ਪ੍ਰਸ਼ਨ:- ਯੋਗਿਕ ਦੀ ਪਰਿਭਾਸ਼ਾ ਲਿਖੋ ?
ਉੱਤਰ:-ਇਹ ਇਕ ਸ਼ੁੱਧ ਪਦਾਰਥ ਹੈ।ਇਹ ਦੋ ਜਾਂ ਦੋ ਤੋਂ ਵੱਧ ਤੱਤਾਂ ਤੋਂ ਬਣਦਾ ਹੈ ਜੋ ਹਮੇਸ਼ਾ ਭਾਰ ਦੀ ਇਕ ਨਿਸ਼ਚਿਤ ਅਨੁਪਾਤ ਵਿੱਚ ਸਮੇਲ ਕਰਦੇ ਹਨ।ਉਦਾਹਰਣ H2O, CO2 ਆਦਿ।
ਪ੍ਰਸ਼ਨ:-ਉਹਨਾਂ ਯੋਗਿਕਾਂ ਦੀਆਂ ਉਦਾਹਰਣਾਂ ਦੇਓ ਜਿੰਨਾ ਨੂੰ ਤੇਜਾਬ ਆਖਦੇ ਹਨ?ਨਾਮ ਅਤੇ ਸੂਤਰ ਵੀ ਲਿਖੋ।
ਉੱਤਰ:- ਹਾਈਡਰੋਕਲੋਰਿਕ ਐਸਿਡ ,ਸਲਫਿਊਰਿਕ ਐਸਿਡ ,ਨਾਈਟ੍ਰਿਕ ਐਸਿਡ ,ਅਸੈਟਿਕ ਐਸਿਡ ਆਦਿ। ।
ਪ੍ਰਸ਼ਨ :-ਸਾਡੇ ਰੋਜਾਨਾ ਜੀਵਨ ਵਿੱਚ ਵਾਪਰਨ ਵਾਲੀ ਤੇਜਾਬ ਅਤੇ ਖਾਰ ਵਿਚਕਾਰ ਰਸਾਇਣਿਕ ਕਿਰਿਆ ਦੀ ਉਦਾਹਰਣਾਂ ਅਤੇ ਉਪਯੋਗ ਲਿਖੋ:
ਉੱਤਰ:- 1) ਸਿਰਕਾ ਆਚਾਰ ਬਣਾਉਣ ਦੇ ਕੰਮ ਆਉਂਦਾ ਹੈ।
2)ਸਾਡੇ ਪੇਟ ਵਿਚਲਾ ਹਾਈਡਰੋਕਲੋਰਿਕ ਤੇਜਾਬ ਹਾਨੀਕਾਰਕ ਜੀਵਾਣੂਆਂ ਨੂੰ ਨਸ਼ਟ ਕਰ ਦਿੰਦਾ ਹੈ।
3) ਟਾਰਟੈਰਿਕ ਤੇਜਾਬ ਬੈਕਿੰਗ ਪਾਊਡਰ ਬਣਾਉਣ ਦੇ ਕੰਮ ਆਉਂਦਾ ਹੈ।
4) ਕਾਰਬੋਨਿਕ ਐਸਿਡ ਪੀਣ ਵਾਲੇ ਪਦਾਰਥਾ ਸਾਫਟ ਡਰਿੰਕ ਵਿੱਚ ਵਰਤਿਆ ਜਾਂਦਾ ਹੈ।
ਪ੍ਰਸ਼ਨ:- ਤੇਜਾਬ ਅਤੇ ਖਾਰ ਤੋਂ ਲ਼ੁਣ ਅਤੇ ਪਾਣੀ ਬਣਨ ਦੀ ਕਿਰਿਆ ਨੂੰ ਕੀ ਆਖਦੇ ਹਨ?
ਉਤੱਰ:- ਉਦਾਸੀਨੀਕਰਨ ਕਿਰਿਆ।
ਪ੍ਰਸ਼ਨ:- ਸਾਡੇ ਪੇਟ ਵਿੱਚ ਕਿਹੜਾ ਤੇਜਾਬ ਹੁੰਦਾ ਹੈ? ਨਾਮ ਅਤੇ ਸੂਤਰ ਲਿਖੋ।
ਉਤੱਰ:- ਹਾਈਡਰੋਕਲੋਰਿਕ ਐਸਿਡ ।
ਪ੍ਰਸ਼ਨ:-ਤੇਜਾਬੀ ਵਰਖਾ ਕੀ ਹੁੰਦੀ ਹੈ?ਮਿੱਟੀ ਦੀ pH ਕੀਵੇਂ ਪਤਾ ਕੀਤੀ ਜਾਂਦੀ ਹੈ?
ਉੱਤਰ:- ਵਾਯੂਮੰਡਲ ਵਿੱਚ ਮੌਯੂਦ ਸਲਫਰ ਅਤੇ ਨਾਈਟਰੋਜਨ ਦੇ ਆਕਸਾਈਡ ਮੀਂਹ ਦੇ ਪਾਣੀ ਵਿੱਚ ਘੁਲ ਕੇ ਤੇਜਾਬ ਬਣਾਉਂਦੇ ਹਨ। ਇਸ ਤੇਜਾਬ ਵਾਲੇ ਮੀਂਹ ਨੂੰ ਤੇਜਾਬੀ ਵਰਖਾ ਆਖਦੇ ਹਨ।ਮਿੱਟੀ ਦੀ pH ਪਤਾ ਕਰਨਾ :-ਇਸ ਲਈ ਅਸੀ ਵਿਸ਼ਵ ਵਿਆਪੀ ਸੂਚਕ ਦੀ ਵਰਤੋਂ ਕਰਦੇ ਹਾਂ।ਇਸ
ਕੰਮ ਲਈ ਪਰਖਨਲੀ ਵਿੱਚ ਮਿੱਟੀ ਦੇ ਸੈਪਂਲ ਨੂੰ ਪਾਣੀ ਵਿੱਚ ਘੋਲ ਕੇ ਫਿਲਟਰ ਪੇਪਰ ਨਾਲ
ਫਿਲਟਰ ਕੀਤਾ ਜਾਂਦਾ ਹੈ।ਫਿਲਟਰ ਕੀਤੇ ਪਾਣੀ ਦੀ ਪੀ ਐਚ ਦੀ ਜਾਂਚ ਸਰਬਵਿਆਪੀ ਸੂਚਕ ਵਰਤ
ਕੇ ਕੀਤੀ ਜਾਂਦੀ ਹੈ।ਸਰਬਵਿਆਪੀ ਸੂਚਕ ਦਾ ਰੰਗ ਵੇਖ ਕੇ ਮਿੱਟੀ ਦੀ ਪੀ ਐਚ ਦਾ ਪਤਾ ਲਗਾਇਆ
ਜਾਂਦਾ ਹੈ।
ਪ੍ਰਸ਼ਨ:-ਉਦਾਸੀਨੀਕਰਨ ਕਿਰਿਆ ਤਾਪ ਨਿਕਾਸੀ ਹੁੰਦੀ ਹੈ ਜਾਂ ਤਾਪ ਸੌਖੀ ?
