ਕਲਾਸ ਛੇਵੀਂ
ਪਾਠ.7-ਪੌਦਿਆਂ ਨੂੰ ਜਾਣੋ
ਅਭਿਆਸ
1.ਖਾਲੀ ਥਾਵਾਂ ਭਰੋ-
I. ਰੇਸ਼ੇਦਾਰ ਜੜਾਂ ਦੀ ਮੁੱਖ ਜੜ ਨਹੀਂ ਹੁੰਦੀ।
II. ਪੱਤੇ ਵਿੱਚ ਸ਼ਿਰਾਵਾਂ ਦੇ ਜਾਲ ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ।
III. ਇਸਤਰੀ ਕੇਸਰ ਫੁੱਲ ਦਾ ਮਾਦਾ ਹਿੱਸਾ ਹੈ।
IV. ਵੱਡੇ ਦਰੱਖਤ ਦੇ ਤਣੇ ਨੂੰ ਟਰੰਕ ( ਮੁੱਢ ) ਕਹਿੰਦੇ ਹਨ।
2.ਸਹੀ ਜਾਂ ਗਲਤ ਲਿਖੋ-
I. ਪੱਤਿਆਂ ਤੋਂ ਪਾਣੀ ਦੇ ਨਿਕਲਣ ਦੀ ਕਿਰਿਆ ਨੂੰ ਵਾਸ਼ਪ-ਉਤਸਰਜਨ ਕਿਹਾ ਜਾਂਦਾ ਹੈ। (√)
II. ਪੱਤਿਆਂ ਦੇ ਹਰੇ ਰੰਗ ਲਈ ਕਲੋਰੋਫਿਲ ਜਿੰਮੇਵਾਰ ਹੈ। (√)
III. ਦੋ ਅੰਤਰ-ਗੰਢਾਂ ਦੇ ਵਿਚਕਾਰ ਤਣੇ ਦੇ ਹਿੱਸੇ ਨੂੰ ਗੰਢਾਂ ਕਿਹਾ ਜਾਂਦਾ ਹੈ। (√)
IV. ਪੁੰਕੇਸਰ, ਫੁੱਲ ਦਾ ਮਾਦਾ ਜਣਨ ਅੰਗ ਹੈ। (×)
3.ਕਾਲਮ ੳ ਅਤੇ ਕਾਲਮ ਅ ਨੂੰ ਮਿਲਾਓ-
ਉਤੱਰ -
ੳ ਅ
I. ਜੜ੍ਹ ਪਾਣੀ ਸੋਖਣਾ
II. ਵੇਲ ਮਨੀ ਪਲਾਟ
III. ਹਰੀਆਂ ਪੱਤੀਆਂ ਫੁੱਲ ਨੂੰ ਕਲੀ ਅਵਸਥਾ ਵਿੱਚ ਬਚਾਉਣਾ
IV. ਤਣਾ ਪੌਦੇ ਨੂੰ ਸਿੱਧਾ ਰੱਖਣਾ
4.ਸਹੀ ਉਤੱਰ ਚੁਣੋ-
I. ਅੰਬ ਦਾ ਪੌਦਾ ਇਕ ਰੁੱਖ ਹੈ।
(ੳ) ਬੂਟੀ
(ਅ) ਰੁੱਖ
(ੲ) ਝਾੜੀ
(ਸ) ਜੜ੍ਹ
II. ਪੌਦੇ ਵਿੱਚ ਪ੍ਰਕਾਸ਼ ਸੰਸਲੇਸ਼ਣ ਕਿਰਿਆ ਪੱਤੇ ਵਿੱਚ ਹੁੰਦੀ ਹੈ।
(ੳ) ਤਣਾ
(ਅ) ਪੁੰਕੇਸਰ
(ੲ) ਜੜ੍ਹ
(ਸ) ਪੱਤੇ
III.ਤਣੇ ਦਾ ਉਹ ਭਾਗ ਜਿੱਥੇ ਪੱਤੇ ਉੱਗਦੇ ਹਨ-
(ੳ) ਕਲੀ
(ਅ) ਐਕਸਿਲ
(ੲ) ਗੰਢ (√)
(ਸ) ਅੰਤਰ-ਗੰਢ
IV.ਪੱਤਿਆਂ ਦੁਆਰਾ ਪਾਣੀ ਛੱਡਣ ਦੀ ਵਿਧੀ –
(ੳ) ਸੋਖਣ
(ਅ) ਪ੍ਰਕਾਸ਼-ਸੰਸਲੇਸ਼ਣ
(ੲ) ਵਾਸ਼ਪ-ਉਤਸਰਜਨ (√)
