ਅਧਿਆਇ-10 ਸਜੀਵਾਂ ਵਿੱਚ ਸਾਹ ਕਿਰਿਆ

ਪ੍ਰਸ਼ਨ 1- ਤੁਸੀਂ ਆਪਣਾ ਸਾਹ ਕਿੰਨੀ ਦੇਰ ਤੱਕ ਰੋਕ ਸਕਦੇ ਹੋ?
ਉੱਤਰ- ਅਸੀਂ ਵੱਧ ਤੋਂ ਵੱਧ 35 ਸੈਕਿੰਡ ਤੱਕ ਆਪਣਾ ਸਾਹ ਰੋਕ ਸਕਦੇ ਹਾਂ।
ਪ੍ਰਸ਼ਨ 2- ਤੁਸੀਂ ਆਪਣਾ ਸਾਹ ਜਿਆਦਾ ਦੇਰ ਕਿਉਂ ਨਹੀਂ ਰੋਕ ਸਕਦੇ?
ਉੱਤਰ- ਕਿਉਂਕਿ ਸਾਡੇ ਸਰੀਰ ਨੂੰ ਲਗਾਤਾਰ ਆਕਸੀਜਨ ਦੀ ਲੋੜ ਹੁੰਦੀ ਹੈ ਅਤੇ ਕਾਰਬਨ ਡਾਈਆਕਸਾਈਡ ਗੈਸ ਬਾਹਰ ਕੱਢਣੀ ਜਰੂਰੀ ਹੁੰਦੀ ਹੈ।
ਪ੍ਰਸ਼ਨ 1- ਕਿਸ ਹਾਲਤ ਵਿੱਚ ਸਾਹ ਦਰ ਸਭ ਤੋਂ ਘੱਟ ਹੁੰਦੀ ਹੈ?
ਉੱਤਰ- ਆਰਾਮ ਦੀ ਅਵਸਥਾ ਵਿੱਚ ਸਾਹ-ਦਰ ਸਭ ਤੋਂ ਘੱਟ ਹੁੰਦੀ ਹੈ।
ਪ੍ਰਸ਼ਨ 2- ਤੁਹਾਡੀ ਸਧਾਰਣ ਸਾਹ ਦਰ ਕਿੰਨੀ ਹੈ?
ਉੱਤਰ- 12 ਤੋਂ 20 ਪ੍ਰਤੀ ਮਿੰਟ।
ਪ੍ਰਸ਼ਨ 1- ਰਬੜ ਸ਼ੀਟ ਕਿਸ ਅੰਗ ਨੂੰ ਦਰਸਾਉਂਦੀ ਹੈ?
ਉੱਤਰ- ਪੇਟ ਪਰਦੇ (ਡਾਇਆਫ੍ਰਾਮ) ਨੂੰ।
ਪ੍ਰਸ਼ਨ 2- ਦੋ ਗੁਬਾਰੇ ਕਿਹੜੇ ਅੰਗਾਂ ਨੂੰ ਦਰਸਾਉਂਦੇ ਹਨ?
ਉੱਤਰ- ਫੇਫੜਿਆਂ ਨੂੰ।
ਪ੍ਰਸ਼ਨ 3- ਕੀ ਤੁਸੀ ਇਸ ਮਾਡਲ ਨਾਲ ਸਾਹ ਲੈਣ ਦੀ ਪ੍ਰਕਿਰਿਆ ਸਮਝਾ ਸਕਦੇ ਹੋ?
