ਅਧਿਆਇ-12 ਪੌਦਿਆਂ ਵਿੱਚ ਪ੍ਰਜਣਨ

 


 


ਕਿਰਿਆਵਾਂ ਦੇ ਪ੍ਰਸ਼ਨ-ਉੱਤਰ (ਪੰਨਾ ਨੰ: 144)
 
ਪ੍ਰਸ਼ਨ 1- ਪੁਨਰਜਣਨ ਵਿਧੀ ਵਿੱਚ ਕੀ ਹੁੰਦਾ ਹੈ?
 
ਉੱਤਰ- ਜੀਵਾਂ ਦੀ ਆਪਣੇ ਆਪ ਨੂੰ ਮੁਰੰਮਤ ਕਰਨ ਅਤੇ ਆਪਣੇ ਟੁੱਟੇ-ਭੱਜੇ ਅੰਗ ਮੁੜ ਪੈਦਾ ਕਰਨ ਦੀ ਯੋਗਤਾ ਨੂੰ ਪੁਨਰ ਜਣਨ ਕਹਿੰਦੇ ਹਨ।

ਪ੍ਰਸ਼ਨ 2- ਦੋ-ਖੰਡਨ ਵਿਧੀ ਰਾਹੀਂ ਅਲਿੰਗੀ ਪ੍ਰਜਣਨ ਕਰਨ ਵਾਲੇ ਦੋ ਜੀਵਾਂ ਦੇ ਨਾਂ ਲਿਖੋ।
 
ਉੱਤਰ- ਉੱਲੀ ਅਤੇ ਕਾਈ।

ਅਭਿਆਸ

ਪ੍ਰਸ਼ਨ 1- ਖਾਲੀ ਥਾਵਾਂ ਭਰੋ।

 

(i) ਪਰਾਗਕੋਸ਼ ਅਤੇ ਤੰਤੂ ਮਿਲ ਕੇ ਫੁੱਲ ਦਾ ਪੁੰਕੇਸਰ ਬਣਾਉਂਦੇ ਹਨ।

(ii) ਲਿੰਗੀ ਪ੍ਰਜਣਨ ਵਿੱਚ ਬੀਜ ਬਣਦੇ ਹਨ।

(iii) ਜਿਸ ਫੁੱਲ ਵਿੱਚ ਪੁੰਕੇਸਰ ਅਤੇ ਇਸਤਰੀ ਕੇਸਰ ਦੋਵੇਂ ਹੋਣ, ਉਸ ਫੁੱਲ ਨੂੰ ਦੋ ਲਿੰਗੀ ਫੁੱਲ ਕਹਿੰਦੇ ਹਨ।

(iv) ਕਾਇਕ ਪ੍ਰਜਣਨ ਅਲਿੰਗੀ ਪ੍ਰਜਣਨ ਦੀ ਇੱਕ ਵਿਧੀ ਹੈ।

ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ।

 

(i) ਖਮੀਰ ਵਿੱਚ ਲਿੰਗੀ ਅਤੇ ਅਲਿੰਗੀ ਢੰਗਾਂ ਨਾਲ ਪ੍ਰਜਣਨ ਹੁੰਦਾ ਹੈ। (❌)

(ii) ਪਰਾਗਕਣ ਫੁੱਲ ਦੇ ਨਰ ਯੁਗਮਕ ਹੁੰਦੇ ਹਨ। (✅)

(iii) ਅਦਰਕ ਇੱਕ ਤਣਾ ਹੈ ਜਿਸ ਵਿੱਚ ਗੰਢਾਂ ਅਤੇ ਅੰਤਰ ਗੰਢਾਂ ਹੁੰਦੀਆਂ ਹਨ। ((✅))

(iv) ਕਲਮਾਂ ਲਗਾਉਣਾ ਅਤੇ ਪਿਓਂਦ ਚੜ੍ਹਾਉਣਾ, ਪ੍ਰਜਣਨ ਦੇ ਕੁਦਰਤੀ ਢੰਗ ਹਨ। (❌)