ਉਤੱਰ:- ਤਾਪ ਨਿਕਾਸੀ।
ਪ੍ਰਸ਼ਨ:- ਤਾਪ ਨਿਕਾਸੀ ਕਿਰਿਆ ਦੀ ਪਰਿਭਾਸ਼ਾ ਲਿਖੋ।
ਉਤੱਰ:-ਜਿਸ ਰਸਾਇਣਿਕ ਕਿਰਿਆ ਵਿੱਚ ਤਾਪ ਊਰਜਾ ਦਾ ਨਿਕਾਸ ਹੁੰਦਾ ਹੈ।
ਉਦਾਹਰਣਾਂ :- ਉਦਾਸੀਨੀਕਰਨ ਕਿਰਿਆ,ਸਾਹ ਕਿਰਿਆ,ਮਿਥੇਨ ਦਾ ਦਾਹਨ ਆਦਿ।
ਪ੍ਰਸ਼ਨ:- ਉਦਾਸੀਨੀਕਰਨ ਕਿਰਿਆ ਕੀ ਹੁੰਦੀ ਹੈ?
ਉੱਤਰ:-ਤੇਜਾਬ ਅਤੇ ਖਾਰ ਆਪਸ ਵਿੱਚ ਕਿਰਿਆ ਕਰਕੇ ਲੂਣ ਅਤੇ ਪਾਣੀ ਬਣਾਉਂਦੇ ਹਨ।ਇਸ ਨੂੰ
ਉਦਾਸੀਨੀਕਰਨ ਕਿਰਿਆ ਆਖਦੇ ਹਨ।ਇਹ ਇਕ ਤਾਪ ਨਿਕਾਸੀ ਕਿਰਿਆ ਹੈ। ਉਦਾਹਰਣ:
ਪਰਸ਼ਨ:-ਸੂਚਕ ਕੀ ਹੁੰਦੇ ਹਨ?
ਉੱਤਰ:- ਜਿਹੜੇ
ਪਦਾਰਥ ਤੇਜਾਬ ਅਤੇ ਖਾਰ ਦੀ ਪਰਖ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਸੂਚਕ ਆਖਦੇ
ਹਨ।ਉਦਾਹਰਣ ਲਿਟਮਸ,ਸਰਬਵਿਆਪੀ ਸੂਚਕ,ਫੀਨੋਲਪਥੇਲਿਨ,ਹਲਦੀ ਆਦਿ।
ਪ੍ਰਸ਼ਨ:- ਲਿਟਮਸ ਕਿਸ ਰੰਗ ਦਾ ਸੂਚਕ ਹੈ?
ਉੱਤਰ:- ਬੈਂਗਣੀ ਰੰਗ ਦਾ।
ਪ੍ਰਸ਼ਨ :-ਤੇਜਾਬ ਕੀ ਹੁੰਦੇ ਹਨ?
ਉੱਤਰ :-ਜਿਹੜੇ ਯੋਗਿਕ ਪਾਣੀ ਵਿੱਚ ਘੁਲ ਕੇ ਹਾਈਡਰੋਜਨ ਆਇਨ ਦਿੰਦੇ ਹਨ ਅਤੇ ਨਿਲੇ
ਲਿਟਮਸ ਨੂੰ ਲਾਲ ਕਰ ਦਿੰਦੇ ਹਨ,ਉਹਨਾਂ ਨੂੰ ਤੇਜਾਬ ਆਖਦੇ ਹਨ।ਉਦਾਹਰਣਾਂ :ਸਿਰਕੇ ਦਾ
ਤੇਜਾਬ,ਸਲਫਿਊਰਿਕ ਐਸਿਡ ,ਹਾਈਡਰੋਕਲੋਰਿਕ ਐਸਿਡ ਆਦਿ।
ਪ੍ਰਸ਼ਨ:- ਖਾਰ ਕੀ ਹੁੰਦੇ ਹਨ?
ਉੱਤਰ:- ਜਿਹੜੇ ਯੋਗਿਕ ਪਾਣੀ ਵਿੱਚ ਘੁਲ ਕੇ ਹਾਈਡਰੋਕਸੀ ਆਇਨ ਦਿੰਦੇ ਹਨ ਅਤੇ ਲਾਲ
ਲਿਟਮਸ ਨੂੰ ਨੀਲਾ ਕਰ ਦਿੰਦੇ ਹਨ,ਉਹਨਾਂ ਨੂੰ ਖਾਰ ਆਖਦੇ ਹਨ।ਉਦਾਹਰਣਾਂ :ਕਾਸਟਿਕ ਸੋਡਾ
ਅਤੇ ਕਾਸਟਿਕ ਪੌਟਾਸ਼
ਪ੍ਰਸ਼ਨ:- ਲੂਣ ਕੀ ਹੁੰਦੇ ਹਨ?
ਉੱਤਰ:-ਉਦਾਸੀਨੀਕਰਨ ਕਿਰਿਆ ਦੌਰਾਨ ਨਵੇਂ ਬਣਨ ਵਾਲੇ ਯੋਗਿਕ ਨੂੰ ਲੂਣ ਆਖਦੇ ਹਨ।
ਉਦਾਹਰਣ
ਪ੍ਰਸ਼ਨ:- ਸਾਰੇ ਤੇਜਾਬਾਂ ਵਿੱਚ ਕੀ ਸਾਝਾਂ ਹੁੰਦਾ ਹੈ?