ਉੱਤਰ- ਹਾਂ। ਸਾਹ ਅੰਦਰ ਖਿੱਚਣ ਸਮੇਂ ਪੇਟ ਪਰਦਾ ਰਬੜ ਸ਼ੀਟ ਵਾਂਗ ਹੇਠਾਂ ਵੱਲ ਪਸਲੀਆਂ ਦੀ ਮਦਦ ਨਾਲ ਖਿੱਚਿਆ ਜਾਂਦਾ ਹੈ ਅਤੇ ਫੇਫੜੇ ਗੁਬਾਰਿਆਂ ਵਾਂਗ ਫੁੱਲ ਜਾਂਦੇ ਹਨ। ਸਾਹ ਬਾਹਰ ਛੱਡਣ ਸਮੇਂ ਪੇਟ ਪਰਦਾ ਰਬੜ ਸ਼ੀਟ ਵਾਂਗ ਆਮ ਸਥਿੱਤੀ ਵਿੱਚ ਆ ਜਾਂਦਾ ਹੈ।
ਪ੍ਰਸ਼ਨ 1- ਚੂਨੇ ਦਾ ਪਾਣੀ ਦੁਧੀਆ ਕਿਉਂ ਹੋ ਜਾਂਦਾ ਹੈ?
ਉੱਤਰ- ਸਾਹ ਦੁਆਰਾ ਬਾਹਰ ਕੱਢੀ ਗਈ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਹੋਣ ਕਾਰਨ ਚੂਨੇ ਦਾ ਪਾਣੀ ਦੁਧੀਆ ਹੋ ਜਾਂਦਾ ਹੈ।
ਪ੍ਰਸ਼ਨ 2- ਚੂਨੇ ਦੇ ਪਾਣੀ ਦਾ ਸੂਤਰ ਲਿਖੋ।
ਉੱਤਰ- ਕੈਲਸ਼ੀਅਮ ਹਾਈਡ੍ਰਾਕਸਾਈਡ –Ca(OH)2
(i) ਅਣ-ਆਕਸੀ ਸਾਹ ਕਿਰਿਆ ਦੌਰਾਨ ਲੈਕਟਿਕ ਐਸਿਡ ਪੈਦਾ ਹੁੰਦਾ ਹੈ।
(ii) ਆਕਸੀਜਨ ਭਰਪੂਰ ਹਵਾ ਪ੍ਰਾਪਤ ਕਰਨ ਨੂੰ ਸਾਹ ਲੈਣਾ ਕਹਿੰਦੇ ਹਨ।
(iii) ਕੋਈ ਵਿਅਕਤੀ ਇੱਕ ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ ਉਹ ਉਸ ਦੀ ਸਾਹ-ਦਰ ਹੁੰਦੀ ਹੈ।
(ਵਿ) ਪੱਤਿਆਂ ਵਿੱਚ ਗੈਸਾਂ ਦੀ ਅਦਲਾ-ਬਦਲੀ ਸਟੋਮੈਟਾ ਰਾਹੀਂ ਹੁੰਦੀ ਹੈ।
(ਵ) ਛੂਹਣ ਤੇ ਗੰਡੋਏ ਦੀ ਚਮੜੀ ਚਿਪਚਿਪੀ ਅਤੇ ਸਿੱਲੀ ਮਹਿਸੂਸ ਹੁੰਦੀ ਹੈ।
ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ।
(i) ਡੱਡੂ ਚਮੜੀ ਅਤੇ ਫੇਫੜਿਆਂ ਰਾਹੀਂ ਸਾਹ ਲੈਂਦੇ ਹਨ। (ਸਹੀ)
(ii) ਅਸੀਂ ਆਪਣੇ ਸਰੀਰ ਅੰਦਰ ਸਾਹ ਕਿਰਿਆ ਅਨੁਭਵ ਨਹੀਂ ਕਰ ਸਕਦੇ। (ਸਹੀ)
(iii) ਅਣ-ਆਕਸੀ ਸਾਹ ਕਿਰਿਆ ਦੀ ਤੁਲਨਾ ਵਿੱਚ ਆਕਸੀ ਸਾਹ ਕਿਰਿਆ ਵੱਧ ਊਰਜਾ ਪੈਦਾ ਕਰਦੀ ਹੈ। (ਸਹੀ)
(ਵਿ) ਕਸਰਤ ਕਰਨ ਸਮੇਂ ਵਿਅਕਤੀ ਦੀ ਸਾਹ ਦਰ ਘੱਟ ਜਾਂਦੀ ਹੈ। (ਗਲਤ)
