ਕਲਾਸ-ਛੇਵੀਂ

ਪਾਠ-1.ਭੋਜਨ

 


Home
Whatsapp
Top

ਪ੍ਰਸ਼ਨ :- ਭੋਜਨ ਕੀ ਹੈ?
ਉੱਤਰ:- ਊਰਜਾ ਦੀ ਪ੍ਰਾਪਤੀ ਲਈ ਖਾਦੇ ਜਾਣ ਵਾਲੇ ਪਦਾਰਥਾਂ ਨੂੰ ਭੋਜਨ ਆਖਦੇ ਹਨ।

ਪ੍ਰਸ਼ਨ :- ਪੋਸ਼ਕ ਤੱਤ ਕੀ ਹੁੰਦੇ ਹਨ ?
ਉੱਤਰ:-  ਪੋਸ਼ਣ ਦੇਣ ਵਾਲੇ ਪਦਾਰਥਾਂ ਨੂੰ  ਪੋਸ਼ਕ ਤੱਤ ਆਖਦੇ ਹਨ।

ਪ੍ਰਸ਼ਨ :- ਪੋਸ਼ਣ ਕੀ ਹੁੰਦਾ ਹੈ?
ਉੱਤਰ :- ਸਜੀਵਾਂ ਦੁਆਰਾ ਭੋਜਨ ਗ੍ਰਹਿਣ ਕਰਨ ਅਤੇ ਇਸਦੀ ਵਰਤੋਂ ਕਰਨ ਦੀ ਵਿਧੀ ਨੂੰ ਪੋਸ਼ਣ ਆਖਦੇ ਹਨ।

ਪ੍ਰਸ਼ਨ :- ਪੋਸ਼ਣ ਦੇ ਆਧਾਰ ਤੇ ਜੀਵ ਕਿੰਨੇ ਤਰਾਂ ਦੇ ਹੁੰਦੇ ਹਨ ?
ਉੱਤਰ :- ਦੋ ਤਰਾਂ ਦੇ :
1) ਸਵੈ-ਪੋਸ਼ੀ
2) ਪਰ-ਪੋਸ਼ੀ

ਪ੍ਰਸ਼ਨ. ਸਵੈ-ਪੋਸ਼ੀ ਜੀਵ ਕੀ ਹੁੰਦੇ ਹਨ ? ਇੱਕ ਉਦਾਹਰਨ ਦਿਉ।
ਉੱਤਰ- ਜਿਹੜੇ ਜੀਵ ਆਪਣਾ ਭੋਜਨ ਆਪ ਤਿਆਰ ਕਰਦੇ ਹਨ। ਉਦਾਹਰਨ- ਹਰੇ ਪੌਦੇ।

ਪ੍ਰਸ਼ਨ . ਪਰ-ਪੋਸ਼ੀ  ਜੀਵ ਕੀ ਹੁੰਦੇ ਹਨ ?
ਉੱਤਰ- ਜਿਹੜੇ ਜੀਵ ਆਪਣਾ ਭੋਜਨ ਦੂਜੇ ਜੀਵਾਂ ਤੋਂ ਪ੍ਰਾਪਤ ਕਰਦੇ ਹਨ। ਉਦਾਹਰਨ- ਸਾਰੇ ਜੰਤੂ ਅਤੇ ਹਰੇ ਰੰਗ ਤੋਂ ਬਿਨਾਂ ਪੌਦੇ।

ਪ੍ਰਸ਼ਨ:- ਪ੍ਰਕਾਸ਼ ਸੰਸਲੇਸ਼ਣ ਦੀ ਪਰਿਭਾਸ਼ਾ   ਲਿਖੋ।
ਉਤੱਰ:- ਹਰੇ ਪੌਦਿਆ ਦੁਆਰਾ ਸੂਰਜ ਦੀ ਮੌਯੂਦਗੀ ਵਿੱਚ ਭੋਜਨ ਬਣਾਉਣ ਦੀ ਵਿਧੀ ਨੂੰ ਪ੍ਰਕਾਸ਼ ਸੰਸਲੇਸ਼ਣ ਆਖਦੇ ਹਨ।

