ਧਾਤਾਂ  ਦੇ ਭੌਤਿਕ ਗੁਣ
ਅਧਾਤਾਂ ਦੇ ਭੌਤਿਕ ਗੁਣ
1) ਧਾਤਾਂ ਚਮਕਦਾਰ ਹੁੰਦੀਆਂ ਹਨ।
1)  ਅਧਾਤਾਂ ਚਮਕਦਾਰ ਨਹੀਂ  ਹੁੰਦੀਆਂ ਹਨ।
2) ਆਮ ਤੌਰ ਤੇ ਧਾਤਾਂ  ਤੇ ਠੋਸ ਹੁੰਦੀਆਂ ਹਨ।
2) ਅਧਾਤਾਂ ਤਿੰਨੋ ਅਵਸਥਾਵਾਂ ਵਿੱਚ ਮਿਲਦੀਆਂ ਹਨ।
3) ਇਹਨਾਂ ਦੇ ਪਿਘਲਾਓ ਅਤੇ ਉਬਾਲ ਅੰਕ ਵੱਧ ਹੁੰਦੇ ਹਨ।
3) ਇਹਨਾਂ ਦੇ ਪਿਘਲਾਓ ਅਤੇ ਉਬਾਲ ਅੰਕ ਘੱਟ ਹੁੰਦੇ ਹਨ।
4) ਇਹ ਤਾਪ ਅਤੇ ਬਿਜਲੀ ਦੀਆਂ ਚਾਲਕ ਹੁੰਦੀਆਂ ਹਨ।
4) ਇਹ ਤਾਪ ਅਤੇ ਬਿਜਲੀ ਦੀਆਂ ਕੁਚਾਲਕ ਹੁੰਦੀਆਂ ਹਨ।
5) ਇਹ ਕੁਟੀਨਯੋਗ ਅਤੇ ਖਚੀਣਯੋਗ ਹੁੰਦੀਆਂ ਹਨ।
5) ਇਹ ਭੁਰਭੁਰੀਆਂ ਹੁੰਦੀਆਂ ਹਨ।
6) ਇਹ ਆਮ ਤੌਰ ਤੋ ਕਠੋਰ ਹੁੰਦੀਆਂ ਹਨ।
6) ਇਹ ਆਮ ਤੌਰ ਤੇ  ਨਰਮ ਹੁੰਦੀਆਂ ਹਨ।
7) ਇਹਨਾਂ ਦੀ ਘਣਤਾ ਕਾਫੀ ਵੱਧ ਹੁੰਦੀ ਹੈ।    
7) ਇਹਨਾਂ ਦੀ ਘਣਤਾ ਕਾਫੀ ਘੱਟ ਹੁੰਦੀ ਹੈ।
8) ਇਹ ਅਪਾਰਦਰਸ਼ੀ ਹੁੰਦੀਆਂ ਹਨ।
8) ਗੈਸੀ ਅਧਾਤਾਂ ਪਾਰਦਰਸ਼ੀ ਹੁੁੰਦੀਆਂ ਹਨ।
9) ਧਾਤਾਂ ਧੁਨਿਕ ਹੁੰਦੀਆਂ ਹਨ।
9) ਅਧਾਤਾਂ ਧੁਨਿਕ ਨਹੀਂ ਹੁੰਦੀਆਂ ।
10) ਇਹਨਾਂ ਦੀ ਤਣਾਓ ਸਮਰਥਾ ਵੱਧ ਹੁੰਦੀ ਹੈ।
10) ਇਹਨਾਂ ਦੀ ਤਣਾਓ ਸਮਰਥਾ ਘੱਟ ਹੁੰਦੀ ਹੈ।
11) ਉਦਾਹਰਣ-ਸੋਨਾ, ਚਾਂਦੀ, ਲੋਹਾ, ਤਾਂਬਾ ਆਦਿ।
11) ਹਾਈਡਰੋਜਨ,ਕਾਰਬਨ, ਨਾਈਟਰੋਜਨ ਆਦਿ।

ਪ੍ਰਸ਼ਨ:-ਅਸੀਂ ਲੋਹੇ ਦੀਆਂ ਵਸਤਾਂ ਤੇ ਪੇਂਟ ਕਿਉ ਕਰਦੇ ਹਾਂ?