ਉੱਤਰ:- ਸਾਰੇ ਤੇਜਾਬ ਪਾਣੀ ਵਿੱਚ ਘੁਲ ਕੇ ਹਾਈਡਰੋਜਨ ਆਇਨ ਦਿੰਦੇ ਹਨ।ਅਤੇ ਨੀਲੇ ਲਿਟਮਸ ਨੂੰ ਲਾਲ ਕਰ ਦਿੰਦੇ ਹਨ।
ਪ੍ਰਸ਼ਨ:- ਸਾਰੇ ਖਾਰਾਂ ਵਿੱਚ ਕੀ ਸਾਝਾਂ ਹੁੰਦਾ ਹੈ?
ਉੱਤਰ:- ਸਾਰੇ ਖਾਰ ਪਾਣੀ ਵਿੱਚ ਘੁਲ ਕੇ ਹਾਈਡਰੋਕਸੀ ਆਇਨ ਦਿੰਦੇ ਹਨ।ਅਤੇ ਲਾਲ ਲਿਟਮਸ ਨੂੰ ਨੀਲਾ ਕਰ ਦਿੰਦੇ ਹਨ।
ਪ੍ਰਸ਼ਨ:-ਤੇਜਾਬ ਕੀ ਹੁੰਦੇ ਹਨ,ਇਸ ਦੇ ਚਾਰ ਗੁਣ ਲਿਖੋ।
ਉੱਤਰ :-ਜਿਹੜੇ ਯੋਗਿਕ ਪਾਣੀ ਵਿੱਚ ਘੁਲ ਕੇ ਹਾਈਡਰੋਜਨ ਆਇਨ ਦਿੰਦੇ ਹਨ ਅਤੇ ਨੀਲੇ
ਲਿਟਮਸ ਨੂੰ ਲਾਲ ਕਰ ਦਿੰਦੇ ਹਨ,ਉਹਨਾਂ ਨੂੰ ਤੇਜਾਬ ਆਖਦੇ ਹਨ।ਉਦਾਹਰਣਾਂ : ਸਿਰਕੇ ਦਾ
ਤੇਜਾਬ,ਸਲਫਿਊਰਿਕ ਐਸਿਡ ,ਹਾਈਡਰੋਕਲੋਰਿਕ ਐਸਿਡ ਆਦਿ।
ਗੁਣ:- 1) ਸੁਆਦ :- ਇਹਨਾਂ ਦਾ ਸੁਆਦ ਖੱਟਾ ਹੁੰਦਾ ਹੈ।ਉਦਾਹਰਣ ਨਿੰਬੂ ਵਿੱਚ ਸਿਟ੍ਰਿਕ ਐਸਿਡ ਨਾਮ ਦਾ ਤੇਜਾਬ ਹੋਣ ਕਰਕੇ ਇਹ ਖੱਟਾ ਹੁੰਦਾ ਹੈ।
2) ਲਿਟਮਸ ਸੂਚਕ ਤੇ ਅਸਰ :- ਇਹ ਨੀਲੇ ਲਿਟਮਸ ਨੂੰ ਲਾਲ ਕਰ ਦਿੰਦੇ ਹਨ।ਉਦਾਹਰਣਾਂ
:- ਜਦੋਂ ਨੀਲੇ ਲਿਟਮਸ ਪੇਪਰ ਤੇ ਐਸੇਟਿਕ ਐਸਿਡ ਜਾਂ ਫਿਰ ਕੋਈ ਹੋਰ ਐਸਿਡ ਲਗਾਇਆ ਜਾਂਦਾ
ਹੈ ਤਾਂ ਇਸਦਾ ਰੰਗ ਲਾਲ ਹੋ ਜਾਂਦਾ ਹੈ।
3) ਧਾਤ ਨਾਲ ਕਿਰਿਆ :- ਤੇਜਾਬ ਕਿਰਿਆਸ਼ੀਲ ਧਾਤਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਬਣਾਉਂਦੇ ਹਨ।ਉਦਾਹਰਣਾਂ:

4) ਖਾਰ ਨਾਲ ਕਿਰਿਆ:-ਤੇਜਾਬ ਖਾਰ ਨਾਲ ਕਿਰਿਆ ਕਰਕੇ ਲੂਣ ਅਤੇ ਪਾਣੀ ਬਣਾਉਂਦੇ ਹਨ।ਇਸ ਨੂੰ ਉਦਾਸੀਨੀਕਰਨ ਕਿਰਿਆ ਆਖਦੇ ਹਨ। ਉਦਾਹਰਣ

5) ਕਾਰਬੋਨੇਟ ਅਤੇ ਬਾਈਕਾਰਬੋਨੇਟ ਨਾਲ ਕਿਰਿਆ :-ਤੇਜਾਬ ਧਾਤਵੀਂ ਕਾਰਬੋਨੇਟ ਅਤੇ ਬਾਈਕਾਰਬੋਨੇਟ ਨਾਲ ਕਿਰਿਆ ਕਰਕੇ ਕਾਰਬਡਾਈਆਕਸਾਈਡ ਗੈਸ ਬਣਾਉਂਦੇ ਹਨ।
ਉਦਾਹਰਣਾਂ :

6) ਸ਼ਕਤੀਸ਼ਾਲੀ ਤੇਜਾਬਾਂ ਦੀ ਪ੍ਰਕਿਰਤੀ ਖੋਰਕ ਹੁੰਦੀ ਹੈ ਇਸ ਲਈ ਇਹਨਾਂ ਨੂੰ ਚਖਣਾ ਨਹੀਂ ਚਾਹੀਦਾ ।
ਪ੍ਰਸ਼ਨ:- ਕਿਸ pH ਤੇ ਸਾਡੇ ਦੰਦਾਂ ਦਾ ਖੈ ਸ਼ੁਰੂ ਹੋ ਜਾਂਦਾ ਹੈ?
