ਪ੍ਰਸ਼ਨ 1- ਹੇਠ ਲਿਖਿਆਂ ਵਿੱਚੋਂ ਕਿਹੜੇ ਪਦਾਰਥ ਹਨ: ਕੁਰਸੀ, ਹਵਾ, ਸਨੇਹ, ਗੰਧ, ਘਿਰਣਾ, ਬਦਾਮ, ਵਿਚਾਰ, ਠੰਡ, ਠੰਡਾ ਪਿਆਓ, ਇਤਰ ਦੀ ਗੰਧ।
ਉੱਤਰ- ਕੁਰਸੀ, ਹਵਾ, ਬਦਾਮ, ਠੰਡਾ ਪਿਆਓ।

ਪ੍ਰਸ਼ਨ 2- ਹੇਠ ਲਿਖੇ ਪ੍ਰੇਖਣ ਦੇ ਕਾਰਨ ਦੱਸੋ: ਗਰਮਾ ਗਰਮ ਭੋਜਨ ਦੀ ਮਹਿਕ ਕਈ ਮੀਟਰ ਦੂਰ ਤੋਂ ਹੀ ਤੁਹਾਡੇ ਕੋਲ ਪਹੁੰਚ ਜਾਂਦੀ ਹੈ, ਪਰ ਠੰਡੇ ਭੋਜਨ ਦੀ ਮਹਿਕ ਲੈਣ ਲਈ ਤੁਹਾਨੂੰ ਉਸ ਦੇ ਕੋਲ ਜਾਣਾ ਪੈਂਦਾ ਹੈ।
ਉੱਤਰ- ਕਿਉਂਕਿ ਗਰਮ ਭੋਜਨ ਮਹਿਕ ਦੇ ਕਣ ਗਰਮ ਹੋਣ ਕਾਰਨ ਹਵਾ ਵਿੱਚ ਵੱਧ ਪ੍ਰਸਰਨ ਕਰਦੇ ਹਨ।

ਪ੍ਰਸ਼ਨ 3- ਸਵਿੰਮਿੰਗ ਪੂਲ ਵਿੱਚ ਗੋਤਾਖੋਰ ਪਾਣੀ ਕੱਟ ਲੈਂਦਾ ਹੈ ਇਸ ਨਾਲ ਪਦਾਰਥ ਦਾ ਕਿਹੜਾ ਗੁਣ ਪ੍ਰੇਖਤ ਹੁੰਦਾ ਹੈ?
ਉੱਤਰ- ਕਿਉਂਕਿ ਪਾਣੀ ਦੇ ਕਣਾਂ ਵਿੱਚ ਖਾਲੀ ਸਥਾਨ ਹੁੰਦਾ ਹੈ ਅਤੇ ਕਣਾਂ ਵਿੱਚ ਖਿੱਚ ਬਲ ਘੱਟ ਹੁੰਦਾ ਹੈ।

ਪ੍ਰਸ਼ਨ 4- ਪਦਾਰਥ ਦੇ ਕਣਾਂ ਦੀਆਂ ਕੀ ਵਿਸ਼ੇਸ਼ਤਾਵਾਂ ਹਨ?
ਉੱਤਰ:-(1)ਪਦਾਰਥ ਦੇ ਕਣ ਬਹੁਤ ਸੂਖਮ ਹੁੰਦੇ ਹਨ।
(2) ਪਦਾਰਥ ਦੇ ਕਣ ਨਿਰੰਤਰ ਗਤੀਸ਼ੀਲ ਹੁੰਦੇ ਹਨ।
(3) ਪਦਾਰਥਾਂ ਦੇ ਕਣਾਂ ਵਿੱਚ ਖਾਲੀ ਥਾਂ ਹੁੰਦੀ ਹੈ।
(4) ਪਦਾਰਥ ਦੇ ਕਣ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ।