(ਵ) ਕੀਟਾਂ ਵਿੱਚ ਸਾਹ ਅੰਗਾਂ ਨੂੰ ਸਾਹ ਨਲੀਆਂ ਕਹਿੰਦੇ ਹਨ। (ਸਹੀ)
ਪ੍ਰਸ਼ਨ 3- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ :
ਕਾਲਮ‘ੳ’ ਕਾਲਮ ‘ਅ’
(i) ਲੈਂਟੀਸੈੱਲ (ਅ) ਪੁਰਾਣਾ ਤਣਾ
(ii) ਖਮੀਰ (ਸ) ਅਲਕੋਹਲ
(iii) ਮੱਛੀ (ੳ) ਗਲਫੜੇ
(iv) ਸਟੋਮੈਟਾ (ਹ) ਪੱਤੇ
(v) ਗੰਡੋਆ (ੲ) ਚਮੜੀ
(i) ਗੰਡੋਏ ਦੇ ਸਾਹ ਅੰਗ ਹਨ……………
(ੳ) ਸਾਹ ਨਲੀਆਂ
(ਅ) ਗਲਫੜੇ
(ੲ) ਫੇਫੜੇ (ਸ) ਚਮੜੀ (✓)
(ii) ਸਾਹ ਕਿਰਿਆ ਸਹਾਈ ਹੁੰਦੀ ਹੈ:-
(ੳ) ਪਾਚਨ
(ਅ) ਊਰਜਾ ਉਤਪਾਦਨ (✓)
(ੲ) ਗਤੀ
(ਸ) ਮਲ ਤਿਆਗ
(iii) ਕਾਕਰੋਚ ਵਿੱਚ ਹਵਾ ਇਨ੍ਹਾਂ ਰਸਤੇ ਦਾਖਲ ਹੁੰਦੀ ਹੈ:-
(ੳ) ਚਮੜੀ
(ਅ) ਸਪਾਇਰੇਕਲ (✓)
(ੲ) ਫੇਫੜੇ
(ਸ) ਗਲਫੜੇ
(iv) ਪੁਰਾਣੇ ਅਤੇ ਸਖਤ ਤਣਿਆਂ ਵਿੱਚ ਗੈਸਾਂ ਦੀ ਅਦਲਾ-ਬਦਲੀ ਇਨ੍ਹਾਂ ਰਾਹੀਂ ਹੁੰਦੀ ਹੈ:-
(ੳ) ਸਟੋਮੈਟਾ
(ਅ) ਲੈਂਟੀਸੈੱਲ (✓)
(ੲ) ਜੜ੍ਹ ਵਾਲ
(ਸ) ਸਾਹ ਨਹੀਂ ਲੈਂਦੇ
(v) ਬਹੁਤੀ ਭਾਰੀ ਕਸਰਤ ਕਰਨ ‘ਤੇ ਸਾਨੂੰ ਥਕਾਵਟ ਹੋ ਜਾਂਦੀ ਹੈ ਉਸ ਦਾ ਕਾਰਨ ……… ਹੈ:-
(ੳ) ਗੁਲੂਕੋਜ਼
(ਅ) ਆਕਸੀਜਨ
(ੲ) ਲੈਕਟਿਕ ਐਸਿਡ (✓)
(ਸ) ਅਲਕੋਹਲ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-
(i) ਸਾਹ-ਦਰ ਦੀ ਪਰਿਭਾਸ਼ਾ ਲਿਖੋ।
ਉੱਤਰ- ਕੋਈ ਵਿਅਕਤੀ ਇੱਕ ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ ਉਹ ਉਸ ਦੀ ਸਾਹ-ਦਰ ਹੁੰਦੀ ਹੈ।
(ii) ਸਾਹ ਕਿਰਿਆ ਕੀ ਹੁੰਦੀ ਹੈ? ਦੋ ਤਰ੍ਹਾਂ ਦੀ ਸਾਹ ਕਿਰਿਆ ਦੇ ਨਾਂ ਲਿਖੋ।
