ਅਧਿਆਇ-4 ਪਰਮਾਣੂ ਦੀ ਬਣਤਰ

⚛ ਅਧਿਆਇ-4

ਪਰਮਾਣੂ ਦੀ ਬਣਤਰ

ਅਧਿਆਇ ਅੰਦਰਲੇ ਪ੍ਰਸ਼ਨ ਅਤੇ ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1 ਕੈਨਾਲ ਕਿਰਨਾਂ ਕੀ ਹਨ?
ਉੱਤਰ ਕੈਥੋਡ ਰੇ ਟਿਊਬ ਵਿੱਚ ਐਨੋਡ ਤੋਂ ਕੈਥੋਡ ਵੱਲ ਜਾਣ ਵਾਲੇ ਧਨ ਚਾਰਜਿਤ ਕਣਾਂ ਨੂੰ ਕੈਨਾਲ ਕਿਰਨਾਂ ਕਹਿੰਦੇ ਹਨ।
ਪ੍ਰਸ਼ਨ 2 ਜੇ ਕਿਸੇ ਪਰਮਾਣੂ ਵਿੱਚ ਇੱਕ ਇਲੈਕਟਰਾਨ ਅਤੇ ਇੱਕ ਪ੍ਰੋਟਾਨ ਹੈ, ਤਾਂ ਇਸ ਵਿੱਚ ਕੋਈ ਚਾਰਜ ਹੋਵੇਗਾ ਜਾਂ ਨਹੀਂ?
ਉੱਤਰ ਕਿਉਂਕਿ ਪ੍ਰੋਟਾਨ ਧਨ ਚਾਰਜਿਤ ਅਤੇ ਇਲੈਕਟਰਾਨ ਰਿਣ ਚਾਰਜਿਤ ਕਣ ਹੈ, ਇਸ ਲਈ ਇੱਕ ਪ੍ਰੋਟਾਨ ਅਤੇ ਇੱਕ ਇਲੈਕਟਰਾਨ ਵਾਲੇ ਤੱਤ ਉੱਤੇ ਕੋਈ ਚਾਰਜ ਨਹੀਂ ਹੋਵੇਗਾ।
ਪ੍ਰਸ਼ਨ 3 ਪਰਮਾਣੂ ਉਦਾਸੀਨ ਹੈ, ਇਸ ਤੱਥ ਨੂੰ ਥਾੱਮਸਨ ਦੇ ਮਾਡਲ ਦੇ ਆਧਾਰ ਤੇ ਸਪਸ਼ਟ ਕਰੋ।
ਉੱਤਰ ਥਾੱਮਸਨ ਦੇ ਪਰਮਾਣੂ ਮਾਡਲ ਅਨੁਸਾਰ ਪਰਮਾਣੂ ਵਿੱਚ ਰਿਣਾਤਮਕ ਅਤੇ ਧਨਾਤਮਕ ਚਾਰਜ ਮਾਤਰਾ ਵਿੱਚ ਸਮਾਨ ਹੁੰਦੇ ਹਨ, ਇਸ ਲਈ ਪਰਮਾਣੂ ਉਦਾਸੀਨ ਹੈ।
ਪ੍ਰਸ਼ਨ 4 ਰਦਰਫੋਰਡ ਦੇ ਪਰਮਾਣੂ ਮਾਡਲ ਅਨੁਸਾਰ, ਪਰਮਾਣੂ ਦੇ ਨਾਭਿਕ ਵਿੱਚ ਕਿਹੜਾ ਅਵਪਰਮਾਣੁਕ ਕਣ ਮੌਜੂਦ ਹੈ?