ਪ੍ਰਸ਼ਨ 5- ਕਿਸੇ ਪਦਾਰਥ ਦੇ ਇਕਾਈ ਆਇਤਨ ਦੇ ਪੁੰਜ ਨੂੰ ਘਣਤਾ ਕਹਿੰਦੇ ਹਨ। (ਘਣਤਾ=ਪੁੰਜ/ਆਇਤਨ)
ਵੱਧਦੀ ਹੋਈ ਘਣਤਾ ਦੇ ਕ੍ਰਮ ਵਿੱਚ ਹੇਠ ਲਿਖਿਆਂ ਨੂੰ ਦਰਸਾਓ: ਹਵਾ, ਚਿਮਨੀ ਦਾ ਧੂੰਆਂ, ਸ਼ਹਿਦ, ਪਾਣੀ, ਚਾਕ, ਰੂੰ ਅਤੇ ਲੋਹਾ।
ਉੱਤਰ- ਹਵਾ < ਚਿਮਨੀ ਦਾ ਧੂੰਆਂ < ਰੂੰ  < ਪਾਣੀ < ਸ਼ਹਿਦ < ਚਾਕ < ਲੋਹਾ

ਪ੍ਰਸ਼ਨ 6- (ੳ) ਪਦਾਰਥ ਦੀਆਂ ਵੱਖ-ਵੱਖ ਅਵਸਥਾਵਾਂ ਦੇ ਗੁਣਾਂ ਵਿੱਚ ਹੋਣ ਵਾਲੇ ਅੰਤਰ ਨੂੰ ਸਾਰਣੀ ਬੱਧ ਕਰੋ।
ਉੱਤਰ- ਪਦਾਰਥ ਤਿੰਨ ਅਵਸਥਾਵਾਂ ਵਿੱਚ ਮਿਲਦਾ ਹੈ-ਠੋਸ, ਦ੍ਰਵ ਅਤੇ ਗੈਸ।

ਠੋਸ
1-ਠੋਸਾਂ ਦਾ ਆਕਾਰ ਅਤੇ ਅਇਤਨ ਨਿਸਚਿਤ ਹੁੰਦਾ ਹੈ।
2-ਠੋਸਾਂ ਦੇ ਕਣਾਂ ਵਿੱਚ ਖਾਲੀ ਸਥਾਨ ਸਭ ਤੋਂ ਘੱਟ ਹੁੰਦਾ ਹੈ।
3-ਠੋਸਾਂ ਦੇ ਕਣਾਂ ਵਿੱਚ ਖਿੱਚ ਬਲ ਸਭ ਤੋਂ ਵੱਧ ਹੁੰਦਾ ਹੈ।
4-ਠੋਸਾਂ ਦਾ ਨਪੀੜਨ ਨਹੀਂ ਹੁੰਦਾ।

ਦ੍ਰਵ
1-ਦ੍ਰਵਾਂ ਦਾ ਆਕਾਰ ਨਿਸਚਿਤ ਹੁੰਦਾ ਹੈ ਪਰ ਅਇਤਨ ਨਿਸਚਿਤ ਨਹੀਂ ਹੁੰਦਾ।
2-ਦ੍ਰਵਾਂ ਦੇ ਕਣਾਂ ਵਿੱਚ ਖਾਲੀ ਸਥਾਨ ਠੋਸ ਤੋਂ ਵੱਧ ਪਰ ਗੈਸ ਤੋਂ ਘੱਟ ਹੁੰਦਾ ਹੈ
2-ਦ੍ਰਵਾਂ ਦੇ ਕਣਾਂ ਵਿੱਚ ਖਿੱਚ ਬਲ ਠੋਸ ਤੋਂ ਘੱਟ ਪਰ ਗੈਸ ਤੋਂ ਵੱਧ ਹੁੰਦਾ ਹੈ
4-ਦ੍ਰਵਾਂ ਦਾ ਨਪੀੜਨ ਨਾਂ-ਮਾਤਰ ਹੁੰਦਾ ਹੈ।