ਉੱਤਰ :-ਤਾਂ ਜੋ ਲੋਹੇ ਦੀਆਂ ਵਸਤਾਂ ਨੂੰ ਜੰਗ ਲੱਗਣ ਤੋਂ ਬਚਾਇਆ ਜਾ ਸਕੇ।ਜਦੋਂ ਲੋਹੇ ਦੀਆਂ ਵਸਤਾ  ਹਵਾ ਨਮੀਂ ਅਤੇ ਪਾਣੀ ਦੇ ਸੰਪਰਕ ਵਿੱਚ ਆਉਂਦੀਆਂ  ਹਨ ਤਾਂ ਇਹਨਾਂ ਨੂੰ ਜੰਗਾਲ ਲੱਗ ਜਾਂਦਾ ਹੈ।ਪੇਂਟ ਕਰਨ ਨਾਲ ਹਵਾ ਅਤੇ  ਪਾਣੀ ਨਾਲੋ ਲੋਹੇ ਦਾ ਸੰਪਰਕ ਟੁੱਟ ਜਾਂਦਾ ਹੈ।
ਪ੍ਰਸ਼ਨ :-ਮਿਸ਼ਰਤ ਧਾਤ ਦੀ ਪਰਿਭਾਸ਼ਾ  ਦੇਓ।
ਉੱਤਰ :-ਧਾਤਾਂ ਜਾਂ ਧਾਤਾਂ ਅਤੇ ਅਧਾਤਾਂ ਦੇ ਸਮਅੰਗੀ ਮਿਸ਼ਰਣ ਨੂੰ ਮਿਸ਼ਰਤ ਧਾਤ ਆਖਦੇ ਹਨ।ਉਦਾਹਰਣ ਕਾਂਸਾ,ਪਿੱਤਲ,ਸਟੀਲ ਆਦਿ।
ਪ੍ਰਸ਼ਨ :- ਕਿਹੜੀ ਧਾਤ ਸਾਧਾਰਨ ਤਾਪਮਾਨ ਤੇ ਤਰਲ ਅਵਸਥਾ ਵਿੱਚ ਹੁੰਦੀ ਹੈ?
ਉੱਤਰ :- ਪਾਰਾ
ਪ੍ਰਸ਼ਨ:- ਕਿਹੜੀ ਅਧਾਤ ਸਾਧਾਰਨ ਤਾਪਮਾਨ ਤੇ ਤਰਲ ਅਵਸਥਾ ਵਿੱਚ ਹੁੰਦੀ ਹੈ?
ਉਤੱਰ:- ਬਰੋਮੀਨ
ਪ੍ਰਸ਼ਨ :-ਪਾਰੇ ਅਤੇ ਬਰੋਮੀਨ ਦੇ ਚਿੰਨ ਲਿਖੋ?
ਉੱਤਰ :Hg and Br
ਪ੍ਰਸ਼ਨ :-ਤੱਤ ਕਿੰਨੇ ਤਰਾਂ ਦੇ ਹੰਦੇ ਹਨ?
ਉੱਤਰ :-ਧਾਤਾਂ,ਅਧਾਤਾਂ ਅਤੇ ਉਪ-ਧਾਤਾਂ
ਪ੍ਰਸ਼ਨ :-ਪਿੱਤਲ ਕਿਹੜੇ ਦੋ ਤੱਤਾਂ ਦੀ ਮਿਸ਼ਰਤ ਧਾਤ ਹੈ?