ਉਤੱਰ:- ਜੇਕਰ pH ਦਾ ਮੁੱਲ 5.5 ਤੋਂ ਘੱਟ ਹੋਵੇ।
ਪ੍ਰਸ਼ਨ:-ਸਿਰਕੇ ਦੇ ਤੇਜਾਬ ਜਾਂ ਐਸੇਟਿਕ ਐਸਿਡ ਜਾਂ ਈਥੇਨੋਇਕ ਐਸਿਡ ਦਾ ਰਸਾਇਣਿਕ ਸੂਤਰ ਲਿਖੋ?
ਉਤੱਰ:- CH3COOH
ਪ੍ਰਸ਼ਨ:- ਰੰਗਕਾਟ ਜਾਂ ਕੈਲਸ਼ੀਅਮ ਆਕਸੀ ਕਲੋਰਾਈਡ ਦਾ ਰਸਾਇਣਿਕ ਸੂਤਰ ਲਿਖੋ।
ਉਤੱਰ:- CaOCl2
ਪ੍ਰਸ਼ਨ:- ਮਿੱਠੇ ਸੋਡਾ ਜਾਂ ਬੈਕਿੰਗ ਸੋਡਾ ਜਾਂ ਸੋਡੀਅਮ ਬਾਈਕਾਰਬੋਨੇਟ ਦਾ ਰਸਾਇਣਿਕ ਸੂਤਰ ਲਿਖੋ।
ਉਤੱਰ:-NaHCO3
ਪ੍ਰਸ਼ਨ :-ਕੱਪੜੇ ਧੋਣ ਵਾਲੇ ਸੋਡੇ ਜਾਂ ਸੋਡੀਅਮ ਕਾਰਬੋਨੇਟ ਡੈਕਾਹਾਈਡਰੇਟ ਦਾ ਰਸਾਇਣਿਕ ਸੂਤਰ ਲਿਖੋ।
ਉਤੱਰ:-Na2CO3.10H2O
ਪ੍ਰਸ਼ਨ :- ਪਲਾਸਟਰ ਆਫ ਪੈਰਿਸ ਜਾਂ POP ਜਾਂ ਕੈਲਸ਼ੀਅਮ ਸਲਫੇਟ ਹੈਮੀਹਾਈਡਰੇਟ ਦਾ ਰਸਾਇਣਿਕ ਸੂਤਰ
ਉਤੱਰ:- CaSO4.H2O
ਪ੍ਰਸ਼ਨ:- ਜਿਪਸਮ ਜਾਂ ਕੈਲਸ਼ੀਅਮ ਸਲਫੇਟ ਡਾਈਹਾਈਡਰੇਟ ਦਾ ਰਸਾਇਣਿਕ ਸੂਤਰ ਲਿਖੋ?
ਉਤੱਰ:- CaSO4.2H2O
ਪ੍ਰਸ਼ਨ :- ਸਾਡੇ ਪੇਟ ਵਿੱਚ ਕਿਹੜਾ ਤੇਜਾਬ ਹੁੰਦਾ ਹੈ?
ਉਤੱਰ:- HCl (ਹਾਈਡਰੋਕਲੋਰਿਕ ਐਸਿਡ)।
ਪ੍ਰਸ਼ਨ :- ਸਾਧਾਰਨ ਨਮਕ ਦਾ ਰਸਾਇਣਿਕ ਨਾਮ ਅਤੇ ਰਸਾਇਣਿਕ ਸੂਤਰ ਲਿਖੋ?
ਉਤੱਰ:- ਰਸਾਇਣਿਕ ਨਾਮ :-ਸੋਡੀਅਮ ਕਲੋਰਾਈਡ ਅਤੇ ਰਸਾਇਣਿਕ ਸੂਤਰ :NaCl
ਪ੍ਰਸ਼ਨ :- ਐਂਟ ਐਸਿਡ ਕਿਸ ਨੂੰ ਕਹਿੰਦੇ ਹਨ?
ਉਤੱਰ:-ਪੇਟ ਵਿੱਚਲੀ ਐਸੀਡੀਟੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਜਿਸ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਐਂਟਐਸਿਡ ਆਖਦੇ ਹਨ।ਜਿਵੇਂ ਮਿਲਕ ਆਫ ਮੈਗਨੀਸ਼ੀਆ । ਇਹ ਦਵਾਈ ਪੇਟ ਵਿੱਚਲੇ ਵਧੇ ਹੋਏ ਤੇਜਾਬ ਨੂੰ ਉਦਾਸਹੀਨ ਕਰਕੇ ਆਰਾਮ ਪਹੁੰਚਾਉਂਦੀ ਹੈ।
ਪ੍ਰਸ਼ਨ:- ਪੀ ਐਚ ਸਕੇਲ ਤੇ ਨੋਟ ਲਿਖੋ।
ਉਤੱਰ:- ਕਿਸੇ ਘੋਲ ਦਾ ਸੁਭਾਅ ਪਤਾ ਕਰਨ ਲਈ ਸੋਰੇਨਸਨ ਨੇ 1909 ਇਸਵੀ ਵਿੱਚ ਇਕ ਸਕੇਲ ਦਿੱਤਾ ਜਿਸ ਨੂੰ ਪੀ ਐਚ ਸਕੇਲ ਆਖਦੇ ਹਨ।ਇਸ ਸਕੇਲ ਵਿੱਚ ਪੀ ਐਚ ਦਾ ਮੁੱਲ 0 ਤੋਂ 14 ਤੱਕ ਦਰਸਾਇਆ ਜਾਂਦਾ ਹੈ।ਇਸ ਸਕੇਲ ਦੀ ਮਦਦ ਨਾਲ ਕਿਸੇ ਘੋਲ ਵਿੱਚ ਹਾਈਡਰੋਜਨ ਆਇਨਾਂ ਦੀ ਸੰਘਣਤਾ ਮਾਪੀ ਜਾਂਦਾ ਹੈ।