ਗੈਸ
1-ਗੈਸਾਂ ਦਾ ਆਕਾਰ ਅਤੇ ਅਇਤਨ ਨਿਸਚਿਤ ਨਹੀਂ ਹੁੰਦਾ।
2-ਗੈਸਾਂ ਦੇ ਕਣਾਂ ਵਿੱਚ ਖਾਲੀ ਸਥਾਨ ਸਭ ਤੋਂ ਵੱਧ ਹੁੰਦਾ ਹੈ।
3-ਗੈਸਾਂ ਦੇ ਕਣਾਂ ਵਿੱਚ ਖਿੱਚ ਬਲ ਸਭ ਤੋਂ ਘੱਟ ਹੁੰਦਾ ਹੈ।
4-ਗੈਸਾਂ ਦਾ ਨਪੀੜਨ ਸਭ ਤੋਂ ਵੱਧ ਹੁੰਦਾ ਹੈ।

(ਅ) ਹੇਠ ਲਿਖਿਆਂ ਤੇ ਟਿੱਪਣੀ ਕਰੋ:
ਨਿੱਗਰਤਾ, ਦਬੀਣਯੋਗਤਾ, ਤਰਲਤਾ, ਬਰਤਨ ਵਿੱਚ ਗੈਸ ਦਾ ਭਰਨਾ, ਆਕਾਰ, ਗਤਿਜ ਊਰਜਾ ਅਤੇ ਘਣਤਾ।

ਉੱਤਰ- ਨਿੱਗਰਤਾ-ਕਿਸੇ ਪਦਾਰਥ ਦੁਆਰਾ ਆਪਣੇ ਆਕਾਰ ਨੂੰ ਬਦਲਣ ਦੀ ਅਯੋਗਤਾ।

ਦਬੀਣਯੋਗਤਾ-ਬਲ ਲਗਾਉਣ ਤੇ ਆਇਤਨ ਘਟਣ ਦੀ ਯੋਗਤਾ।

ਤਰਲਤਾ-ਕਿਸੇ ਪਦਾਰਥ ਦੇ ਵਗਣ ਦੀ ਯੋਗਤਾ। ਸਿਰਫ ਦ੍ਰਵਾਂ ਅਤੇ ਗੈਸਾਂ ਦੀ ਤਰਲਤਾ ਹੁੰਦੀ ਹੈ। ਬਰਤਨ ਵਿੱਚ ਗੈਸ ਦਾ ਭਰਨਾ-ਨਿਸਚਿਤ ਆਕਾਰ ਅਤੇ ਆਇਤਨ ਨਾਂ ਹੋਣ

ਕਾਰਨ ਗੈਸਾਂ ਜਿਸ ਬਰਤਨ ਵਿੱਚ ਰੱਖਦੇ ਹਾਂ ਉਸ ਬਰਤਨ ਨੂੰ ਚੰਗੀ ਤਰ੍ਹਾਂ ਭਰ ਦਿੰਦੀਆਂ ਹਨ।

ਆਕਾਰ- ਕਿਸੇ ਵਸਤੂ ਦੀਆਂ ਸਪੱਸ਼ਟ ਸੀਮਾਵਾਂ ਦਾ ਹੋਣਾ। ਸਿਰਫ ਠੋਸਾਂ ਦਾ ਆਕਾਰ ਨਿਸਚਿਤ ਹੁੰਦਾ ਹੈ।

ਗਤਿਜ ਊਰਜਾ- ਕਿਸੇ ਵਸਤੂ ਦੀ ਗਤੀ ਕਾਰਨ ਸਮਾਈ ਊਰਜਾ ਨੂੰ ਗਤਿਜ ਊਰਜਾ ਕਹਿੰਦੇ ਹਨ।

ਘਣਤਾ- ਕਿਸੇ ਪਦਾਰਥ ਦੇ ਇਕਾਈ ਆਇਤਨ ਦੇ ਪੁੰਜ ਨੂੰ ਘਣਤਾ ਕਹਿੰਦੇ ਹਨ। (ਘਣਤਾ=ਪੁੰਜ/ਆਇਤਨ)