ਉੱਤਰ :- ਤਾਂਬਾ ਅਤੇ ਜਿੰਕ
ਪ੍ਰਸ਼ਨ :- ਕਾਪਰ ਅਤੇ ਟਿਨ ਦੀ ਮਿਸ਼ਰਤ ਧਾਤ ਦਾ ਨਾਮ ਦੱਸੋ।
ਉੱਤਰ :-ਕਾਂਸਾ
ਪ੍ਰਸ਼ਨ :- ਕਾਪਰ ਅਤੇ ਟਿਨ ਦੇ ਚਿੰਨ ਦੱਸੋ।
ਉੱਤਰ :-Cu and Sn
ਪ੍ਰਸ਼ਨ :-ਸ਼ੁੱਧ ਸੋਨਾ ਕਿੰਨੇ ਕੈਰਟ ਹੁੰਦਾ ਹੈ?
ਉੱਤਰ :- 24 ਕੈਰਟ
ਪ੍ਰਸ਼ਨ :-ਅਮੈਲਗਮ ਕਿਸ ਨੂੰ ਆਖਦੇ ਹਨ?
ਉੱਤਰ :-ਪਾਰਾ ਮਿਲੀ ਮਿਸ਼ਰਤ ਧਾਤ ਨੂੰ ਅਮੈਲਗਮ ਆਖਦੇ ਹਨ।
ਪ੍ਰਸ਼ਨ :-ਥਰਮਾਈਟ ਕਿਿਰਆ ਲਈ ਰਸਾਇਣਿਕ ਸਮੀਕਰਣ ਲਿਖੋ।
ਪ੍ਰਸ਼ਨ :-ਲੋਹੇ ਨੂੰ ਜੰਗਾਲ ਲਗਣ ਲਈ ਲੋੜੀਂਦੀਆਂ ਪਰਿਸਥਿਤੀਆਂ ਕਿਹੜੀਆਂ ਹਨ?
ਉੱਤਰ :- ਪਾਣੀ ਅਤੇ ਹਵਾ
ਪ੍ਰਸ਼ਨ :-ਕੋਈ ਦੋ ਉਪ ਧਾਤਾਂ ਦੇ ਨਾਮ ਦੱਸੋ।
ਉੱਤਰ :-ਬੋਰਨ ਅਤੇ ਸੀਲੀਕਾੱਨ
ਪ੍ਰਸ਼ਨ :-ਲ਼ਫਘ  ਅਤੇ ਛਂਘ ਦਾ ਪੂਰਾ ਨਾਮ ਲਿਖੋ।
ਉੱਤਰ :- ਲ਼ਫਘ  : ਦ੍ਰਵਿਤ ਪੈਟਰੋਲੀਅਮ ਗੈਸ ਅਤੇ ਛਂਘ :- ਨਪੀੜਤ ਕੁਦਰਤੀ ਗੈਸ।
ਪ੍ਰਸ਼ਨ :- ਲ਼ਫਘ  ਵਿੱਚ ਭੈੜੀ ਗੰਧ ਵਾਲਾ ਕਿਹੜਾ ਯੋਗਿਕ ਮਿਲਾਉਂਦੇ ਹਨ।
ਉੱਤਰ :-ਇਥਾਇਲ ਮਰਕੈਪਟਾੱਨ
ਪ੍ਰਸ਼ਨ :-ਐਕਵਾ ਰੀਜੀਆ ਕੀ ਹੁੰਦਾ ਹੈ?
