ਪ੍ਰਸ਼ਨ:-ਪਦਾਰਥ ਕਿਸ ਨੂੰ ਆਖਦੇ ਹਨ?
ਉੱਤਰ :- ਕੋਈ ਵੀ ਵਸਤੂ ਜਿਸ ਦਾ ਆਇਤਨ ਅਤੇ ਪੁੰਜ ਹੁੰਦਾ ਹੈ,ਉਸ ਨੂੰ ਪਦਾਰਥ ਆਖਦੇ ਹਨ।ਉਦਾਹਰਣ ਹਵਾ,ਪੱਥਰ,ਪਾਣੀ ਆਦਿ।

ਪ੍ਰਸ਼ਨ :- ਪਦਾਰਥ ਦੀਆਂ ਅਵਸਥਾਵਾਂ ਦੇ ਨਾਮ ਲਿਖੋ।
ਉੱਤਰ :- ਠੋਸ,ਤਰਲ ਅਤੇ ਗੈਸ।

ਪ੍ਰ:-ਤੱਤ ਦੀ ਪਰਿਭਾਸ਼ਾ ਲਿਖੋ।
ੳ:-ਤੱਤ :- ਇਹ ਇਕ ਸ਼ੁੱਧ ਪਦਾਰਥ ਹੈ ਜੋ ਇਕੋ ਕਿਸਮ ਦੇ ਪ੍ਰਮਾਣੂਆਂ ਤੋਂ ਬਣਦਾ ਹੈ।ਉਦਾਹਰਣ ਸਾਡੇ ਰੋਜਾਨਾ ਜੀਵਨ ਵਿੱਚ ਮਿਲਣ ਵਾਲੇ ਤੱਤ।ਸਾਡੇ ਰੋਜਾਨਾ ਜੀਵਨ ਵਿੱਚ ਮਿਲਣ ਵਾਲੇ ਤੱਤਾਂ ਦੇ ਪ੍ਰਮਾਣੂ ਅੰਕ ,ਨਾਮ ਅਤੇ ਚਿੰਨ ਜਾਂ ਪ੍ਰਤੀਕ ਲਿਖੋ।
➡️
ਪ੍ਰ:- ਅਣੂ ਕੀ ਹੁੰਦਾ ਹੈ?
ੳ:-ਅਣੂ:- ਇਹ ਤੱਤ ਅਤੇ ਯੋਗਿਕ ਦਾ ਸਭ ਤੋਂ ਛੋਟਾ ਕਣ ਹੈ।ਇਹ ਦੋ ਜਾਂ ਦੋ ਤੋਂ ਜਿਆਦਾ ਪ੍ਰਮਾਣੂਆਂ ਤੋਂ ਮਿਲਕੇ ਬਣਦਾ ਹੈ।ਇਹ ਪ੍ਰਮਾਣੂ ਇਕ ਦੂਜੇ ਨਾਲ ਰਸਾਇਣਿਕ ਬੰਧਨ ਦੁਆਰਾ ਜੁੜੇ ਹੁੰਦੇ ਹਨ।ਉਦਾਹਰਣ H2 , H2O, CO2 , O2   ਆਦਿ।

ਪ੍ਰ:- ਯੋਗਿਕ ਕੀ ਹੁੰਦਾ ਹੈ?
ੳ:-ਯੋਗਿਕ :-ਇਹ ਇਕ ਸ਼ੁੱਧ ਪਦਾਰਥ ਹੈ।ਇਹ ਦੋ ਜਾਂ ਦੋ ਤੋਂ ਵੱਧ ਤੱਤਾਂ  ਤੋਂ ਬਣਦਾ ਹੈ ਜੋ ਹਮੇਸ਼ਾ ਭਾਰ ਦੀ ਇਕ ਨਿਸ਼ਚਿਤ ਅਨੁਪਾਤ ਵਿੱਚ ਸਮੇਲ  ਕਰਦੇ ਹਨ।ਉਦਾਹਰਣ
H2O, COਆਦਿ।ਉਦਾਹਰਣ ਸਾਡੇ ਰੋਜਾਨਾ ਜੀਵਨ ਵਿੱਚ ਮਿਲਣ ਵਾਲੇ ਯੋਗਿਕ।

ਪ੍ਰਸ਼ਨ:- ਮਿਸ਼ਰਣ ,ਘੋਲ,ਨਿਲੰਬਨ ਅਤੇ ਕੋਲਾਇਡ ਦੀ ਪਰਿਭਾਸ਼ਾ ਲਿਖੋ।ਮਿਸ਼ਰਣ :- ਦੋ ਜਾਂ ਦੋ ਤੋਂ ਵੱਧ ਪਦਾਰਥ ਕਿਸੇ ਵੀ ਅਨੁਪਾਤ ਵਿੱਚ ਮਿਲਕੇ ਮਿਸ਼ਰਣ ਬਣਾਉਂਦੇ ਹਨ।ਉਦਾਹਰਣ ਹਵਾ,ਦੁੱਧ ਆਦਿ
ਘੋਲ:- ਦੋਂ ਜਾਂ ਦੋਂ ਤੋਂ ਵੱਧ ਪਦਾਰਥਾਂ ਦੇ ਸਮਅੰਗੀ ਮਿਸ਼ਰਣ ਨੂੰ ਘੋਲ ਆਖਦੇ ਹਨ।ਉਦਾਹਰਣ ਹਵਾ,ਨਮਕ ਅਤੇ ਪਾਣੀ ਦਾ ਘੋਲ ਆਦਿ।