ਪ੍ਰਸ਼ਨ 3- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ:


  ‘    ੳ’                                        ‘ਅ’
(i) ਸ਼ਕਰਕੰਦੀ                          (ੳ) ਸੂਖਮ ਪ੍ਰਜਣਨ
(ii) ਆਲੂ                                (ਅ) ਪੱਥਰ ਚੱਟ
(iii) ਪੱਤਿਆਂ ਦੀਆਂ ਕਰੂੰਬਲਾਂ ਰਾਹੀਂ ਕਾਇਕ ਪ੍ਰਜਣਨ (ੲ) ਬਣਾਉਟੀ ਪ੍ਰਜਣਨ
(iv) ਪਿਓਂਦ ਚੜ੍ਹਾੳੇਣੀ                 (ਸ) ਖਮੀਰ
(v) ਟਿਸ਼ੂ ਕਲਚਰ                       (ਹ) ਸਪਾਈਰੋਗਾਇਰਾ
(vi) ਕਲੀ                                  (ਕ) ਫੁੱਲੀਆਂ ਜੜ੍ਹਾਂ
(vii) ਵਿਖੰਡਨ                           (ਖ) ਗੰਢ (ਟਿਊਬਰ)

ਉੱਤਰ-     ਕਾਲਮ ‘ੳ’              ਕਾਲਮ ‘ਅ’


(i) ਸ਼ਕਰਕੰਦੀ                              (ਕ) ਫੁੱਲੀਆਂ ਜੜ੍ਹਾਂ

(ii) ਆਲੂ                                     (ਖ) ਗੰਢ (ਟਿਊਬਰ)

(iii) ਪੱਤਿਆਂ ਦੀਆਂ ਕਰੂੰਬਲਾਂ ਰਾਹੀਂ ਕਾਇਕ ਪ੍ਰਜਣਨ  (ਅ) ਪੱਥਰ ਚੱਟ

(iv) ਪਿਓਂਦ ਚੜ੍ਹਾੳੇਣੀ                      (ੲ) ਬਣਾਉਟੀ ਪ੍ਰਜਣਨ

(v) ਟਿਸ਼ੂ ਕਲਚਰ                            (ੳ) ਸੂਖਮ ਪ੍ਰਜਣਨ

(vi) ਕਲੀ                                       (ਸ) ਖਮੀਰ

(vii) ਵਿਖੰਡ                                  (ਹ) ਸਪਾਈਰੋਗਾਇਰਾ

ਪ੍ਰਸ਼ਨ 4- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-


(i) ਪ੍ਰਜਣਨ ਦੇ ਉਸ ਢੰਗ ਨੂੰ ਕੀ ਕਹਿੰਦੇ ਹਨ ਜਿਸ ਵਿੱਚ ਕੇਵਲ ਇੱਕ ਜਣਕ ਤੋਂ ਨਵੇਂ ਪੌਦੇ ਪੈਦਾ ਹੁੰਦੇ ਹਨ?
 
ਉੱਤਰ- ਅਲਿੰਗੀ ਪ੍ਰਜਣਨ।

(ii) ਫੁੱਲ ਦਾ ਕਿਹੜਾ ਭਾਗ ਫ਼ਲ ਬਣਦਾ ਹੈ?

ਉੱਤਰ- ਅੰਡਕੋਸ਼।

(iii) ਖਮੀਰ ਵਿੱਚ ਪ੍ਰਜਣਨ ਕਿਵੇਂ ਹੁੰਦਾ ਹੈ?