ਪ੍ਰਸ਼ਨ:- ਪ੍ਰਕਾਸ਼ ਸੰਸਲੇਸ਼ਣ ਲਈ ਕੱਚੀ ਸਮੱਗਰੀ ਲਿਖੋ।

ਉਤੱਰ:- ਕੱਚੀ ਸਮੱਗਰੀ :-

1) ਕਾਰਬਨ ਡਾਈਆਕਸਾਈਡ

2) ਪਾਣੀ ਅਤੇ

3) ਸੂਰਜ ਦੀ ਰੌਸ਼ਨੀ।

 

ਅਭਿਆਸ

  1.ਖਾਲੀ ਥਾਵਾਂ ਭਰੋ -

I. ਭੋਜਨ ਪਦਾਰਥ ਬਣਾਉਣ ਲਈ ਲੋੜੀਂਦੇ ਸਮਾਨ ਨੂੰ  ਸਮੱਗਰੀ  ਆਖਦੇ ਹਨ।

II. ਆਂਡੇ ਦੇ ਚਿੱਟੇ ਭਾਗ ਨੂੰ   ਐਲਬਿਊਮਿਨ  ਕਹਿੰਦੇ ਹਨ।

III. ਪੌਦੇ   ਪ੍ਰਕਾਸ਼ ਸੰਸਲੇਸ਼ਣ   ਕਿਰਿਆ ਰਾਹੀਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ।

IV. ਸਰੋਂ ਦੇ  ਬੀਜ   ਅਤੇ ਪੱਤੇ   ਭੋਜਨ ਦੇ ਤੌਰ ਤੇ ਵਰਤੇ ਜਾਂਦੇ ਹਨ।

V. ਸ਼ਹਿਦ ਦੀ ਮੱਖੀ ਫੁੱਲਾਂ ਤੋਂ  ਰਸ  ਇਕੱਠਾ ਕਰਦੀ ਹੈ।

 

2. ਸਹੀ ਜਾਂ ਗਲਤ ਲਿਖੋ-

I.  ਸਾਰੇ ਜਾਨਵਰ ਮਾਸਾਹਾਰੀ ਹੁੰਦੇ ਹਨ।  (ਗਲਤ)

II. ਸ਼ਕਰਗੰਦੀ ਦੀ ਜੜ ਨੂੰ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ।  (ਸਹੀ)

III. ਪੋਸ਼ਣ ਦੇ ਪੱਖ ਤੋਂ ਆਂਡਾ ਇਕ ਵਧੀਆ ਭੋਜਨ ਪਦਾਰਥ ਨਹੀਂ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ ਨਹੀਂ ਹੁੰਦੀ।  (ਗਲਤ)

IV. ਗੰਨੇ ਦੇ ਤਣੇ ਨੂੰ ਜੂਸ,ਚੀਨੀ ਅਤੇ ਗੁੜ ਬਣਾਉਣ ਲਈ ਵਰਤਿਆ ਜਾਂਦਾ ਹੈ।  (ਸਹੀ)

V. ਮੱਖਣ,ਦਹੀ ਅਤੇ ਸ਼ਹਿਦ ਦੁ੍ੱਧ ਤੋਂ ਬਣੇ ਪਦਾਰਥ ਹਨ।  (ਗਲਤ)

3. ਕਾਲਮ ੳ ਅਤੇ ਕਾਲਮ ਅ ਦਾ ਮਿਲਾਨ ਕਰੋ-
       ੳ                                    ਅ

(ੳ) ਗਾਜਰ             (1) ਦਾਲਾਂ

(ਅ) ਛੋਲੇ,ਮਟਰ        (2) ਫਲ

(ੲ) ਕਣਕ,ਚਾਵਲ    (3) ਜੜ

(ਸ) ਆਲੂ              (4) ਆਨਾਜ

(ਹ) ਸੰਤਰਾ             (5) ਤਣਾਂ

ਉਤੱਰ -

   ੳ                   ਅ

(ੳ) ਗਾਜਰ              ਜੜ

(ਅ) ਛੋਲੇ,ਮਟਰ        ਦਾਲਾਂ

(ੲ) ਕਣਕ,ਚਾਵਲ    ਆਨਾਜ

(ਸ) ਆਲੂ               ਤਣਾਂ

(ਹ) ਸੰਤਰਾ              ਫਲ

4. ਸਹੀ ਉਤੱਰ ਦੀ ਚੌਣ ਕਰੋ-
  1. ਪ੍ਰਸ਼ਨ-ਹੇਠ ਲਿਖਿਆਂ ਵਿੱਚੋਂ ਕਿਹੜਾ ਸਰਬਹਾਰੀ ਜਾਨਵਰ ਹੈ ?