ਉਤੱਰ:-ਪੇਟ ਵਿੱਚਲੀ ਐਸੀਡੀਟੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਜਿਸ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਐਂਟਐਸਿਡ ਆਖਦੇ ਹਨ।ਜਿਵੇਂ ਮਿਲਕ ਆਫ ਮੈਗਨੀਸ਼ੀਆ । ਇਹ ਦਵਾਈ ਪੇਟ ਵਿੱਚਲੇ ਵਧੇ ਹੋਏ ਤੇਜਾਬ ਨੂੰ ਉਦਾਸਹੀਨ ਕਰਕੇ ਆਰਾਮ ਪਹੁੰਚਾਉਂਦੀ ਹੈ।
ਪ੍ਰਸ਼ਨ:- ਪੀ ਐਚ ਸਕੇਲ ਤੇ ਨੋਟ ਲਿਖੋ।
ਉਤੱਰ:- ਕਿਸੇ ਘੋਲ ਦਾ ਸੁਭਾਅ ਪਤਾ ਕਰਨ ਲਈ ਸੋਰੇਨਸਨ ਨੇ 1909 ਇਸਵੀ ਵਿੱਚ ਇਕ ਸਕੇਲ ਦਿੱਤਾ ਜਿਸ ਨੂੰ ਪੀ ਐਚ ਸਕੇਲ ਆਖਦੇ ਹਨ।ਇਸ ਸਕੇਲ ਵਿੱਚ ਪੀ ਐਚ ਦਾ ਮੁੱਲ 0 ਤੋਂ 14 ਤੱਕ ਦਰਸਾਇਆ ਜਾਂਦਾ ਹੈ।ਇਸ ਸਕੇਲ ਦੀ ਮਦਦ ਨਾਲ ਕਿਸੇ ਘੋਲ ਵਿੱਚ ਹਾਈਡਰੋਜਨ ਆਇਨਾਂ ਦੀ ਸੰਘਣਤਾ ਮਾਪੀ ਜਾਂਦਾ ਹੈ।
ਜਿਸ ਘੋਲ ਦੀ ਪੀ ਐਚ 7 ਹੁੰਦੀ ਹੈ ਉਸ ਨੂੰ ਉਦਾਸੀਨ ਘੋਲ ਆਖਦੇ ਹਨ।
ਜੇਕਰ ਕਿਸੇ ਘੋਲ ਦੀ ਪੀ ਐਚ ਦਾ ਮਾਣ 7 ਤੋਂ ਘੱਟ ਹੋਵੇ ਤਾਂ ਉਹ ਘੋਲ ਤੇਜਾਬੀ ਹੋਵੇਗਾ।
ਜੇਕਰ ਕਿਸੇ ਘੋਲ ਦੀ ਪੀ ਐਚ ਸੱਤ ਤੋਂ ਵੱਧ ਅਤੇ 14 ਤੱਕ ਹੋਵੇ ਤਾਂ ਉਹ ਘੋਲ ਖਾਰਾ ਹੋਵੇਗਾ।
ਕਿਸੇ ਘੋਲ ਦੀ ਪੀ ਐਚ ਪਤਾ ਕਰਨ ਲਈ ਅਸੀ ਵਿਸ਼ਵ ਵਿਆਪੀ ਸੂਚਕ ਦੀ ਵਰਤੋਂ ਕਰਦੇ ਹਾਂ। ਇਹ
ਸੂਚਕ ਵੱਖ-ਵੱਖ ਪੀ ਐਚ ਦੇ ਮੁੱਲਾਂ ਨੂੰ ਵੱਖ-ਵੱਖ ਰੰਗਾ ਨਾਲ ਦਰਸਾਉਂਦਾ ਹੈ।
ਗਣਿਤਿਕ ਰੂਪ ਵਿੱਚ ਪੀ ਐਚ ਨੂੰ ਹਾਈਡਰੋਜਨ ਆਇਨਾਂ ਦੀ ਸੰਘਣਤਾਂ ਦੇ ਰਿਣਾਤਮਕ ਲੋਗਰਿਥਮ ਦੁਆਰਾ ਪਰਿਭਾਸ਼ਿਤ ਕਰਦੇ ਹਨ।
pH = - log [H+]
ਪ੍ਰਸ਼ਨ :-ਕਪੜੇ ਧੋਣ ਵਾਲੇ ਸੋਡੇ ਦਾ ਰਸਾਇਣਿਕ ਨਾਂ ਅਤੇ ਸੂਤਰ ਲਿਖੋ।ਇਸ ਦੇ ਦੋ ਲਾਭ ਵੀ ਲਿਖੋ।
ਉੱਤਰ :- ਰਸਾਇਣਿਕ ਨਾਮ :- ਸੋਡੀਅਮ ਕਾਰਬੋਨੇਟ ਡੇਕਾਹਾਈਡਰੇਟ
ਰਸਾਇਣਿਕ ਸੂਤਰ :- Na2CO3.10H2O
ਕਪੜੇ ਧੋਣ ਵਾਲੇ ਸੋਡੇ ਦੇ ਲਾਭ :-
1) ਇਸ ਦਾ ਉਪਯੋਗ ਕੱਚ,ਸਾਬਣ ਅਤੇ ਕਾਗਜ ਉਦਯੋਗ ਵਿਚ ਹੁੰਦਾ ਹੈ।
2) ਪਾਣੀ ਦੀ ਸਥਾਈ ਕਠੋਰਤਾ ਨੂੰ ਦੂਰ ਕਰਨ ਲਈ ਇਸ ਦੀ ਵਰਤੋਂ ਹੁੰਦੀ ਹੈ।
3) ਇਸ ਦੀ ਵਰਤੋਂ ਕੱਪੜੇ ਧੋਣ ਲਈ ਕੀਤੀ ਜਾਂਦੀ ਹੈ।
ਪ੍ਰਸ਼ਨ:-ਇਮਲੀ ਅਤੇ ਕੀੜੀ ਦੇ ਡੰਗ ਵਿੱਚ ਮੌਜੂਦ ਤੇਜਾਬਾਂ ਦੇ ਨਾਂ ਲਿਖੋ।
ਉੱਤਰ :-ਇਮਲੀ –ਟਾਰਟੈਰਿਕ ਤੇਜਾਬ
ਕੀੜੀ ਦਾ ਡੰਗ :-ਫਾਰਮਿਕ ਐਸਿਡ ਜਾਂ ਮੈਥੇਨਾਇਕ ਤੇਜਾਬ
ਪ੍ਰਸ਼ਨ :- ਅਸੀਂ ਲੋਹੇ ਦੀਆਂ ਵਸਤਾਂ ਤੇ ਪੇਂਟ ਕਿਉ ਕਰਦੇ ਹਾਂ?