ਉੱਤਰ ਪ੍ਰੋਟਾਨ।
ਪ੍ਰਸ਼ਨ 5 ਤਿੰਨ ਆਰਬਿਟਾਂ ਵਾਲੇ ਬੋਹਰ ਦੇ ਪਰਮਾਣੂ ਮਾਡਲ ਦਾ ਚਿੱਤਰ ਬਣਾਓ।
ਉੱਤਰ N K L M ਬੋਹਰ ਦਾ ਪਰਮਾਣੂ ਮਾਡਲ (K, L, M ਆਰਬਿਟਾਂ)
ਪ੍ਰਸ਼ਨ 6 ਕੀ ਐਲਫਾ-ਕਣਾਂ ਦਾ ਖਿੰਡਾਊ ਪ੍ਰਯੋਗ ਸੋਨੇ ਤੋਂ ਇਲਾਵਾ ਦੂਜੀ ਧਾਤ ਦੀ ਪੱਤੀ ਨਾਲ ਸੰਭਵ ਹੋਵੇਗਾ?
ਉੱਤਰ ਹਾਂ। ਐਲਫਾ-ਕਣਾਂ ਦਾ ਖਿੰਡਾਊ ਪ੍ਰਯੋਗ ਕਿਸੇ ਹੋਰ ਧਾਤ ਨਾਲ ਵੀ ਲਗਭਗ ਸੋਨੇ ਵਰਗੇ ਨਤੀਜੇ ਦੇਵੇਗਾ। ਪਰ ਕਿਉਂਕਿ ਬਾਕੀ ਧਾਤਾਂ ਸੋਨੇ ਵਾਂਗ ਕੁਟੀਣਯੋਗ ਨਹੀਂ ਹਨ, ਇਸ ਲਈ ਵੱਧ ਐਲਫਾ ਕਣ ਵਾਪਸ ਮੁੜਨਗੇ।
ਪ੍ਰਸ਼ਨ 7 ਪਰਮਾਣੂ ਦੇ ਤਿੰਨ ਉਪ-ਪ੍ਰਮਾਣਵੀ ਕਣਾਂ ਦੇ ਨਾਂ ਲਿਖੋ।
ਉੱਤਰ ⚡ ਇਲੈਕਟਰਾਨ 🔵 ਪ੍ਰੋਟਾਨ ⚪ ਨਿਊਟਰਾਨ
ਪ੍ਰਸ਼ਨ 8 ਹੀਲੀਅਮ ਪਰਮਾਣੂ ਦਾ ਪਰਮਾਣੂ ਪੁੰਜ 4 ਹੈ ਅਤੇ ਉਸਦੇ ਨਾਭਿਕ ਵਿੱਚ ਦੋ ਪ੍ਰੋਟਾਨ ਹੁੰਦੇ ਹਨ। ਇਸ ਵਿੱਚ ਕਿੰਨੇ ਨਿਊਟ੍ਰਾਨ ਹੋਣਗੇ?
ਉੱਤਰ
ਨਿਊਟਰਾਨ = A – P
= 4 – 2
= 2 ਨਿਊਟਰਾਨ
ਪ੍ਰਸ਼ਨ 9 ਕਾਰਬਨ ਅਤੇ ਸੋਡੀਅਮ ਦੇ ਪਰਮਾਣੂਆਂ ਲਈ ਇਲੈਕਟਰਾਨ ਵੰਡ ਲਿਖੋ।
ਉੱਤਰ ਕਾਰਬਨ (Z = 6) = 2, 4
ਸੋਡੀਅਮ (Z = 11) = 2, 8, 1
ਪ੍ਰਸ਼ਨ 10 ਜੇ ਕਿਸੇ ਪਰਮਾਣੂ ਦਾ K ਅਤੇ L ਸ਼ੈੱਲ ਭਰਿਆ ਹੈ, ਤਾਂ ਉਸ ਪਰਮਾਣੂ ਵਿੱਚ ਇਲੈਕਟਰਾਨਾਂ ਦੀ ਸੰਖਿਆ ਕੀ ਹੋਵੇਗੀ?
ਉੱਤਰ
ਇਲੈਕਟਰਾਨਾਂ ਦੀ ਸੰਖਿਆ = 2 + 8
= 10
ਪ੍ਰਸ਼ਨ 11 ਕਲੋਰੀਨ, ਸਲਫਰ ਅਤੇ ਮੈਗਨੀਸ਼ੀਅਮ ਦੀ ਪਰਮਾਣੂ ਸੰਖਿਆ ਤੋਂ ਇਨ੍ਹਾਂ ਦੀ ਸੰਯੋਜਕਤਾ ਕਿਵੇਂ ਪ੍ਰਾਪਤ ਕਰੋਗੇ?