ਉੱਤਰ- ਬਡਿੰਗ ਵਿਧੀ ਨਾਲ।

(iv) ਹਵਾ ਪਰਾਗਣ ਵਿੱਚ ਸਹਾਇਤਾ ਕਰਦੀ ਹੈ? ਇੱਕ ਉਦਾਹਰਨ ਦਿਓ।

ਉੱਤਰ- ਘਾਹ ਵਰਗੇ ਪੌਦਿਆਂ ਦੇ ਪਰਾਗਕਣ ਹਲਕੇ ਹੋਣ ਕਾਰਨ ਹਵਾ ਰਾਹੀਂ ਉੱਡ ਕੇ ਪਰਾਗ ਕਣ ਗ੍ਰਾਹੀ ਤੱਕ ਪਹੁੰਚ ਕੇ ਪਰਾਗਣ ਕਰਦੇ ਹਨ।

(v) ਫੁੱਲ ਦੇ ਲਿੰਗੀ ਭਾਗਾਂ ਦੇ ਨਾਂ ਲਿਖੋ।
 
ਉੱਤਰ- ਨਰ ਭਾਗ- ਪੁੰਕੇਸਰ ( ਤੰਤੂ ਅਤੇ ਪਰਾਗਕੋਸ਼),

ਮਾਦਾ ਭਾਗ- ਇਸਤਰੀ ਕੇਸਰ ( ਪਰਾਗਕਣ ਗ੍ਰਾਹੀ, ਪਰਾਗਕਣ ਵਹਿਣੀ ਅਤੇ ਅੰਡਕੋਸ਼)।

ਪ੍ਰਸ਼ਨ 5- ਛੋਟੇ ਉੱਤਰਾਂ ਵਾਲੇ ਪ੍ਰਸ਼ਨ-


(i) ਪੌਦਿਆਂ ਵਿੱਚ ਅਲਿੰਗੀ ਪ੍ਰਜਣਨ ਦੇ ਵੱਖ-ਵੱਖ ਢੰਗਾਂ ਦੇ ਨਾਂ ਲਿਖੋ।
 
ਉੱਤਰ- ਦੋ-ਖੰਡਨ ਵਿਧੀ, ਕਲੀਆਂ ਰਾਹੀਂ (ਬਡਿੰਗ), ਵਿਖੰਡਨ, ਬੀਜਾਣੂਆਂ ਰਾਹੀਂ, ਪੁਨਰ ਜਣਨ ਅਤੇ ਕਾਇਕ ਪ੍ਰਜਣਨ ਆਦਿ।

(ii) ਪੌਦਿਆਂ ਵਿੱਚ ਬਨਾਉਟੀ ਪ੍ਰਜਣਨ ਕੀ ਹੈ?

ਉੱਤਰ- ਕਈ ਪੌਦਿਆਂ ਵਿੱਚ ਕਲਮ ਲਗਾ ਕੇ, ਪਿਓਂਦ ਚੜ੍ਹਾ ਕੇ, ਜਾਂ ਜਮੀਨ ਹੇਠਾਂ ਟਾਹਣੀ ਨੂੰ ਦਬਾ ਕੇ ਆਦਿ ਤਰੀਕਿਆਂ ਨਾਲ ਨਵਾਂ ਪੌਦਾ ਉਗਾਇਆ ਜਾਂਦਾ ਹੈ, ਇਸ ਵਿਧੀ ਨੂੰ ਬਨਾਉਟੀ ਪ੍ਰਜਣਨ ਕਹਿੰਦੇ ਹਨ।

(iii) ਟਿਸ਼ੂ ਕਲਚਰ ਜਾਂ ਸੂਖਮ ਪ੍ਰਜਣਨ ਕੀ ਹੈ?

ਉੱਤਰ- ਟਿਸ਼ੂ ਕਲਚਰ ਵਿੱਚ ਵਿਭਾਜਿਤ ਹੋ ਰਹੇ ਟਿਸ਼ੂਆਂ ਦੇ ਪੁੰਜ ਨੂੰ ਜਰੂਰੀ ਪੋਸ਼ਕਾਂ ਅਤੇ ਹਾਰਮੋਨ ਯੁਕਤ ਮਾਧਿਅਮ ਵਿੱਚ ਰੱਖ ਕੇ ਛੋਟੇਪੌਦੇ ਬਣਾਏ ਜਾਂਦੇ ਹਨ।