ਉੱਤਰ :-ਤਾਂ ਜੋ ਲੋਹੇ ਦੀਆਂ ਵਸਤਾਂ ਨੂੰ ਜੰਗ ਲੱਗਣ ਤੋਂ ਬਚਾਇਆ ਜਾ ਸਕੇ।ਜਦੋਂ ਲੋਹੇ
ਦੀਆਂ ਵਸਤਾ ਹਵਾ ਨਮੀਂ ਅਤੇ ਪਾਣੀ ਦੇ ਸੰਪਰਕ ਵਿੱਚ ਆਉਂਦੀਆਂ ਹਨ ਤਾਂ ਇਹਨਾਂ ਨੂੰ
ਜੰਗਾਲ ਲੱਗ ਜਾਂਦਾ ਹੈ।ਪੇਂਟ ਕਰਨ ਨਾਲ ਹਵਾ ਅਤੇ ਪਾਣੀ ਨਾਲੋ ਲੋਹੇ ਦਾ ਸੰਪਰਕ ਟੁੱਟ
ਜਾਂਦਾ ਹੈ।
ਪ੍ਰਸ਼ਨ :-ਉਦਾਸੀਨ ਘੋਲ ਦੀ ਪ੍ਹ ਕਿੰਨੀ ਹੁੰਦੀ ਹੈ?
ਉੱਤਰ :- 7
ਪ੍ਰਸ਼ਨ :-ਨੇਟਲ ਦੇ ਪੱਤਿਆਂ ਵਿੱਚ ਕਿਹੜਾ ਤੇਜਾਬ ਹੁੰਦਾ ਹੈ?
ਉੱਤਰ :- ਮਿਥੈਨੋਇਕ ਐਸਿਡ
ਪ੍ਰਸ਼ਨ :- pH ਸਕੇਲ ਤੋਂ ਸਾਨੂੰ ਕੀ ਪਤਾ ਲਗਦਾ ਹੈ?
ਉੱਤਰ:-ਕਿਸੇ ਘੋਲ ਵਿੱਚ ਮੌਯੂਦ ਹਾਈਡਰੋਜਨ ਆਇਨਾਂ ਦੀ ਸੰਘਣਤਾ ਦਾ ਪਤਾ ਚਲਦਾ ਹੈ।
ਪ੍ਰਸ਼ਨ :-ਕਪੜੇ ਧੋਣ ਵਾਲੇ ਸੋਡੇ ਦਾ ਰਸਾਇਣਿਕ ਸੂਤਰ ਵਿੱਚ ਕਰਿਸਟਲੀ ਜਲ ਦੀ ਸੰਖਿਆ ਕਿੰਨੀ ਹੁੰਦੀ ਹੈ?
ਉੱਤਰ :- ਪਾਣੀ ਦੇ 10 ਅਣੂ
ਪ੍ਰਸ਼ਨ:- ਸਿਰਕਾ ਕਿਸ ਨੂੰ ਆਖਦੇ ਹਨ?
ਉਤੱਰ:- ਐਸੇਟਿਕ ਐਸਿਡ ਦੇ 3-4% ਜਲੀ ਘੋਲ ਨੂੰ ਸਿਰਕਾ ਆਖਦੇ ਹਨ।
ਪ੍ਰਸ਼ਨ :- ਕਲੀ ਅਤੇ ਪਾਣੀ ਵਿਚਕਾਰ ਹੋਣ ਵਾਲੀ ਰਸਾਇਣਿਕ ਕਿਰਿਆ ਨੂੰ ਰਸਾਇਣਿਕ ਸਮੀਕਰਨ ਨਾਲ ਦਰਸਾਓ।

ਪ੍ਰਸ਼ਨ :-ਪਿੱਤਲ ਕਿਹੜੇ ਦੋ ਤੱਤਾਂ ਦੀ ਮਿਸ਼ਰਤ ਧਾਤ ਹੈ?
ਉੱਤਰ :- ਤਾਂਬਾ ਅਤੇ ਜਿੰਕ
ਪ੍ਰਸ਼ਨ :-ਮਿਸ਼ਰਤ ਧਾਤ ਦੀ ਪਰਿਭਾਸ਼ਾ ਦੇਓ।
ਉੱਤਰ :-ਧਾਤਾਂ ਜਾਂ ਧਾਤਾਂ ਅਤੇ ਅਧਾਤਾਂ ਦੇ ਸਮਅੰਗੀ ਮਿਸ਼ਰਣ ਨੂੰ ਮਿਸ਼ਰਤ ਧਾਤ ਆਖਦੇ ਹਨ। ਉਦਾਹਰਣਾਂ : ਕਾਂਸਾ,ਪਿੱਤਲ ਅਤੇ ਸਟੀਲ ।
ਪ੍ਰਸ਼ਨ :- ਕਾਪਰ ਅਤੇ ਟਿਨ ਦੀ ਮਿਸ਼ਰਤ ਧਾਤ ਦਾ ਨਾਮ ਦੱਸੋ।
ਉੱਤਰ :-ਕਾਂਸਾ ।
ਪ੍ਰਸ਼ਨ :-ਖਾਰ ਦੇ ਜਲੀ ਘੋਲ ਵਿੱਚ ਫੈਨੋਲਪਥੈਲਿਨ ਸੂਚਕ ਮਿਲਾਉਣ ਤੇ ਘੋਲ ਕਿਹੜੇ ਰੰਗ ਦਾ ਹੋ ਜਾਂਦਾ ਹੈ?
ਉੱਤਰ:-ਗੁਲਾਬੀ ।
ਪ੍ਰਸ਼ਨ:- ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਦਹੀਂ ਅਤੇ ਖੱਟੀਆਂ ਵਸਤਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ ?
