ਪ੍ਰਸ਼ਨ:- ਸਾਡੇ ਪੇਟ ਵਿੱਚ ਕਿਹੜਾ ਤੇਜਾਬ ਹੁੰਦਾ ਹੈ? ਨਾਮ ਅਤੇ ਸੂਤਰ ਲਿਖੋ।
ਉਤੱਰ:- ਹਾਈਡਰੋਕਲੋਰਿਕ ਐਸਿਡ ।ਪ੍ਰਸ਼ਨ:-ਤੇਜਾਬ ਯੋਗਿਕਾਂ ਦੀਆਂ ਉਦਾਹਰਣਾਂ ਦੇਓ ।
ਉੱਤਰ:- ਹਾਈਡਰੋਕਲੋਰਿਕ ਐਸਿਡ ,ਸਲਫਿਊਰਿਕ ਐਸਿਡ ,ਨਾਈਟ੍ਰਿਕ ਐਸਿਡ ,ਅਸੈਟਿਕ ਐਸਿਡ ਆਦਿ।
ਪ੍ਰਸ਼ਨ:-ਸੂਚਕ ਕੀ ਹੁੰਦੇ ਹਨ?
ਉੱਤਰ:- ਜਿਹੜੇ
ਪਦਾਰਥ ਤੇਜਾਬ ਅਤੇ ਖਾਰ ਦੀ ਪਰਖ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਸੂਚਕ ਆਖਦੇ
ਹਨ।ਉਦਾਹਰਣ ਲਿਟਮਸ,ਸਰਬਵਿਆਪੀ ਸੂਚਕ,ਫੀਨੋਲਪਥੇਲਿਨ,ਹਲਦੀ ਆਦਿ।
ਪ੍ਰਸ਼ਨ:- ਲਿਟਮਸ ਕਿਸ ਰੰਗ ਦਾ ਸੂਚਕ ਹੈ?
ਉੱਤਰ:- ਬੈਂਗਣੀ ਰੰਗ ਦਾ।
ਪ੍ਰਸ਼ਨ :-ਤੇਜਾਬ ਕੀ ਹੁੰਦੇ ਹਨ?
ਉੱਤਰ :-ਜਿਹੜੇ ਯੋਗਿਕ ਨਿਲੇ
ਲਿਟਮਸ ਨੂੰ ਲਾਲ ਕਰ ਦਿੰਦੇ ਹਨ,ਉਹਨਾਂ ਨੂੰ ਤੇਜਾਬ ਆਖਦੇ ਹਨ।ਉਦਾਹਰਣਾਂ :ਸਿਰਕੇ ਦਾ
ਤੇਜਾਬ,ਸਲਫਿਊਰਿਕ ਐਸਿਡ ,ਹਾਈਡਰੋਕਲੋਰਿਕ ਐਸਿਡ ਆਦਿ।
ਪ੍ਰਸ਼ਨ:- ਖਾਰ ਕੀ ਹੁੰਦੇ ਹਨ?
ਉੱਤਰ:- ਜਿਹੜੇ ਯੋਗਿਕ ਲਾਲ
ਲਿਟਮਸ ਨੂੰ ਨੀਲਾ ਕਰ ਦਿੰਦੇ ਹਨ,ਉਹਨਾਂ ਨੂੰ ਖਾਰ ਆਖਦੇ ਹਨ।ਉਦਾਹਰਣਾਂ :ਕਾਸਟਿਕ ਸੋਡਾ
ਅਤੇ ਕਾਸਟਿਕ ਪੌਟਾਸ਼।
ਪ੍ਰਸ਼ਨ:- ਉਦਾਸੀਨੀਕਰਨ ਕਿਰਿਆ ਕੀ ਹੁੰਦੀ ਹੈ?
ਉੱਤਰ:-ਤੇਜਾਬ ਅਤੇ ਖਾਰ ਆਪਸ ਵਿੱਚ ਕਿਰਿਆ ਕਰਕੇ ਲੂਣ ਅਤੇ ਪਾਣੀ ਬਣਾਉਂਦੇ ਹਨ।ਇਸ ਨੂੰ
ਉਦਾਸੀਨੀਕਰਨ ਕਿਰਿਆ ਆਖਦੇ ਹਨ।ਇਹ ਇਕ ਤਾਪ ਨਿਕਾਸੀ ਕਿਰਿਆ ਹੈ। ਉਦਾਹਰਣ: HCl (aq) + NaOH (aq) → NaCl (aq) + H2O (l)
ਪ੍ਰਸ਼ਨ:- ਲੂਣ ਕੀ ਹੁੰਦੇ ਹਨ?
