ਕਲਾਸ-ਛੇਵੀਂ

ਪਾਠ.2-ਭੋਜਨ ਦੇ ਤੱਤ


 

ਪ੍ਰਸ਼ਨ :- ਭੋਜਨ ਕੀ ਹੈ?
ਉੱਤਰ:- ਊਰਜਾ ਦੀ ਪ੍ਰਾਪਤੀ ਲਈ ਖਾਦੇ ਜਾਣ ਵਾਲੇ ਪਦਾਰਥਾਂ ਨੂੰ ਭੋਜਨ ਆਖਦੇ ਹਨ।

ਪ੍ਰਸ਼ਨ :- ਪੋਸ਼ਕ ਤੱਤ ਕੀ ਹੁੰਦੇ ਹਨ ?
ਉੱਤਰ:-  ਸਰੀਰ ਨੂੰ ਪੋਸ਼ਣ ਦੇਣ ਵਾਲੇ ਪਦਾਰਥਾਂ ਨੂੰ  ਪੋਸ਼ਕ ਤੱਤ ਆਖਦੇ ਹਨ।ਜਿਵੇਂ ਪ੍ਰੋਟੀਨ,ਚਰਬੀ,ਖਣਿਜ ਆਦਿ।

ਅਭਿਆਸ
1.ਖਾਲੀ ਥਾਵਾਂ ਭਰੋ-

I. ਅਸੀਂ ਸਟਾਰਚ ਦੀ ਮੌਯੂਦਗੀ ਦਾ ਪ੍ਰੀਖਣ ਕਰਨ ਲਈ  ਆਇਓਡੀਨ  ਦੇ ਘੋਲ ਦੀ ਵਰਤੋਂ ਕਰਦੇ ਹਾਂ।

II. ਆਲੂ,ਚਾਵਲ ਅਤੇ ਕਣਕ ਵਿੱਚ  ਕਾਰਬੋਹਾਈਡਰੇਟਸ  ਭਰਪੂਰ ਮਾਤਰਾ ਵਿੱਚ ਹੁੰਦਾ ਹੈ।

III. ਖੱਟੇ ਫਲਾਂ ਵਿੱਚ ਮੁੱਖ ਤੌਰ ਤੇ  C  ਵਿਟਾਮਿਨ ਹੁੰਦਾ ਹੈ।

IV. ਆਨੀਮੀਆ  ਲੋਹੇ  ਦੀ ਘਾਟ ਕਾਰਨ ਹੁੰਦਾ ਹੈ।

V. ਗਿਲੜ ਆਇਓਡੀਨ   ਦੀ ਘਾਟ ਕਾਰਨ ਹੁੰਦਾ ਹੈ।

2. ਸਹੀ ਜਾਂ ਗਲਤ ਲਿਖੋ-

I. ਮਨੁੱਖ ਦੇ ਸਰੀਰ ਵਿੱਚ ਸੂਰਜ ਦੀ ਰੌਸ਼ਨੀ ਦੀ ਮਦਦ ਨਾਲ ਵਿਟਾਮਿਨ ਡੀ ਬਣਦਾ ਹੈ। (√)

II. ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਤੋਂ ਅਸੀ ਕੈਲਸ਼ੀਅਮ ਪ੍ਰਾਪਤ ਕਰਦੇ ਹਾਂ। (√)

III. ਦਾਲਾਂ ਚਰਬੀ ਦਾ ਮੁੱਖ ਸਰੋਤ ਹਨ। (×)

IV. ਚਾਵਲ ਇਕੱਲੇ ਹੀ ਸਾਡੇ ਸਰੀਰ ਨੂੰ ਸਾਰੇ ਪੌਸ਼ਿਟਕ ਤੱਤ ਪ੍ਰਦਾਨ ਕਰ ਸਕਦੇ ਹਨ। (×)

V. ਅੰਧਰਾਤਾ ਵਿਟਾਮਿਨ A ਦੀ ਘਾਟ ਨਾਲ ਹੁੰਦਾ ਹੈ। (√)

3. ਕਾਲਮ ੳ ਅਤੇ ਕਾਲਮ ਅ ਨੂੰ ਮਿਲਾਓ-

ੳ                         ਅ

I. ਪ੍ਰੋਟੀਨ ਦੀ ਘਾਟ        ਰਿਕਟਸ

II. ਵਿਟਾਮਿਨ A          ਬੇਰੀ ਬੇਰੀ

III.ਵਿਟਾਮਿਨ B           ਸਕਰਵੀ

IV.ਵਿਟਾਮਿਨ C          ਅੰਧਰਾਤਾ