ਉੱਤਰ- ਸੈਲਾਂ ਦੇ ਅੰਦਰ ਹੋਣ ਵਾਲੀ ਉਹ ਪ੍ਰਕਿਰਿਆ ਜਿਸ ਵਿੱਚ ਭੋਜਨ ਦਾ ਰਸਾਇਣਿਕ ਅਪਘਟਨ ਹੋਣ ਉਪਰੰਤ ਊਰਜਾ ਉਤਪੰਨ ਹੁੰਦੀ ਹੈ। ਸਾਹ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ-
(1) ਆਕਸੀ ਸਾਹ ਕਿਰਿਆ ਅਤੇ
(2) ਅਣ-ਆਕਸੀ ਸਾਹ ਕਿਰਿਆ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-
(i) ਭਾਰੀ ਕਸਰਤ ਤੋਂ ਬਾਅਦ ਸਾਨੂੰ ਥਕਾਵਟ ਕਿਉਂ ਹੋ ਜਾਂਦੀ ਹੈ।
ਉੱਤਰ- ਭਾਰੀ ਕਸਰਤ ਦੌਰਾਨ ਕਾਫ਼ੀ ਜਿਆਦਾ ਮਾਤਰਾ ਵਿੱਚ ਊਰਜਾ ਦੀ ਲੋੜ ਹੁੰਦੀ ਹੈ ਜੋ ਇਕੱਲੀ ਆਕਸੀ ਸਾਹ ਕਿਰਿਆ ਨਾਲ ਪੂਰੀ ਨਹੀਂ ਹੋ ਪਾਉਂਦੀ। ਇਸ ਲਈ ਊਰਜਾ ਦੀ ਪੂਰਤੀ ਕਰਨ ਲਈ ਅਣ-ਆਕਸੀ ਸਾਹ ਕਿਰਿਆ ਦੌਰਾਨ ਪੈਦਾ ਹੋਏ ਲੈਕਟਿਕ ਐਸਿਡ ਕਾਰਨ ਅਸੀਂ ਥਕਾਵਟ ਮਹਿਸੂਸ ਕਰਦੇ ਹਾਂ।
(ii) ਵੱਧ ਮਾਤਰਾ ਵਿੱਚ ਪਾਣੀ ਦੇਣ ਨਾਲ ਗਮਲੇ ਵਾਲਾ ਪੌਦਾ ਮਰ ਕਿਉਂ ਜਾਂਦਾ ਹੈ?
ਉੱਤਰ- ਕਿਉਂਕਿ ਵੱਧ ਪਾਣੀ ਦੇਣ ਨਾਲ ਹਵਾ ਦੇ ਕਣਾਂ ਵਿਚਕਾਰ ਮੌਜੂਦ ਹਵਾ ਵਾਲੀਆਂ ਥਾਵਾਂ ਪਾਣੀ ਨਾਲ ਭਰ ਜਾਂਦੀਆਂ ਹਨ ਅਤੇ
ਪੌਦਿਆਂ ਦੀਆਂ ਜੜ੍ਹਾਂ ਨੂੰ ਲੋੜੀਂਦੀ ਆਕਸੀਜਨ ਪ੍ਰਾਪਤ ਨਹੀਂ ਹੁੰਦੀ। ਇਸ ਲਈ ਪੌਦਾ ਮਰ ਜਾਂਦਾ ਹੈ।
(iii) ਜਦੋਂ ਅਸੀਂ ਧੂੜ ਭਰੀ ਹਵਾ ਵਿੱਚ ਸਾਹ ਲੈਂਦੇ ਹਾਂ ਤਾਂ ਸਾਨੂੰ ਛਿੱਕਾਂ ਕਿਉਂ ਆਉਂਦੀਆਂ ਹਨ?
ਉੱਤਰ- ਜਦੋਂ ਧੂੜ ਕਣ ਸਾਡੇ ਨੱਕ ਅੰਦਰ ਜਾਂਦੇ ਹਨ ਤਾਂ ਨੱਕ ਵਿੱਚ ਉਤੇਜਨਾਂ ਪੈਦਾ ਹੁੰਦੀ ਹੈ ਜਿਸ ਨਾਲ ਛਿੱਕ ਆਉਂਦੀ ਹੈ ਅਤੇ ਧੂੜ ਕਣ ਬਾਹਰ ਨਿਕਲ ਜਾਂਦੇ ਹਨ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-
(i) ਸਾਹ ਕਿਰਿਆ, ਸਾਹ ਲੈਣ ਤੋਂ ਕਿਵੇਂ ਭਿੰਨ ਹੈ?