ਉੱਤਰ:-ਉਦਾਸੀਨੀਕਰਨ ਕਿਰਿਆ ਦੌਰਾਨ ਨਵੇਂ ਬਣਨ ਵਾਲੇ ਯੋਗਿਕ ਨੂੰ ਲੂਣ ਆਖਦੇ ਹਨ। ਉਦਾਹਰਣ:
HCl (aq) + NaOH (aq) → NaCl (aq) + H2O (l)
ਪ੍ਰਸ਼ਨ:-ਸਿਰਕੇ ਦੇ ਤੇਜਾਬ ਜਾਂ ਐਸੇਟਿਕ ਐਸਿਡ ਜਾਂ ਈਥੇਨੋਇਕ ਐਸਿਡ ਦਾ ਰਸਾਇਣਿਕ ਸੂਤਰ ਲਿਖੋ?
ਉਤੱਰ:- CH3COOH
ਪ੍ਰਸ਼ਨ :- ਸਾਡੇ ਪੇਟ ਵਿੱਚ ਕਿਹੜਾ ਤੇਜਾਬ ਹੁੰਦਾ ਹੈ?
ਉਤੱਰ:- HCl (ਹਾਈਡਰੋਕਲੋਰਿਕ ਐਸਿਡ)।
ਪ੍ਰਸ਼ਨ :- ਸਾਧਾਰਨ ਨਮਕ ਦਾ ਰਸਾਇਣਿਕ ਨਾਮ ਅਤੇ ਰਸਾਇਣਿਕ ਸੂਤਰ ਲਿਖੋ?
ਉਤੱਰ:- ਰਸਾਇਣਿਕ ਨਾਮ :-ਸੋਡੀਅਮ ਕਲੋਰਾਈਡ
ਅਤੇ ਰਸਾਇਣਿਕ ਸੂਤਰ :NaCl
ਪ੍ਰਸ਼ਨ:-ਇਮਲੀ ਅਤੇ ਕੀੜੀ ਦੇ ਡੰਗ ਵਿੱਚ ਮੌਜੂਦ ਤੇਜਾਬਾਂ ਦੇ ਨਾਂ ਲਿਖੋ।
ਉੱਤਰ :-ਇਮਲੀ –ਟਾਰਟੈਰਿਕ ਤੇਜਾਬ
ਕੀੜੀ ਦਾ ਡੰਗ :-ਫਾਰਮਿਕ ਐਸਿਡ ਜਾਂ ਮੈਥੇਨਾਇਕ ਤੇਜਾਬ
ਪ੍ਰਸ਼ਨ:-ਤੇਜਾਬ ਕੀ ਹੁੰਦੇ ਹਨ,ਇਸ ਦੇ ਚਾਰ ਗੁਣ ਲਿਖੋ।
ਉੱਤਰ :-ਜਿਹੜੇ ਯੋਗਿਕ ਪਾਣੀ ਵਿੱਚ ਘੁਲ ਕੇ ਹਾਈਡਰੋਜਨ ਆਇਨ ਦਿੰਦੇ ਹਨ ਅਤੇ ਨੀਲੇ
ਲਿਟਮਸ ਨੂੰ ਲਾਲ ਕਰ ਦਿੰਦੇ ਹਨ,ਉਹਨਾਂ ਨੂੰ ਤੇਜਾਬ ਆਖਦੇ ਹਨ।ਉਦਾਹਰਣਾਂ : ਸਿਰਕੇ ਦਾ
ਤੇਜਾਬ,ਸਲਫਿਊਰਿਕ ਐਸਿਡ ,ਹਾਈਡਰੋਕਲੋਰਿਕ ਐਸਿਡ ਆਦਿ।
ਪ੍ਰਸ਼ਨ :-ਉਦਾਸੀਨ ਘੋਲ ਦੀ ਪ੍ਹ ਕਿੰਨੀ ਹੁੰਦੀ ਹੈ?
ਉੱਤਰ :- 7
ਪ੍ਰਸ਼ਨ :-ਨੇਟਲ ਦੇ ਪੱਤਿਆਂ ਵਿੱਚ ਕਿਹੜਾ ਤੇਜਾਬ ਹੁੰਦਾ ਹੈ?
ਉੱਤਰ :- ਮਿਥੈਨੋਇਕ ਐਸਿਡ
ਪ੍ਰਸ਼ਨ :-ਖਾਰ ਦੇ ਜਲੀ ਘੋਲ ਵਿੱਚ ਫੈਨੋਲਪਥੈਲਿਨ ਸੂਚਕ ਮਿਲਾਉਣ ਤੇ ਘੋਲ ਕਿਹੜੇ ਰੰਗ ਦਾ ਹੋ ਜਾਂਦਾ ਹੈ?
ਉੱਤਰ:-ਗੁਲਾਬੀ । 
0 Comments