(ੳ) ਸ਼ੇਰ

(ਅ) ਬਾਜ

(ੲ) ਹਿਰਨ

(ਸ) ਕਾਂ  (√)

    2. ਪ੍ਰਸ਼ਨ-ਬੰਦ ਗੋਬੀ ਦਾ ਕਿਹੜਾ ਭਾਗ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ?

(ੳ) ਤਣਾਂ

(ਅ) ਜੜਾਂ

(ੲ) ਪੱਤੇ (√)

(ਸ) ਇਨਾਂ ਵਿੱਚੋਂ ਕੋਈ ਨਹੀਂ

5. ਬਹੁਤ ਛੋਟੇ ਉਤੱਰਾਂ ਵਾਲੇ ਪ੍ਰਸ਼ਨ-

 

1.ਪ੍ਰਸ਼ਨ-ਸਮੱਗਰੀ ਕੀ ਹੁੰਦੀ ਹੈ ?

ਉਤੱਰ- ਭੋਜਨ ਪਦਾਰਥ ਬਣਾਉਣ ਲਈ ਲੋੜੀਂਦੇ ਸਮਾਨ ਨੂੰ ਸਮਗਰੀ ਆਖਦੇ ਹਨ। ਜਿਵੇ ਖੀਰ ਬਣਾਉਣ ਲਈ ਸਮਗਰੀ  ਚੌਲ,ਦੁੱਧ ਅਤੇ ਖੰਡ ਹਨ।

2. ਪ੍ਰਸ਼ਨ-ਦੁੱਧ ਤੋਂ ਬਣਾਏ ਜਾਂਦੇ ਕੋਈ ਤਿੰਨ ਉਤਪਾਦਾਂ ਦੇ ਨਾਮ ਲਿਖੋ।

ਉਤੱਰ -ਪਨੀਰ,ਦਹੀ ਅਤੇ ਖੋਇਆ।

3. ਪ੍ਰਸ਼ਨ-ਭੋਜਨ ਪਦਾਰਥਾਂ ਵਿੱਚ ਮਸਾਲੇ ਵਜੋਂ ਵਰਤੇ ਜਾਂਦੇ ਕੋਈ ਦੋ ਬੀਜਾਂ ਦੇ ਨਾਮ ਲਿਖੋ।

ਉਤੱਰ-ਧਣੀਆਂ,ਕਾਲੀ ਮਿਰਚ ਅਤੇ ਜੀਰਾ।

6.ਛੋਟੇ ਉਤੱਰਾਂ ਵਾਲੇ ਪ੍ਰਸ਼ਨ-

1.ਪ੍ਰਸ਼ਨ-ਬੀਜ ਮਨੁੱਖੀ ਭੋਜਨ ਦਾ ਮੁੱਖ ਸਰੋਤ ਕਿਵੇਂ ਹਨ ?

ਉਤੱਰ-ਸਾਡੇ ਭੋਜਨ ਦਾ ਜਿਆਦਾਤਰ ਭਾਗ ਆਨਾਜ ਅਤੇ ਦਾਲਾਂ ਦੇ ਰੂਪ ਵਿੱਚ ਹੁੰਦਾ ਹੈ। ਇਸ ਲਈ ਪੌਦਿਆਂ ਦੇ ਬੀਜ ਮਨੁੱਖੀ ਭੋਜਨ ਦਾ ਮੁੱਖ ਸਰੋਤ ਹਨ ।

2.ਪ੍ਰਸ਼ਨ-ਜੀਵਤ ਪ੍ਰਾਣੀਆਂ ਲਈ ਭੋਜਨ ਦਾ ਕੀ ਮਹੱਤਵ ਹੈ ?