ਪ੍ਰਸ਼ਨ 7- ਕਾਰਨ ਦੱਸ-

(ੳ) ਗੈਸ ਪੂਰੀ ਤਰ੍ਹਾਂ ਉਸ ਬਰਤਨ ਨੂੰ ਭਰ ਦਿੰਦੀ ਹੈ ਜਿਸ ਵਿੱਚ ਉਸ ਨੂੰ ਰੱਖਦੇ ਹਾਂ।
ਉੱਤਰ-ਕਿਉਂਕਿ ਗੈਸ ਦੇ ਕਣਾਂ ਵਿੱਚ ਖਾਲੀ ਸਥਾਨ ਵੱਧ ਅਤੇ ਅਤੇ ਖਿੱਚ ਬਲ ਘੱਟ ਹੁੰਦਾ ਹੈ।

(ਅ) ਗੈਸ ਬਰਤਨ ਦੀਆਂ ਦੀਵਾਰਾਂ ‘ਤੇ ਦਬਾਅ ਪਾਉਂਦੀ ਹੈ।
ਉੱਤਰ-ਕਿਉਂਕਿ ਗੈਸ ਦੇ ਕਣ ਗਤੀਸ਼ੀਲ ਹੋਣ ਕਰਕੇ ਬਰਤਨ ਦੀਆਂ ਦੀਵਾਰਾਂ ‘ਤੇ ਬਲ ਲਗਾਉਂਦੇ ਹਨ

(ੲ) ਲੱਕੜ ਦੀ ਮੇਜ ਠੋਸ ਅਖਵਾਉਂਦੀ ਹੈ।
ਉੱਤਰ- ਕਿਉਂਕਿ ਲੱਕੜ ਦਾ ਆਕਾਰ ਅਤੇ ਆਇਤਨ ਨਿਸਚਿਤ ਹੁੰਦਾ ਹੈ।

(ਸ) ਹਵਾ ਵਿੱਚ ਅਸੀਂ ਅਸਾਨੀ ਨਾਲ ਆਪਣਾ ਹੱਥ ਚਲਾ ਸਕਦੇ ਹਾਂ,ਪਰ ਇੱਕ ਠੋਸ ਲੱਕੜੀ ਦੇ ਟੁਕੜੇ ਵਿੱਚ ਹੱਥ ਚਲਾਉਣ ਲਈ ਸਾਨੂੰ ਕਰਾਟੇ ਦੇ ਵਿੱਚ ਮਾਹਰ ਹੋਣਾ ਪਵੇਗਾ।
ਉੱਤਰ- ਕਿਉਂਕਿ ਹਵਾ ਦੇ ਕਣਾਂ ਵਿੱਚ ਖਾਲੀ ਸਥਾਨ ਲੱਕੜ ਦੇ ਕਣਾਂ ਨਾਲੋਂ ਕਾਫੀ ਵੱਧ ਹੁੰਦਾ ਹੈ।

ਪ੍ਰਸ਼ਨ 8- ਆਮ ਤੌਰ ਤੇ ਠੋਸ ਪਦਾਰਥ ਨਾਲੋਂ ਦ੍ਰਵਾਂ ਦੀ ਘਣਤਾ ਘੱਟ ਹੁੰਦੀ ਹੈ।ਪਰ ਤੁਸੀਂ ਬਰਫ ਦੇ ਟੁਕੜੇ ਨੂੰ ਪਾਣੀ ਉੱਤੇ ਤੈਰਦੇ ਵੇਖਿਆ ਹੋਵੇਗਾ।ਪਤਾ ਕਰੋ ਅਜਿਹਾ ਕਿਉਂ ਹੁੰਦਾ ਹੈ?
ਉੱਤਰ – ਕਿਉਂਕਿ ਬਰਫ ਭਾਵੇਂ ਠੋਸ ਹੈ ਪਰ ਇਸਦੇ ਕਣਾਂ ਵਿੱਚ ਖਾਲੀ ਸਥਾਨ ਦ੍ਰਵ ਪਾਣੀ ਨਾਲੋਂ ਵੱਧ ਹੁੰਦਾ ਹੈ।

ਪ੍ਰਸ਼ਨ 9- ਹੇਠ ਲਿਖੇ ਤਾਪਮਾਨਾਂ ਨੂੰ ਸੈਲਸੀਅਸ ਵਿੱਚ ਬਦਲੋ: (ੳ) 300 K (ਅ) 573 K
ਉੱਤਰ- (ਨੋਟ-ਕੈਲਵਿਨ ਤੋਂ ਸੈਲਸੀਅਸ ਵਿੱਚ ਬਦਲਣ ਲਈ 273 ਘਟਾਓ)