ਉਤੱਰ:-ਦਹੀਂ ਅਤੇ ਖੱਟੀਆਂ ਵਸਤਾਂ ਵਿੱਚ ਤੇਜਾਬ ਹੁੰਦਾ ਹੈ ਜੋ ਪਿੱਤਲ ਅਤੇ ਤਾਂਬੇ ਨਾਲ
ਕਿਰਿਆ ਕਰਕੇ ਜਹਿਰੀਲੇ ਪਦਾਰਥ ਦਾ ਨਿਰਮਾਨ ਕਰਦਾ ਹੈ। ਇਹ ਜਹਿਰੀਲੇ ਪਦਾਰਥ ਸਾਡੇ ਸਰੀਰ
ਲਈ ਹਾਨੀਕਾਰਕ ਹੋ ਸਕਦੇ ਹਨ ।
ਪ੍ਰਸ਼ਨ :- ਸਾਡੇ ਰੋਜਾਨਾ ਜੀਵਨ ਵਿੱਚ ਪੀ ਐਚ ਦੇ ਮਹੱਤਵ ਦੀਆਂ ਦੋ ਉਦਾਹਰਣਾਂ ਦੇਓ।
ਉਤੱਰ:-1) ਖੇਤਾ ਦੀ ਮਿੱਟੀ :-ਮਿੱਟੀ ਦੀ ਉਪਜਾਊ ਸ਼ਕਤੀ ਮਿੱਟੀ ਦੀ ਢੁਕਵੀਂ ਪੀ ਐਚ ਤੇ
ਨਿਰਭਰ ਕਰਦੀ ਹੈ।ਜਿਆਦਾ ਖਾਰੀ ਜਾਂ ਜਿਆਦਾ ਤੇਜਾਬੀ ਮਿੱਟੀ ਵਿੱਚ ਫਸਲ ਦੀ ਪੈਦਾਵਾਰ ਮਾੜੀ
ਹੋਵੇਗੀ।
2)ਪਾਚਨ-ਤੰਤਰ :- ਸਾਡੇ ਪੇਟ
ਵਿੱਚ ਹਾਈਡਰੋਕਲੋਰਕਿ ਐਸਿਡ ਹੋਣ ਕਰਕੇ ਪੇਟ ਵਿੱਚਲਾ ਮਾਧਿਅਮ ਤੇਜਾਬੀ ਹੁੰਦਾ ਹੈ।ਜੋ ਕਿ
ਪੇਟ ਦੀ ਪੀ ਐਚ 1.2 ਤੋਂ 1.8 ਬਣਾਈ ਰਖਦਾ ਹੈ।ਇਹ ਤੇਜਾਬ ਭੋਜਨ ਦੇ ਪਾਚਣ ਅਤੇ ਭੋਜਨ
ਵਿੱਚਲੇ ਹਾਨੀਕਾਰਕ ਜੀਵਾ ਨੂੰ ਖਤਮ ਕਰਨ ਵਿੱਚ ਸਹਾਇਕ ਹੁੰਦਾ ਹੈ।
3) ਦੰਦ ਸੜਨ :-ਜੇਕਰ ਸਾਡੇ ਮੰੂਹ ਦੀ ਪੀ ਐਚ 5.5 ਤੋਂ ਘੱਟ ਜਾਵੇ ਤਾਂ ਦੰਦ ਸੜਨੇ ਸ਼ੁਰੂ
ਹੋ ਜਾਂਦੇ ਹਨ।ਇਸ ਲਈ ਸਾਨੂੰ ਦੰਦਾ ਦੀ ਸਫਾਈ ਕਰਨ ਲਈ ਖਾਰੇ ਦੰਤਮੰਜਨ ਦੀ ਵਰਤੋਂ ਕਰਨੀ
ਚਾਹੀਦੀ ਹੈ।
ਪ੍ਰਸ਼ਨ:- ਪਲਾਸਟਰ ਆਫ ਪੈਰਿਸ (POP) ਦੇ ਉਪਯੋਗ ਲਿਖੋ।
ਉਤੱਰ;- 1) ਇਸ ਦੀ ਵਰਤੋਂ ਖਿਡੋਣੇ ,ਸਜਾਵਟੀ ਸਮਾਨ ਅਤੇ ਮੂਰਤੀਆਂ ਆਦਿ ਬਣਾਉਣ ਵਿੱਚ ਕੀਤੀ ਜਾਂਦੀ ਹੈ।
2) ਮਰੀਜਾਂ ਦੀਆਂ ਟੁੱਟੀਆਂ ਹੱਡੀਆਂ ਨੂੰ ਜੋੜਨ ਲਈ ਇਸ ਦਾ ਪਲੱਸਤਰ ਲਗਾਇਆ ਜਾਂਦਾ ਹੈ।
3) ਘਰਾਂ ਦੀ ਛੱਤਾਂ ਨੂੰ ਸਮਤਲ ਕਰਨ ਅਤੇ ਸਜਾਵਟੀ ਬਣਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
4) ਨਕਲੀ ਦੰਦ ਲਗਾਉਣ ਦੇ ਸਾਂਚੇ ਇਸ ਤੋਂ ਬਣਾਏ ਜਾਂਦੇ ਹਨ।
ਪ੍ਰਸ਼ਨ :- ਕਸ਼ੀਦਤ ਪਾਣੀ ਬਿਜਲੀ ਚਾਲਕ ਨਹੀਂ, ਜਦੋਂ ਕਿ ਮੀਂਹ ਦਾ ਪਾਣੀ ਹੁੰਦਾ ਹੈ?