ਉੱਤਰ :-ਇਹ ਤਿੰਨ ਹਿਸੇ ਗਾੜੇ ਹਾਈਡਰੋਕਲੋਰਿਕ ਐਸਿਡ ਅਤੇ ਇਕ ਹਿਸਾ ਗਾੜੇ ਨਾਈਟਰਿਕ ਐਸਿਡ ਦਾ ਤਾਜਾ ਤਿਆਰ ਕੀਤਾ ਮਿਸ਼ਰਣ ਹੈ।(3:1 ਦਾ ਅਨੁਪਾਤ)
ਪ੍ਰਸ਼ਨ :-ਕੁਟੀਣਯੋਗਤਾ ਦੀ ਪਰਿਭਾਸ਼ਾ ਲਿਖੋ।
ਉੱਤਰ:- ਇਹ ਧਾਤਾਂ ਦਾ ਉਹ ਗੁਣ ਜਿਸ ਕਰਕੇ ਇਹਨਾਂ ਨੂੰ ਕੁਟ ਕੇ ਚਾਦਰਾ ਬਣਾਈਆਂ ਜਾਂਦੀਆਂ ਹਨ।
ਪ੍ਰਸ਼ਨ :-ਖਿਚੀਣਯੋਗਤਾ ਦੀ ਪਰਿਭਾਸ਼ਾ ਲਿਖੋ।
ਉੱਤਰ:- ਇਹ ਧਾਤਾਂ ਦਾ ਉਹ ਗੁਣ  ਜਿਸ ਕਰਕੇ ਇਹਨਾਂ ਨੂੰ ਖਿੱਚ ਕੇ ਤਾਰਾਂ  ਬਣਾਈਆਂ ਜਾਂਦੀਆਂ ਹਨ।ਉਦਾਹਰਣ ਤਾਂਬਾ,ਲੋਹਾ,ਐਲੂਮੀਨੀਅਮ ਆਦਿ।
ਪ੍ਰਸ਼ਨ :-ਕਚੀ-ਧਾਤ ਦੀ ਪਰਿਭਾਸ਼ਾ ਲਿਖੋ।
ਉੱਤਰ:-ਉਹ  ਖਣਿਜ  ਜਿਸ ਵਿੱਚੋਂ ਧਾਤ ਨੂੰ ਲਾਹੇਵੰਦ ਢੰਗ ਨਾਲ ਪ੍ਰਾਪਤ ਕੀਤਾ ਜਾਂਦਾ  ਹੈ।ਉਦਾਹਰਣ ਬਾਕਸਾਈਟ ਖਣਿਜ ਐਲੂਮੀਨੀਅਮ ਦੀ ਕੱਚੀ ਧਾਤ ਹੈ।
ਪ੍ਰਸ਼ਨ :- ਐਲੂਮੀਨੀਅਮ ਦੀ ਕੱਚੀ ਧਾਤ ਬਾਕਸਾਈਟ ਦਾ ਰਸਾਇਣਿਕ ਸੂਤਰ ਲਿਖੋ।
   ਉੱਤਰ :-Al2O3 .2H2O
ਪ੍ਰਸ਼ਨ :- ਐਲੂਮੀਨੀਅਮ ਦੀ ਕੱਚੀ ਧਾਤ ਦਾ ਨਾਮ ਲਿਖੋ।
ਉੱਤਰ :-ਬਾਕਸਾਈਟ
ਪ੍ਰਸ਼ਨ :-ਸ਼ੁੱਧ ਸੋਨਾ ਕਿੰਨੇ ਕੈਰਟ ਦਾ ਹੰੁਦਾ ਹੈ?
ਉੱਤਰ :- 24 ਕੈਰਟ
ਪ੍ਰਸ਼ਨ :-ਥਰਮਾਈਟ ਕਿਸ ਨੂੰ ਆਖਦੇ ਹਨ?
ਉੱਤਰ:-ਆਇਰਨ ਆਕਸਾਈਡ ਅਤੇ ਐਲੂਮੀਨੀਅਮ ਪਾਊਡਰ ਦੇ ਮਿਸ਼ਰਣ ਨੂੰ ਥਰਮਾਈਟ ਆਖਦੇ ਹਨ।
ਪ੍ਰਸ਼ਨ :- ਥਰਮਾਈਟ ਕਿਿਰਆ ਕੀ ਹੁੰਦੀ ਹੈ?