(iv) ਬੀਜ ਖਿਲਰਣ ਦੇ ਲਾਭ ਲਿਖੋ।

ਉੱਤਰ- ਬੀਜ ਖਿਲਰਣ ਨਾਲ ਪੌਦੇ ਜ਼ਿਆਦਾ ਖੇਤਰਾਂ ਵਿੱਚ ਫੈਲ ਜਾਂਦੇ ਹਨ।

(v) ਪੁੰਗਰਨਾ ਕੀ ਹੈ? ਪੁੰਗਰਨ ਲਈ ਜ਼ਰੂਰੀ ਹਾਲਤਾਂ ਕਿਹੜੀਆਂ ਹਨ?

ਉੱਤਰ- ਸਿੱਲ੍ਹੀ ਮਿੱਟੀ ‘ਤੇ ਪਹੁੰਚ ਕੇ ਬੀਜ ਪਾਣੀ ਸੋਖ ਕੇ ਫੁੱਲ ਜਾਂਦੇ ਹਨ। ਬੀਜ ਦਾ ਭਰੂਣ ਪੁੰਗਰਨਾ ਸ਼ੁਰੂ ਕਰਦਾ ਹੈ। ਇਸ ਦਾ ਜੜ੍ਹ
ਅੰਕੁਰ  ਮਿੱਟੀ ਵਿੱਚ ਧਸ ਜਾਂਦਾ ਹੈ ਅਤੇ ਜੜ੍ਹ ਬਣਦਾ ਹੈ। ਤਣਾ ਅੰਕੁਰ (ਫਲੁਮੁਲੲ) ਉੱਪਰ ਵੱਲ ਵਧਦਾ ਹੈ, ਪੱਤੇ ਨਿਕਲ ਆਉਂਦੇ ਹਨ ਅਤੇ ਇਹ ਛੋਟੇ ਪੌਦੇ ਦਾ ਰੂਪ ਲੈ ਲੈਂਦਾ ਹੈ।

ਪ੍ਰਸ਼ਨ 6- ਵੱਡੇ ਉੱਤਰਾਂ ਵਾਲੇ ਪ੍ਰਸ਼ਨ-


(i) ਅਲਿੰਗੀ ਪ੍ਰਜਣਨ ਦੇ ਵੱਖ-ਵੱਖ ਢੰਗਾਂ ਦਾ ਉਦਾਹਰਨਾਂ ਸਹਿਤ ਵਰਣਨ ਕਰੋ।

ਉੱਤਰ- (1) ਕਾਇਕ ਪ੍ਰਜਣਨ- ਇਸ ਵਿਧੀ ਵਿੱਚ ਪੌਦੇ ਦੀ ਜੜ੍ਹ, ਤਣੇ, ਪੱਤੇ ਜਾਂ ਕਲੀ ਵਰਗੇ ਕਿਸੇ ਅੰਗ ਦੁਆਰਾ ਨਵਾਂ ਪੌਦਾ ਪ੍ਰਾਪਤ
ਕੀਤਾ ਜਾਂਦਾ ਹੈ।ਜਿਵੇਂ ਗੁਲਾਬ ਦੇ ਤਣੇ ਦੀ ਕਲਮ ਤੋਂ ਨਵਾਂ ਪੌਦਾ ਬਣਦਾ ਹੈ।

(2) ਬਡਿੰਗ- ਇਸ ਵਿਧੀ ਵਿੱਚ ਖਮੀਰ ਵਰਗੇ ਜੀਵ ਦੀ ਕੋਸ਼ਿਕਾ ਤੋਂ ਵਾਧਰੇ ਦੇ ਰੂਪ ਵਿੱਚ ਕਲੀ ਨਿਕਲਦੀ ਹੈ, ਜਿਸ ਤੋਂ ਨਵਾਂ ਜੀਵ
ਵਿਕਸਿਤ ਹੁੰਦਾ ਹੈ।