ਉੱਤਰ (ੳ) ਕਲੋਰੀਨ (Z=17) = 2, 8, 7 → ਬਾਹਰੀ ਸ਼ੈੱਲ ਭਰਨ ਲਈ 1 ਇਲੈਕਟਰਾਨ ਚਾਹੀਦਾ → ਸੰਯੋਜਕਤਾ = -1

(ਅ) ਸਲਫਰ (Z=16) = 2, 8, 6 → 2 ਇਲੈਕਟਰਾਨਾਂ ਦੀ ਲੋੜ → ਸੰਯੋਜਕਤਾ = -2

(ੲ) ਮੈਗਨੀਸ਼ੀਅਮ (Z=12) = 2, 8, 2 → ਬਾਹਰਲਾ ਸ਼ੈੱਲ ਖਾਲੀ ਕਰਨ ਲਈ 2 ਇਲੈਕਟਰਾਨ → ਸੰਯੋਜਕਤਾ = +2
ਪ੍ਰਸ਼ਨ 12 ਜੇ ਕਿਸੇ ਪਰਮਾਣੂ ਵਿੱਚ ਇਲੈਕਟਰਾਨਾਂ ਦੀ ਸੰਖਿਆ 8 ਅਤੇ ਪ੍ਰੋਟਾਨਾਂ ਦੀ ਸੰਖਿਆ ਵੀ 8 ਹੈ ਤਾਂ ਉਸ ਪਰਮਾਣੂ ਦੀ ਪਰਮਾਣੂ ਸੰਖਿਆ ਕੀ ਹੈ?
ਉੱਤਰ ਪਰਮਾਣੂ ਸੰਖਿਆ = ਪ੍ਰੋਟਾਨਾਂ ਦੀ ਸੰਖਿਆ = 8
ਪ੍ਰਸ਼ਨ 13 ਆਕਸੀਜਨ ਅਤੇ ਸਲਫਰ ਪਰਮਾਣੂ ਦੀ ਪੁੰਜ ਸੰਖਿਆ ਗਿਆਤ ਕਰੋ।
ਉੱਤਰ
ਆਕਸੀਜਨ: ਪ੍ਰੋਟਾਨ + ਨਿਊਟਰਾਨ = 8 + 8 = 16
ਸਲਫਰ: ਪ੍ਰੋਟਾਨ + ਨਿਊਟਰਾਨ = 16 + 16 = 32
ਪ੍ਰਸ਼ਨ 14 ਚਿੰਨ੍ਹ H, D ਅਤੇ T ਵਿੱਚ ਮਿਲਣ ਵਾਲੇ ਉਪ-ਪ੍ਰਮਾਣਵੀਂ ਕਣਾਂ ਨੂੰ ਸਾਰਣੀ ਬੱਧ ਕਰੋ।
ਉੱਤਰ
ਸਮਸਥਾਨਕ ਸੰਕੇਤ ਪੁੰਜ ਇਲੈਕਟ੍ਰਾਨ ਪ੍ਰੋਟਾਨ ਨਿਊਟਰਾਨ
ਪ੍ਰੋਟੀਅਮH1110
ਡਿਊਟੀਰੀਅਮD2111
ਟ੍ਰਿਟੀਅਮT3112
ਪ੍ਰਸ਼ਨ 15 ਸਮਸਥਾਨਕ ਅਤੇ ਸਮਭਾਰਕ ਦੇ ਕਿਸੇ ਇੱਕ ਜੋੜੇ ਦੀ ਇਲੈਕਟ੍ਰਾਨਿਕ ਤਰਤੀਬ ਲਿਖੋ।
ਉੱਤਰ ਸਮਸਥਾਨਕ: ਇੱਕ ਹੀ ਤੱਤ ਦੇ ਪਰਮਾਣੂ ਜਿਨ੍ਹਾਂ ਦੀ ਪੁੰਜ ਸੰਖਿਆ ਵੱਖ-ਵੱਖ ਹੁੰਦੀ ਹੈ।
ਉਦਾਹਰਨ: ਕਾਰਬਨ ਦੇ ਸਮਸਥਾਨਕ C-12 ਅਤੇ C-14 → ਇਲੈਕਟ੍ਰਾਨੀ ਤਰਤੀਬ (C=6) = 2, 4