(ਸ) ਚੂਸਣ
5.ਬਹੁਤ ਛੋਟੇ ਉਤੱਰਾਂ ਵਾਲੇ ਪ੍ਰਸ਼ਨ-
I. ਪ੍ਰਸ਼ਨ-ਪੱਤੇ ਦੇ ਚਪਟੇ ਹਰੇ ਰੰਗ ਦੇ ਭਾਗ ਨੂੰ ਕੀ ਕਹਿੰਦੇ ਹਨ?
ਉਤੱਰ- ਪੱਤਾ ਬਲੇਡ ਜਾਂ ਫਲਕ ਜਾਂ ਲੈਮਿਨਾ।
II. ਪ੍ਰਸ਼ਨ-ਸ਼ਿਰਾ ਵਿਨਿਆਸ ਕੀ ਹੈ? ਇਸ ਦੀਆਂ ਵੱਖ-ਵੱਖ ਕਿਸਮਾਂ ਦੱਸੋ।
ਉਤੱਰ-ਪੱਤੇ ਵਿੱਚ ਸ਼ਿਰਾਵਾਂ ਦੇ ਜਾਲ ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ।
ਸ਼ਿਰਾ ਵਿਨਿਆਸ ਦੀਆਂ ਕਿਸਮਾਂ-
1.ਜਾਲੀਦਾਰ ਸ਼ਿਰਾ ਵਿਨਿਆਸ।
2. ਸਮਾਂਤਰ ਸ਼ਿਰਾ ਵਿਨਿਆਸ।
III. ਪ੍ਰਸ਼ਨ-ਕੈਲਿਕਸ ਕੀ ਹੈ?
ਉ̀ਤਰ- ਫੁ̀ਲ ਦੀਆਂ ਬਾਹਰੀ ਹਰੀਆਂ ਪੱਤੀਆਂ ਦੇ ਸਮੂਹ ਨੂੰ ਕੈਲਿਕਸ(calyx) ਕਹਿੰਦੇ ਹਨ।
6.ਛੋਟੇ ਉਤੱਰਾਂ ਵਾਲੇ ਪ੍ਰਸ਼ਨ-
I.ਪ੍ਰਸ਼ਨ-ਮੂਸਲ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਕੀ ਅੰਤਰ ਹੈ ?
ਕ੍ਰਮ ਅੰਕ | ਮੂਸਲ ਜੜ੍ਹ | ਰੇਸ਼ੇਦਾਰ ਜੜ੍ਹ |
| 1 | ਇਹ ਕਾਫੀ ਡੂੰਘੀਆਂ ਹੁੰਦੀਆਂ ਹਨ। | 1.ਇਹ ਡੂੰਘੀਆਂ ਨਹੀਂ ਹੁੰਦੀਆਂ । |
| 2 | ਇਕ ਲੰਬੀ ਮੁੱਖ ਜੜ੍ਹ ਹੁੰਦੀ ਹੈ। | 2.ਕੋਈ ਮੁੱਖ ਜੜ੍ਹ ਨਹੀਂ ਹੁੰਦੀ । |
| 3 | ਜੜਾਂ ਦੀ ਮੋਟਾਈ ਵੱਖ ਵੱਖ ਹੁੰਦੀ ਹੈ। | 3.ਜੜਾਂ ਦੀ ਮੋਟਾਈ ਇਕੋ ਜਿਹੀ ਹੁੰਦੀ ਹੈ। |
| 4 | ਇਹ ਜਾਲੀਦਾਰ ਸ਼ਿਰਾ ਵਿਨਿਆਸ ਵਾਲੇ ਪੌਦਿਆਂ ਵਿੱਚ ਹੁੰਦੀਆਂ ਹਨ। | 4.ਇਹ ਸਮਾਨੰਤਰ ਸ਼ਿਰਾ ਵਿਨਿਆਸ ਵਾਲੇ ਪੌਦਿਆਂ ਵਿੱਚ ਹੁੰਦੀਆਂ ਹਨ। |
II. ਪੱਤਿਆਂ ਦੇ ਮੁੱਖ ਕੰਮ ਦੱਸੋ।
ਉ̀ਤਰ- (1) ਪੱਤੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਰਾਹੀਂ ਭੋਜਨ ਬਣਾਉਂਦੇ ਹਨ।
(2) ਪੱਤੇ ਸਟੋਮਟਾ ਰਾਹੀਂ ਗੈਸਾਂ ਦਾ ਆਦਾਨ-ਪ੍ਰਦਾਨ ਕਰਦੇ ਹਨ।
(3) ਪੱਤੇ ਵਿੱਚ ਸਟੋਮੇਟਾ ਰਾਹੀਂ ਵਾਸ਼ਪ ਉਤਸਰਜਨ ਕਿਰਿਆ ਹੁੰਦੀ ਹੈ।
III. ਵੇਲਾਂ ਕੀ ਹਨ? ਇੱਕ ਉਦਾਹਰਨ ਦਿਓ।