(3) ਖੰਡਨ- ਕਾਈ (ਸਪਾਇਰੋਗਾਇਰਾ) ਦੋ ਜਾਂ ਵੱਧ ਖੰਡਾਂ ਵਿੱਚ ਵਿਖੰਡਿਤ ਹੋ ਜਾਂਦੀ ਹੈ ਅਤੇ ਹਰੇਕ ਖੰਡ ਤੋਂ ਨਵਾਂ ਪੌਦਾ ਬਣ ਜਾਂਦਾ ਹੈ।

(4) ਬੀਜਾਣੂ ਨਿਰਮਾਣ- ਫਰਨ, ਮੌਸ, ਉੱਲੀ ਵਿੱਚ ਬੀਜਾਣੂ ਬਣਦੇ ਹਨ ਜੋ ਅਨੁਕੂਲਿਤ ਹਾਲਤਾਂ ਵਿੱਚ ਪੁੰਗਰ ਕੇ ਨਵੇਂ ਜੀਵਾਂ ਵਿੱਚ
ਵਿਕਸਿਤ ਹੋ ਜਾਂਦੇ ਹਨ।

(ii) ਪੌਦਿਆਂ ਵਿੱਚ ਕਾਇਕ ਪ੍ਰਜਣਨ ਦੇ ਬਣਾਉਟੀ ਢੰਗਾਂ ਦਾ ਉਦਾਹਰਨਾਂ ਸਹਿਤ ਵਰਣਨ ਕਰੋ।

ਉੱਤਰ- (1) ਕਲਮ ਲਗਾਉਣਾ- ਗੰਨਾ ਅਤੇ ਗੁਲਾਬ ਵਰਗੇ ਪੌਦੇ ਟਹਿਣੀ ਦੇ ਗੰਢ ਵਾਲੇ ਛੋਟੇ ਭਾਗ (ਕਲਮ) ਨੂੰ ਸਿੱਲ੍ਹੀ ਮਿੱਟੀ ਵਿੱਚ ਦਬਾ ਕੇ ਉਗਾਏ ਜਾਂਦੇ ਹਨ।

(2) ਦਾਬ ਲਾਉਣਾ- ਜੈਸਮੀਨ ਅਤੇ ਸਟ੍ਰਾਬੈਰੀ ਵਰਗੇ ਪੌਦਿਆਂ ਦੀ ਟਹਿਣੀ ਨੂੰ ਮੋੜ ਕੇ ਮਿੱਟੀ ਵਿੱਚ ਦਬਾਇਆ ਜਾਂਦਾ ਹੈ। ਦਬਾਏ ਹੋਏ
ਭਾਗ ਦੀਆਂ ਜੜ੍ਹਾਂ ਵਿਕਸਿਤ ਹੋ ਜਾਂਦੀਆਂ ਹਨ ਅਤੇ ਇੱਕ ਸੁਤੰਤਰ ਪੌਦਾ ਤਿਆਰ ਹੋ ਜਾਂਦਾ ਹੈ। ਇਸ ਤਰ੍ਹਾਂ ਵਿਕਸਿਤ ਹੋਏ ਪੌਦੇ ਨੂੰ ਮੂਲ ਪੌਦੇ ਨਾਲੋਂ ਕੱਟ ਕੇ ਨਵੀਂ ਥਾਂ ‘ਤੇ ਉਗਾਇਆ ਜਾਂਦਾ ਹੈ।