(ੳ) 300 K = (300 −273) °C = 27°C
(ਅ) 573 K = (573 −273) °C= 300°C

ਪ੍ਰਸ਼ਨ 10- ਹੇਠ ਲਿਖੇ ਤਾਪਮਾਨ ਤੇ ਪਾਣੀ ਦੀ ਭੌਤਿਕ ਅਵਸਥਾ ਕੀ ਹੋਵੇਗੀ? (ੳ) 250°C (ਅ) 100°C

ਉੱਤਰ- (ੳ) ਗੈਸ
(ਅ) ਦ੍ਰਵ ਅਤੇ ਗੈਸ ਦੋਵੇਂ।

ਪ੍ਰਸ਼ਨ 11-ਕਿਸੇ ਵੀ ਪਦਾਰਥ ਦੀ ਅਵਸਥਾ ਪਰਿਵਰਤਨ ਦੇ ਦੌਰਾਨ ਤਾਪਮਾਨ ਸਥਿਰ ਕਿਉਂ ਰਹਿੰਦਾ ਹੈ
ਉੱਤਰ- ਕਿਉਂਕਿ ਅਵਸਥਾ ਪਰਿਵਰਤਨ ਦੇ ਦੌਰਾਨ ਸਾਰੀ ਤਾਪ ਊਰਜਾ ਪਦਾਰਥ ਦੇ ਕਣਾਂ ਨੂੰ ਦੂਰ ਕਰਨ ਵਿੱਚ ਲੱਗ ਜਾਂਦੀ ਹੈ।

ਪ੍ਰਸ਼ਨ 12- ਵਾਯੂਮੰਡਲੀ ਗੈਸਾਂ ਨੂੰ ਦ੍ਰਵ ਵਿੱਚ ਪਰਿਵਰਤਿਤ ਕਰਨ ਦੇ ਲਈ ਕੋਈ ਵਿਧੀ ਸੁਝਾਓ।
ਉੱਤਰ- ਤਾਪਮਾਨ ਘਟਾ ਕੇ ਅਤੇ ਦਬਾਅ ਵਧਾ ਕੇ ਵਾਯੂਮੰਡਲੀ ਗੈਸਾਂ ਨੂੰ ਦ੍ਰਵ ਵਿੱਚ ਬਦਲਿਆ ਜਾ ਸਕਦਾ ਹੈ।

ਪ੍ਰਸ਼ਨ 13- ਗਰਮ ਖੁਸ਼ਕ ਦਿਨ ਵਿੱਚ ਕੂਲਰ ਵਧੇਰੇ ਠੰਡਾ ਕਿਉਂ ਕਰਦਾ ਹੈ?
ਉੱਤਰ- ਅਸੀਂ ਜਾਣਦੇ ਹਾਂ ਕਿ ਵਾਸ਼ਪੀਕਰਨ ਦੇ ਕਾਰਨ ਠੰਡਕ ਹੁੰਦੀ ਹੈ।ਇਸ ਲਈ ਗਰਮ ਖੁਸ਼ਕ ਦਿਨ ਵਿੱਚ ਵਾਸ਼ਪੀਕਰਨ ਦੀ ਦਰ ਵੱਧ ਹੋਣ ਕਾਰਨ ਕੂਲਰ ਵਧੇਰੇ ਠੰਡਾ ਕਰਦਾ ਹੈ।

ਪ੍ਰਸ਼ਨ 14- ਗਰਮੀਆਂ ਵਿੱਚ ਘੜੇ ਦਾ ਪਾਣੀ ਠੰਡਾ ਕਿਉਂ ਹੁੰਦਾ ਹੈ?
ਉੱਤਰ- ਅਸੀਂ ਜਾਣਦੇ ਹਾਂ ਕਿ ਵਾਸ਼ਪੀਕਰਨ ਦੇ ਕਾਰਨ ਠੰਡਕ ਹੁੰਦੀ ਹੈ।ਇਸ ਲਈ ਘੜੇ ਦੇ ਛੇਕਾਂ ਵਿੱਚੋਂ ਵਾਸ਼ਪੀਕਰਨ ਹੋਣ ਕਾਰਨ ਪਾਣੀ ਠੰਡਾ ਹੋ ਜਾਂਦਾ ਹੈ।