ਉਤੱਰ-
| ਲੜੀ ਨੰ | ਸਾਹ ਕਿਰਿਆ | ਸਾਹ ਲੈਣਾ |
| 1 | ਭੋਜਨ ਦਾ ਆਕਸੀਕਰਨ ਹੁੰਦਾ ਹੈ। | ਸਾਹ ਨੂੰ ਅੰਦਰ ਬਾਹਰ ਕਰਨਾ। |
| 2 | ਊਰਜਾ ਪੈਦਾ ਹੁੰਦੀ ਹੈ। | ਊਰਜਾ ਪੈਦਾ ਨਹੀਂ ਹੁੰਦੀ । |
| 3 | ਇਹ ਸੈੱਲਾਂ ਵਿੱਚ ਹੁੰਦੀ ਹੈ। | ਇਹ ਸਾਹ ਅੰਗਾਂ ਵਿੱਚ ਹੁੰਦੀ ਹੈ। |
| 4 | ਜੈਵ-ਰਸਾਇਣਿਕ ਕਿਰਿਆ ਹੈ। | ਭੌਤਿਕ ਕਿਰਿਆ ਹੈ। |
(ii) ਮਨੁੱਖੀ ਸਾਹ ਪ੍ਰਣਾਲੀ ਦਾ ਅੰਕਿਤ ਚਿੱਤਰ ਬਣਾਓ।
ਉੱਤਰ-
(iii) ਆਕਸੀ ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿੱਚ ਸਮਾਨਤਾਵਾਂ ਅਤੇ ਅੰਤਰ ਲਿਖੋ।
ਉੱਤਰ- ਸਮਾਨਤਾਵਾਂ- ਆਕਸੀ ਅਤੇ ਅਣ-ਆਕਸੀ ਦੋਵੇਂ ਕਿਰਿਆਵਾਂ ਵਿੱਚ ਊਰਜਾ ਪੈਦਾ ਹੁੰਦੀ ਹੈ ਅਤੇ ਦੋਵੇਂ ਸਜੀਵਾਂ ਦੇ ਸੈੱਲਾਂ ਵਿੱਚ
ਹੁੰਦੀਆਂ ਹਨ।
ਆਕਸੀ ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿੱਚ ਅੰਤਰ
| ਲੜੀ ਨੰ | ਆਕਸੀ ਸਾਹ ਕਿਰਿਆ | ਅਣ-ਆਕਸੀ ਸਾਹ ਕਿਰਿਆ |
| 1. | ਆਕਸੀਜਨ ਦੀ ਮੌਜੂਦਗੀ ਵਿੱਚ। | ਆਕਸੀਜਨ ਦੀ ਅਣਹੋਂਦ ਵਿੱਚ। |
| 2. | ਭੋਜਨ ਦਾ ਪੂਰਨ ਅਪਘਟਨ ਹੁੰਦਾ ਹੈ। | ਭੋਜਨ ਦਾ ਅਪੂਰਨ ਅਪਘਟਨ ਹੁੰਦਾ ਹੈ। |
| 3. | CO2 ਅਤੇ ਪਾਣੀ ਬਣਦੇ ਹਨ। | CO2 ਅਤੇ ਅਲਕੋਹਲ ਬਣਦੇ ਹਨ। |
| 4. | ਵੱਧ ਊਰਜਾ ਪੈਦਾ ਹੁੰਦੀ ਹੈ। | ਥੋੜੀ ਊਰਜਾ ਪੈਦਾ ਹੁੰਦੀ ਹੈ। |
| 5. | ਮਾਈਟੋਕਾਂਡਰੀਆ ਵਿੱਚ ਹੁੰਦੀ ਹੈ। | ਸਾਈਟੋਪਲਾਜਮ ਵਿੱਚ ਹੁੰਦੀ ਹੈ। |
Home
0 Comments