ਉੱਤਰ :- ਆਇਰਨ ਆਕਸਾਈਡ ਅਤੇ ਐਲੂਮੀਨੀਅਮ ਪਾਊਡਰ ਵਿੱਚ ਹੋਣ ਵਾਲੀ ਕਿਿਰਆ ਨੂੰ ਥਰਮਾਈਟ ਕਿਿਰਆ ਆਖਦੇ ਹਨ। ਇਹ ਕਿਿਰਆ ਬਹੁਤ ਤਾਪ ਨਿਕਾਸੀ ਹੁੰਦੀ ਹੈ।ਇਸ ਦਾ ਉਪਯੋਗ ਰੇਲ ਦੀ ਪਟੜੀਆਂ ਅਤੇ ਭਾਰੀ ਮਸ਼ੀਨੀਰੀ ਦੀਆ ਦਰਾੜਾਂ ਨੂੰ ਜੋੜਨ ਲਈ ਕੀਤਾ ਜਾਂਦਾ ਹੈ।ਉਦਾਹਰਣ

 Fe2O3     +     2Al                           2Fe      +         Al2O3        
ਪ੍ਰਸ਼ਨ :-ਭਸਮੀਕਰਨ ਦੀ  ਪਰਿਭਾਸ਼ਾ ਲਿਖੋ।
ਉੱਤਰ :- ਕਾਰਬੋਨੇਟ ਦੀ ਕੱਚੀ ਧਾਤ ਨੂੰ ਹਵਾ ਦੀ ਅਣਹੋਂਦ ਵਿੱਚ  ਉੱਚੇ ਤਾਪਮਾਨ ਤੇ ਗਰਮ ਕਰਨ ਦੀ ਪ੍ਰਕਿਿਰਆ ਨੂੰ ਭਸਮੀਕਰਨ ਆਖਦੇ ਹਨ।
ਪ੍ਰਸ਼ਨ :-ਭੁੰਨਣ ਦੀ ਪਰਿਭਾਸ਼ਾ ਲਿਖੋ?
ਉੱਤਰ:-ਸਲਫਾਈਡ ਦੀ ਕੱਚੀ ਧਾਤ ਹਵਾ ਦੀ ਹੋਂਦ ਵਿੱਚ  ਉੱਚੇ ਤਾਪਮਾਨ ਤੇ ਗਰਮ ਕਰਕੇ ਆਕਸਾਈਡ ਵਿੱਚ ਬਦਲਣ ਦੀ ਪ੍ਰਕਿਿਰਆ ਨੂੰ ਭੁੰਨਣਾ ਆਖਦੇ ਹਨ।
ਪ੍ਰਸ਼ਨ :-ਗੈਲਵੇਨੀਕਰਨ ਦੀ ਪਰਿਭਾਸ਼ਾ ਦੇਓ।
ਉੱਤਰ :-ਲੋਹੇ ਨੂੰ ਜੰਗਾਲ ਲਗਣ ਤੋਂ ਬਚਾਉਣ ਲਈ ਇਸ ਉੱਪਰ ਜਿੰਕ ਦੀ ਪਰਤ ਚੜਾਈ ਜਾਂਦੀ ਹੈ।ਇਸ ਵਿਧੀ ਨੂੰ ਗੈਲਵੇਨੀਕਰਨ ਆਖਦੇ ਹਨ।
ਪ੍ਰਸ਼ਨ :-ਪਿੱਤਲ ਦੀ ਰਚਨਾ ਅਤੇ ਉਪਯੋਗ ਲਿਖੋ।
ਉੱਤਰ:-ਰਚਨਾ :- 70% ਕਾਪਰ ਅਤੇ 30% ਜਿੰਕ।ਉਪਯੋਗ :- ਪਿੱਤਲ ਦੇ ਬਰਤਨ ਅਤੇ ਮੂਰਤੀਆਂ ਬਣਾਉਣ ਲਈ।