ਪ੍ਰਸ਼ਨ 15- ਐਸੀਟੋਨ/ਪੈਟਰੋਲ ਜਾਂ ਸੈਂਟ ਪਾਉਣ ‘ਤੇ ਸਾਡੀ ਹਥੇਲੀ ਠੰਡੀ ਕਿਉਂ ਹੋ ਜਾਂਦੀ ਹੈ?
ਉੱਤਰ- ਅਸੀਂ ਜਾਣਦੇ ਹਾਂ ਕਿ ਵਾਸ਼ਪੀਕਰਨ ਦੇ ਕਾਰਨ ਠੰਡਕ ਹੁੰਦੀ ਹੈ।ਐਸੀਟੋਨ/ਪੈਟਰੋਲ ਜਾਂ ਸੈਂਟ ਸਾਡੀ ਹਥੇਲੀ ਤੋਂ ਗਰਮੀ ਸੋਖ ਕੇ ਵਾਸ਼ਪਿਤ ਹੋ ਜਾਂਦੇ ਹਨ ਇਸ ਲਈ ਸਾਡੀ ਹਥੇਲੀ ਠੰਡੀ ਹੋ ਜਾਂਦੀ ਹੈ।

ਪ੍ਰਸ਼ਨ 16- ਕੱਪ ਦੀ ਬਜਾਏ ਪਲੇਟ ਵਿੱਚ ਅਸੀਂ ਗਰਮ ਦੁੱਧ ਜਾਂ ਚਾਹ ਜਲਦੀ ਕਿਉਂ ਪੀ ਲੈਂਦੇ ਹਾਂ?
ਉੱਤਰ- ਅਸੀਂ ਜਾਣਦੇ ਹਾਂ ਕਿ ਵਾਸ਼ਪੀਕਰਨ ਦੇ ਕਾਰਨ ਠੰਡਕ ਹੁੰਦੀ ਹੈ।ਪਲੇਟ ਦਾ ਖੇਤਰਫਲ ਕੱਪ ਨਾਲੋਂ ਵੱਧ ਹੋਣ ਕਾਰਨ ਇਸ ਵਿੱਚੋਂ ਵਾਸ਼ਪੀਕਰਨ ਵੱਧ ਹੁੰਦਾ ਹੈ ਅਤੇ ਚਾਹ ਜਲਦੀ ਠੰਡੀ ਹੋ ਜਾਦੀ ਹੈ।

ਪ੍ਰਸ਼ਨ 17- ਗਰਮੀਆਂ ਵਿੱਚ ਸਾਨੂੰ ਕਿਸ ਕਿਸਮ ਦੇ ਕੱਪੜੇ ਪਹਿਨਣੇ ਚਾਹੀਦੇ ਹਨ?
ਉੱਤਰ- ਗਰਮੀਆਂ ਵਿੱਚ ਸਾਨੂੰ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ ਕਿਉਂਕਿ ਸੂਤੀ ਕੱਪੜੇ ਪਸੀਨਾ ਸੋਖ ਕੇ ਪਸੀਨੇ ਨੂੰ ਵਾਸ਼ਪਿਤ ਕਰਦੇ ਹਨ ਅਤੇ ਸਾਡੇ ਸਰੀਰ ਨੂੰ ਠੰਡਾ ਰੱਖਦੇ ਹਨ।

ਅਭਿਆਸ ਦੇ ਪ੍ਰਸ਼ਨ-ਉੱਤਰ

ਪ੍ਰਸ਼ਨ 1- ਹੇਠ ਲਿਖੇ ਤਾਪਮਾਨਾਂ ਨੂੰ ਸੈਲਸੀਅਸ ਵਿੱਚ ਬਦਲੋ: (ੳ) 300 K (ਅ) 573 K
ਉੱਤਰ- (ਨੋਟ-ਕੈਲਵਿਨ ਤੋਂ ਸੈਲਸੀਅਸ ਵਿੱਚ ਬਦਲਣ ਲਈ 273 ਘਟਾਓ)