ਉੱਤਰ-ਕਸ਼ੀਦਤ ਪਾਣੀ ਵਿੱਚ ਆਇਨ ਨਹੀਂ ਹੁੰਦੇ ਜੋ ਕਿ ਬਿਜਲੀ ਚਾਲਨ ਦਾ ਕਾਰਨ ਹੁੰਦੇ ਹਨ।
ਇਹੀ ਕਾਰਨ ਹੈ ਕਿ ਇਹ ਬਿਜਲੀ ਚਾਲਕ ਨਹੀਂ ਹੈ। ਮੀਂਹ ਦੇ ਪਾਣੀ ਵਿੱਚ ਆਇਨ ਘੁਲੇ ਹੁੰਦੇ
ਹਨ , ਜਿਸ ਦੇ ਕਾਰਨ ਇਹ ਬਿਜਲੀ ਦਾ ਚਾਲਕ ਹੁੰਦਾ ਹੈ।
ਪ੍ਰਸ਼ਨ:- ਬੇਕਿੰਗ ਸੋਡੇ(ਮਿੱਠਾ ਸੋਡਾ) ਦੇ ੳਪਯੋਗ ਲਿਖੋ।
ਉਤੱਰ:- 1) ਇਸ ਦੀ ਵਰਤੋਂ ਬੇਕਿੰਗ ਪਾਊਡਰ ਬਣਾਉਣ ਲਈ ਕੀਤਾ ਜਾਂਦੀ ਹੈ।
2) ਇਸ ਦੀ ਵਰਤੋਂ ਅੱਗ ਬੁਝਾਊ ਯੰਤਰ ਵਿੱਚ ਕੀਤੀ ਜਾਂਦੀ ਹੈ।
3) ਪੇਟ ਦੀ ਐਸੀਡੀਟੀ ਨੂੰ ਠੀਕ ਕਰਨ ਲਈ ਇਸ ਨੂੰ ਐਟ ਐਸਿਡ ਵਜੋਂ ਵਰਤਦੇ ਹਨ।
ਪ੍ਰਸ਼ਨ:-ਰੰਗਕਾਟ ਪਾਊਡਰ ਦੇ ਉਪਯੋਗ ਲਿਖੋ।
ਉਤੱਰ:- 1) ਇਸ ਦੀ ਵਰਤੋਂ ਕਾਗਜ ਅਤੇ ਕੱਪੜਾ ਉਦਯੋਗ ਵਿੱਚ ਰੰਗਕਾਟ ਵਜੋਂ ਕੀਤੀ ਜਾਂਦੀ ਹੈ।
2) ਇਸ ਦੀ ਵਰਤੋਂ ਪੀਣ ਵਾਲੇ ਪਾਣੀ ਨੂੰ ਰੋਗਾਣੂ ਰਹਿਤ ਕਰਨ ਲਈ ਕੀਤੀ ਜਾਂਦੀ ਹੈ।
3) ਪ੍ਰਯੋਗਸ਼ਾਲਾ ਵਿੱਚ ਅਭਿਕਾਰਕ ਦੇ ਤੌਰ ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ:- ਕ੍ਰਿਸਟਲੀ ਜਲ ਕੀ ਹੁੰਦਾ ਹੈ?
ਉਤੱਰ:- ਲੂਣ ਦੇ ਇਕਾਈ ਸੂਤਰ ਵਿੱਚ ਪਾਣੀ ਦੇ ਅਣੂਆਂ ਦੀ ਸੰਖਿਆਂ ਨੂੰ ਕਰਿਸਟਲੀ ਜਲ ਆਖਦੇ ਹਨ।
ਉਦਾਹਰਣ 1) ਕਾਪਰ ਸਲਫੇਟ ਦੇ ਇਕਾਈ ਸੂਤਰ ਵਿੱਚ ਪਾਣੀ ਦੇ ਪੰਜ ਅਣੂ ਹੁੰਦੇ ਹਨ। (CuSO4 . 5H2O )
2) ਕੱਪੜੇ ਧੋਣ ਵਾਲੇ ਸੋਡੇ ਦੇ ਇਕਾਈ ਸੂਤਰ ਵਿੱਚ ਪਾਣੀ ਦੇ ਦੱਸ ਅਣੂ ਹੁੰਦੇ ਹਨ। (Na2CO3.10H2O )
ਪ੍ਰਸ਼ਨ:- ਖਾਰ ਦੇ ਕੋਈ ਚਾਰ ਗੁਣ ਲਿਖੋ।
1) ਸੁਆਦ :- ਇਹਨਾਂ ਦਾ ਸੁਆਦ ਕੌੜਾ ਹੁੰਦਾ ਹੈ।ਉਦਾਹਰਣ ਸਾਬਣ ਵਿੱਚ ਖਾਰ ਹੋਣ ਕਰਕੇ ਸਾਬਣ ਦਾ ਸਵਾਦ ਕੌੜਾ ਹੁੰਦਾ ਹੈ।
2) ਲਿਟਮਸ ਸੂਚਕ ਤੇ ਅਸਰ :- ਇਹ ਲਾਲ ਲਿਟਮਸ ਨੂੰ ਨੀਲਾ ਕਰ ਦਿੰਦੇ ਹਨ।ਉਦਾਹਰਣ :- ਜਦੋਂ
ਲਾਲ ਲਿਟਮਸ ਪੇਪਰ ਤੇ ਕਾਸਟਿਕ ਸੋਡਾ ਜਾ ਫਿਰ ਕੋਈ ਹੋਰ ਖਾਰ ਲਗਾਇਆ ਜਾਂਦਾ ਹੈ ਤਾਂ
ਇਸਦਾ ਰੰਗ ਨੀਲਾ ਹੋ ਜਾਂਦਾ ਹੈ।
3) ਤੇਜਾਬ ਨਾਲ ਕਿਰਿਆ:- ਖਾਰ ਤੇਜਾਬ ਨਾਲ ਕਿਰਿਆ ਕਰਕੇ ਲੂਣ ਅਤੇ ਪਾਣੀ ਬਣਾਉਂਦੇ ਹਨ।ਇਸ ਨੂੰ ਉਦਾਸੀਨੀਕਰਨ ਕਿਰਿਆ ਆਖਦੇ ਹਨ। ਉਦਾਹਰਣਾ:

4) ਖੋਰਕ ਸੁਭਾਅ :- ਸ਼ਕਤੀਸ਼ਾਲੀ ਖਾਰਾਂ ਦੀ ਪ੍ਰਕਿਰਤੀ ਖੋਰਕ ਹੁੰਦੀ ਹੈ ਇਸ ਲਈ ਇਹਨਾਂ ਨੂੰ ਚਖਣਾ ਜਾ ਛੂਹਣਾ ਨਹੀਂ ਚਾਹੀਦਾ ।
ਪ੍ਰਸ਼ਨ:- ਕੁਝ ਮਹੱਤਵਪੂਰਨ ਰਸਾਇਣਿਕ ਯੋਗਿਕਾਂ ਸਾਧਾਰਨ ਨਾਮ ਰਸਾਇਣਿਕ ਨਾਮ ਅਤੇ ਸੂਤਰ ਲਿਖੋ
0 Comments