V.ਵਿਟਾਮਿਨ D          ਕਵਾਸ਼ੀਓਰਕਰ

ਉਤੱਰ -

     ੳ                              ਅ

I. ਪ੍ਰੋਟੀਨ ਦੀ ਘਾਟ        ਕਵਾਸ਼ੀਓਰਕਰ

II. ਵਿਟਾਮਿਨ A          ਅੰਧਰਾਤਾ

III.ਵਿਟਾਮਿਨ B           ਬੇਰੀ ਬੇਰੀ

IV.ਵਿਟਾਮਿਨ C          ਸਕਰਵੀ

V.ਵਿਟਾਮਿਨ D          ਰਿਕਟਸ

4. ਸਹੀ ਉਤੱਰ ਦੀ ਚੌਣ ਕਰੋ-

I. ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੋਟੀਨ ਭਰਪੂਰ ਸਰੋਤ ਹੈ ?

(ੳ) ਆਲੂ

(ਅ) ਅੰਬ

(ੲ) ਚਾਵਲ

(ਸ) ਮੂੰਗੀ ਦੀ ਦਾਲ (√)

II.ਹੇਠ ਲਿਖਿਆਂ ਵਿਚੋਂ ਕਿਹੜਾ ਥਾਇਰਾਇਡ ਗ੍ਰੰਥੀ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਜਰੂਰੀ ਹੈ ?

(ੳ) ਵਿਟਾਮਿਨ

(ਅ) ਕੈਲਸ਼ੀਅਮ

(ੲ) ਆਇਓਡੀਨ (√)

(ਸ) ਲੋਹਾ

III. ਅਨੀਮੀਆ ਕਿਸ ਦੀ ਘਾਟ ਕਾਰਨ ਹੁੰਦਾ ਹੈ ?

(ੳ) ਵਿਟਾਮਿਨ

(ਅ) ਕੈਲਸ਼ੀਅਮ

(ੲ) ਲੋਹਾ (√)

(ਸ) ਆਇਓਡੀਨ

5. ਬਹੁਤ ਛੋਟੇ ਉਤੱਰਾਂ ਵਾਲੇ ਪ੍ਰਸ਼ਨ-

I. ਪ੍ਰਸ਼ਨ-ਸੰਤੁਲਿਤ ਭੋਜਨ ਜਾਂ ਸੰਤੁਲਿਤ ਆਹਾਰ ਕੀ ਹੈ ?

ਉਤੱਰ-ਜਿਸ ਭੋਜਨ ਵਿੱਚ ਸਾਰੇ ਪੌਸ਼ਟਿਕ ਤੱਤਾਂ  ਉਚਿਤ ਮਾਤਰਾ ਵਿੱਚ  ਹੋਣ ਉਸ  ਭੋਜਨ ਨੂੰ ਸੰਤੁਲਿਤ ਆਹਾਰ ਆਖਦੇ ਹਨ।

II.ਪ੍ਰਸ਼ਨ-ਕਾਰਬੋਹਾਈਡਰੇਟਸ ਦੇ ਮੁੱਖ ਸਰੋਤ ਕਿਹੜੇ ਹਨ ?

ਉਤੱਰ-ਪੌਦੇ ਕਾਰਬੋਹਾਈਡਰੇਟਸ ਦੇ ਮੁੱਖ ਸਰੋਤ ਹਨ। ਉਦਾਹਰਣ ਕਣਕ,ਚਾਵਲ,ਆਲੂ,ਫਲ ਆਦਿ।

III.ਪ੍ਰਸ਼ਨ-ਪ੍ਰੋਟੀਨ ਨੂੰ ਸਰੀਰ ਨਿਰਮਾਣ ਵਾਲਾ ਭੋਜਨ ਕਿਉਂ ਕਿਹਾ ਜਾਂਦਾ ਹੈ ?

ਉਤੱਰ-ਕਿਉਂਕਿ ਪ੍ਰੋਟੀਨ ਸਰੀਰਕ ਵਾਧੇ ਅਤੇ ਮੁਰੰਮਤ ਲਈ ਬਹੁਤ ਜਰੂਰੀ ਭੋਜਨ ਹੈ।

IV.ਪ੍ਰਸ਼ਨ-ਮਨੁੱਖੀ ਸਰੀਰ ਲਈ ਮੋਟੇ ਆਹਾਰ ਦਾ ਕੀ ਮਹੱਤਵ ਹੈ ?