(ੳ) 300 K = (300 −273) °C = 27°C
(ਅ) 573 K = (573 −273) °C= 300°C

ਪ੍ਰਸ਼ਨ 2- ਹੇਠ ਲਿਖੇ ਤਾਪਮਾਨਾਂ ਨੂੰ ਕੈਲਵਿਨ ਵਿੱਚ ਬਦਲੋ: (ੳ) 25°C (ਅ) 373°C

ਉੱਤਰ- (ਨੋਟ- ਸੈਲਸੀਅਸ ਤੋਂ ਕੈਲਵਿਨ ਵਿੱਚ ਬਦਲਣ ਲਈ 273 ਜੋੜੋ)

(ੳ) 25°C = (25 +273) °K = 298 K
(ਅ) 373°C = (373 +273) °K= 646 K

ਪ੍ਰਸ਼ਨ 3- ਹੇਠਾਂ ਲਿਖੇ ਪ੍ਰੇਖਣਾਂ ਲਈ ਕਾਰਨ ਦੱਸੋ ?
(ੳ) ਨੈਫਥਲੀਨ ਨੂੰ ਰੱਖਣ ਤੋਂ ਕੁੱਝ ਸਮੇਂ ਬਾਅਦ ਇਹ ਕੁੱਝ ਵੀ ਠੋਸ ਪਦਾਰਥ ਛੱਡੇ ਬਿਨ੍ਹਾਂ ਅਦਿਖ ਹੋ ਜਾਂਦੀ ਹੈ।
ਉੱਤਰ-ਕਿਉਂਕਿ ਨੈਫਥਲੀਂ ਜੌਹਰ ਉਡਾਉਣਾ ਵਿਧੀ ਰਾਹੀਂ ਠੋਸ ਤੋਂ ਸਿੱਧੇ ਹੀ ਗੈਸ ਵਿੱਚ ਬਦਲ ਜਾਂਦੀ ਹੈ।

(ਅ) ਸਾਨੂੰ ਇਤਰ ਦੀ ਖੁਸ਼ਬੂ ਬਹੁਤ ਦੂਰ ਬੈਠੇ ਹੀ ਪਹੁੰਚ ਜਾਂਦੀ ਹੈ।
ਉੱਤਰ- ਕਿਉਂਕਿ ਇਤਰ ਦੇ ਕਣ ਤੇਜੀ ਨਾਲ ਗਤੀ ਕਰਦੇ ਹੋਏ ਸਾਡੇ ਨੱਕ ਤੱਕ ਪਹੁੰਚ ਜਾਂਦੇ ਹਨ।

ਪ੍ਰਸ਼ਨ 4- ਹੇਠ ਲਿਖੇ ਪਦਾਰਥਾ ਨੂੰ ਉਹਨਾਂ ਦੇ ਕਣਾਂ ਵਿੱਚ ਵਧਦੇ ਹੋਏ ਆਕਰਸ਼ਨ ਦੇ ਅਨੁਸਾਰ ਤਰਤੀਬ ਵਿੱਚ ਕਰੋ:
(ੳ) ਪਾਣੀ (ਅ) ਚੀਨੀ (ੲ) ਆੱਕਸੀਜਨ
ਉੱਤਰ- ਆੱਕਸੀਜਨ < ਪਾਣੀ  < ਖੰਡ

ਪ੍ਰਸ਼ਨ 5- ਹੇਠ ਲਿਖੇ ਤਾਪਮਾਨਾਂ ਤੇ ਪਾਣੀ ਦੀ ਭੌਤਿਕ ਅਵਸਥਾ ਕੀ ਹੋਵੇਗੀ?
(ੳ) 25°C (ਅ) 0°C (ੲ) 100°C
ਉੱਤਰ- (ੳ) ਦ੍ਰਵ (ਅ) ਠੋਸ ਅਤੇ ਦ੍ਰਵ (ੲ) ਦ੍ਰਵ ਅਤੇ ਗੈਸ