(3) ਪਿਓਂਦ ਚੜ੍ਹਾਉਣਾ- ਇਸ ਵਿੱਚ ਦੋ ਇੱਛਿਤ ਗੁਣਾਂ ਵਾਲੇ ਵੱਖ-ਵੱਖ ਪੌਦਿਆਂ ਤੋਂ ਮੁੱਢ (ਜੜ੍ਹ ਵਾਲਾ ਹਿੱਸਾ ਤਣੇ ਸਮੇਤ) ਅਤੇ ਸ਼ਾਖਾ
(ਤਣੇ ਵਾਲਾ ਭਾਗ) ਲਏ ਜਾਂਦੇ ਹਨ। ਇਹ ਭਾਗ ਤਿਰਛੇ ਕੱਟ ਕੇ ਜੋੜੇ ਜਾਂਦੇ ਹਨ ਅਤੇ ਬੰਨ੍ਹ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਇੱਛਿਤ ਗੁਣਾਂ ਵਾਲਾ ਪੌਦਾ ਤਿਆਰ ਹੋ ਜਾਂਦਾ ਹੈ।ਉਦਾਹਰਨ ਵਜੋਂ ਬੇਰ, ਅੰਬ ਆਦਿ ਵਿੱਚ ਪਿਓਂਦ ਚੜ੍ਹਾਈ ਜਾਂਦੀ ਹੈ।

(4) ਟਿਸ਼ੂ ਕਲਚਰ ਜਾਂ ਸੂਖਮ ਪ੍ਰਜਣਨ- ਵਿੱਚ ਵਿਭਾਜਿਤ ਹੋ ਰਹੇ ਟਿਸ਼ੂਆਂ ਦੇ ਪੁੰਜ ਨੂੰ ਜਰੂਰੀ ਪੋਸ਼ਕਾਂ ਅਤੇ ਹਾਰਮੋਨ ਯੁਕਤ ਮਾਧਿਅਮ ਵਿੱਚ ਰੱਖ ਕੇ ਛੋਟੇ ਪੌਦੇ ਬਣਾਏ ਜਾਂਦੇ ਹਨ।ਉਦਾਹਰਨ ਵਜੋਂ ਆਲੂ ਅਤੇ ਗੰਨਾ ਆਦਿ ਟਿਸ਼ੂ ਕਲਚਰ ਨਾਲ ਉਗਾਏ ਜਾ ਸਕਦੇ ਹਨ।

(iii) ਪਰਾਗਣ ਕਿਰਿਆ ਕੀ ਹੈ? ਦੋ ਤਰ੍ਹਾਂ ਦੀ ਪਰਾਗਣ ਕਿਰਿਆ ਕਿਹੜੀ ਹੈ? ਪਰਾਗਣ ਦੇ ਵੱਖ-ਵੱਖ ਕਾਰਕਾਂ ਦਾ ਉਦਾਹਰਨ
ਸਹਿਤ ਵਰਣਨ ਕਰੋ।

ਉੱਤਰ- ਪਰਾਗਣ ਕਿਰਿਆ- ਪਰਾਗਕਣਾਂ ਦਾ ਪਰਾਗਕੋਸ਼ ਤੋਂ ਪਰਾਗਕਣ ਗ੍ਰਾਹੀ ਤੱਕ ਸਥਾਨੰਤਰਣ ਪਰਾਗਣ ਕਿਰਿਆ ਅਖਵਾਉਂਦਾ ਹੈ।ਪਰਾਗਣ ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ-
 
 (1) ਸਵੈ-ਪਰਾਗਣ, ਅਤੇ 
 
(2) ਪਰ-ਪਰਾਗਣ।

ਪਰਾਗਣ ਦੇ ਵੱਖ-ਵੱਖ ਕਾਰਕ

(1) ਹਵਾ ਰਾਹੀਂ- ਘਾਹ ਵਰਗੇ ਪੌਦਿਆਂ ਦੇ ਪਰਾਗਕਣ ਹਲਕੇ ਅਤੇ ਖੁਸ਼ਕ ਹੋਣ ਕਾਰਨ ਹਵਾ ਰਾਹੀਂ ਉੱਡ ਕੇ ਪਰਾਗ ਕਣ ਗ੍ਰਾਹੀ ਤੱਕ
ਪਹੁੰਚ ਕੇ ਪਰਾਗਣ ਕਰਦੇ ਹਨ।