ਸਮਭਾਰਕ: ਪੁੰਜ ਸੰਖਿਆ ਬਰਾਬਰ ਪਰ ਪਰਮਾਣੂ ਸੰਖਿਆ ਵੱਖ-ਵੱਖ।
ਉਦਾਹਰਨ: C-14 ਅਤੇ N-14 → ਕਾਰਬਨ (C=6) = 2, 4 | ਨਾਈਟਰੋਜਨ (N=7) = 2, 5
ਪ੍ਰਸ਼ਨ 1 ਇਲੈਕਟ੍ਰਾਨ, ਪ੍ਰੋਟਾਨ ਅਤੇ ਨਿਊਟ੍ਰਾਨ ਦੇ ਗੁਣਾਂ ਦੀ ਤੁਲਣਾ ਕਰੋ।
ਉੱਤਰ
ਗੁਣਇਲੈਕਟ੍ਰਾਨਪ੍ਰੋਟਾਨਨਿਊਟ੍ਰਾਨ
ਚਾਰਜਰਿਣ (-)ਧਨ (+)ਕੋਈ ਨਹੀਂ
ਸਥਿਤੀਨਿਊਕਲੀਅਸ ਦੇ ਬਾਹਰਨਿਊਕਲੀਅਸ ਦੇ ਵਿੱਚਨਿਊਕਲੀਅਸ ਦੇ ਵਿੱਚ
ਪ੍ਰਸ਼ਨ 2 ਜੇ. ਜੇ. ਥਾੱਮਸਨ ਦੇ ਪਰਮਾਣੂ ਮਾਡਲ ਦੀਆਂ ਖਾਮੀਆਂ ਲਿਖੋ।
ਉੱਤਰ (1) ਇਹ ਮਾਡਲ ਰਦਰਫੋਰਡ ਦੇ ਐਲਫਾ ਕਣ ਖਿੰਡਾਊ ਪ੍ਰਯੋਗ ਦੀ ਵਿਆਖਿਆ ਨਹੀਂ ਕਰ ਸਕਿਆ।
(2) ਇਸ ਮਾਡਲ ਦਾ ਕੋਈ ਪ੍ਰਯੋਗੀ ਆਧਾਰ ਨਹੀਂ ਹੈ।
ਪ੍ਰਸ਼ਨ 3 ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਕੀ ਖਾਮੀਆਂ ਹਨ?
ਉੱਤਰ (1) ਇਹ ਮਾਡਲ ਪਰਮਾਣੂ ਦੀ ਸਥਿਰਤਾ ਨੂੰ ਨਹੀਂ ਸਮਝਾ ਸਕਿਆ।
(2) ਇਹ ਮਾਡਲ ਹਾਈਡਰੋਜਨ ਅਤੇ ਹੋਰ ਪਰਮਾਣੂਆਂ ਦੇ ਸਪੈਕਟ੍ਰਮ ਬਾਰੇ ਵਿਆਖਿਆ ਨਹੀਂ ਕਰ ਸਕਿਆ।
ਪ੍ਰਸ਼ਨ 4 ਬੋਹਰ ਦੇ ਪਰਮਾਣੂ ਮਾਡਲ ਦੀ ਵਿਆਖਿਆ ਕਰੋ।
ਉੱਤਰ (1) ਪਰਮਾਣੂ ਦਾ ਸਾਰਾ ਧਨ ਚਾਰਜ ਅਤੇ ਲਗਭਗ ਸਾਰਾ ਪੁੰਜ ਪਰਮਾਣੂ ਦੇ ਕੇਂਦਰ ਵਿੱਚ ਮੌਜੂਦ ਹੁੰਦਾ ਹੈ, ਜਿਸ ਨੂੰ ਨਿਊਕਲੀਅਸ ਕਹਿੰਦੇ ਹਨ।
(2) ਰਿਣ ਚਾਰਜਿਤ ਇਲੈਕਟ੍ਰਾਨ ਕੁੱਝ ਵਿਸ਼ੇਸ਼ ਆਰਬਿਟਾਂ ਵਿੱਚ ਚੱਕਰ ਲਗਾਉਂਦੇ ਹਨ।