ਉਤੱਰ-ਇਹ ਅਣਪਚੇ ਭੋਜਨ ਪਦਾਰਥਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਿੱਚ ਸਹਾਇਕ ਹੁੰਦਾ ਹੈ।

V.ਪ੍ਰਸ਼ਨ-ਕੋਈ ਦੋ ਅਜਿਹੇ  ਭੋਜਨ ਪਦਾਰਥਾਂ ਦੇ ਨਾਮ ਦੱਸੋ ਜਿਨਾਂ ਵਿੱਚ ਚਰਬੀ ਮੌਜੂਦ ਹੋਵੇ ।

ਉਤੱਰ- ਦੁੱਧ,ਮੱਖਣ ਅਤੇ ਘਿਓ।

6.ਛੋਟੇ ਉਤੱਰਾਂ ਵਾਲੇ ਪ੍ਰਸ਼ਨ-

I.ਪ੍ਰਸ਼ਨ-ਪਾਣੀ ਜੀਵਨ ਲਈ ਕਿਉਂ ਜਰੂਰੀ ਹੈ ?

ਉਤੱਰ-ਪਾਣੀ ਪੌਸ਼ਕ ਤੱਤਾਂ ਨੂੰ ਸੋਖਣ ਅਤੇ ਫਾਲਤੂ ਪਦਾਰਥਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।

II.ਪ੍ਰਸ਼ਨ-ਸਾਡੇ ਸਰੀਰ ਲਈ  ਜਰੂਰੀ  ਪੰਜ ਪ੍ਰਕਾਰ ਦੇ ਪੌਸ਼ਟਿਕ ਤੱਤਾਂ ਦੇ ਨਾਮ ਦੱਸੋ ਹੈ ?

ਉਤੱਰ-ਪੰਜ ਪ੍ਰਕਾਰ ਦੇ ਪੌਸ਼ਟਿਕ ਤੱਤਾਂ ਦੇ ਨਾਮ :-

1. ਕਾਰਬੋਹਾਈਡਰੇਟਸ

2. ਪ੍ਰੋਟੀਨ

3. ਚਰਬੀ

4. ਵਿਟਾਮਿਨ

5. ਖਣਿਜ

III.ਪ੍ਰਸ਼ਨ-ਅਸੀਂ ਵਿਟਾਮਿਨ C ਕਿੱਥੋਂ ਪ੍ਰਾਪਤ ਕਰਦੇ ਹਾਂ ? ਮਨੁੱਖੀ ਸਰੀਰ ਵਿੱਚ ਵਿਟਾਮਿਨ C ਦੀ ਘਾਟ ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ।

ਉਤੱਰ- ਅਸੀਂ ਵਿਟਾਮਿਨ C  ਖੱਟੇ ਫਲਾਂ ਤੋਂ ਪ੍ਰਾਪਤ ਕਰਦੇ ਹਾਂ। ਜਿਵੇਂ ਨਿੰਬੂ,ਸੰਤਰਾ,ਔਲਾ ਆਦਿ।

ਵਿਟਾਮਿਨ C ਦੀ ਘਾਟ ਕਾਰਨ ਹੋਣ ਵਾਲਾ ਰੋਗ –ਸਕਰਵੀ। ਜਿਸ ਕਰਕੇ ਮਸੂੜਿਆਂ ਵਿਚੋਂ ਖੂਨ ਵੱਗਦਾ ਹੈ।

IV.ਪ੍ਰਸ਼ਨ-ਚਰਬੀ ਅਤੇ ਕਾਰਬੋਹਾਈਡਰੇਟਸ ਨੂੰ ਊਰਜਾ ਦੇਣ ਵਾਲਾ ਭੋਜਨ ਕਿਉਂ ਕਿਹਾ ਜਾਂਦਾ ਹੈ ?

ਉਤੱਰ-ਕਿਉਂਕਿ ਚਰਬੀ ਅਤੇ ਕਾਰਬੋਹਾਈਡਰੇਟਸ ਸਾਡੇ ਲਈ  ਊਰਜਾ ਦਾ ਮੁੱਖ ਸਰੋਤ ਹਨ।

7.ਵੱਡੇ ਉਤੱਰਾਂ ਵਾਲੇ ਪ੍ਰਸ਼ਨ-

I.ਪ੍ਰਸ਼ਨ-ਤਰੁਟੀ ਰੋਗ ਕੀ ਹੁੰਦੇ ਹਨ ?ਮਨੁੱਖੀ ਸਰੀਰ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡਰੇਟਸ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ।

ਉਤੱਰ-ਪੌਸ਼ਟਿਕ ਤੱਤਾਂ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਨੂੰ ਤਰੁਟੀ ਰੋਗ ਆਖਦੇ ਹਨ।ਜਿਵੇਂ ਸਕਰਵੀ,ਅੰਧਰਾਤਾ ਆਦਿ।

