾ ਗਰਮ ਨਮੀ ਵਾਲੇ ਮੌਸਮ ਵਿੱਚ ਪਾਉਣ ਲਈ ਚੁਣਿਆ ਜਾਂਦਾ ਹੈ ?
(ੳ) ਸੂਤੀ (√)
(ਅ) ਉਨੀ
(ੲ) ਰੇਸ਼ਮੀ
(ਸ) ਪਟਸਨ
III. ਕਪਾਹ ਦੇ ਟੀਡਿਆਂ ਤੋਂ ਬੀਜਾਂ ਨੂੰ ਵੱਖ ਕਰਨ ਦੀ ਵਿਧੀ -
(ੳ) ਕਤਾਈ
(ਅ) ਰੀਟਿੰਗ
(ੲ) ਕਪਾਹ ਵੇਲਣਾ (√)
(ਸ) ਹੱਥ ਨਾਲ ਚੁੱਗਣਾ
IV. ਅਕਰਿਲਿਕ ਇੱਕ .........................ਹੈ।
(ੳ) ਕੁਦਰਤੀ ਰੇਸ਼ਾ
(ਅ) ਜੰਤੂ ਰੇਸ਼ਾ
(ੲ) ਪੌਦਾ ਰੇਸ਼ਾ
(ਸ) ਸੰਸਲਿਸ਼ਟ ਰੇਸ਼ਾ (√)
5. ਬਹੁਤ ਛੋਟੇ ਉਤੱਰਾਂ ਵਾਲੇ ਪ੍ਰਸ਼ਨ-
I. ਪ੍ਰਸ਼ਨ-ਕੋਈ ਦੋ ਜੰਤੂ ਰੇਸ਼ਿਆਂ ਦੇ ਨਾਂ ਲਿਖੋ।
ਉਤੱਰ- 1-ਉਨੱ ਅਤੇ 2-ਰੇਸ਼ਮ
II.ਪ੍ਰਸ਼ਨ-ਦੋ ਕੁਦਰਤੀ ਰੇਸ਼ਿਆਂ ਦੇ ਨਾਂ ਲਿਖੋ।
ਉਤੱਰ-1-ਉਨੱ ਅਤੇ 2-ਰੇਸ਼ਮ
III.ਪ੍ਰਸ਼ਨ-ਪਟਸਨ ਦੇ ਪੌਦੇ ਦੀ ਕਟਾਈ ਦਾ ਸਹੀ ਸਮਾਂ ਕਹਿੜਾ ਹੈ ?
ਉਤੱਰ-ਜਦੋਂ ਪੌਦੇ ਨੂੰ ਫੁੱਲ ਲਗਦੇ ਹਨ।
IV.ਪ੍ਰਸ਼ਨ-ਪਟਸਨ ਤੋਂ ਬਣਨ ਵਾਲੀਆਂ ਵਸਤੂਆਂ ਦੀ ਸੂਚੀ ਬਣਾਓ।
ਉਤੱਰ-ਪਰਦੇ,ਕੁਰਸੀਆਂ ਦੇ ਕਵਰ,ਗਲੀਚੇ,ਚਟਾਈਆਂ,ਰੱਸੀਆਂ,ਬੈਗ ਆਦਿ।
6.ਛੋਟੇ ਉਤੱਰਾਂ ਵਾਲੇ ਪ੍ਰਸ਼ਨ-
I.ਪ੍ਰਸ਼ਨ-ਕੁਦਰਤੀ ਰੇਸ਼ੇ ਅਤੇ ਸੰਸਲਿਸ਼ਟ ਰੇਸ਼ੇ ਵਿੱਚ ਅੰਤਰ ਦੱਸੋ।
ਉਤੱਰ-
II.ਪ੍ਰਸ਼ਨ-ਰੇਸ਼ਮ ਦੇ ਕੀੜੇ ਦੇ ਪਾਲਣ ਨੂੰ ਕੀ ਕਹਿੰਦੇ ਹਨ ?
ਉਤੱਰ-
III.ਪ੍ਰਸ਼ਨ-ਕਪਾਹ ਦੀ ਕਤਾਈ ਤੋਂ ਤੁਸੀ ਕੀ ਸਮਝਦੇ ਹੋ ?
ਉਤੱਰ-
7.ਵੱਡੇ ਉਤੱਰਾਂ ਵਾਲੇ ਪ੍ਰਸ਼ਨ-
I.ਪ੍ਰਸ਼ਨ-ਅਸੀਂ ਗਰਮੀ ਵਿੱਚ ਸੂਤੀ ਕੱਪੜੇ ਪਾਉਣ ਨੂੰ ਪਹਿਲ ਕਿਉਂ ਦਿੰਦੇ ਹਾਂ ?
ਉਤੱਰ-
II.ਪ੍ਰਸ਼ਨ-ਕਪਾਹ ਦੀ ਕਤਾਈ ਕਿਵੇਂ ਕੀਤੀ ਜਾਂਦੀ ਹੈ ?
ਉਤੱਰ-
0 Comments