ਪ੍ਰਮਾਣੂ - ਵਿਗਿਆਨ ਗਿਆਨ

⚛ ਪ੍ਰਮਾਣੂ

ਵਿਗਿਆਨ ਦੇ ਬੁਨਿਆਦੀ ਸਵਾਲ ਅਤੇ ਜਵਾਬ

ਪ੍ਰਸ਼ਨ ਪ੍ਰਮਾਣੂ ਕੀ ਹੁੰਦਾ ਹੈ?
ਉੱਤਰ ਪਦਾਰਥ ਛੋਟੇ ਛੋਟੇ ਕਣਾਂ ਦਾ ਬਣਿਆ ਹੁੰਦਾ ਹੈ ਜਿਨ੍ਹਾਂ ਨੂੰ ਪ੍ਰਮਾਣੂ ਆਖਦੇ ਹਨ। ਪ੍ਰਮਾਣੂ ਤੱਤ ਦਾ ਸਭ ਤੋਂ ਛੋਟਾ ਕਣ ਹੈ ਜੋ ਰਸਾਇਣਿਕ ਕਿਰਿਆ ਵਿੱਚ ਭਾਗ ਲੈਂਦਾ ਹੈ। ਇਹ ਤਿੰਨ ਬੁਨਿਆਦੀ ਕਣਾਂ — ਇਲੈਕਟ੍ਰਾਨ, ਪ੍ਰੋਟਾਨ ਅਤੇ ਨਿਊਟ੍ਰਾਨ — ਦਾ ਬਣਦਾ ਹੈ।

ਉਪ-ਪਰਮਾਣਵੀਂ ਕਣ (Sub-atomic Particles)

ਇਲੈਕਟ੍ਰਾਨ
Electron
🔵
ਪ੍ਰੋਟਾਨ
Proton
ਨਿਊਟ੍ਰਾਨ
Neutron
ਪ੍ਰਸ਼ਨ ਪ੍ਰਮਾਣੂ ਸੰਖਿਆ ਦੀ ਪਰਿਭਾਸ਼ਾ ਲਿਖੋ।
ਉੱਤਰ ਕਿਸੇ ਪ੍ਰਮਾਣੂ ਦੇ ਨਿਊਕਲੀਅਸ ਵਿੱਚ ਮੌਜੂਦ ਪ੍ਰੋਟਾਨਾਂ ਦੀ ਸੰਖਿਆ ਨੂੰ ਪ੍ਰਮਾਣੂ ਸੰਖਿਆ ਆਖਦੇ ਹਨ।
ਪ੍ਰਸ਼ਨ ਪੁੰਜ ਸੰਖਿਆ ਦੀ ਪਰਿਭਾਸ਼ਾ ਲਿਖੋ।
ਉੱਤਰ ਕਿਸੇ ਪ੍ਰਮਾਣੂ ਦੇ ਨਿਊਕਲੀਅਸ ਵਿੱਚ ਮੌਜੂਦ ਪ੍ਰੋਟਾਨਾਂ ਅਤੇ ਨਿਊਟ੍ਰਾਨਾਂ ਦੀ ਸੰਖਿਆ ਦੇ ਜੋੜ ਨੂੰ ਪੁੰਜ ਸੰਖਿਆ ਆਖਦੇ ਹਨ।
ਪ੍ਰਸ਼ਨ ਸਮਸਥਾਨਕ ਕੀ ਹੁੰਦੇ ਹਨ?
ਉੱਤਰ ਕਿਸੇ ਇੱਕ ਤੱਤ ਦੇ ਪ੍ਰਮਾਣੂ ਜਿਨ੍ਹਾਂ ਦਾ ਪ੍ਰਮਾਣੂ ਪੁੰਜ ਵੱਖ-ਵੱਖ ਹੋਵੇ, ਉਹਨਾਂ ਨੂੰ ਸਮਸਥਾਨਕ ਆਖਦੇ ਹਨ।

ਉਦਾਹਰਣ: ਹਾਈਡਰੋਜਨ ਤੱਤ ਦੇ ਤਿੰਨ ਸਮਸਥਾਨਕ ਹਨ:
¹H ਪ੍ਰੋਟੀਅਮ ²H ਡਿਊਟੀਰੀਅਮ ³H ਟਰੀਟੀਅਮ
ਪ੍ਰਸ਼ਨ ਤਿੰਨ ਉਪ-ਪਰਮਾਣਵੀਂ ਕਣਾਂ ਦੇ ਨਾਮ ਦੱਸੋ।
ਉੱਤਰ ਇਲੈਕਟ੍ਰਾਨ, ਪ੍ਰੋਟਾਨ ਅਤੇ ਨਿਊਟ੍ਰਾਨ