ਪ੍ਰੋਟੀਨ ਅਤੇ ਕਾਰਬੋਹਾਈਡਰੇਟਸ ਦੀ ਘਾਟ ਕਾਰਨ ਹੋਣ ਵਾਲੇ ਰੋਗ -ਮੈਰਾਸਮਸ।ਇਸ ਰੋਗ ਦੇ ਹੇਠ ਲਿਖੇ ਲੱਛਣ ਹੁੰਦੇ ਹਨ-

1.ਚਮੜੀ ਦਾ ਖੁਸ਼ਕ ਹੋਣਾ।

2.ਅੱਖਾਂ ਦਾ ਧੱਸ ਜਾਣਾ।

3.ਉਭਰੀਆਂ ਹੋਈਆਂ ਪਸਲੀਆਂ।

4.ਰੋਗੀ ਬਹੁਤ ਜਿਆਦਾ ਕੰਮਜੋਰ ਹੋ ਜਾਂਦਾ ਹੈ।

II.ਪ੍ਰਸ਼ਨ-ਮਨੁੱਖੀ ਸਰੀਰ ਵਿੱਚ ਖਣਿਜ ਪਦਾਰਥਾਂ ਦੀ ਮਹੱਤਤਾ ਬਾਰੇ ਲਿਖੋ ।

ਉਤੱਰ- ਖਣਿਜ ਪਦਾਰਥਾ ਚੰਗੀ ਸਿਹਤ ਅਤੇ ਉਚਿਤ ਵਾਧੇ ਲਈ ਜਰੂਰੀ ਹੁੰਦੇ ਹਨ।ਸਾਨੂੰ ਇਹਨਾਂ ਦੀ ਬਹੁਤ ਘੱਟ ਮਾਤਰਾ ਵਿੱਚ ਲੋੜ ਹੁੰਦੀ ਹੈ।ਇਹ ਸਾਨੂੰ ਫਲ,ਸਬਜੀਆਂ,ਦੁੱਧ ਆਦਿ ਤੋਂ ਪ੍ਰਾਪਤ ਹੁੰਦੇ ਹਨ।ਉਦਾਹਰਣ ਕੈਲਸ਼ੀਅਮ ਜੋ ਕਿ ਦੁੱਧ ਅਤੇ ਦੁੱਧ ਦੇ ਹੋਰ ਉਤਪਾਦਾਂ ਤੋਂ ਮਿਲਦਾ ਹੈ, ਹੱਡੀਆਂ ਦੇ ਬਣਨ ਲਈ ਬਹੁਤ ਜਰੂਰੀ ਹੁੰਦਾ ਹੈ।

III.ਪ੍ਰਸ਼ਨ-ਵਿਟਾਮਿਨ ਕੀ ਹੁੰਦੇ ਹਨ ? ਮਨੁੱਖੀ ਸਰੀਰ ਲਈ ਵੱਖ-ਵੱਖ ਵਿਟਾਮਿਨਾਂ ਦੀ ਮਹੱਤਤਾ ਬਾਰੇ ਲਿਖੋ ।

ਉਤੱਰ-ਵਿਟਾਮਿਨ ਸਰੀਰ ਨੂੰ ਤੰਦਰੁਸਤ ਬਣਾਈ ਰੱਖਦੇ ਹਨ ।ਇਹ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਦੇ ਯੋਗ ਬਣਾਉਂਦੇ ਹਨ।ਸਾਨੂੰ ਇਹਨਾਂ ਦੀ ਬਹੁਤ ਘੱਟ ਮਾਤਰਾ ਵਿੱਚ ਲੋੜ ਹੁੰਦੀ ਹੈ।ਇਹ ਸਾਨੂੰ ਫਲ,ਸਬਜੀਆਂ,ਦੁੱਧ,ਮੀਟ,ਆਂਡੇ ਆਦਿ ਤੋਂ ਪ੍ਰਾਪਤ ਹੁੰਦੇ ਹਨ।ਉਦਾਹਰਣ ਵਿਟਾਮਿਨ C  ਸਾਨੂੰ  ਖੱਟੇ ਫਲਾਂ ਤੋਂ ਪ੍ਰਾਪਤ ਕਰਦੇ ਹਾਂ।ਜਿਵੇਂ ਨਿੰਬੂ,ਸੰਤਰਾ,ਔਲਾ ਆਦਿ।ਇਹ ਸਾਨੂੰ ਬਿਮਾਰੀਆਂ ਨਾਲ ਲੜਨ ਦੇ ਯੋਗ ਬਣਾਉਂਦਾ ਹੈ।

 

 


Home