ਨਿਲੰਬਨ:- ਇਹ ਇਕ ਬਿਖਮਅੰਗੀ ਮਿਸ਼ਰਣ ਹੈ ਜਿਸ ਵਿੱਚ ਠੋਸ ਪਦਾਰਥ ਦੇ ਕਣ ਘੋਲਕ ਵਿੱਚ ਘੁਲਦੇ ਨਹੀਂ ਸਗੋਂ ਨਿਲੰਬਿਤ ਰਹਿੰਦੇ ਹਨ।ਇਸ ਵਿੱਚ ਠੋਸ ਪਦਾਰਥ ਦੇ ਕਣਾਂ ਦਾ  ਆਕਾਰ  100 ਨੈਨੋਮੀਟਰ ਤੋਂ ਵੱਧ  ਹੁੰਦਾ ਹੈ।ਉਦਾਹਰਣ ਗੰਦਲਾ ਪਾਣੀ,ਚਾਕ ਅਤੇ ਪਾਣੀ ਦਾ ਮਿਸ਼ਰਣ,ਹਵਾ ਵਿੱਚਲੇ ਧੂੜ ਕਣ।

ਕੋਲਾਇਡ:-ਇਹ ਇਕ ਬਿਖਮਅੰਗੀ ਮਿਸ਼ਰਣ ਹੈ ਜਿਸ ਵਿੱਚ ਘੁਲਿਤ ਪਦਾਰਥ ਦੇ ਕਣਾਂ ਦਾ ਆਕਾਰ ਇਕ ਨੈਨੋਮੀਟਰ ਤੋਂ ਲੈਕੇ 100 ਨੈਨੋਮੀਟਰ ਤੱਕ ਹੁੰਦਾ ਹੈ।ਉਦਾਹਰਣ ਦੁੱਧ,ਲਹੂ,ਬੱਦਲ,ਧੂੰਆਂ,ਧੁੰਦ ਆਦਿ।

ਪ੍ਰ:-ਮਿਸ਼ਰਤ ਧਾਤ ਕੀ ਹੁੰਦੀ ਹੈ?
ੳ:-ਮਿਸ਼ਰਤ ਧਾਤ :- ਧਾਤਾਂ ਜਾਂ ਧਾਤਾਂ ਅਤੇ ਅਧਾਤਾਂ ਦੇ ਸਮਅੰਗੀ ਮਿਸ਼ਰਣ ਨੂੰ ਮਿਸ਼ਰਤ ਧਾਤ ਆਖਦੇ ਹਨ।ਉਦਾਹਰਣ ਪਿੱਤਲ,ਕਾਂਸਾ,ਸਟੀਲ ਆਦਿ।

ਪ੍ਰਸ਼ਨ :- ਪਾਣੀ ਦਾ ਉਬਾਲ ਦਰਜਾ ਅਤੇ ਪਿਘਲਾਓ ਦਰਜਾ ਕਿੰਨਾ ਹੁੰਦਾ ਹੈ?
ਉੱਤਰ:- 100 ਅਤੇ 0 ਡੀਗਰੀ ਸੈਂਟੀਗ੍ਰੇਡ।

ਪ੍ਰਸ਼ਨ :- ਹੁਣ ਤੱਕ ਕੁੱਲ ਕਿੰਨੇ ਤੱਤ ਲੱਭੇ ਜਾ ਚੁੱਕੇ ਹਨ?
ਉੱਤਰ :-118 ਤੱਤ

ਪ੍ਰਸ਼ਨ :- ਉਹ ਕਿਹੜੇ ਤੱਤ ਹਨ ਜੋ ਸਾਧਾਰਨ ਤਾਪਮਾਨ ਤੇ ਤਰਲ ਅਵਸਥਾ ਵਿੱਚ ਹੁੰਦੇ ਹਨ?
ਉੱਤਰ :- ਪਾਰਾ ਅਤੇ ਬਰੋਮੀਨ

ਪ੍ਰਸ਼ਨ :-ਪਾਰੇ ਅਤੇ ਬਰੋਮੀਨ ਦੇ ਚਿੰਨ ਲਿਖੋ?
ਉੱਤਰ :-

ਪ੍ਰਸ਼ਨ :-ਤੱਤ ਕਿੰਨੇ ਤਰਾਂ ਦੇ ਹੰਦੇ ਹਨ?
ਉੱਤਰ :-ਧਾਤਾਂ,ਅਧਾਤਾਂ ਅਤੇ ਉਪ-ਧਾਤਾਂ