(2) ਪਾਣੀ ਰਾਹੀਂ- ਹਾਈਡ੍ਰਿਲਾ ਵਰਗੇ ਜਲੀ ਪੌਦਿਆਂ ਦੇ ਪਰਾਗਕਣ ਲੰਬੇ ਹੁੰਦੇ ਹਨ ਅਤੇ ਇਹਨਾਂ ਦੇ ਬਾਹਰ ਜਲ ਰੋਧਕ ਪਰਤ ਹੁੰਦੀ
ਹੁੰਦੀ ਹੈ, ਇਸ ਲਈ ਪਰਾਗਕਣ ਪਾਣੀ ਨਾਲ ਵਹਿ ਕੇ ਦੂਜੇ ਫੁੱਲਾਂ ਤੱਕ ਚਲੇ ਜਾਂਦੇ ਹਨ।

(3) ਕੀਟਾਂ ਰਾਹੀਂ- ਰੰਗ-ਬਰੰਗੇ, ਖੁਸ਼ਬੂਦਾਰ ਅਤੇ ਰਸਦਾਰ ਫੁੱਲਾਂ ਵੱਲ ਤਿੱਤਲੀਆਂ ਅਤੇ ਹੋਰ ਕੀਟ ਆਕਰਸ਼ਿਤ ਹੁੰਦੇ ਹਨ ਅਤੇ
ਆਪਣੇ ਖੰਭਾਂ ਆਦਿ ਨਾਲ ਪਰਾਗਕਣਾਂ ਦਾ ਸਥਾਨੰਤਰਣ ਕਰ ਦਿੰਦੇ ਹਨ।

(iv) ਨਿਸ਼ੇਚਨ ਕਿਰਿਆ ਦਾ ਵਰਣਨ ਕਰੋ।

ਉੱਤਰ- ਪਰਾਗਕਣ ਗ੍ਰਾਹੀ ‘ਤੇ ਪੁੱਜਣ ਤੋਂ ਬਾਅਦ ਪਰਾਗਕਣ ਵਿੱਚੋਂ ਇੱਕ ਛੋਟੀ ਜਿਹੀ ਨਲੀ ਨਿਕਲਦੀ ਹੈ, ਜਿਸ ਨੂੰ ਪਰਾਗਨਲੀ ਕਹਿੰਦੇਹਨ। ਇਹ ਇਸਤਰੀ ਕੇਸਰ ਦੀ ਪਰਾਗ ਵਹਿਣੀ ਵਿੱਚੋਂ ਹੋ ਕੇ ਅੰਡਕੋਸ਼ ਤੱਕ ਤੱਕ ਪੁੱਜਦੀ ਹੈ ਅਤੇ ਫਿਰ ਅੰਡਾਣੂ ਵਿੱਚ ਦਾਖਲ ਹੁੰਦੀ ਹੈ। ਇੱਥੇ ਨਰ ਅਤੇ ਮਾਦਾ ਯੁਗਮਕ ਦਾ ਮੇਲ ਹੁੰਦਾ ਹੈ, ਜਿਸ ਨੂੰ ਨਿਸ਼ੇਚਨ ਕਿਰਿਆ ਕਹਿੰਦੇ ਹਨ।

(v) ਫ਼ਲ ਅਤੇ ਬੀਜ ਬਣਨ ਦੀ ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ਦਾ ਵਰਣਨ ਕਰੋ।

ਉੱਤਰ- ਨਿਸ਼ੇਚਨ ਤੋਂ ਬਾਅਦ ਫੁੱਲ ਵਿੱਚ ਹੇਠ ਲਿਖੇ ਪਰਿਵਰਤਨ ਆਉਂਦੇ ਹਨ-
(1) ਨਿਸ਼ੇਚਨ ਮਗਰੋਂ ਅੰਡਕੋਸ਼ ਫ਼ਲ ਵਿੱਚ ਅਤੇ ਅੰਡਾਣੂ ਬੀਜ ਵਿੱਚ ਪਰਿਵਰਤਿਤ ਹੋ ਜਾਂਦੇ ਹਨ। ਫੁੱਲ ਦੇ ਬਾਕੀ ਭਾਗ ਮੁਰਝਾ ਕੇ ਝੜ ਜਾਂਦੇ ਹਨ।