ਪ੍ਰਸ਼ਨ 6-ਪੁਸ਼ਟੀ ਲਈ ਕਾਰਣ ਦਿਓ:
(ੳ) ਪਾਣੀ ਕਮਰੇ ਦੇ ਤਾਪਮਾਨ ਤੇ ਦ੍ਰਵ ਹੈ।

ਉੱਤਰ-ਕਿਉਂਕਿ ਕਮਰੇ ਦਾ ਤਾਪਮਾਨ (25°C) ਪਾਣੀ ਦੇ ਪਿਘਲਾਓ ਦਰਜੇ (0°C) ਅਤੇ ਉਬਾਲ ਦਰਜੇ (100°C) ਦੇ ਵਿਚਕਾਰ ਹੈ
ਅਤੇ ਕਮਰੇ ਦੇ ਤਾਪਮਾਨ ‘ਤੇ ਪਾਣੀ ਦਾ ਆਕਾਰ ਨਿਸਚਿਤ ਨਹੀਂ ਹੈ ਪਰ ਆਇਤਨ ਨਿਸਚਿਤ ਹੈ।

(ਅ) ਲੋਹੇ ਦੀ ਅਲਮਾਰੀ ਕਮਰੇ ਦੇ ਤਾਪਮਾਨ ਤੇ ਠੋਸ ਹੈ।
ਉੱਤਰ-ਕਿਉਂਕਿ ਕਮਰੇ ਦੇ ਤਾਪਮਾਨ ਤੇ ਲੋਹੇ ਦਾ ਆਕਾਰ ਅਤੇ ਆਇਤਨ ਨਿਸਚਿਤ ਹੈ।

ਪ੍ਰਸ਼ਨ 7- 273 K ਤੇ ਬਰਫ ਨੂੰ ਠੰਡਾ ਕਰਨ ਤੇ ਅਤੇ ਪਾਣੀ ਨੂੰ ਇਸੇ ਤਾਪਮਾਨ ਤੇ ਠੰਡਾ ਕਰਨ ਤੇ ਠੰਡਕ ਦਾ ਪ੍ਰਭਾਵ ਵਧੇਰੇ ਕਿਉਂ ਹੁੰਦਾ ਹੈ?
ਉੱਤਰ- ਕਿਉਂਕਿ 273 K ਤੇ ਬਰਫ ਵਿੱਚ ਪਾਣੀ ਨਾਲੋਂ ਗੁਪਤ ਤਾਪ ਜਿੰਨ੍ਹੀ ਤਾਪ ਊਰਜਾ ਘੱਟ ਹੁੰਦੀ ਹੈ।

ਪ੍ਰਸ਼ਨ 8- ਉਬਲਦੇ ਹੋਏ ਪਾਣੀ ਜਾਂ ਭਾਫ ਵਿੱਚੋਂ ਜਲਣ ਦੀ ਤੀਬਰਤਾ ਕਿਸ ਵਿੱਚ ਵਧੇਰੇ ਮਹਿਸੂਸ ਹੁੰਦੀ ਹੈ?
ਉੱਤਰ- ਭਾਫ ਵਿੱਚ। ਕਿਉਂਕਿ ਭਾਫ ਵਿੱਚ ਉਬਲਦੇ ਹੋਏ ਪਾਣੀ ਨਾਲੋਂ ਗੁਪਤ ਤਾਪ ਜਿੰਨੀ ਤਾਪ ਊਰਜਾ ਵੱਧ ਹੁੰਦੀ ਹੈ।

ਪ੍ਰਸ਼ਨ 9 - ਹੇਠ ਦਿੱਤੇ ਚਿੱਤਰ ਦੇ ਲਈ ੳ,ਅ,ੲ,ਸ,ਹ ਅਤੇ ਕ ਦੀ ਅਵਸਥਾ ਪਰਿਵਰਤਨ ਨੂੰ ਨਾਮ ਦੇਓ :

ਉਤੱਰ :-