(3) ਜਦੋਂ ਇਲੈਕਟ੍ਰਾਨ ਇਸ ਵਿਸ਼ੇਸ਼ ਪੱਥ ਵਿੱਚ ਚੱਕਰ ਲਗਾਉਂਦੇ ਹਨ ਤਾਂ ਉਹਨਾਂ ਦੀ ਊਰਜਾ ਦਾ ਵਿਕਿਰਣ ਨਹੀਂ ਹੁੰਦਾ।
(4) ਵਿਸ਼ੇਸ਼ ਆਰਬਿਟਾਂ ਨੂੰ K L M N ਦੇ ਨਾਮ ਦਿੱਤੇ ਜਾਂਦੇ ਹਨ।
ਪ੍ਰਸ਼ਨ 5 ਇਸ ਅਧਿਆਇ ਵਿੱਚ ਦਿੱਤੇ ਗਏ ਸਾਰੇ ਪਰਮਾਣੂ ਮਾਡਲਾਂ ਦੀ ਤੁਲਨਾ ਕਰੋ।
ਉੱਤਰ
ਥਾੱਮਸਨ ਦਾ ਮਾਡਲਰਦਰਫੋਰਡ ਦਾ ਮਾਡਲਬੋਹਰ ਦਾ ਮਾਡਲ
ਪਰਮਾਣੂ ਧਨ ਚਾਰਜਿਤ ਗੋਲਾ ਹੈ। ਧਨ ਚਾਰਜ ਪਰਮਾਣੂ ਦੇ ਕੇਂਦਰ ਵਿੱਚ ਸੰਘਣਿਤ ਹੁੰਦਾ ਹੈ। ਧਨ ਚਾਰਜ ਪਰਮਾਣੂ ਦੇ ਨਿਊਕਲੀਅਸ ਵਿੱਚ ਹੁੰਦਾ ਹੈ।
ਇਲੈਕਟ੍ਰਾਨ ਪੂਰੇ ਗੋਲੇ ਵਿੱਚ ਕਿਤੇ-ਕਿਤੇ ਖੁੱਭੇ ਹੁੰਦੇ ਹਨ। ਇਲੈਕਟ੍ਰਾਨ ਨਿਊਕਲੀਅਸ ਦੁਆਲੇ ਚੱਕਰ ਕੱਢਦੇ ਹਨ। ਇਲੈਕਟ੍ਰਾਨ ਨਿਊਕਲੀਅਸ ਦੁਆਲੇ ਕੁੱਝ ਨਿਸ਼ਚਿਤ ਆਰਬਿਟਾਂ ਵਿੱਚ ਚੱਕਰ ਕੱਢਦੇ ਹਨ।
ਪ੍ਰਸ਼ਨ 6 ਪਹਿਲੇ ਅਠਾਰਾਂ ਤੱਤਾਂ ਦੇ ਵੱਖ-ਵੱਖ ਸ਼ੈੱਲਾਂ ਵਿੱਚ ਇਲੈਕਟ੍ਰਾਨ ਵੰਡ ਦੇ ਨਿਯਮ ਨੂੰ ਲਿਖੋ।
ਉੱਤਰ ਸ਼ੈੱਲਾਂ ਵਿੱਚ ਇਲੈਕਟ੍ਰਾਨਾਂ ਦੀ ਵੰਡ 2n² ਦੇ ਨਿਯਮ ਅਨੁਸਾਰ ਕੀਤੀ ਜਾਂਦੀ ਹੈ।
ਪ੍ਰਸ਼ਨ 7 ਸਿਲੀਕਾਨ ਅਤੇ ਆਕਸੀਜਨ ਦੀ ਉਦਾਹਰਣ ਲੈ ਕੇ ਸੰਯੋਜਕਤਾ ਦੀ ਪਰਿਭਾਸ਼ਾ ਦਿਓ।
ਉੱਤਰ ਸੰਯੋਜਕਤਾ: ਆਪਣੇ ਬਾਹਰੀ ਸ਼ੈੱਲ ਦਾ ਅਸ਼ਟਕ ਪੂਰਾ ਕਰਨ ਲਈ ਇੱਕ ਪਰਮਾਣੂ ਜਿੰਨੇ ਇਲੈਕਟ੍ਰਾਨ ਦਿੰਦਾ, ਲੈਂਦਾ ਜਾਂ ਸਾਂਝੇ ਕਰਦਾ ਹੈ, ਉਸ ਨੂੰ ਸੰਯੋਜਕਤਾ ਕਹਿੰਦੇ ਹਨ।