ਉ̀ਤਰ- ਕਮਜ਼ੋਰ ਤਣੇ ਵਾਲੇ ਪੌਦੇ ਜੋ ਕਿ ਸਿੱਧੇ ਖੜੇ ਨਹੀਂ ਹੋ ਸਕਦੇ ਅਤੇ ਵਧਣ ਲਈ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੇ ਹਨ,ਉਹਨਾਂ ਨੂੰ ਵੇਲਾਂ ਕਹਿੰਦੇ ਹਨ।
ਉਦਾਹਰਨਾਂ- ਮਨੀ ਪਲਾਂਟ ਅਤੇ ਅੰਗੂਰ।
7. ਵੱਡੇ ਉਤੱਰਾਂ ਵਾਲੇ ਪ੍ਰਸ਼ਨ-
I. ਪ੍ਰਸ਼ਨ-ਪੱਤੇ ਦੇ ਵੱਖ-ਵੱਖ ਹਿੱਸੇ ਕਿਹੜੇ ਹਨ ?ਲੇਬਲ ਕੀਤੇ ਚਿੱਤਰ ਨਾਲ ਸਮਝਾਓ।
ਉਤੱਰ-- ਪੱਤੇ ਦੇ ਹਿੱਸੇ -
1.ਡੰਡੀ,
2. ਪੱਤਾ ਬਲੇਡ (ਲੈਮਿਨਾ) ,
3.ਮੱਧ ਸ਼ਿਰਾ ਅਤੇ ਸ਼ਿਰਾਵਾਂ ਆਦਿ ਹਨ।
II.ਪ੍ਰਸ਼ਨ-ਫੁੱਲ ਦਾ ਚਿੱਤਰ ਬਣਾਓ ਅਤੇ ਇਸਦੇ ਭਾਗਾਂ ਦਾ ਵਰਣਨ ਕਰੋ।
ਉਤੱਰ-ਫੁੱਲ ਪੌਦੇ ਦਾ ਜਣਨ ਅੰਗ ਹੁੰਦਾ ਹੈ।ਇਸ ਦੇ ਮੁੱਖ ਭਾਗ ਹੇਠ ਲਿਖੇ ਹਨ-
1) ਥੈਲਾਮਸ :- ਇਹ ਫੁੱਲ ਦਾ ਆਧਾਰ ਹੁੰਦਾ ਹੈ ਜਿਸ ਉੱਤੇ ਫੁੱਲ ਦੇ ਸਾਰੇ ਭਾਗ ਲੱਗੇ ਹੁੰਦੇ ਹਨ।
2) ਹਰੀਆਂ ਪੱਤੀਆਂ :- ਫੁੱਲ ਦਾ ਸਭ ਤੋਂ ਬਾਹਰੀ ਭਾਗ ਹਰੀਆਂ ਪੱਤੀਆਂ ਤੋਂ ਬਣਿਆਂ ਹੁੰਦਾ ਹੈ।ਇਹ ਸ਼ੁਰੂਆਤ ਵਿੱਚ ਕਲੀ ਨੂੰ ਸਰੱਖਿਅਤ ਰੱਖਦੀਆਂ ਹਨ।
3) ਰੰਗਦਾਰ ਪੰਖੜੀਆਂ :-ਵੱਖ ਵੱਖ ਫੁੱਲਾਂ ਵਿੱਚ ਇਹਨਾਂ ਪੰਖੜੀਆਂ ਦਾ ਰੰਗ ਵੱਖ ਵੱਖ ਹੁੰਦਾ ਹੈ।ਇਹ ਸੁੰਗਧ ਪੈਦਾ ਕਰਦੀਆਂ ਹਨ ਅਤੇ ਕੀਟਾਂ ਨੂੰ ਆਕਰਸ਼ਿਤ ਕਰਕੇ ਪਰਾਗਣ ਵਿੱਚ ਮਦਦ ਕਰਦੀਆਂ ਹਨ।
4) ਪੁੰਕੇਸਰ :- ਇਹ ਫੁੱਲ ਦਾ ਨਰ ਭਾਗ ਹੈ।ਇਸ ਦੇ ਦੋ ਭਾਗ ਹੁੰਦੇ ਹਨ:
I) ਤੰਤੂ-ਇਹ ਧਾਗੇ ਵਰਗੀ ਰਚਨਾ ਹੁੰਦੀ ਹੈ ਜਿਸ ਦੇ ਸਿਰੇ ਤੇ ਥੈਲਾ-ਨੁਮਾ ਪਰਾਗ ਕੋਸ਼ ਲੱਗੇ ਹੁੰਦੇ ਹਨ।
II) ਪਰਾਗ ਕੋਸ਼-ਪਰਾਗ ਕੋਸ਼ ਵਿੱਚ ਪਰਾਗ ਕਣ ਪੈਦਾ ਹੁੰਦੇ ਹਨ।

5) ਇਸਤਰੀ ਕੇਸਰ :-ਇਹ ਫੁੱਲ ਦਾ ਮਾਦਾ ਭਾਗ ਹੁੰਦਾ ਹੈ।ਇਸ ਦੇ ਤਿੰਨ ਭਾਗ ਹੁੰਦੇ ਹਨ:
1) ਸਟਿਗਮਾਂ
2) ਸਟਾਇਲ
3) ਓਵਰੀ-ਓਵਰੀ ਦੇ ਅੰਦਰ ਬੀਜ ਅੰਡ ਲੱਗੇ ਹੁੰਦੇ ਹਨ।







1 Comments
Wel done sir
ReplyDelete