(2) ਬੀਜ ਇੱਕ ਵਿਕਸਿਤ ਅੰਡਾਣੂ ਹੁੰਦਾ ਹੈ ਜਿਸ ਵਿੱਚ ਭਰੂਣ ਅਤੇ ਪੋਸ਼ਣ ਮੌਜੂਦ ਹੁੰਦੇ ਹਨ। ਇਹ ਇੱਕ ਸੁਰੱਖਿਆਤ ਪਰਤ ਨਾਲ
ਢਕਿਆ ਹੁੰਦਾ ਹੈ, ਜਿਸ ਨੂੰ ਬੀਜ ਦੇ ਛਿਲਕੇ ਕਿਹਾ ਜਾਂਦਾ ਹੈ।

(3) ਫ਼ਲ ਗੁੱਦੇਦਾਰ ਅਤੇ ਰਸਭਰੇ (ਅੰਬ, ਸੰਤਰਾ) ਜਾਂ ਸੁੱਕੇ ਅਤੇ ਸਖਤ (ਬਦਾਮ, ਅਖਰੋਟ) ਹੋ ਸਕਦੇ ਹਨ।

(vi) ਬੀਜਾਂ ਦਾ ਖਿਲਰਨਾ ਕੀ ਹੈ? ਬੀਜ ਖਿਲਰਨ ਦੇ ਕੋਈ ਦੋ ਢੰਗਾਂ ਦਾ ਉਦਾਹਰਨਾਂ ਸਹਿਤ ਵਰਣਨ ਕਰੋ।

ਉੱਤਰ- ਬੀਜਾਂ ਦਾ ਪਾਣੀ, ਹਵਾ ਅਤੇ ਜੰਤੂਆਂ ਆਦਿ ਰਾਹੀਂ ਦੂਰ ਤੱਕ ਖਿਲਰਨਾ ਬੀਜਾਂ ਦਾ ਖਿਲਰਨ ਅਖਵਾਉਂਦਾ ਹੈ। ਉਦਾਹਰਨ:

(1) ਹਵਾ ਦੁਆਰਾ- ਘਾਹ, ਅੱਕ ਅਤੇ ਦੋਫਲ (ਮੈਪਲ) ਵਰਗੇ ਪੌਦੇ ਦੇ ਹਲਕੇ ਬੀਜ ਹਵਾ ਨਾਲ ੳੁੱਡ ਕੇ ਦੂਰ ਤੱਕ ਚਲੇ ਜਾਂਦੇ ਹਨ।

(2) ਪਾਣੀ ਦੁਆਰਾ- ਨਾਰੀਅਲ ਅਤੇ ਹੋਰ ਜਲੀ ਪੌਦਿਆਂ ਦੇ ਸਪੰਜੀ ਬੀਜ ਪਤਣੀ ਉੱਪਰ ਤੈਰਦੇ ਹੋਏ ਇੱਕ ਥਾਂ ਤੋਂ ਦੂਜੀ ਥਾਂ ਤੱਕ ਚਲੇ
ਜਾਂਦੇ ਹਨ।

(3) ਜੰਤੂਆਂ ਦੁਆਰਾ- ਯੂਰੇਨਾ ਵਰਗੇ ਪੌਦਿਆਂ ਦੇ ਬੀਜਾਂ ੳੁੱਪਰ ਹੁੱਕ ਵਰਗੀਆਂ ਰਚਨਾਵਾਂ ਹੁੰਦੀਆਂ ਹਨ, ਜਿਨ੍ਹਾਂ ਰਾਹੀਂ ਬੀਜ ਜੰਤੂਆਂ ਦੇਸਰੀਰ ਨਾਲ ਚਿੰਬੜ ਕੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਚਲੇ ਜਾਂਦੇ ਹਨ।

 

button



Home