ਸਿਲੀਕਾਨ (Si=14) = 2, 8, 4 → 4 ਇਲੈਕਟ੍ਰਾਨ ਸਾਂਝੇ ਕਰਦਾ → ਸੰਯੋਜਕਤਾ = 4
ਆਕਸੀਜਨ (O=8) = 2, 6 → 2 ਇਲੈਕਟ੍ਰਾਨ ਪ੍ਰਾਪਤ ਕਰਦਾ → ਸੰਯੋਜਕਤਾ = 2
ਪ੍ਰਸ਼ਨ 8 ਉਦਾਹਰਣ ਸਹਿਤ ਵਿਆਖਿਆ ਕਰੋ: ਪਰਮਾਣੂ ਸੰਖਿਆ, ਪੁੰਜ ਸੰਖਿਆ, ਸਮਸਥਾਨਕ ਅਤੇ ਸਮਭਾਰਕ। ਸਮਸਥਾਨਕਾਂ ਦੇ ਕੋਈ ਦੋ ਲਾਭ ਲਿਖੋ।
ਉੱਤਰ (ੳ) ਪਰਮਾਣੂ ਸੰਖਿਆ (Z): ਨਿਊਕਲੀਅਸ ਵਿੱਚ ਪ੍ਰੋਟਾਨਾਂ ਦੀ ਗਿਣਤੀ। ਉਦਾਹਰਨ: ਕਾਰਬਨ Z = 6

(ਅ) ਪੁੰਜ ਸੰਖਿਆ (A): ਪ੍ਰੋਟਾਨ + ਨਿਊਟ੍ਰਾਨ। ਉਦਾਹਰਨ: ਕਾਰਬਨ A = 12

(ੲ) ਸਮਸਥਾਨਕ: ਇੱਕੋ ਤੱਤ ਦੇ ਪਰਮਾਣੂ, ਪੁੰਜ ਸੰਖਿਆ ਵੱਖ। ਉਦਾਹਰਨ: ₆C¹² ਅਤੇ ₆C¹⁴

(ਸ) ਸਮਭਾਰਕ: ਵੱਖ-ਵੱਖ ਤੱਤ, ਪੁੰਜ ਸੰਖਿਆ ਸਮਾਨ। ਉਦਾਹਰਨ: ₆C¹⁴ ਅਤੇ ₇N¹⁴

ਸਮਸਥਾਨਕਾਂ ਦੇ ਲਾਭ:
(1) ਯੁਰੇਨੀਅਮ ਦੇ ਸਮਸਥਾਨਕ ਦੀ ਵਰਤੋਂ ਪਰਮਾਣੂ ਭੱਠੀ ਵਿੱਚ ਬਾਲਣ ਵਜੋਂ ਹੁੰਦੀ ਹੈ।
(2) ਕੋਬਾਲਟ ਦੇ ਸਮਸਥਾਨਕ ਦੀ ਵਰਤੋਂ ਕੈਂਸਰ ਦੇ ਇਲਾਜ ਵਿੱਚ ਹੁੰਦੀ ਹੈ।
(3) ਆਇਓਡੀਨ ਦੇ ਸਮਸਥਾਨਕ ਦੀ ਵਰਤੋਂ ਥਾਇਰਾਈਡ ਰੋਗ ਦੇ ਇਲਾਜ ਵਿੱਚ ਹੁੰਦੀ ਹੈ।
ਪ੍ਰਸ਼ਨ 9 Na⁺ ਦੇ ਪੂਰੀ ਤਰ੍ਹਾਂ ਭਰੇ ਹੋਏ K ਅਤੇ L ਸ਼ੈੱਲ ਹੁੰਦੇ ਹਨ। ਵਿਆਖਿਆ ਕਰੋ।
ਉੱਤਰ Na (Z=11) = 2, 8, 1
Na⁺ (ਇੱਕ ਇਲੈਕਟਰਾਨ ਗੁਆਉਣ ਤੋਂ ਬਾਅਦ) = 2, 8