ਉਤੱਰ-ਜੀਵਾਂ ਨੂੰ ਕਾਰਜ ਕਰਨ ਲਈ ਅਤੇ ਸਰੀਰਿਕ ਵਾਧੇ ਲਈ ਊਰਜਾ ਦੀ ਲੋੜ ਹੁੰਦੀ ਹੈ ਅਤੇ  ਇਹ ਊਰਜਾ ਸਾਨੂੰ ਕੇਵਲ ਭੋਜਨ ਤੋਂ ਮਿਲਦੀ ਹੈ।

3.ਪ੍ਰਸ਼ਨ-ਜਾਨਵਰਾਂ ਤੋਂ ਪ੍ਰਾਪਤ ਕੀਤੇ ਜਾਣ ਵਾਲੇ ਕੋਈ ਦੋ ਭੋਜਨ ਪਦਾਰਥਾਂ ਬਾਰੇ ਸੰਖੇਪ ਵਿੱਚ ਲਿਖੋ।

ਉਤੱਰ-1.ਦੁੱਧ- .ਦੁੱਧ ਇਕ ਬਹੁਤ ਉਪਯੋਗੀ ਉਤਪਾਦ ਹੈ।ਇਹ ਸਾਨੂੰ  ਪਾਲਤੂ ਦੁਧਾਰੂ ਜਾਨਵਰਾਂ ਤੋਂ ਮਿਲਦਾ ਹੈ।ਜਿਵੇਂ ਗਾਂ,ਮੱਝ,ਭੇਡ,ਬੱਕਰੀ ਆਦਿ।

2.ਮੀਟ:- ਜਾਨਵਰਾਂ ਦੇ ਮਾਸ ਦੀ ਵਰਤੋਂ ਭੋਜਨ ਵਜੋਂ ਕੀਤੀ ਜਾਂਦੀ ਹੈ। ਮੁਰਗਾ,ਬੱਕਰਾ,ਮੱਛੀ ਆਦਿ ਦੇ ਮੀਟ ਵਿੱਚ ਪ੍ਰੋਟੀਨ ਅਤੇ ਚਰਬੀ ਭਰਪੂਰ ਮਾਤਰਾ ਵਿੱਚ ਹੁੰਦੀ ਹੈ।

7.ਵੱਡੇ ਉਤੱਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ-ਭੋਜਨ ਸਬੰਧੀ ਆਦਤਾਂ ਦੇ ਆਧਾਰ ਤੇ ਜਾਨਵਰਾਂ ਨੂੰ ਕਿਸ ਤਰਾਂ ਸ਼੍ਰੇਣੀਬੱਧ ਕੀਤਾ ਗਿਆ ਹੈ ? ਉਦਾਹਰਣ ਦੇ ਕੇ ਵਿਆਖਿਆ ਕਰੋ।

ਉੱਤਰ-ਤਿੰਨ ਤਰਾਂ ਨਾਲ -

1.ਸ਼ਾਕਾਹਾਰੀ - ਜਿਹੜੇ ਜੀਵ ਆਪਣਾ ਭੋਜਨ ਪੌਦਿਆਂ ਤੋਂ ਜਾਂ ਉਨਾ ਦੇ ਉਤਪਾਦਾਂ ਤੋਂ ਪ੍ਰਾਪਤ ਕਰਦੇ ਹਨ।ਜਿਵੇਂ-ਗਾਂ, ਮੱਝ, ਬੱਕਰੀ, ਹਾਥੀ ਆਦਿ।

2. ਮਾਸਾਹਾਰੀ - ਜਿਹੜੇ ਜੀਵ ਆਪਣੇ ਭੋਜਨ ਲਈ ਦੂਜੇ ਜੰਤੂਆ ਦਾ ਮਾਸ ਖਾਂਦੇ ਹਨ।ਜਿਵੇਂ ਸ਼ੇਰ,ਚੀਤਾ,ਇੱਲ,ਸੱਪ,ਛਿਪਕਲੀ ਆਦਿ।

3.ਸਰਬ-ਆਹਾਰੀ- ਜਿਹੜੇ ਜੀਵ ਆਪਣੇ ਭੋਜਨ ਲਈ  ਪੌਦਿਆਂ ਅਤੇ  ਜੰਤੂਆਂ ਨੂੰ ਖਾਂਦੇ ਹਨ।ਜਿਵੇਂ ਮਨੁੱਖ,ਕੁੱਤਾ,ਕਾਂ ਆਦਿ।


Home
Whatsapp
Top