ਇਸ ਲਈ Na⁺ ਦੇ K (2) ਅਤੇ L (8) ਸ਼ੈੱਲ ਪੂਰੇ ਭਰੇ ਹੋਏ ਹਨ।
ਪ੍ਰਸ਼ਨ 10 ਬਰੋਮੀਨ ਦੇ ਸਮਸਥਾਨਕ ₃₅Br⁷⁹ (49.7%) ਅਤੇ ₃₅Br⁸¹ (50.3%) ਹਨ। ਔਸਤ ਪਰਮਾਣੂ ਪੁੰਜ ਗਿਆਤ ਕਰੋ।
ਉੱਤਰ
= 79 × 49.7/100 + 81 × 50.3/100
= 3926.3/100 + 4074.3/100
= 80.006 u
ਪ੍ਰਸ਼ਨ 11 ਤੱਤ X ਦਾ ਪਰਮਾਣੂ ਪੁੰਜ 16.2 u ਹੈ। ਸਮਸਥਾਨਕ ₈X¹⁶ ਅਤੇ ₈X¹⁸ ਦਾ ਪ੍ਰਤੀਸ਼ਤ ਗਿਆਤ ਕਰੋ।
ਉੱਤਰ
ਮੰਨ ਲਓ ₈X¹⁶ ਦਾ % = Y
ਤਾਂ ₈X¹⁸ ਦਾ % = (100-Y)
16Y/100 + 18(100-Y)/100 = 16.2
16Y + 1800 - 18Y = 1620
2Y = 180 → Y = 90
₈X¹⁶ = 90% | ₈X¹⁸ = 10%
ਪ੍ਰਸ਼ਨ 12 ਜੇ ਤੱਤ ਦਾ ਪਰਮਾਣੂ ਅੰਕ Z=3 ਹੋਵੇ ਤਾਂ ਤੱਤ ਦੀ ਸੰਯੋਜਕਤਾ ਕੀ ਹੋਵੇਗੀ?
ਉੱਤਰ ਤੱਤ ਲਿਥੀਅਮ (Li) — (Z=3) = 2, 1 → ਬਾਹਰੀ ਸ਼ੈੱਲ ਵਿੱਚ 1 ਇਲੈਕਟਰਾਨ → ਸੰਯੋਜਕਤਾ = +1
ਪ੍ਰਸ਼ਨ 13 ਦੋ ਪਰਮਾਣੂ ਸਪੀਸ਼ੀਜ X ਅਤੇ Y ਦੀ ਪੁੰਜ ਸੰਖਿਆ ਗਿਆਤ ਕਰੋ। (X: P=6, N=6 | Y: P=6, N=8)
ਉੱਤਰ
X ਦੀ ਪੁੰਜ ਸੰਖਿਆ = 6 + 6 = 12
Y ਦੀ ਪੁੰਜ ਸੰਖਿਆ = 6 + 8 = 14
ਦੋਵੇਂ ਕਾਰਬਨ ਦੇ ਸਮਸਥਾਨਕ ਹਨ
F (ੳ) ਜੇ. ਜੇ. ਥਾੱਮਸਨ ਨੇ ਸੁਝਾਅ ਦਿੱਤਾ ਸੀ ਕਿ ਪਰਮਾਣੂ ਦੇ ਨਿਊਕਲੀਅਸ ਵਿੱਚ ਸਿਰਫ਼ ਨਿਊਕਲੀਓਨਜ਼ ਹੁੰਦੇ ਹਨ।
F (ਅ) ਇੱਕ ਇਲੈਕਟ੍ਰਾਨ ਅਤੇ ਪ੍ਰੋਟਾਨ ਮਿਲ ਕੇ ਨਿਊਟ੍ਰਾਨ ਦਾ ਨਿਰਮਾਣ ਕਰਦੇ ਹਨ।
T (ੲ) ਇਲੈਕਟ੍ਰਾਨ ਦਾ ਪੁੰਜ ਪ੍ਰੋਟਾਨ ਨਾਲੋਂ ਲਗਭਗ 1/1837 ਗੁਣਾ ਹੁੰਦਾ ਹੈ।
F (ਸ) ਆਇਓਡੀਨ ਦੇ ਸਮਸਥਾਨਕ ਦੀ ਵਰਤੋਂ ਟਿੰਕਚਰ ਆਇਓਡੀਨ ਬਣਾਉਣ ਵਿੱਚ ਹੁੰਦੀ ਹੈ।
ਪ੍ਰਸ਼ਨ 15 ਰਦਰਫੋਰਡ ਦਾ ਐਲਫਾ ਕਣ ਖਿੰਡਾਊ ਪ੍ਰਯੋਗ ਕਿਸ ਦੀ ਖੋਜ ਲਈ ਜ਼ਿੰਮੇਵਾਰ ਸੀ?
  • (ੳ) ਪਰਮਾਣੂ ਨਿਊਕਲੀਅਸ
  • (ਅ) ਇਲੈਕਟ੍ਰਾਨ
  • (ੲ) ਪ੍ਰੋਟਾਨ
  • (ਸ) ਨਿਊਟ੍ਰਾਨ
ਪ੍ਰਸ਼ਨ 16 ਇੱਕ ਤੱਤ ਦੇ ਸਮਸਥਾਨਕ ਵਿੱਚ ਹੁੰਦੇ ਹਨ:
  • (ੳ) ਸਮਾਨ ਭੌਤਿਕ ਗੁਣ
  • (ਅ) ਭਿੰਨ ਰਸਾਇਣਿਕ ਗੁਣ
  • (ੲ) ਨਿਊਟ੍ਰਾਨਾਂ ਦੀ ਵੱਖ-ਵੱਖ ਸੰਖਿਆ
  • (ਸ) ਭਿੰਨ ਪਰਮਾਣੂ ਸੰਖਿਆ
ਪ੍ਰਸ਼ਨ 17 ਕਲੋਰਾਈਡ ਆਇਨ (Cl⁻) ਵਿੱਚ ਸੰਯੋਜਕਤਾ-ਇਲੈਕਟ੍ਰਾਨਾਂ ਦੀ ਸੰਖਿਆ ਹੈ:
  • (ੳ) 16
  • (ਅ) 8
  • (ੲ) 17
  • (ਸ) 18
ਪ੍ਰਸ਼ਨ 18 ਸੋਡੀਅਮ ਦੀ ਸਹੀ ਇਲੈਕਟ੍ਰਾਨ ਵੰਡ ਕਿਹੜੀ ਹੈ?
  • (ੳ) 2, 8
  • (ਅ) 8, 2, 1
  • (ੲ) 2, 1, 8
  • (ਸ) 2, 8, 1
ਪ੍ਰਸ਼ਨ 19 ਹੇਠ ਲਿਖੀ ਸਾਰਣੀ ਨੂੰ ਪੂਰਾ ਕਰੋ।
ਉੱਤਰ
ਪ੍ਰਮਾਣੂ ਸੰਖਿਆ ਪੁੰਜ ਸੰਖਿਆ ਨਿਊਟਰਾਨ ਪ੍ਰੋਟਾਨ ਇਲੈਕਟ੍ਰਾਨ ਪ੍ਰਮਾਣੂ ਦਾ ਨਾਮ
9 19 10 9 9 F
16 32 16 16 16 S
12 24 12 12 12 Mg
1 2 1 1 1 D
1 1 0 1 0 H
* ਲਾਲ ਰੰਗ ਵਿੱਚ ਭਰੇ ਗਏ ਉੱਤਰ ਸਹੀ ਜਵਾਬ ਹਨ